ਅਬੋਹਰ ਸ਼ੋਅਰੂਮ ਮਾਲਕ ਦੇ ਕਤਲ ਦੇ ਮੁਲਜ਼ਮਾਂ ਦਾ ਐਨਕਾਉਂਟਰ, 2 ਦੀ ਮੌਕੇ ‘ਤੇ ਮੌਤ

Updated On: 

08 Jul 2025 19:07 PM IST

Showroom Owner Murder Accused Encounter: ਸਪੈਸ਼ਲ ਸੈਲ ਡੀਜੀਪੀ ਅਰਪਿਤ ਸ਼ੁਕਲਾ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਅਤੇ ਦੱਸਿਆ ਸੀ ਉਹ ਜਲਦ ਹੀ ਖੁਲਾਸਾ ਕਰਨਗੇ। ਉਸ ਤੋਂ ਥੋੜੀ ਦੇਰ ਬਾਅਦ ਹੀ ਪੁਲਿਸ ਵੱਲੋਂ ਐਨਕਾਊਂਟਰ ਦੀ ਗੱਲ ਸਾਹਮਣੇ ਆਈ ਸੀ। ਹਾਲਾਂਕਿ ਇਸ ਐਨਕਾਊਂਟਰ ਦੇ ਵਿੱਚ ਮਾਰੇ ਗਏ ਲੋਕ ਕੌਣ ਹਨ, ਇਸ ਦੀ ਹਜੇ ਪੁਸ਼ਟੀ ਨਹੀਂ ਹੋ ਪਾ ਰਹੀ ਹੈ।

ਅਬੋਹਰ ਸ਼ੋਅਰੂਮ ਮਾਲਕ ਦੇ ਕਤਲ ਦੇ ਮੁਲਜ਼ਮਾਂ ਦਾ ਐਨਕਾਉਂਟਰ, 2 ਦੀ ਮੌਕੇ ਤੇ ਮੌਤ
Follow Us On

ਅਬੋਹਰ ​​ਵੇਅਰਵੈੱਲ ਸ਼ੋਅਰੂਮ ਦੇ ਮਾਲਕ ਸੰਜੇ ਵਰਮਾ ਦੀ ਹੱਤਿਆ ਕਰਨ ਵਾਲੇ ਚਾਰ ਮੁਲਜ਼ਮਾਂ ਦਾ ਪੁਲਿਸ ਨਾਲ ਮੁਕਾਬਲਾ ਹੋਇਆ ਹੈ। ਇਸ ਦੌਰਾਨ 2 ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂ ਕਿ 2 ਜ਼ਖਮੀ ਹੋ ਗਏ। ਕੁਝ ਸਮਾਂ ਪਹਿਲਾਂ ਹੀ ਸਪੈਸ਼ਲ ਸੈਲ ਡੀਜੀਪੀ ਅਰਪਿਤ ਸ਼ੁਕਲਾ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਅਤੇ ਦੱਸਿਆ ਸੀ ਉਹ ਜਲਦ ਹੀ ਖੁਲਾਸਾ ਕਰਨਗੇ। ਉਸ ਤੋਂ ਥੋੜੀ ਦੇਰ ਬਾਅਦ ਹੀ ਪੁਲਿਸ ਵੱਲੋਂ ਐਨਕਾਊਂਟਰ ਦੀ ਗੱਲ ਸਾਹਮਣੇ ਆਈ ਹੈ। ਹਾਲਾਂਕਿ ਇਸ ਐਨਕਾਊਂਟਰ ਦੇ ਵਿੱਚ ਮਾਰੇ ਗਏ ਲੋਕ ਕੌਣ ਹਨ, ਇਸ ਦੀ ਹਜੇ ਪੁਸ਼ਟੀ ਨਹੀਂ ਹੋ ਪਾ ਰਹੀ ਹੈ।

ਸੋਮਵਾਰ ਸਵੇਰੇ 10 ਵਜੇ ਹਨ। ਸੰਜੇ ਵਰਮਾ ਆਪਣੀ ਆਈ-20 ਕਾਰ ਵਿੱਚ ਸ਼ੋਅਰੂਮ ਦੇ ਬਾਹਰ ਪਹੁੰਚੇ। ਇਸ ਦੌਰਾਨ ਤਿੰਨ ਹਮਲਾਵਰ ਲਾਲ ਰੰਗ ਦੀ ਸਪਲੈਂਡਰ ਬਾਈਕ ‘ਤੇ ਪੰਜਾਬ ਨੰਬਰ ਵਾਲੀ ਸਵਾਰੀ ‘ਤੇ ਆਏ। ਉਹ ਪਹਿਲਾਂ ਹੀ ਸੰਜੇ ਦੇ ਆਉਣ ਦੀ ਉਡੀਕ ਕਰ ਰਿਹਾ ਸੀ। ਜਿਵੇਂ ਹੀ ਸੰਜੇ ਕਾਰ ਤੋਂ ਬਾਹਰ ਨਿਕਲਿਆ, ਉਨ੍ਹਾਂ ਨੇ ਉਸ ‘ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸੰਜੇ ਵਰਮਾ ਨੂੰ ਕਈ ਗੋਲੀਆਂ ਲੱਗੀਆਂ ਸਨ।

ਅੱਜ ਹੋਇਆ ਸੀ ਸਸਕਾਰ

ਸੰਜੇ ਵਰਮਾ ਦਾ ਅੰਤਿਮ ਸਸਕਾਰ ਮੰਗਲਵਾਰ ਨੂੰ ਇੰਦਰਾ ਨਗਰੀ ਦੇ ਸ਼ਿਵਪੁਰੀ ਵਿਖੇ ਕੀਤਾ ਗਿਆ ਹੈ। ਇਸ ਦੌਰਾਨ AAP, ਭਾਜਪਾ, ਕਾਂਗਰਸ ਸਮੇਤ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂ ਇੱਥੇ ਪਹੁੰਚੇ। ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂ ਗੈਂਗਸਟਰ ਰਾਜ ਨੂੰ ਲੈ ਕੇ ਇੱਕ ਦੂਜੇ ਨੂੰ ਘੇਰਣ ਵਿੱਚ ਲੱਗੇ ਹਨ।