ਅਬੋਹਰ ਸ਼ੋਅਰੂਮ ਮਾਲਕ ਕਤਲ ਮਾਮਲੇ ‘ਚ 2 ਸ਼ੱਕੀ ਮੁਲਜ਼ਮ ਗ੍ਰਿਫ਼ਤਾਰ, ਇੱਕ ਦੀ ਹੋਈ ਪਛਾਣ

sajan-kumar-2
Updated On: 

08 Jul 2025 17:11 PM

Abohar Show Room Ower Murder Update: ਇਸ ਕਤਲਕਾਂਡ ਵਿੱਚ ਪੁਲਿਸ ਨੇ ਅਜ਼ੀਮਗੜ੍ਹ ਦੇ ਇੱਕ ਮੁਲਜ਼ਮ ਦੀ ਸ਼ਨਾਖ਼ਤ ਕੀਤੀ ਹੈ ਅਤੇ ਸ਼ਕਤੀ ਕੁਮਾਰ ਹੰਸ ਰਾਜ ਵਜੋਂ ਪਹਿਚਾਨ ਹੋਈ ਹੈ। ਅਬੋਹਰ ਦੇ ਸ਼ੋਅਰੂਮ ਮਾਲਕ ਦੇ ਕਤਲ ਤੋਂ ਬਾਅਦ ਸਸਕਾਰ ਸਮੇਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਸੰਜੇ ਵਰਮਾ ਦੇ ਭਰਾ ਦੀਆਂ ਵਿਰਲਾਪ ਕਰਦੇ ਹੋਏ ਪੰਜਾਬ ਸਰਕਾਰ ਅੱਗੇ ਇਨਸਾਫ਼ ਦੀ ਮੰਗ ਕੀਤੀ ਹੈ।

ਅਬੋਹਰ ਸ਼ੋਅਰੂਮ ਮਾਲਕ ਕਤਲ ਮਾਮਲੇ ਚ 2 ਸ਼ੱਕੀ ਮੁਲਜ਼ਮ ਗ੍ਰਿਫ਼ਤਾਰ, ਇੱਕ ਦੀ ਹੋਈ ਪਛਾਣ
Follow Us On

ਅਬੋਹਰ ਸ਼ੋਅਰੂਮ ਮਾਲਕ ਕਤਲ ਮਾਮਲੇ ਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ 2 ਸ਼ੱਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦਾ ਨਾਮ ਰਾਮ ਰਤਨ ਪਟਿਆਲਾ ਤੇ ਜਸਪ੍ਰੀਤ ਸਿੰਘ ਪੁੱਤਰ ਹਰਜੀਤ ਸਿੰਘ ਮਾਦਿਨਪੁਰ ਹੈ। ਇਹਨਾਂ ਦੋਨਾਂ ਮੁਲਜ਼ਮਾਂ ਦੀ ਇਸ ਮਾਮਲੇ ਵਿੱਚ ਕੀ ਭੂਮਿਕਾ ਸੀ ਇਸ ਦਾ ਪੁਲਿਸ ਨੇ ਖੁਲਾਸਾ ਅਜੇ ਤੱਕ ਖੁਲਾਸਾ ਨਹੀਂ ਕੀਤਾ ਹੈ। ਇਸ ਤੋਂ ਇਲਾਵਾ ਇਸ ਕਤਲਕਾਂਡ ਵਿੱਚ ਪੁਲਿਸ ਨੇ ਅਜ਼ੀਮਗੜ੍ਹ ਦੇ ਇੱਕ ਮੁਲਜ਼ਮ ਦੀ ਵੀ ਪਛਾਣ ਕੀਤੀ ਹੈ, ਜਿਸਦਾ ਨਾਂ ਸ਼ਕਤੀ ਕੁਮਾਰ ਹੰਸ ਰਾਜ ਦੱਸਿਆ ਜਾ ਰਿਹਾ ਹੈ।

ਆਧੁਨਿਕ ਤਕਨਾਲੋਜੀ ਦੀ ਮਦਦ ਨਾਲ, ਅਬੋਹਰ ਪੁਲਿਸ ਨੇ ਦੋਵਾਂ ਮੁਲਜ਼ਮਾਂ ਦਾ ਪਤਾ ਲਗਾਇਆ ਅਤੇ ਉਨ੍ਹਾਂ ਨੂੰ ਪਟਿਆਲਾ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਸੁਪਰਡੈਂਟ ਨੇ ਇਸ ਕਤਲ ਸਬੰਧੀ ਜਾਣਕਾਰੀ ਦਿੱਤੀ ਹੈ ਕਿ ਆਰੋਪੀਆਂ ਨੂੰ ਜਲਦੀ ਹੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਰਿਮਾਂਡ ਲੈ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਘਟਨਾ ਨਾਲ ਸਬੰਧਤ ਹੋਰ ਪਹਿਲੂਆਂ ਦਾ ਵੀ ਖੁਲਾਸਾ ਹੋ ਸਕੇ।

ਐਕਸ਼ਨ ਵਿੱਚ ਪੁਲਿਸ

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਗ੍ਰਿਫ਼ਤਾਰੀ ਨਾਲ ਘਟਨਾ ਵਿੱਚ ਸ਼ਾਮਲ ਹੋਰ ਲੋਕਾਂ ਤੱਕ ਪਹੁੰਚਣ ਦਾ ਰਸਤਾ ਸਾਫ਼ ਹੋ ਗਿਆ ਹੈ। ਹੁਣ ਆਉਣ ਵਾਲੇ ਦਿਨਾਂ ਵਿੱਚ ਗ੍ਰਿਫ਼ਤਾਰੀਆਂ ਵੀ ਹੋ ਸਕਦੀਆਂ ਹਨ। ਇਸ ਕਤਲ ਤੋਂ ਬਾਅਦ ਅਬੋਹਰ ਦੇ ਵਪਾਰੀ ਭਾਈਚਾਰੇ ਵਿੱਚ ਡਰ ਦਾ ਮਾਹੌਲ ਸੀ, ਪਰ ਪੁਲਿਸ ਦੀ ਕਾਰਵਾਈ ਤੋਂ ਬਾਅਦ ਲੋਕਾਂ ਵਿੱਚ ਵਿਸ਼ਵਾਸ ਵੀ ਪੈਦਾ ਹੋਇਆ ਹੈ।

ਅਬੋਹਰ ਦੇ ਸ਼ੋਅਰੂਮ ਮਾਲਕ ਦੇ ਕਤਲ ਤੋਂ ਬਾਅਦ ਸਸਕਾਰ ਸਮੇਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਸੰਜੇ ਵਰਮਾ ਦੇ ਭਰਾ ਦੀਆਂ ਵਿਰਲਾਪ ਕਰਦੇ ਹੋਏ ਪੰਜਾਬ ਸਰਕਾਰ ਅੱਗੇ ਇਨਸਾਫ਼ ਦੀ ਮੰਗ ਕੀਤੀ ਹੈ। ਕਾਂਗਰਸ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ, ਫਾਜ਼ਿਲਕਾ ਕਾਂਗਰਸ ਪ੍ਰਧਾਨ ਦਵਿੰਦਰ ਘੁਬਾਇਆ, ਆਮ ਆਦਮੀ ਪਾਰਟੀ ਦੇ ਅਬੋਹਰ ਦੇ ਹਲਕਾ ਇੰਚਾਰਜ ਅਰੁਣ ਨਾਰੰਗ, ਮਹਿੰਦਰ ਰਿਨਵਾ, ਅਬੋਹਰ ਤੋਂ ਵਿਧਾਇਕ ਸੰਦੀਪ ਜਾਖੜ, ਸ਼੍ਰੋਮਣੀ ਅਕਾਲੀ ਦਲ ਤੋਂ ਵਰਦੇਵ ਸਿੰਘ ਨੋਨੀ ਮਾਨ, ਜਲਾਲਾਬਾਦ ਤੋਂ ਵਿਧਾਇਕ ਜਗਦੀਪ ਕੰਬੋਜ ਗੋਲਡੀ ਵਿਧਾਇਕ ਨਰਿੰਦਰ ਸਵਣਾ ਵਿਧਾਇਕ ਗੋਲਡੀ ਮੁਸਾਫਰ ਤੋਂ ਇਲਾਵਾ ਹੋਰ ਕਈ ਪਾਰਟੀਆਂ ਦੇ ਆਗੂ ਮੌਜ਼ਦ ਸਨ।

ਕੱਲ੍ਹ ਹੋਇਆ ਸੀ ਵਪਾਰੀ ਦਾ ਕਤਲ

ਅਬੋਹਰ ਦੇ ਸ਼ਹੀਦ ਭਗਤ ਸਿੰਘ ਚੌਕ ‘ਤੇ ਸਥਿਤ ਮਸ਼ਹੂਰ ਵੇਅਰ ਵੈੱਲ ਟੇਲਰ ਚਲਾਉਣ ਵਾਲੇ ਦੋ ਭਰਾਵਾਂ ‘ਤੇ ਗੋਲੀਬਾਰੀ ਹੋਈ, ਜਿਸ ਵਿੱਚ ਸੰਜੇ ਵਰਮਾ ਦੀ ਮੌਤ ਹੋ ਗਈ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕੁਝ ਲੋਕ ਬਾਈਕ ‘ਤੇ ਆਏ ਅਤੇ ਸੰਜੂ ਵਰਮਾ ‘ਤੇ ਗੋਲੀਆਂ ਚਲਾਈਆਂ, ਜੋ ਆਪਣੀ ਆਈ20 ਕਾਰ ਵਿੱਚ ਬਾਹਰ ਆ ਰਿਹਾ ਸੀ। ਗੋਲੀਆਂ ਸੰਜੂ ਵਰਮਾ ਨੂੰ ਲੱਗੀਆਂ ਜਿਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।