ਮੁੰਹ ‘ਤੇ ਨਕਾਬ ਪਾ ਮੰਦਰ ‘ਚ ਆਏ ਬਦਮਾਸ਼ਾਂ ਨੇ ਰੁਕਵਾਈ ਆਰਤੀ, ਬੂਟ ਪਾ ਹੋਏ ਦਾਖਲ
ਇਸਲਾਮਗੰਜ ਇਲਾਕੇ ਚ ਬਣੇ ਗੋਪਾਲ ਮੰਦਰ 'ਚ ਐਤਵਾਰ ਸ਼ਾਮ ਨੂੰ ਹੰਗਾਮਾ ਹੋ ਗਿਆ। ਸ਼ਾਮ ਕਰੀਬ 7 ਵਜੇ ਮੰਦਰ ਦੇ ਵਿੱਚ ਮਹਾਂ ਆਰਤੀ ਚੱਲ ਰਹੀ ਸੀ। ਇਸੇ ਦੌਰਾਨ ਕੁਝ ਸ਼ਰਾਰਤੀ ਨੌਜਵਾਨ ਬੂਟ ਪਾ ਕੇ ਮੰਦਰ ਅੰਦਰ ਦਾਖਲ ਹੋ ਗਏ। ਇਹ ਸਿੱਧਾ ਪੰਡਿਤ ਕੋਲ ਪਹੁੰਚ ਗਏ ਅਤੇ ਮਹਾ ਆਰਤੀ ਬੰਦ ਕਰਵਾ ਦਿੱਤੀ।
ਲੁਧਿਆਣਾ (Ludhiana) ਦੇ ਸਿਵਲ ਹਸਪਤਾਲ ਦੇ ਨਜ਼ਦੀਕ ਇਸਲਾਮਗੰਜ ਇਲਾਕੇ ਚ ਬਣੇ ਗੋਪਾਲ ਮੰਦਰ ‘ਚ ਐਤਵਾਰ ਸ਼ਾਮ ਨੂੰ ਹੰਗਾਮਾ ਹੋ ਗਿਆ। ਕੁਝ ਨੌਜਵਾਨ ਚਿਹਰੇ ‘ਤੇ ਨਕਾਬ ਅਤੇ ਪੈਰਾਂ ‘ਚ ਬੂਟ ਪਾ ਕੇ ਮੰਦਰ ‘ਚ ਦਾਖਲ ਹੋ ਗਏ। ਇਸ ਦੌਰਾਨ ਉਨ੍ਹਾਂ ਉੱਥੇ ਚੱਲ ਰਹੀ ਮਹਾ ਆਰਤੀ ਨੂੰ ਰੁਕਵਾ ਦਿੱਤੀ। ਪਰ ਜਦੋਂ ਵਿਵਾਦ ਵਧਿਆ ਤਾਂ ਨੌਜਵਾਨ ਉਥੋਂ ਫਰਾਰ ਹੋ ਗਏ। ਉਨ੍ਹਾਂ ਵੱਲੋਂ ਕੀਤੀ ਗਈ ਹਰਕਤ ਦੀਆਂ ਤਸਵੀਰਾਂ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਮਾਮਲੇ ‘ਤੇ ਗੋਪਾਲ ਮੰਦਰ ਦੇ ਸੇਵਾਦਾਰ ਵਿਨੀਤ ਦੂਆ ਨੇ ਦੱਸਿਆ ਕਿ ਸ਼ਾਮ ਕਰੀਬ 7 ਵਜੇ ਮੰਦਰ ਦੇ ਵਿੱਚ ਮਹਾ-ਆਰਤੀ ਚੱਲ ਰਹੀ ਸੀ। ਇਸੇ ਦੌਰਾਨ ਇੱਕ ਸ਼ਰਾਰਤੀ ਨੌਜਵਾਨ ਬੂਟ ਪਾ ਕੇ ਮੰਦਰ ਅੰਦਰ ਦਾਖਲ ਹੋ ਗਿਆ। ਉਨ੍ਹਾਂ ਦੱਸਿਆ ਕਿ ਲੋਕਾਂ ਨੇ ਇਸ ਨੂੰ ਰੋਕਣ ਦੇ ਪ੍ਰਿਆਸ ਕੀਤੇ ਪਰ ਉਸ ਦੇ ਨਾਲ ਹੋਰ ਵੀ ਕੁਝ ਹੋਰ ਨੌਜਵਾਨ ਚਿਹਰੇ ‘ਤੇ ਨਕਾਬ ਪਾ ਮੰਦਰ ਦੇ ਅੰਦਰ ਪਹੁੰਚ ਗਏ। ਸੇਵਾਦਾਰ ਨੇ ਦੱਸਿਆ ਕਿ ਇਹ ਸਿੱਧਾ ਪੰਡਿਤ ਕੋਲ ਗਏ ਅਤੇ ਮਹਾ ਆਰਤੀ ਰੁਕਵਾ ਦਿੱਤੀ ਗਈ। ਉਨ੍ਹਾਂ ਅੱਗੇ ਜਾਣਕਾਰੀ ਦਿੱਤੀ ਕਿ ਇਹ ਨੌਜਵਾਨ ਪੰਡਿਤ ਜੀ ਨੂੰ ਧਮਕਾਉਂਦੇ ਰਹੇ ਅਤੇ ਮੰਦਰ ਤੋਂ ਮੂਰਤੀ ਵਗੈਰਾ ਕੱਢ ਕੇ ਬਾਹਰ ਚਲੇ ਗਏ।
ਸੀਸੀਟੀਵੀ ‘ਚ ਕੈਦ ਵਾਰਦਾਤ
ਹਾਲਾਂਕਿ ਇਸ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ ਦੋ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਉਨ੍ਹਾਂ ਵੱਲੋਂ ਵਨੀਤ ਦੂਆ ਦੀ ਸ਼ਿਕਾਇਤ ਦੇ ਅਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਮੁਲਜ਼ਮਾਂ ਨੂੰ ਜਲਦ ਹੀ ਕਾਬੂ ਕੀਤਾ ਜਾਵੇਗਾ। ਪੁਲਿਸ ਨੂੰ ਇਸ ਸਬੰਧ ਚ ਸੀਸੀਟੀਵੀ ਵੀ ਦਿੱਤੀ ਗਈ ਹੈ ਜਿਸ ਤੋਂ ਇਨ੍ਹਾਂ ਬਦਮਾਸ਼ਾਂ ਕੋਈ ਸੁਰਾਗ ਪਤਾ ਲਗਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ