ਲੁਧਿਆਣਾ ‘ਚ ਆਬਕਾਰੀ ਟੀਮ ‘ਤੇ ਹਮਲਾ, ਪੁਲਿਸ ਮੁਲਾਜ਼ਮ ਦੀ ਪਾੜ ਦਿੱਤੀ ਵਰਦੀ, ਸ਼ਰਾਬ ਤਸਕਰਾਂ ਦੀ ਕੀਤੀ ਸੀ ਰੇਡ

Updated On: 

28 Aug 2025 13:23 PM IST

Ludhiana Excise Team Attack:ਜਾਣਕਾਰੀ ਦਿੰਦੇ ਹੋਏ ਪੁਲਿਸ ਕਰਮਚਾਰੀ ਸੁਖਦੇਵ ਨੇ ਕਿਹਾ ਕਿ ਸ਼ਨੀਵਾਰ ਦੀ ਰਾਤ ਨੂੰ ਉਹ ਆਬਕਾਰੀ ਟੀਮ ਦੇ ਨਾਲ ਜਨਕਪੁਰੀ ਇਲਾਕੇ 'ਚ ਰੇਡ ਕਰਨ ਲਈ ਗਏ ਸਨ। ਕੁੱਝ ਲੋਕਾਂ 'ਤੇ ਸ਼ਰਾਬ ਤਸਕਰੀ ਦਾ ਸ਼ੱਕ ਸੀ। ਉਨ੍ਹਾਂ ਨੇ ਜਿਵੇਂ ਹੀ ਚੈਕਿੰਗ ਕਰਨ ਲਈ ਗੱਡੀ ਰੋਕੀ ਤਾਂ ਕੁੱਝ ਲੋਕਾਂ ਨੇ ਉਨ੍ਹਾਂ ਨੂੰ ਸਵਾਲ ਕਰਨੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਕਰੀਬ 20-25 ਲੋਕਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ।

ਲੁਧਿਆਣਾ ਚ ਆਬਕਾਰੀ ਟੀਮ ਤੇ ਹਮਲਾ, ਪੁਲਿਸ ਮੁਲਾਜ਼ਮ  ਦੀ ਪਾੜ ਦਿੱਤੀ ਵਰਦੀ, ਸ਼ਰਾਬ ਤਸਕਰਾਂ ਦੀ ਕੀਤੀ ਸੀ ਰੇਡ
Follow Us On

ਪੰਜਾਬ ਦੇ ਲੁਧਿਆਣਾ ‘ਚ ਬੁੱਧਵਾਰ ਕਰੀਬ ਰਾਤ 11 ਵਜੇ ਆਬਕਾਰੀ ਵਿਭਾਗ ਦੀ ਟੀਮ ‘ਤੇ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ। ਆਬਕਾਰੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਜਨਕਪੁਰੀ ਇਲਾਕੇ ‘ਚ ਕੁੱਝ ਲੋਕ ਗੈਰ ਕਾਨੂੰਨੀ ਸ਼ਰਾਬ ਦੀ ਤਸਕਰੀ ਕਰਦੇ ਹਨ। ਸ਼ਰਾਬ ਤਸਕਰਾਂ ਨੂੰ ਦਬੋਚਣ ਦੇ ਲਈ ਟੀਮ ਨੇ ਰੇਡ ਕੀਤੀ। ਇਸ ਦੌਰਾਨ ਆਬਕਾਰੀ ਟੀਮ ਨੂੰ ਸ਼ਰਾਬ ਤਸਕਰਾਂ ਨੇ ਘੇਰ ਲਿਆ ਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ। ਕੁੱਟਮਾਰ ਕਰਨ ਵਾਲੇ ਕਰੀਬ 20 ਤੋਂ 25 ਲੋਕ ਸਨ। ਹਮਲਾ ਹੋਣ ਤੋਂ ਬਾਅਦ ਭੱਜ ਕੇ ਆਬਕਾਰੀ ਟੀਮ ਨੇ ਆਪਣੀ ਜਾਨ ਬਚਾਈ।

ਹਮਲੇ ‘ਚ ਕਰੀਬ 3 ਲੋਕਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਸਾਹਮਣੇ ਆਈ ਹੈ। ਦੋ ਲੋਕਾਂ ਨੂੰ ਸੀਐਮਸੀ ਹਸਪਤਾਲ ਦਾਖ਼ਲ ਕਰਵਾਇਆ ਗਿਆ। ਉੱਥੇ ਹੀ ਇੱਖ ਪੁਲਿਸ ਕਰਮਚਾਰੀ ਦਾ ਸਿਵਲ ਹਸਪਤਾਲ ‘ਚ ਮੈਡਿਕਲ ਕਰਵਾਇਆ ਗਿਆ। ਹਮਲੇ ਦੌਰਾਨ ਇੱਕ ਪੁਲਿਸ ਕਰਮਚਾਰੀ ਦੀ ਵਰਦੀ ਵੀ ਪਾੜ ਦਿੱਤੀ ਗਈ।

ਜਾਣਕਾਰੀ ਦਿੰਦੇ ਹੋਏ ਪੁਲਿਸ ਕਰਮਚਾਰੀ ਸੁਖਦੇਵ ਨੇ ਕਿਹਾ ਕਿ ਸ਼ਨੀਵਾਰ ਦੀ ਰਾਤ ਨੂੰ ਉਹ ਆਬਕਾਰੀ ਟੀਮ ਦੇ ਨਾਲ ਜਨਕਪੁਰੀ ਇਲਾਕੇ ‘ਚ ਰੇਡ ਕਰਨ ਲਈ ਗਏ ਸਨ। ਕੁੱਝ ਲੋਕਾਂ ‘ਤੇ ਸ਼ਰਾਬ ਤਸਕਰੀ ਦਾ ਸ਼ੱਕ ਸੀ। ਉਨ੍ਹਾਂ ਨੇ ਜਿਵੇਂ ਹੀ ਚੈਕਿੰਗ ਕਰਨ ਲਈ ਗੱਡੀ ਰੋਕੀ ਤਾਂ ਕੁੱਝ ਲੋਕਾਂ ਨੇ ਉਨ੍ਹਾਂ ਨੂੰ ਸਵਾਲ ਕਰਨੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਕਰੀਬ 20-25 ਲੋਕਾਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ।

ਹਮਲਾਵਰਾਂ ਨੇ ਗਾਲਾਂ ਕੱਢਦੇ ਹੋਏ ਕੜੇ ਤੇ ਕੁੱਝ ਤੇਜ਼ਧਾਰ ਚੀਜ਼ਾਂ ਨਾਲ ਹਮਲਾ ਕਰ ਦਿੱਤਾ। ਸੁਖਦੇਵ ਨੇ ਦੱਸਿਆ ਕਿ ਹਮਲਾਵਰਾਂ ਨੇ ਉਸ ਦੇ ਹਮਲਾ ਕੀਤਾ ਤੇ ਵਰਦੀ ਵੀ ਪਾੜ ਦਿੱਤੀ। ਕਿਸੇ ਤਰ੍ਹਾਂ ਉਨ੍ਹਾਂ ਨੇ ਭੱਜ ਕੇ ਜਾਨ ਬਚਾਈ।

Related Stories