ਲੁਧਿਆਣਾ ‘ਚ ਕੱਪੜਾ ਕਾਰੋਬਾਰੀ ਨੂੰ ਅਗਵਾ ਕਰਨ ਦਾ ਮਾਮਲਾ, ਜਾਂਚ ਚ ਜੁਟੀ ਪੁਲਿਸ
Ludhiana Kidnapping Case: ਪੁਲਿਸ ਫੋਨ ਰਾਹੀਂ ਪਿਛਲੇ ਇੱਕ ਮਹੀਨੇ ਦੇ ਵੇਰਵੇ ਵੀ ਹਾਸਲ ਕਰ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਅਗਵਾ ਕਰਨ ਵਾਲੇ ਕੌਣ ਹਨ ਅਤੇ ਉਨ੍ਹਾਂ ਨੇ ਕਾਰੋਬਾਰੀ ਨਾਲ ਕਦੋਂ ਗੱਲ ਕੀਤੀ। ਜਨਕ ਪੁਰੀ ਵਿੱਚ ਰਾਤ ਕਰੀਬ 11.30 ਵਜੇ ਤੱਕ ਸੀਨੀਅਰ ਪੁਲੀਸ ਅਧਿਕਾਰੀ ਜਾਂਚ ਵਿੱਚ ਰੁੱਝੇ ਰਹੇ।
ਬੀਤੇ ਕੱਲ੍ਹ ਇੱਕ ਕੱਪੜਾ ਕਾਰੋਬਾਰੀ ਆਪਣੇ ਵਕੀਲ ਤੋਂ ਨਿੱਜੀ ਕੰਮ ਕਰਵਾਉਣ ਲਈ ਲੁਧਿਆਣਾ ਦੇ ਜਨਕ ਪੁਰੀ ਵਿਖੇ ਆਇਆ ਸੀ। ਜਦੋਂ ਉਹ ਆਪਣੇ ਦੋਸਤ ਨਾਲ ਸਿਗਰੇਟ ਪੀਣ ਲਈ ਵਕੀਲ ਦੇ ਦਫ਼ਤਰ ਤੋਂ ਬਾਹਰ ਆਇਆ ਤਾਂ ਆਈ-20 ਕਾਰ ਵਿੱਚ ਚਾਰ ਵਿਅਕਤੀਆਂ ਨੇ ਉਸ ਨੂੰ ਅਗਵਾ ਕਰ ਲਿਆ। ਵਪਾਰੀ ਨੇ ਬਹੁਤ ਰੌਲਾ ਪਾਇਆ ਪਰ ਉਸ ਨੂੰ ਕਿਸੇ ਨੇ ਨਹੀਂ ਬਚਾਇਆ।
ਇਸ ਮਾਮਲੇ ਵਿੱਚ ਪੁਲੀਸ ਨੇ ਬੀਤੀ ਰਾਤ ਤੋਂ ਹੁਣ ਤੱਕ 50 ਤੋਂ ਵੱਧ ਸੀ.ਸੀ.ਟੀ.ਵੀ. ਚੈੱਕ ਕੀਤੇ ਗਨ। ਪੁਲੀਸ ਨੇ ਜਨਕਪੁਰੀ ਤੋਂ ਗਿੱਲ ਰੋਡ ਤੱਕ ਸਾਰੇ ਕੈਮਰਿਆਂ ਦੀ ਜਾਂਚ ਕੀਤੀ ਹੈ। ਪੁਲਿਸ ਕਾਰੋਬਾਰੀ ਦੇ ਫੋਨ ਦੀ ਸੀਡੀਆਰ ਚੈੱਕ ਕਰਵਾ ਰਹੀ ਹੈ। ਘਟਨਾ ਸਮੇਂ ਕਾਰੋਬਾਰੀ ਨੂੰ ਕਿਸ ਦੇ ਫੋਨ ਆਏ?
ਕਾਲ ਡਿਟੇਲ ਦੇਖ ਰਹੀ ਹੈ ਪੁਲਿਸ
ਇਸ ਦੇ ਨਾਲ ਹੀ ਪੁਲਿਸ ਪਿਛਲੇ ਇੱਕ ਮਹੀਨੇ ਦੇ ਵੇਰਵੇ ਵੀ ਹਾਸਲ ਕਰ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਅਗਵਾ ਕਰਨ ਵਾਲੇ ਕੌਣ ਹਨ ਅਤੇ ਉਨ੍ਹਾਂ ਨੇ ਕਾਰੋਬਾਰੀ ਨਾਲ ਕਦੋਂ ਗੱਲ ਕੀਤੀ। ਜਨਕ ਪੁਰੀ ਵਿੱਚ ਰਾਤ ਕਰੀਬ 11.30 ਵਜੇ ਤੱਕ ਸੀਨੀਅਰ ਪੁਲੀਸ ਅਧਿਕਾਰੀ ਜਾਂਚ ਵਿੱਚ ਰੁੱਝੇ ਰਹੇ।
ਅਗਵਾ ਹੋਏ ਕਾਰੋਬਾਰੀ ਦੀ ਪਛਾਣ ਸੁਰਜੀਤ ਦਿਨਕਰ ਪਾਟਿਲ ਵਜੋਂ ਹੋਈ ਹੈ। ਉਸ ਦੀ ਆਹਲੂਵਾਲੀਆ ਕੰਪਲੈਕਸ ਵਿੱਚ ਕੱਪੜੇ ਦੀ ਦੁਕਾਨ ਹੈ।
ਸੁਰਜੀਤ ਕਰੀਬ 4-5 ਮਹੀਨੇ ਪਹਿਲਾਂ ਗੁਜਰਾਤ ਤੋਂ ਆਇਆ ਸੀ। ਸੁਰਜੀਤ ਇੱਥੇ ਪੀਜੀ ਵਿੱਚ ਇਕੱਲਾ ਰਹਿੰਦਾ ਹੈ। ਸੁਰਜੀਤ ਦਾ ਗੁਜਰਾਤ ਦੀ ਕਿਸੇ ਪਾਰਟੀ ਨਾਲ ਪੈਸਿਆਂ ਦਾ ਲੈਣ-ਦੇਣ ਵੀ ਸਾਹਮਣੇ ਆਇਆ ਹੈ। ਪੁਲਿਸ ਇਸ ਕੋਣ ਤੋਂ ਵੀ ਜਾਂਚ ਕਰ ਰਹੀ ਹੈ।