ਲੁਧਿਆਣਾ ਸਿਵਲ ਹਸਪਤਾਲ ‘ਚ ਦੋ ਧਿਰਾਂ ਵਿਚਾਲੇ ਝੜਪ, ਐਮਰਜੈਂਸੀ ਵਾਰਡ ‘ਚ ਔਰਤਾਂ ਨੇ ਕੀਤੀ ਕੁੱਟਮਾਰ

Published: 

07 Nov 2024 10:06 AM

ਬੀਤੀ ਰਾਤ ਕਰੀਬ 11.30 ਵਜੇ ਹੈਬੋਵਾਲ ਇਲਾਕੇ ਵਿੱਚ ਕੁੱਟਮਾਰ ਦਾ ਮੈਡੀਕਲ ਕਰਵਾਉਣ ਆਏ ਵਿਅਕਤ 'ਤੇ ਦੂਜੀ ਧਿਰ ਦੇ 10 ਤੋਂ 12 ਲੋਕਾਂ ਨੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਿੱਚ ਜੂੱਤੀਆਂ ਤੇ ਥੱਪੜ ਨਾਲ ਕੁੱਟਮਾਰ ਕੀਤੀ। ਹਸਪਤਾਲ ਦੀ ਐਮਰਜੈਂਸੀ ਵਿੱਚ ਤਾਇਨਾਤ ਏਐਸਆਈ, ਕਾਂਸਟੇਬਲ ਅਤੇ ਸੁਰੱਖਿਆ ਗਾਰਡ ਦੋਵਾਂ ਧਿਰਾਂ ਦਾ ਬਚਾਅ ਕਰਦੇ ਰਹੇ। ਇਸ ਦੇ ਬਾਵਜੂਤ ਹਮਲਾਵਰ ਨਹੀਂ ਰੁਕੇ।

ਲੁਧਿਆਣਾ ਸਿਵਲ ਹਸਪਤਾਲ ਚ ਦੋ ਧਿਰਾਂ ਵਿਚਾਲੇ ਝੜਪ, ਐਮਰਜੈਂਸੀ ਵਾਰਡ ਚ ਔਰਤਾਂ ਨੇ ਕੀਤੀ ਕੁੱਟਮਾਰ
Follow Us On

ਲੁਧਿਆਣਾ ਦੇ ਸਿਵਲ ਹਸਪਤਾਲ ‘ਚ ਆਏ ਦਿਨ ਲੜਾਈ-ਝਗੜੇ ਦੇ ਮਾਮਲੇ ਸਾਹਮਣੇ ਆਉਂਦੇ ਹਨ। ਹਸਪਤਾਲ ਵਿੱਚ ਪੁਲਿਸ ਚੌਕੀ ਹੋਣ ਦੇ ਬਾਵਜੂਦ ਮੈਡੀਕਲ ਕਰਵਾਉਣ ਆਏ ਲੋਕ ਖੁੱਲ੍ਹੇਆਮ ਆਪਸ ਵਿੱਚ ਲੜ ਰਹੇ ਹਨ। ਐਮਰਜੈਂਸੀ ਵਾਰਡ ਵਿੱਚ ਇੱਕ ਵਿਅਕਤੀ ਉੱਤੇ ਜੁੱਤੀਆਂ ਨਾਲ ਹਮਲਾ ਕੀਤਾ ਗਿਆ ਅਤੇ ਥੱਪੜ ਮਾਰਿਆ ਗਿਆ।

ਬੀਤੀ ਰਾਤ ਕਰੀਬ 11.30 ਵਜੇ ਹੈਬੋਵਾਲ ਇਲਾਕੇ ਵਿੱਚ ਕੁੱਟਮਾਰ ਦਾ ਮੈਡੀਕਲ ਕਰਵਾਉਣ ਆਏ ਵਿਅਕਤ ‘ਤੇ ਦੂਜੀ ਧਿਰ ਦੇ 10 ਤੋਂ 12 ਲੋਕਾਂ ਨੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਿੱਚ ਜੂੱਤੀਆਂ ਤੇ ਥੱਪੜ ਨਾਲ ਕੁੱਟਮਾਰ ਕੀਤੀ। ਹਸਪਤਾਲ ਦੀ ਐਮਰਜੈਂਸੀ ਵਿੱਚ ਤਾਇਨਾਤ ਏਐਸਆਈ, ਕਾਂਸਟੇਬਲ ਅਤੇ ਸੁਰੱਖਿਆ ਗਾਰਡ ਦੋਵਾਂ ਧਿਰਾਂ ਦਾ ਬਚਾਅ ਕਰਦੇ ਰਹੇ। ਇਸ ਦੇ ਬਾਵਜੂਤ ਹਮਲਾਵਰ ਨਹੀਂ ਰੁਕੇ।

ਹਮਲੇ ਵਿੱਚ 6 ਲੋਕ ਜ਼ਖਮੀ

ਇਸ ਦੇ ਨਾਲ ਹੀ ਦੂਜੇ ਪੱਖ ਦੇ ਲੋਕਾਂ ਨੇ ਇਲਜ਼ਾਮ ਲਾਇਆ ਕਿ ਉਕਤ ਨੌਜਵਾਨਾਂ ਨੇ ਉਨ੍ਹਾਂ ਦੇ ਘਰ ‘ਤੇ ਹਮਲਾ ਕਰਕੇ ਘਰ ਦੀਆਂ 3 ਔਰਤਾਂ ਸਮੇਤ ਕੁੱਲ 6 ਲੋਕਾਂ ਨੂੰ ਜ਼ਖਮੀ ਕਰ ਦਿੱਤਾ ਹੈ। ਜਿਸ ਤੋਂ ਬਾਅਦ ਉਕਤ ਮੁਲਜ਼ਮ ਮੈਡੀਕਲ ਕਰਵਾਉਣ ਲਈ ਹਸਪਤਾਲ ਪਹੁੰਚਿਆ। ਮਾਮਲੇ ਦੀ ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਅਤੇ ਚੌਕੀ ਇੰਚਾਰਜ ਮੌਕੇ ‘ਤੇ ਪਹੁੰਚ ਗਏ। ਜਿਨ੍ਹਾਂ ਨੇ ਹਮਲਾਵਰਾਂ ਨੂੰ ਐਮਰਜੈਂਸੀ ‘ਚੋਂ ਬਾਹਰ ਕੱਢ ਕੇ ਜ਼ਖਮੀਆਂ ਨੂੰ ਮੈਡੀਕਲ ਕਰਵਾਉਣ ਲਈ ਸਬੰਧਤ ਥਾਣੇ ਭੇਜ ਦਿੱਤਾ।

ਹੈਬੋਵਾਲ ਬੈਂਕ ਕਲੋਨੀ ਵਾਸੀ ਲਲਿਤ ਮੋਹਨ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਨੂੰ ਉਨ੍ਹਾਂ ਦਾ ਲੜਕਾ ਘਰ ਦੇ ਬਾਹਰ ਕਾਰ ਪਾਰਕ ਕਰ ਰਿਹਾ ਸੀ। ਇਸ ਦੌਰਾਨ ਗੁਆਂਢ ‘ਚ ਰਹਿਣ ਵਾਲੇ ਵਿਅਕਤੀ ਦੇ ਘਰ ‘ਚ ਗਮਲਾ ਥੱਲੇ ਡਿੱਗ ਪਿਆ। ਜਿਸ ਕਾਰਨ ਉਸ ਨੇ ਗੁੱਸੇ ‘ਚ ਆ ਕੇ ਗੁਆਂਢੀ ਔਰਤ ਨਾਲ ਬਦਸਲੂਕੀ ਕੀਤੀ। ਰਾਤ ਕਰੀਬ 10 ਵਜੇ ਜਦੋਂ ਲਲਿਤ ਮੋਹਨ ਕੰਮ ਤੋਂ ਬਾਅਦ ਉਸ ਨਾਲ ਗੱਲ ਕਰਨ ਗਿਆ ਤਾਂ ਉਕਤ ਗੁਆਂਢੀਆਂ ਨੇ ਉਸ ‘ਤੇ ਹਮਲਾ ਕਰ ਦਿੱਤਾ।

ਜਦੋਂ ਉਹ ਰਾਤ 11:30 ਵਜੇ ਸਿਵਲ ਹਸਪਤਾਲ ਤੋਂ ਐਮਰਜੈਂਸੀ ਵਿੱਚ ਮੈਡੀਕਲ ਕਰਵਾਉਣ ਲਈ ਆਇਆ ਤਾਂ ਪਹਿਲਾਂ ਤੋਂ ਹੀ ਐਮਰਜੈਂਸੀ ਵਿੱਚ ਮੌਜੂਦ ਦੂਜੇ ਪਾਸੇ ਦੇ ਲੋਕਾਂ ਨੇ ਉਸ ‘ਤੇ ਥੱਪੜਾਂ ਅਤੇ ਜੁੱਤੀਆਂ ਨਾਲ ਲਗਾਤਾਰ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਹਮਲੇ ਦੌਰਾਨ ਲਲਿਤ ਮੋਹਨ ਗੰਭੀਰ ਜ਼ਖ਼ਮੀ ਹੋ ਗਿਆ।

ਦੂਜੀ ਧਿਰ ਦੇ ਵਿਨੋਦ ਕੁਮਾਰ ਨੇ ਦੱਸਿਆ ਕਿ ਲਲਿਤ ਮੋਹਨ ਨੇ ਆਪਣੇ ਪਰਿਵਾਰ ਨਾਲ ਮਿਲ ਕੇ ਉਸ ਦੇ ਪਰਿਵਾਰ ‘ਤੇ ਹਮਲਾ ਕੀਤਾ ਹੈ। ਹਮਲੇ ਵਿੱਚ ਵਿਨੋਦ ਕੁਮਾਰ, ਉਸ ਦੀ ਪਤਨੀ ਰੇਖਾ, ਪੁੱਤਰ ਕਰਨ ਲਾਹੌਰੀਆ, ਬੇਟੀ ਬੇਬੀ, ਛੋਟਾ ਭਰਾ ਪੁਸ਼ਪਿੰਦਰ ਲਾਲ ਅਤੇ ਮਾਂ ਜ਼ਖ਼ਮੀ ਹੋ ਗਏ। ਜ਼ਖਮੀਆਂ ਨੇ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾਇਆ ਅਤੇ ਮਾਮਲੇ ਦੀ ਸ਼ਿਕਾਇਤ ਥਾਣਾ ਹੈਬੋਵਾਲ ਵਿਖੇ ਕੀਤੀ। ਪੁਲਿਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

Exit mobile version