ਬਾਬਾ ਸਿੱਦੀਕੀ ਕਤਲ ਕਾਂਡ ‘ਚ ਲਾਰੈਂਸ ਦੇ 7 ਸ਼ੂਟਰ ਗ੍ਰਿਫ਼ਤਾਰ, ਇੱਕ ਪੰਜਾਬ ਤੋਂ ਕਾਬੂ, ਨਿਸ਼ਾਨੇ ਤੇ ਸੀ ਸਾਬਕਾ ਐਮਐਲਏ ਦਾ ਭਤੀਜਾ – Punjabi News

ਬਾਬਾ ਸਿੱਦੀਕੀ ਕਤਲ ਕਾਂਡ ‘ਚ ਲਾਰੈਂਸ ਦੇ 7 ਸ਼ੂਟਰ ਗ੍ਰਿਫ਼ਤਾਰ, ਇੱਕ ਪੰਜਾਬ ਤੋਂ ਕਾਬੂ, ਨਿਸ਼ਾਨੇ ਤੇ ਸੀ ਸਾਬਕਾ ਐਮਐਲਏ ਦਾ ਭਤੀਜਾ

Updated On: 

25 Oct 2024 22:09 PM

Baba Siddiqui Murder Case: ਬਾਬਾ ਸਿੱਦੀਕੀ ਕਤਲ ਕੇਸ ਵਿੱਚ ਲਾਰੈਂਸ ਦੇ ਭਰਾ ਅਨਮੋਲ ਦਾ ਨਾਂ ਵੀ ਸਾਹਮਣੇ ਆਇਆ ਸੀ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਅਨਮੋਲ 'ਤੇ 10 ਲੱਖ ਰੁਪਏ ਦਾ ਇਨਾਮ ਰੱਖਿਆ ਹੈ। ਮੁੰਬਈ ਕ੍ਰਾਈਮ ਬ੍ਰਾਂਚ ਮੁਤਾਬਕ ਤਿੰਨ ਸ਼ੱਕੀ ਸ਼ੂਟਰਾਂ ਨੇ ਕਤਲ ਤੋਂ ਪਹਿਲਾਂ ਲਾਰੈਂਸ ਦੇ ਛੋਟੇ ਭਰਾ ਅਨਮੋਲ ਨਾਲ ਗੱਲ ਕੀਤੀ ਸੀ। ਇਹ ਸਭ ਕੁਝ Snapchat ਦੁਆਰਾ ਕੀਤਾ ਗਿਆ ਸੀ। ਅਨਮੋਲ ਅਮਰੀਕਾ ਅਤੇ ਕੈਨੇਡਾ ਤੋਂ ਮੁਲਜ਼ਮਾਂ ਦੇ ਸੰਪਰਕ ਵਿੱਚ ਸੀ। ਮੁਲਜ਼ਮਾਂ ਕੋਲੋਂ ਚਾਰ ਮੋਬਾਈਲ ਬਰਾਮਦ ਕੀਤੇ ਗਏ ਹਨ।

ਬਾਬਾ ਸਿੱਦੀਕੀ ਕਤਲ ਕਾਂਡ ਚ ਲਾਰੈਂਸ ਦੇ 7 ਸ਼ੂਟਰ ਗ੍ਰਿਫ਼ਤਾਰ, ਇੱਕ ਪੰਜਾਬ ਤੋਂ ਕਾਬੂ, ਨਿਸ਼ਾਨੇ ਤੇ ਸੀ ਸਾਬਕਾ ਐਮਐਲਏ ਦਾ ਭਤੀਜਾ

ਬਾਬਾ ਸਿੱਦੀਕੀ ਕਤਲਕਾਂਡ 'ਚ ਲਾਰੈਂਸ ਦੇ 7 ਸ਼ੂਟਰ ਗ੍ਰਿਫ਼ਤਾਰ, ਇੱਕ ਪੰਜਾਬ ਤੋਂ ਕਾਬੂ

Follow Us On

ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਤੇ ਐੱਨਸੀਪੀ ਨੇਤਾ ਬਾਬਾ ਸਿੱਦੀਕੀ ਦੇ ਕਤਲ ਮਾਮਲੇ ‘ਚ ਗੈਂਗਸਟਰ ਲਾਰੈਂਸ ਦੇ 7 ਮੁਲਜ਼ਮਾਂ ਨੂੰ ਵੱਖ-ਵੱਖ ਸੂਬਿਆਂ ‘ਚੋਂ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਸੂਤਰਾਂ ਅਨੁਸਾਰ ਮੁਲਜ਼ਮਾਂ ਕੋਲੋਂ 6 ਸੈਂਟੀਮੀਟਰ ਆਟੋਮੈਟਿਕ ਪਿਸਤੌਲ, 26 ਕਾਰਤੂਸ, ਚੋਰੀ ਦੀ ਕਾਰ, ਮੋਟਰਸਾਈਕਲ ਅਤੇ ਜੀਪੀਐਸ ਟਰੈਕਿੰਗ ਡਿਵਾਇਸ ਬਰਾਮਦ ਹੋਏ ਹਨ।

ਇਨ੍ਹਾਂ ਮੁਲਜ਼ਮਾਂ ਵਿਚੋਂ ਇਕ ਲੁਧਿਆਣਾ ਦਾ ਰਹਿਣ ਵਾਲਾ ਹੈ। ਮੁਲਜ਼ਮ ਦੀ ਪਛਾਣ ਸੁਜੀਤ ਕੁਮਾਰ ਉਰਫ਼ ਬੱਬੂ ਵਜੋਂ ਹੋਈ ਹੈ। ਸੁਜੀਤ ਕੁਮਾਰ ‘ਤੇ ਆਰੋਪੀ ਨਿਤਿਨ ਦੇ ਖਾਤੇ ‘ਚ ਪੈਸੇ ਜਮ੍ਹਾ ਕਰਵਾਉਣ ਦਾ ਇਲਜ਼ਾਮ ਹੈ। ਨਿਤਿਨ ਨੇ ਬਾਬਾ ਸਿੱਦੀਕੀ ਦੀ ਰੇਕੀ ਕੀਤੀ ਸੀ। ਪੁਲਿਸ ਸੂਤਰਾਂ ਅਨੁਸਾਰ ਸ਼ੂਟਰਾਂ ਨੇ ਹਰਿਆਣਾ ਦੇ ਸਾਬਕਾ ਵਿਧਾਇਕ ਦੇ ਭਤੀਜੇ ਸੁਨੀਲ ਪਹਿਲਵਾਨ ਨੂੰ ਮਾਰਨ ਦੀ ਯੋਜਨਾ ਬਣਾਈ ਸੀ। ਇਸ ਦੇ ਲਈ ਸਾਰਿਆਂ ਨੇ ਉਸ ਦੀ ਰੇਕੀ ਵੀ ਕੀਤੀ ਸੀ।

ਸਹੁਰੇ ਘਰ ਛੁਪਿਆ ਹੋਇਆ ਸੀ ਸੁਜੀਤ

ਲੁਧਿਆਣਾ ਦੇ ਐਸਪੀ-ਡੀ ਅਮਨਦੀਪ ਸਿੰਘ ਬਰਾੜ ਨੇ ਮੁੰਬਈ ਪੁਲਿਸ ਅਤੇ ਦਿੱਲੀ ਸਪੈਸ਼ਲ ਸੈੱਲ ਦੀ ਸੂਚਨਾ ਤੋਂ ਬਾਅਦ ਸ਼ੁੱਕਰਵਾਰ (25 ਅਕਤੂਬਰ) ਨੂੰ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ। ਕਾਊਂਟਰ ਇੰਟੈਲੀਜੈਂਸ ਦੇ ਇੰਸਪੈਕਟਰ ਵਿਕਰਮ, ਕੈਲਾਸ਼, ਏਐਸਆਈ ਰਘੁਬੀਰ ਸਿੰਘ ਅਤੇ ਸੀਆਈਏ-2 ਦੇ ਇੰਸਪੈਕਟਰ ਰਾਜੇਸ਼ ਸ਼ਰਮਾ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਸੁਜੀਤ ਸੁੰਦਰ ਨਗਰ ਭਾਮੀਆਂ ਵਿੱਚ ਲੁਕਿਆ ਹੋਇਆ ਹੈ। ਫਿਲਹਾਲ ਉਹ ਮੁੰਬਈ ਵਿੱਚ ਰਹਿੰਦਾ ਹੈ, ਪਰ ਲੁਧਿਆਣਾ ਵਿੱਚ ਆਪਣੇ ਸਹੁਰੇ ਘਰ ਆਇਆ ਹੈ। ਟੀਮ ਨੇ ਮੌਕੇ ‘ਤੇ ਪਹੁੰਚ ਕੇ ਸੁਜੀਤ ਨੂੰ ਕਾਬੂ ਕਰ ਲਿਆ।

ਕਤਲ ਲਈ 1 ਕਰੋੜ ਰੁਪਏ ਦੀ ਮੰਗੇ- ਆਰੋਪੀ ਦਾ ਖੁਲਾਸਾ

ਮੁੰਬਈ ਕ੍ਰਾਈਮ ਬ੍ਰਾਂਚ ਨੇ ਦੱਸਿਆ ਕਿ ਇਸ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ’ ਚੋਂ ਇਕ ਰਾਮ ਕਨੌਜੀਆ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੂੰ ਸਭ ਤੋਂ ਪਹਿਲਾਂ ਐੱਨਸੀਪੀ ਨੇਤਾ ਦੀ ਹੱਤਿਆ ਦਾ ਠੇਕਾ ਦਿੱਤਾ ਗਿਆ ਸੀ ਅਤੇ ਉਸ ਨੇ ਇਸ ਲਈ 1 ਕਰੋੜ ਰੁਪਏ ਮੰਗੇ ਸਨ। ਪੁਲਿਸ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਗ੍ਰਿਫਤਾਰ ਕੀਤੇ ਗਏ ਇਕ ਦੇ ਫੋਨ ‘ਚ ਬਾਬਾ ਸਿੱਦੀਕੀ ਦੇ ਬੇਟੇ ਜੀਸ਼ਾਨ ਸਿੱਦੀਕੀ ਦੀ ਤਸਵੀਰ ਮਿਲੀ ਸੀ, ਜਿਸ ਨੂੰ ਉਸ ਦੇ ਹੈਂਡਲਰ ਨੇ ਸਨੈਪਚੈਟ ਰਾਹੀਂ ਮੁਲਜ਼ਮ ਨੂੰ ਭੇਜਿਆ ਸੀ।

ਹੁਣ ਤੱਕ 10 ਮੁਲਜ਼ਮ ਗ੍ਰਿਫ਼ਤਾਰ

ਮੁੰਬਈ ਪੁਲਿਸ ਨੇ ਬਾਬਾ ਸਿੱਦੀਕੀ ਕਤਲ ਕਾਂਡ ਦੇ 10ਵੇਂ ਮੁਲਜ਼ਮ ਨੂੰ 20 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮ ਭਗਵੰਤ ਸਿੰਘ ਨੂੰ ਨਵੀਂ ਮੁੰਬਈ ਇਲਾਕੇ ਤੋਂ ਫੜਿਆ ਗਿਆ। ਪੁਲਿਸ ਨੇ ਦੱਸਿਆ ਕਿ ਭਗਵੰਤ ਸਿੰਘ ਇਕ ਮੁਲਜ਼ਮ ਨਾਲ ਹਥਿਆਰਾਂ ਸਮੇਤ ਉਦੈਪੁਰ ਤੋਂ ਮੁੰਬਈ ਗਿਆ ਸੀ। ਉਹ ਸ਼ੁਰੂ ਤੋਂ ਹੀ ਸ਼ੂਟਰਾਂ ਅਤੇ ਸਾਜ਼ਿਸ਼ਕਾਰਾਂ ਦੇ ਸੰਪਰਕ ਵਿੱਚ ਸੀ।

ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੀਆਂ 15 ਟੀਮਾਂ ਵੱਖ-ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਪੰਜ ਮੁਲਜ਼ਮਾਂ ਨੂੰ 19 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਨੇ ਡੋਂਬੀਵਾਲੀ ਤੋਂ ਨਿਤਿਨ ਸਪਰੇ, ਪਨਵੇਲ ਤੋਂ ਰਾਮਫੁੱਲ ਚੰਦ ਕਨੌਜੀਆ, ਅੰਬਰਨਾਥ ਤੋਂ ਸੰਭਾਜੀ ਕਿਸ਼ੋਰ ਪਾਰਧੀ, ਪ੍ਰਦੀਪ ਦੱਤੂ ਥੋਮਬਰੇ ਅਤੇ ਚੇਤਨ ਪਾਰਧੀ ਨੂੰ ਗ੍ਰਿਫਤਾਰ ਕੀਤਾ ਸੀ।

ਇਹ ਸਾਰੇ ਲੋਕ ਮੁੱਖ ਸਾਜ਼ਿਸ਼ਕਰਤਾ ਸ਼ੁਭਮ ਲੋਨਕਰ ਅਤੇ ਮਾਸਟਰ ਮਾਈਂਡ ਮੁਹੰਮਦ ਜ਼ੀਸ਼ਾਨ ਅਖਤਰ ਦੇ ਸੰਪਰਕ ‘ਚ ਸਨ। ਇਹ ਦੋਵੇਂ ਅਜੇ ਫਰਾਰ ਹਨ। ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ 25 ਅਕਤੂਬਰ ਤੱਕ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ।

Exit mobile version