ਲੁਧਿਆਣਾ ਰੇਲਵੇ ਸਟੇਸ਼ਨ ਤੋਂ ਅਗਵਾ ਬੱਚਾ ਬਰਾਮਦ, ਬੱਚਾ ਚੁੱਕਣ ਵਾਲੀ ਮਹਿਲਾ ਵੀ ਕਾਬੂ

Updated On: 

20 Sep 2025 09:49 AM IST

Ludhiana child Kidnapping Case: ਜਾਣਕਾਰੀ ਅਨੁਸਾਰ ਮੁਲਜ਼ਮ ਔਰਤ, ਅਨੀਤਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੇ ਭਰਾ ਨੂੰ ਜਲੰਧਰ ਵਿੱਚ ਇੱਕ ਡਾਕਟਰ ਕੋਲ ਲੈ ਜਾਣ ਲਈ ਰੇਲਵੇ ਸਟੇਸ਼ਨ ਆਈ ਸੀ। ਲੁਧਿਆਣਾ ਤੋਂ ਜਲੰਧਰ ਤੱਕ ਦਾ ਸਫ਼ਰ ਰੇਲਗੱਡੀ ਰਾਹੀਂ ਸਿਰਫ਼ ਇੱਕ ਘੰਟੇ ਦਾ ਹੈ। ਔਰਤ ਦਾ ਅੱਧੀ ਰਾਤ ਨੂੰ ਕਿਸ ਡਾਕਟਰ ਨੂੰ ਦਿਖਾਉਣ ਜਾ ਰਹੀ ਸੀ, ਇਸ ਬਾਰੇ ਜਵਾਬ ਵੀ ਪੁਲਿਸ ਲਈ ਸ਼ੱਕ ਪੈਦਾ ਕਰਦਾ ਹੈ।

ਲੁਧਿਆਣਾ ਰੇਲਵੇ ਸਟੇਸ਼ਨ ਤੋਂ ਅਗਵਾ ਬੱਚਾ ਬਰਾਮਦ, ਬੱਚਾ ਚੁੱਕਣ ਵਾਲੀ ਮਹਿਲਾ ਵੀ ਕਾਬੂ
Follow Us On

ਦੋ ਦਿਨ ਪਹਿਲਾਂ, ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਅੱਧੀ ਰਾਤ ਨੂੰ ਇੱਕ 1 ਸਾਲ ਦੇ ਬੱਚੇ ਦੇ ਅਗਵਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਪੁਲਿਸ ਨੇ ਰਾਤ 11:45 ਵਜੇ ਦੇ ਕਰੀਬ ਮਾਮਲੇ ਨੂੰ ਹੱਲ ਕਰ ਲਿਆ। ਬੱਚਾ ਲੁਧਿਆਣਾ ਦੇ ਗਿਆਸਪੁਰਾ ਇਲਾਕੇ ਤੋਂ ਬਰਾਮਦ ਕੀਤਾ ਗਿਆ ਸੀ ਅਤੇ ਮੁਲਜ਼ਮ ਔਰਤ ਅਨੀਤਾ ਨੂੰ ਉੱਥੋ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਬੱਚੇ ਦੇ ਅਗਵਾ ਦੌਰਾਨ ਔਰਤ ਨਾਲ ਦੇਖਿਆ ਗਿਆ ਸਾਥੀ ਉਸਦਾ ਸੌਤੇਲਾ ਭਰਾ ਹੈ।

ਅਨੀਤਾ ਦਾ ਪਤੀ ਮੁੰਬਈ ਵਿੱਚ ਕੰਮ ਕਰਦਾ ਹੈ, ਅਤੇ ਉਹ ਕੁਝ ਸਮੇਂ ਤੋਂ ਆਪਣੀ ਬੇਟੀ ਨਾਲ ਇਕੱਲੀ ਰਹਿ ਰਹੀ ਸੀ। ਅਨੀਤਾ ਨੇ ਪੁਲਿਸ ਨੂੰ ਖੁਲਾਸਾ ਕੀਤਾ ਹੈ ਕਿ ਉਸਦੀ ਇੱਕ ਧੀ ਹੈ। ਕੁਝ ਸਾਲ ਪਹਿਲਾਂ, ਉਸਦੇ ਜੁੜਵਾਂ ਬੱਚੇ ਹੋਏ ਜਿਨ੍ਹਾਂ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਉਹ ਲੰਬੇ ਸਮੇਂ ਤੋਂ ਪ੍ਰੇਸ਼ਾਨ ਚੱਲ ਰਹੀ ਸੀ। ਜਦੋਂ ਉਸਨੇ ਬੱਚੇ ਨੂੰ ਖੇਡਦੇ ਦੇਖਿਆ, ਤਾਂ ਉਸਨੇ ਉਸਨੂੰ ਘਰ ਲੈ ਜਾਣ ਅਤੇ ਪਾਲਣ-ਪੋਸ਼ਣ ਕਰਨ ਦਾ ਫੈਸਲਾ ਕੀਤਾ। ਹਾਲਾਂਕਿ, ਪੁਲਿਸ ਔਰਤ ਦੇ ਬਿਆਨਾਂ ਦੀ ਸ਼ੱਕ ਨਾਲ ਜਾਂਚ ਕਰ ਰਹੀ ਹੈ। ਉਨ੍ਹਾਂ ਨੂੰ ਬੱਚਿਆਂ ਦੀ ਤਸਕਰੀ ਦਾ ਸ਼ੱਕ ਹੈ।

ਜਲੰਧਰ ਜਾਣ ਲਈ ਸਟੇਸ਼ਨ ਤੇ ਆਈ ਸੀ ਮਹਿਲਾ

ਜਾਣਕਾਰੀ ਅਨੁਸਾਰ ਮੁਲਜ਼ਮ ਔਰਤ, ਅਨੀਤਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੇ ਭਰਾ ਨੂੰ ਜਲੰਧਰ ਵਿੱਚ ਇੱਕ ਡਾਕਟਰ ਕੋਲ ਲੈ ਜਾਣ ਲਈ ਰੇਲਵੇ ਸਟੇਸ਼ਨ ਆਈ ਸੀ। ਲੁਧਿਆਣਾ ਤੋਂ ਜਲੰਧਰ ਤੱਕ ਦਾ ਸਫ਼ਰ ਰੇਲਗੱਡੀ ਰਾਹੀਂ ਸਿਰਫ਼ ਇੱਕ ਘੰਟੇ ਦਾ ਹੈ। ਔਰਤ ਦਾ ਅੱਧੀ ਰਾਤ ਨੂੰ ਕਿਸ ਡਾਕਟਰ ਨੂੰ ਦਿਖਾਉਣ ਜਾ ਰਹੀ ਸੀ, ਇਸ ਬਾਰੇ ਜਵਾਬ ਵੀ ਪੁਲਿਸ ਲਈ ਸ਼ੱਕ ਪੈਦਾ ਕਰਦਾ ਹੈ। ਪੁਲਿਸ ਇਸ ਸਮੇਂ ਮਾਮਲੇ ਦੀ ਜਾਂਚ ਕਰ ਰਹੀ ਹੈ। ਜੀਆਰਪੀ ਅਧਿਕਾਰੀ ਵੀ ਮਾਮਲੇ ਦੀ ਜਾਂਚ ਕਰ ਰਹੇ ਹਨ।

ਕੀ ਸੀ ਪੂਰਾ ਮਾਮਲਾ

ਉੱਤਰ ਪ੍ਰਦੇਸ਼ ਦੇ ਫਤਿਹਪੁਰ ਦੇ ਪਾਲੀਆ ਪਿੰਡ ਦੀ ਰਹਿਣ ਵਾਲੀ ਲਲਿਤਾ 16 ਸਤੰਬਰ ਨੂੰ ਰਾਤ 11 ਵਜੇ ਦੇ ਕਰੀਬ ਆਪਣੇ ਦੋ ਬੱਚਿਆਂ ਨਾਲ ਰੇਲਗੱਡੀ ਰਾਹੀਂ ਲੁਧਿਆਣਾ ਪਹੁੰਚੀ। ਉਸਦਾ ਛੋਟਾ ਪੁੱਤਰ, ਰਾਜ (1), ਅਤੇ ਉਸਦਾ ਦੂਜਾ ਪੁੱਤਰ, ਸੰਸਕਾਰ (4), ਉਸਦੇ ਨਾਲ ਸਨ। ਉਹ ਆਪਣੇ ਪਤੀ ਨੂੰ ਮਿਲਣ ਆਈ ਸੀ ਜੋ ਲੁਧਿਆਣਾ ਵਿਖੇ ਇੱਕ ਫੈਕਟਰੀ ਵਿੱਚ ਕੰਮ ਕਰਦਾ ਹੈ। ਪਰ ਜਦੋਂ ਉਹ ਲੁਧਿਆਣਾ ਪਹੁੰਚੀ ਤਾਂ ਉਸ ਦੇ ਪਤੀ ਨੇ ਉਸ ਨੂੰ ਦੱਸਿਆ ਕਿ ਰਾਤ ਹੋਣ ਕਾਰਨ ਫੈਕਟਰੀ ਦੇ ਦਰਵਾਜ਼ੇ ਬੰਦ ਹੋ ਗਏ ਹਨ। ਜਿਸ ਕਾਰਨ ਉਸ ਨੂੰ ਸਵੇਰੇ ਹੀ ਐਂਟਰੀ ਮਿਲੇਗੀ ਇਸੇ ਕਾਰਨ ਉਹ ਬੱਚਿਆਂ ਨੂੰ ਲੈਕੇ ਸਟੇਸ਼ਨ ਤੇ ਹੀ ਸੌਂ ਗਈ। ਜਦੋਂ ਲਲਿਤਾ ਦੀ ਅੱਖ ਖੁੱਲ੍ਹੀ ਤਾਂ ਬੱਚਾ ਗਾਇਬ ਹੋ ਚੁੱਕਾ ਸੀ।

Related Stories