ਐਕਸਾਈਜ਼ ਅਫਸਰ ਦੇ ਭੇਸ ‘ਚ ਆਏ ਬਦਮਾਸ਼, ਲੁਧਿਆਣਾ ‘ਚ ਕੌਂਸਲਰ ਦੇ ਪਤੀ ਨੂੰ ਅਗਵਾ ਕਰਨ ਦੇ ਇਲਜ਼ਾਮ
ਗੌਰਵ ਭੱਟੀ ਦੇ ਮੁਤਾਬਿਕ ਸ਼ਨੀਵਾਰ ਰਾਤ ਨੂੰ ਆਪਣੇ 2 ਦੋਸਤਾਂ ਗੁਰਪ੍ਰੀਤ ਤੇ ਰੋਬਿਨ ਕਪੂਰ ਦੇ ਨਾਲ ਗੁਰਦੁਆਰਾ ਦੁਖ-ਨਿਵਾਰਨ ਸਾਹਿਬ ਤੋਂ ਮੱਥਾ ਟੇਕ ਕੇ ਕਾਰ ਵਿੱਚ ਜਾ ਰਹੇ ਸੀ। ਸ਼ੇਰਪੁਰ ਟੇਡੀ ਰੋਡ ਨੇੜੇ ਚਿੱਟੇ ਰੰਗ ਦੀ ਸਕੋਰਪੀਓ ਗੱਡੀ ਨੇ ਉਹਨਾਂ ਦਾ ਰਸਤਾ ਰੋਕਿਆ।
ਲੁਧਿਆਣਾ ਦੇ ਵਾਰਡ ਨੰਬਰ 26 ਤੋਂ ਕਾਂਗਰਸ ਕੌਂਸਲਰ ਦੇ ਪਤੀ ਗੌਰਵ ਭੱਟੀ ਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਕੌਂਸਲਰ ਨੇ ਥਾਣਾ ਮੋਤੀ ਨਗਰ ਵਿਖੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਹੈ। ਬਾਵਜੂਦ ਇਸ ਦੇ ਹਾਲੇ ਤੱਕ ਪੁਲਿਸ ਵੱਲੋਂ ਆਰੋਪੀਆਂ ਦਾ ਪਤਾ ਨਹੀਂ ਲਗਾਇਆ ਜਾ ਸਕਿਆ ਹੈ।
ਕਾਂਗਰਸ ਨੇਤਾ ਤੇ ਕੌਂਸਲਰ ਪਤੀ ਗੌਰਵ ਭੱਟੀ ਦੇ ਮੁਤਾਬਿਕ ਸ਼ਨੀਵਾਰ ਰਾਤ ਨੂੰ ਆਪਣੇ 2 ਦੋਸਤਾਂ ਗੁਰਪ੍ਰੀਤ ਤੇ ਰੋਬਿਨ ਕਪੂਰ ਦੇ ਨਾਲ ਗੁਰਦੁਆਰਾ ਦੁਖ-ਨਿਵਾਰਨ ਸਾਹਿਬ ਤੋਂ ਮੱਥਾ ਟੇਕ ਕੇ ਕਾਰ ਵਿੱਚ ਜਾ ਰਹੇ ਸੀ। ਸ਼ੇਰਪੁਰ ਟੇਡੀ ਰੋਡ ਨੇੜੇ ਚਿੱਟੇ ਰੰਗ ਦੀ ਸਕੋਰਪੀਓ ਗੱਡੀ ਨੇ ਉਹਨਾਂ ਦਾ ਰਸਤਾ ਰੋਕਿਆ। ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝ ਸਕਦੇ ਗੱਡੀ ਦੇ ਵਿੱਚ 2-3 ਲੋਕ ਨਿਕਲੇ। ਉਹਨਾਂ ਵੱਲੋਂ ਬਾਹਰ ਨਿਕਲ ਕੇ ਜਬਰਦਸਤੀ ਉਹਨਾਂ ਨੂੰ ਗੱਡੀ ਬੈਠਣ ਲਈ ਕਿਹਾ ਗਿਆ। ਜਦੋਂ ਉਹਨਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਅਤੇ ਉਨਾਂ ਦੀ ਪਹਿਚਾਣ ਪੁੱਛੀ ਤਾਂ ਉਹਨਾਂ ਨੇ ਐਕਸਾਈਜ਼ ਡਿਪਾਰਟਮੈਂਟ ਦੇ ਅਧਿਕਾਰੀ ਦੱਸਿਆ ਹੈ।
ਇਹ ਵੀ ਪੜ੍ਹੋ
ਭੱਟੀ ਨੇ ਕਿਹਾ ਕਿ ਉਹਨਾਂ ਦੇ ਸਾਥੀਆਂ ਨੂੰ ਕਾਰ ਲੈ ਕੇ ਜਾਣ ਲਈ ਕਿਹਾ ਤਾਂ ਮਾਮਲਾ ਉਹਨਾਂ ਨੂੰ ਗੜਬੜ ਲੱਗਿਆ। ਇਸ ਤੋਂ ਬਾਅਦ ਉਹਨਾਂ ਨੇ ਮੋਬਾਈਲ ਤੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਹੈ ਤੇ ਨਾਲ ਹੀ ਥਾਣਾ ਮੋਤੀ ਨਗਰ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ। ਉਹਨਾਂ ਕਿਹਾ ਕਿ ਜਦੋਂ ਉਹਨਾਂ ਕੋਲੋਂ ਪਹਿਚਾਣ ਪੱਤਰ ਮੰਗਿਆ ਗਿਆ ਤਾਂ ਉਹ ਲੋਕ ਉਥੋਂ ਭੱਜ ਗਏ। ਉਹਨਾਂ ਕਿਹਾ ਕਿ ਉਹਨਾਂ ਦਾ ਇਰਾਦਾ ਕੀ ਸੀ, ਇਸ ਬਾਰੇ ਕੁਝ ਨਹੀਂ ਪਤਾ, ਪਰ ਇਸ ਮਾਮਲੇ ‘ਚ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ।
