ਹੁਸ਼ਿਆਰਪੁਰ ‘ਚ ਝੜਪ ਦੌਰਾਨ ਕਾਂਗਰਸੀ ਵਰਕਰ ਜ਼ਖ਼ਮੀ, ਯਾਮਿਨੀ ਗੋਮਰ ਨੇ ਲਗਾਏ AAP ‘ਤੇ ਇਲਜ਼ਾਮ

Updated On: 

01 Jun 2024 18:08 PM

Lok Sabha Election 2024: ਜ਼ਖਮੀ ਕਾਂਗਰਸੀ ਵਰਕਰ ਨੇ ਦੱਸਿਆ ਕਿ ਉਹ ਕਾਂਗਰਸ ਦੇ ਬੂਥ 'ਤੇ ਆਪਣੀ ਡਿਊਟੀ ਨਿਭਾ ਰਿਹਾ ਸੀ। ਉਦੋਂ ਆਮ ਆਦਮੀ ਪਾਰਟੀ ਦੇ ਦੋ ਸਮਰਥਕ ਜੋ ਕਿ ਕਸਬਾ ਹਰਿਆਣਾ ਦੇ ਬਲਾਕ ਪ੍ਰਧਾਨ ਹਨ, ਐਕਟਿਵਾ 'ਤੇ ਸਵਾਰ ਹੋ ਕੇ ਆਏ। ਉਨ੍ਹਾਂ ਕੋਲ ਤੇਜ਼ਧਾਰ ਹਥਿਆਰ, ਦਾਤਾਰ ਅਤੇ ਪਿਸਤੌਲ ਸੀ।

ਹੁਸ਼ਿਆਰਪੁਰ ਚ ਝੜਪ ਦੌਰਾਨ ਕਾਂਗਰਸੀ ਵਰਕਰ ਜ਼ਖ਼ਮੀ, ਯਾਮਿਨੀ ਗੋਮਰ ਨੇ ਲਗਾਏ AAP ਤੇ ਇਲਜ਼ਾਮ

ਹੁਸ਼ਿਆਰਪੁਰ 'ਚ ਝੜਪ ਦੌਰਾਨ ਕਾਂਗਰਸੀ ਵਰਕਰ ਜ਼ਖ਼ਮੀ

Follow Us On

Lok Sabha Election 2024: ਹੁਸ਼ਿਆਰਪੁਰ ਕਸਬਾ ਹਰਿਆਣਾ ਦੇ ਵਿੱਚ ਲੋਕਸਭਾ ਚੋਣਾਂ ਦੌਰਾਨ ਬਣਾਏ ਗਏ ਬੂਥਾਂ ਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਸਮਰਥਕ ਆਪਸ ਵਿੱਚ ਭਿੜ ਗਏ ਹਨ। ਇਸ ‘ਚ ਬੂਥ ‘ਤੇ ਡਿਊਟੀ ਕਰ ਰਹੇ ਇੱਕ ਕਾਂਗਰਸੀ ਵਰਕਰ ਨੂੰ ‘ਆਪ’ ਵਰਕਰ ਵੱਲੋਂ ਬੁਰੀ ਤਰ੍ਹਾਂ ਜ਼ਖਮੀ ਕਰਨ ਦੇ ਇਲਜ਼ਾਮ ਲਗਾਏ ਗਏ ਹਨ। ਇਸ ਜ਼ਖਮੀ ਵਰਕਰ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ। ਇਸ ਦੌਰਾਨ ਹੁਸ਼ਿਆਰਪੁਰ ਲੋਕਸਭਾ ਸੀਟ ਤੋਂ ਉਮੀਦਵਾਰ ਯਾਮੀ ਗੋਮਰ ਨੇ ਆਪ ਵਰਕਰਾਂ ਦੇ ਇਲਜ਼ਾਲ ਲਗਾਏ ਹਨ।

ਜਾਣਕਾਰੀ ਦਿੰਦਿਆਂ ਜ਼ਖਮੀ ਕਾਂਗਰਸੀ ਵਰਕਰ ਨੇ ਦੱਸਿਆ ਕਿ ਉਹ ਕਾਂਗਰਸ ਦੇ ਬੂਥ ‘ਤੇ ਆਪਣੀ ਡਿਊਟੀ ਨਿਭਾ ਰਿਹਾ ਸੀ। ਉਦੋਂ ਆਮ ਆਦਮੀ ਪਾਰਟੀ ਦੇ ਦੋ ਸਮਰਥਕ ਜੋ ਕਿ ਕਸਬਾ ਹਰਿਆਣਾ ਦੇ ਬਲਾਕ ਪ੍ਰਧਾਨ ਹਨ, ਐਕਟਿਵਾ ‘ਤੇ ਸਵਾਰ ਹੋ ਕੇ ਆਏ। ਉਨ੍ਹਾਂ ਕੋਲ ਤੇਜ਼ਧਾਰ ਹਥਿਆਰ, ਦਾਤਾਰ ਅਤੇ ਪਿਸਤੌਲ ਸੀ ਅਤੇ ਹਿਮਾਂਸ਼ੂ ਨਾਮ ਦੇ ਵਿਅਕਤੀ ‘ਤੇ ਹਮਲਾ ਕਰ ਦਿੱਤਾ।

ਹਮਲੇ ‘ਚ ਹਿਮਾਂਸ਼ੂ ਦੇ ਸਿਰ ਅਤੇ ਖੱਬੇ ਹੱਥ ‘ਤੇ ਡੂੰਘੀਆਂ ਸੱਟਾਂ ਲੱਗੀਆਂ ਅਤੇ ਉਸ ਨੂੰ ਇਲਾਜ ਲਈ ਪਹਿਲਾਂ ਕਸਬਾ ਹਰਿਆਣਾ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ | ਇਸ ਤੋਂ ਬਾਅਦ ਡਾਕਟਰ ਨੇ ਉਸ ਨੂੰ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਰੈਫਰ ਕਰ ਦਿੱਤਾ, ਜਿੱਥੇ ਹਿਮਾਂਸ਼ੂ ਦਾ ਇਲਾਜ ਚੱਲ ਰਿਹਾ ਹੈ। ਮੌਕੇ ‘ਤੇ ਕਾਂਗਰਸ ਦੀ ਲੋਕ ਸਭਾ ਉਮੀਦਵਾਰ ਯਾਮਿਨੀ ਗੋਮਰ ਨੇ ਹਸਪਤਾਲ ਪਹੁੰਚ ਕੇ ਹਿਮਾਂਸ਼ੂ ਦਾ ਹਾਲ-ਚਾਲ ਪੁੱਛਿਆ।

ਇਹ ਵੀ ਪੜ੍ਹੋ: ਪ੍ਰਤਾਪ ਬਾਜਵਾ ਨੇ ਪਾਈ ਵੋਟ, ਕਟਾਰੂਚੱਕ ਨੇ ਕੀਤੀ ਲੋਕਾਂ ਨੂੰ 13-0 ਦੀ ਅਪੀਲ

ਯਾਮਿਨੀ ਗੌਮਰ ਦੇ ਆਪ ਵਰਕਰਾਂ ‘ਤੇ ਇਲਜ਼ਾਮ

ਯਾਮਿਨੀ ਗੋਮਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਲੋਕਾਂ ਨੇ ਚੋਣ ਪ੍ਰਕਿਰਿਆ ਦੌਰਾਨ ਗੁੰਡਾਗਰਦੀ ਕੀਤੀ ਹੈ। ਉਨ੍ਹਾਂ ਦਾ ਇੱਕ ਮਿਹਨਤੀ ਵਰਕਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜਦੋਂ ਇਹ ਵਰਕਰ ਸ਼ਿਕਾਇਤ ਕਰਨ ਲਈ ਥਾਣੇ ਪਹੁੰਚਿਆ ਤਾਂ ਪੁਲਿਸ ਵੀ ਨਹੀਂ ਸੀ। ਪੁਲਿਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੈ।

ਇਸ ਪੂਰੇ ਮਾਮਲੇ ਚ ਪੁਲਿਸ ਨਾਲ ਸੰਪਰਕ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਇਸ ਤੇ ਕੀ ਕਾਰਵਾਈ ਕਰ ਰਹੀ ਹੈ ਅਜੇ ਤੱਕ ਪਤਾ ਨਹੀਂ ਹੈ। ਜਲਦ ਹੀ ਪੁਲਿਸ ਨਾਲ ਗੱਲਬਾਤ ਕਰਕੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ।