ਸ਼ਰਧਾ ਵਾਕਰ ਦੇ ਕਾਤਲ ਨੂੰ ਮਾਰਨਾ ਚਾਹੁੰਦਾ ਹੈ ਲਾਰੇਂਸ ਬਿਸ਼ਨੋਈ! ਮੁੰਬਈ ਪੁਲਿਸ ਦੇ ਇਸ ਖੁਲਾਸੇ ‘ਤੇ ਤਿਹਾੜ ਜੇਲ ‘ਚ ਫੈਲੀ ਦਹਿਸ਼ਤ

Updated On: 

15 Nov 2024 16:32 PM

Lawrance Bishnoi: 2022 ਵਿੱਚ ਦਿੱਲੀ ਵਿੱਚ ਹੋਏ ਸ਼ਰਧਾ ਵਾਕਰ ਕਤਲ ਕਾਂਡ ਦਾ ਮੁਲਜ਼ਮ ਆਫਤਾਬ ਪੂਨਾਵਾਲਾ ਵੀ ਲਾਰੈਂਸ ਗੈਂਗ ਦੇ ਨਿਸ਼ਾਨੇ ਤੇ ਹੈ। ਲਾਰੈਂਸ ਦੇ ਗੁੰਡੇ ਨੇ ਮੁੰਬਈ ਪੁਲਿਸ ਕੋਲ ਇਹ ਗੱਲ ਕਬੂਲੀ ਹੈ। ਇਸ ਬਾਰੇ ਦਿੱਲੀ ਪੁਲਿਸ ਨੂੰ ਦੁਬਾਰਾ ਸੂਚਨਾ ਦਿੱਤੀ ਗਈ। ਹੁਣ ਤਿਹਾੜ ਜੇਲ੍ਹ ਵਿੱਚ ਬੰਦ ਆਫਤਾਬ ਪੂਨਾਵਾਲਾ ਦੀ ਸੁਰੱਖਿਆ ਹੋਰ ਵੀ ਸਖ਼ਤ ਕਰ ਦਿੱਤੀ ਗਈ ਹੈ।

ਸ਼ਰਧਾ ਵਾਕਰ ਦੇ ਕਾਤਲ ਨੂੰ ਮਾਰਨਾ ਚਾਹੁੰਦਾ ਹੈ ਲਾਰੇਂਸ ਬਿਸ਼ਨੋਈ! ਮੁੰਬਈ ਪੁਲਿਸ ਦੇ ਇਸ ਖੁਲਾਸੇ ਤੇ ਤਿਹਾੜ ਜੇਲ ਚ ਫੈਲੀ ਦਹਿਸ਼ਤ

ਸ਼ਰਧਾ ਵਾਕਰ ਦੇ ਕਾਤਲ ਨੂੰ ਮਾਰਨਾ ਚਾਹੁੰਦਾ ਹੈ ਲਾਰੇਂਸ ਬਿਸ਼ਨੋਈ!

Follow Us On

ਦਿੱਲੀ ਦੇ ਸ਼ਰਧਾ ਵਾਕਰ ਕਤਲਕਾਂਡ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਿਆ ਹੈ। ਪਰ ਇਸ ਵਾਰ ਇਹ ਕਤਲ ਬਿਸ਼ਨੋਈ ਗੈਂਗ (ਲਾਰੈਂਸ ਬਿਸ਼ਨੋਈ) ਕਾਰਨ ਚਰਚਾ ਵਿੱਚ ਹੈ। ਐਨਸੀਪੀ ਨੇਤਾ ਬਾਬਾ ਸਿੱਦੀਕੀ ਦੇ ਕਤਲ ਦੀ ਜਾਂਚ ਕਰ ਰਹੀ ਮੁੰਬਈ ਪੁਲਿਸ ਨੂੰ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਸ਼ਰਧਾ ਦਾ ਕਾਤਲ ਆਫਤਾਬ ਪੂਨਾਵਾਲਾ ਵੀ ਲਾਰੇਂਸ ਬਿਸ਼ਨੋਈ ਗੈਂਗ ਦਾ ਨਿਸ਼ਾਨਾ ਸੀ। ਜਦੋਂ ਇਹ ਖ਼ਬਰ ਸਾਹਮਣੇ ਆਈ ਤਾਂ ਦਿੱਲੀ ਪੁਲਿਸ ਇਸ ਸਬੰਧੀ ਚੌਕਸ ਹੋ ਗਈ।

ਅਫਤਾਫ ਪੂਨਾਵਾਲਾ ਇਸ ਸਮੇਂ ਤਿਹਾੜ ਜੇਲ੍ਹ ਵਿੱਚ ਬੰਦ ਹੈ। ਪੁਲਿਸ ਨੇ ਤਿਹਾੜ ਜੇਲ੍ਹ-ਨੰਬਰ 4 ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਹੈ, ਜਿੱਥੇ ਆਫਤਾਬ ਕੈਦ ਹੈ। ਮੁੰਬਈ ਪੁਲਿਸ ਮੁਤਾਬਕ ਬਾਬਾ ਸਿੱਦੀਕੀ ਕਤਲ ਕੇਸ ਦੇ ਦੋਸ਼ੀ ਸ਼ਿਵਕੁਮਾਰ ਗੌਤਮ ਉਰਫ ਸ਼ਿਵ ਨੇ ਕਿਹਾ- ਸ਼ੁਭਮ ਲੋਨਕਰ ਨੇ ਆਫਤਾਬ ਪੂਨਾਵਾਲਾ ‘ਤੇ ਹਮਲਾ ਕਰਨ ਦੀ ਚਰਚਾ ਕੀਤੀ ਸੀ। ਹਾਲਾਂਕਿ, ਗਰੋਹ ਨੇ ਕਥਿਤ ਤੌਰ ‘ਤੇ ਪੂਨਾਵਾਲਾ ਦੀ ਸਖ਼ਤ ਸੁਰੱਖਿਆ ਕਾਰਨ ਅਜਿਹਾ ਕਰਨ ਤੋਂ ਗੁਰੇਜ਼ ਕੀਤਾ।

ਕੀ ਕਿਹਾ ਪੁਲਿਸ ਅਧਿਕਾਰੀ ਨੇ ?

ਪੁਲਿਸ ਅਧਿਕਾਰੀ ਨੇ ਦੱਸਿਆ- ਸ਼ਿਵਾ ਨੇ ਖੁਲਾਸਾ ਕੀਤਾ ਕਿ ਬਿਸ਼ਨੋਈ ਗੈਂਗ ਦੇ ਮੈਂਬਰ ਸ਼ੁਭਮ ਲੋਨਕਰ ਅਤੇ ਹੋਰਾਂ ਨੇ ਆਫਤਾਬ ਨੂੰ ਨਿਸ਼ਾਨਾ ਬਣਾਉਣ ਦਾ ਇਰਾਦਾ ਜ਼ਾਹਰ ਕੀਤਾ ਸੀ। ਇਹ ਖ਼ੁਫ਼ੀਆ ਜਾਣਕਾਰੀ ਹੁਣ ਹੋਰ ਸੁਰੱਖਿਆ ਪ੍ਰਬੰਧਾਂ ਲਈ ਦਿੱਲੀ ਪੁਲਿਸ ਨਾਲ ਸਾਂਝੀ ਕੀਤੀ ਗਈ ਹੈ। ਇਸ ਦੇ ਨਾਲ ਹੀ ਜੇਕਰ ਦਿੱਲੀ ਪੁਲਿਸ ਦੀ ਮੰਨੀਏ ਤਾਂ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਲਾਰੈਂਸ ਗੈਂਗ ਵੱਲੋਂ ਤਿਹਾੜ ਜੇਲ੍ਹ ਵਿੱਚ ਆਫਤਾਬ ਦੇ ਕਤਲ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।

ਕੀ ਹੈ ਸ਼ਰਧਾ ਵਾਕਰ ਕਤਲ ਕੇਸ?

ਮਈ 2022 ਵਿੱਚ, ਵਸਈ ਦੀ ਵਸਨੀਕ ਸ਼ਰਧਾ ਵਾਕਰ ਦਾ ਦਿੱਲੀ ਵਿੱਚ ਉਸਦੇ ਲਿਵ-ਇਨ ਪਾਰਟਨਰ ਆਫਤਾਬ ਪੂਨਾਵਾਲਾ ਦੁਆਰਾ ਕਤਲ ਕਰ ਦਿੱਤਾ ਗਿਆ ਸੀ ਅਤੇ ਉਸਦੇ ਟੁਕੜੇ-ਟੁਕੜੇ ਕਰ ਦਿੱਤੇ ਗਏ ਸਨ। ਉਸ ਨੇ ਇਨ੍ਹਾਂ ਟੁਕੜਿਆਂ ਨੂੰ ਫਰਿੱਜ ਵਿਚ ਰੱਖਿਆ। ਮੀਡੀਆ ‘ਚ ਇਸ ਮਾਮਲੇ ਦੀ ਕਾਫੀ ਚਰਚਾ ਹੋਈ ਸੀ। ਸਿਆਸੀ ਪਾਰਟੀਆਂ ਨੇ ਇਸ ਘਟਨਾ ਨੂੰ ਫਿਰਕੂ ਰੰਗ ਵੀ ਦੇ ਦਿੱਤਾ ਸੀ। ਨਵੰਬਰ 2022 ‘ਚ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਦਿੱਲੀ ਪੁਲਿਸ ਨੇ ਆਫਤਾਬ ਨੂੰ ਗ੍ਰਿਫਤਾਰ ਕੀਤਾ ਸੀ। ਆਫਤਾਬ ਤਿਹਾੜ ਜੇਲ੍ਹ ਵਿੱਚ ਬੰਦ ਹੈ। ਫਿਲਹਾਲ ਇਹ ਮਾਮਲਾ ਅਦਾਲਤ ਵਿੱਚ ਚੱਲ ਰਿਹਾ ਹੈ। ਇਸ ਦੀ ਜਾਂਚ ਅਜੇ ਵੀ ਜਾਰੀ ਹੈ।