ਖੰਨਾ ਪੁਲਿਸ ਨੇ ਐੱਮਪੀ ‘ਚ ਨਜਾਇਜ਼ ਹਥਿਆਰਾਂ ਦੀ ਫੈਕਟਰੀ ਫੜ੍ਹੀ, ਘਰ ‘ਚ ਬਣਾਉਂਦੇ ਸਨ ਹਥਿਆਰ, 22 ਪਿਸਤੌਲਾਂ ਨਾਲ 10 ਤਸਕਰ ਗ੍ਰਿਫਤਾਰ

Updated On: 

14 Dec 2023 16:41 PM

ਖੰਨਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਮੱਧ ਪ੍ਰਦੇਸ਼ ਤੋਂ ਇੱਕ ਅਜਿਹੀ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ ਜਿਹੜੀ ਘਰ ਵਿੱਚ ਵੈਪਨ ਬਣਾ ਰਹੀ ਸੀ। ਹਥਿਆਰ ਬਣਾਉਣ ਮਗਰੋਂ ਇਹ ਲੋਕ ਪੰਜਾਬ ਵਿੱਚ ਹਥਿਆਰ ਸਪਲਾਈ ਕਰਦੇ ਸਨ। ਪੁਲਿਸ ਨੇ ਇਸ ਦੌਰਾਨ 10 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਂ ਤੋਂ 22 ਪਿਸਤੌਲ ਵੀ ਬਰਾਮਦ ਕੀਤੇ ਗਏ।

ਖੰਨਾ ਪੁਲਿਸ ਨੇ ਐੱਮਪੀ ਚ ਨਜਾਇਜ਼ ਹਥਿਆਰਾਂ ਦੀ ਫੈਕਟਰੀ ਫੜ੍ਹੀ, ਘਰ ਚ ਬਣਾਉਂਦੇ ਸਨ ਹਥਿਆਰ, 22 ਪਿਸਤੌਲਾਂ ਨਾਲ 10 ਤਸਕਰ ਗ੍ਰਿਫਤਾਰ
Follow Us On

ਪੰਜਾਬ ਨਿਊਜ। ਖੰਨਾ ਪੁਲਿਸ ਨੇ ਅਸਲਾ ਬਣਾਉਣ ਵਾਲੇ ਮੁਲਜ਼ਮ ਸਮੇਤ ਕੁੱਲ 10 ਵਿਅਕਤੀਆਂ ਨੂੰ 22 ਨਜਾਇਜ਼ ਪਿਸਤੌਲਾਂ ਸਮੇਤ ਕਾਬੂ ਕੀਤਾ ਗਿਆ। ਪੁਲਿਸ ਇੱਕ ਵਾਰ ਫਿਰ ਮੱਧ ਪ੍ਰਦੇਸ਼ (Madhya Pradesh) ਤੋਂ ਪੰਜਾਬ ਵਿੱਚ ਨਜਾਇਜ਼ ਹਥਿਆਰਾਂ ਦੀ ਤਸਕਰੀ ਦਾ ਪਰਦਾਫਾਸ਼ ਕੀਤਾ ਹੈ। ਘਰ ਵਿੱਚ ਚਲਾਈ ਜਾ ਰਹੀ ਗੈਰ ਕਾਨੂੰਨੀ ਅਸਲਾ ਫੈਕਟਰੀ ਫੜੀ ਗਈ। ਇੱਥੋਂ ਪੰਜਾਬ ਨੂੰ ਹਥਿਆਰ ਸਪਲਾਈ ਕੀਤੇ ਜਾਂਦੇ ਸੀ। ਇਸ ਸਫਲਤਾ ਨਾਲ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਦੋ ਵੱਖ-ਵੱਖ ਗਿਰੋਹਾਂ ਦਾ ਪਰਦਾਫਾਸ਼ ਹੋਇਆ ਹੈ।

ਐੱਸਐੱਸਪੀ ਅਮਨੀਤ ਕੌਂਡਲ (SSP Ameet Kondal) ਨੇ ਦੱਸਿਆ ਕਿ ਇਹ ਕਾਰਵਾਈ 1 ਦਸੰਬਰ ਤੋਂ ਸ਼ੁਰੂ ਹੋਈ। ਜਦੋਂ ਖੰਨਾ ਪੁਲੀਸ ਨੇ ਨਾਕਾਬੰਦੀ ਦੌਰਾਨ ਗੁਰਲਾਲ ਸਿੰਘ ਸਾਜਨ ਵਾਸੀ ਹੋਠੀਆਂ (ਤਰਨਤਾਰਨ) ਅਤੇ ਮਨਦੀਪ ਸਿੰਘ ਵਾਸੀ ਜੰਡਿਆਲਾ ਪੱਟੀ ਨੂੰ 4 ਨਾਜਾਇਜ਼ ਪਿਸਤੌਲਾਂ ਸਮੇਤ ਕਾਬੂ ਕੀਤਾ। ਪੁੱਛਗਿੱਛ ਦੌਰਾਨ ਅੰਮ੍ਰਿਤਸਰ ਦੇ ਰਕਸ਼ਿਤ ਸੈਣੀ ਦਾ ਨਾਂ ਸਾਹਮਣੇ ਆਇਆ, ਜਿਸਨੂੰ ਇਹ ਹਥਿਆਰ ਸਪਲਾਈ ਕੀਤੇ ਜਾਣੇ ਸਨ।

ਰਕਸ਼ਿਤ ਸੈਣੀ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ

ਰਕਸ਼ਿਤ ਸੈਣੀ ਨੂੰ ਪ੍ਰੋਡਕਸ਼ਨ ਵਾਰੰਟ (Production warrant) ‘ਤੇ ਲਿਆਂਦਾ ਗਿਆ ਸੀ। ਜਿਸਨੇ ਖੁਲਾਸਾ ਕੀਤਾ ਸੀ ਕਿ ਇਹ ਹਥਿਆਰ ਅਭਿਨਵ ਮਿਸ਼ਰਾ ਉਰਫ ਅਨੁਜ ਵਾਸੀ ਖਰਗੋਨ (ਮੱਧ ਪ੍ਰਦੇਸ਼), ਕਮਲ ਬਡੋਲੇ ਵਾਸੀ ਖਰਗੋਨ (ਮੱਧ ਪ੍ਰਦੇਸ਼) ਅਤੇ ਕੁਲਦੀਪ ਸਿੰਘ ਵਾਸੀ ਮੁਨਾਵਰ (ਮੱਧ ਪ੍ਰਦੇਸ਼) ਤੋਂ ਲਿਆਂਦੇ ਸਨ। ਅਭਿਨਵ ਨੂੰ ਗ੍ਰਿਫ਼ਤਾਰ ਕਰਨ ਲਈ ਇੱਕ ਵਿਸ਼ੇਸ਼ ਟੀਮ ਮੱਧ ਪ੍ਰਦੇਸ਼ ਭੇਜੀ ਗਈ ਸੀ। ਅਭਿਨਵ ਨੂੰ 11 ਦਸੰਬਰ ਨੂੰ ਗ੍ਰਿਫਤਾਰ ਕੀਤਾ ਗਿਆ। ਉਸ ਕੋਲੋਂ 2 ਪਿਸਤੌਲ ਬਰਾਮਦ ਹੋਏ।

ਕਮਲ ਬਡੋਲੇ ਨੂੰ ਕਾਬੂ ਕਰਕੇ 5 ਪਿਸਤੌਲ ਬਰਾਮਦ ਕੀਤੇ। ਕੁਲਦੀਪ ਸਿੰਘ ਕੋਲੋਂ ਵੀ 5 ਪਿਸਤੌਲ ਬਰਾਮਦ ਹੋਏ। ਐਸਐਸਪੀ ਕੌਂਡਲ ਨੇ ਦੱਸਿਆ ਕਿ ਇਸੇ ਤਰ੍ਹਾਂ 6 ਦਸੰਬਰ ਨੂੰ ਸੀਆਈਏ ਸਟਾਫ਼ ਨੇ ਤਜਿੰਦਰ ਸਿੰਘ ਸਾਬੀ ਅਤੇ ਅਰਜਿੰਦਰ ਸਿੰਘ ਜੋਹਨ ਨੂੰ ਨਜਾਇਜ਼ ਅਸਲੇ ਸਮੇਤ ਕਾਬੂ ਕੀਤਾ ਸੀ। ਇਨ੍ਹਾਂ ਦੇ ਸਬੰਧ ਬਾਹਰਲੇ ਸੂਬਿਆਂ ਵਿੱਚ ਬੈਠੇ ਹਥਿਆਰ ਸਪਲਾਈ ਕਰਨ ਵਾਲੇ ਸਮੱਗਲਰਾਂ ਨਾਲ ਵੀ ਜੁੜੇ ਹੋ ਸਕਦੇ ਹਨ। ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਦੋਵਾਂ ਕੋਲੋਂ 6 ਹਥਿਆਰ ਬਰਾਮਦ ਹੋਏ ਹਨ।

ਅਭਿਨਵ ਸਪਲਾਈ ਦਾ ਕਿੰਗਪਿਨ

ਪੰਜਾਬ ਵਿੱਚ ਹਥਿਆਰਾਂ ਦੀ ਸਪਲਾਈ ਦਾ ਕਿੰਗਪਿਨ ਅਭਿਨਵ ਹੈ। ਉਹ ਪਹਿਲਾਂ ਵੀ ਦੋ ਵਾਰ ਹਥਿਆਰਾਂ ਦੀ ਸਪਲਾਈ ਕਰ ਚੁੱਕਾ ਹੈ। ਜਲੰਧਰ ‘ਚ ਦਰਜ ਇੱਕ ਮਾਮਲੇ ‘ਚ ਪੀ.ਓ. ਹੈ। ਕੁਲਦੀਪ ਸਿੰਘ ਮੱਧ ਪ੍ਰਦੇਸ਼ ਵਿੱਚ ਹਥਿਆਰ ਬਣਾਉਣ ਦਾ ਕੰਮ ਕਰਦਾ ਸੀ। ਪਹਿਲਾਂ ਵੀ ਉਹ ਹਥਿਆਰ ਬਣਾ ਕੇ ਸਪਲਾਈ ਕਰ ਚੁੱਕੇ ਹਨ। ਕੁਲਦੀਪ ਦੇ ਪਿਤਾ ਪ੍ਰਹਿਲਾਦ ਸਿੰਘ ਖ਼ਿਲਾਫ਼ ਮੱਧ ਪ੍ਰਦੇਸ਼ ਵਿੱਚ ਅਸਲਾ ਐਕਟ ਤਹਿਤ 10 ਤੋਂ ਵੱਧ ਕੇਸ ਦਰਜ ਹਨ। ਖੰਨਾ ਪੁਲਿਸ ਪ੍ਰਹਿਲਾਦ ਖਿਲਾਫ ਵੀ ਕਾਰਵਾਈ ਕਰ ਸਕਦੀ ਹੈ।

ਸਕਰੈਪ ਤੋਂ ਵਿਦੇਸ਼ੀ ਹਥਿਆਰ

ਇਹ ਗਿਰੋਹ ਇੰਨਾ ਨਿਪੁੰਨ ਸੀ ਕਿ ਉਹ ਆਪਣੇ ਘਰ ਵਿੱਚ ਚੱਲਦੀ ਗੈਰ-ਕਾਨੂੰਨੀ ਫੈਕਟਰੀ ਵਿੱਚ ਸਕਰੈਪ ਤੋਂ ਪਿਸਤੌਲ ਵਰਗੇ ਵਿਦੇਸ਼ੀ ਹਥਿਆਰ ਬਣਾ ਲੈਂਦੇ ਸਨ। ਪਿਸਤੌਲ ਬਣ ਜਾਣ ਤੋਂ ਬਾਅਦ ਕੋਈ ਇਹ ਅੰਦਾਜ਼ਾ ਵੀ ਨਹੀਂ ਲਗਾ ਸਕਦਾ ਕਿ ਘਰ ਦੇ ਅੰਦਰ ਕਿਸੇ ਵਿਅਕਤੀ ਨੇ ਇਨ੍ਹਾਂ ਨੂੰ ਸਕਰੈਪ ਤੋਂ ਤਿਆਰ ਕੀਤਾ ਹੈ। ਇਹ ਹਥਿਆਰ ਮੰਗੇ ਭਾਅ ਵੇਚੇ ਜਾਂਦੇ ਸਨ। ਖਾਸ ਕਰਕੇ ਗੈਂਗਸਟਰਾਂ ਦੇ ਗਰੋਹਾਂ ਨੂੰ ਹਥਿਆਰ ਸਪਲਾਈ ਕੀਤੇ ਜਾ ਰਹੇ ਸਨ। ਪੰਜਾਬ ਵਿੱਚ ਹਥਿਆਰਾਂ ਨਾਲ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ।

ਓਪਰੇਸ਼ਨ ਦੀ ਮਾਸਟਰ ਐਸਪੀ (ਆਈ)

ਇਹ ਸਮੁੱਚੀ ਕਾਰਵਾਈ ਐਸ.ਐਸ.ਪੀ ਅਮਨੀਤ ਕੌਂਡਲ ਦੀ ਦੇਖ-ਰੇਖ ਹੇਠ ਕੀਤੀ ਗਈ। ਇਸਦੀ ਅਗਵਾਈ ਐੱਸਪੀ (ਆਈ) ਡਾ. ਪ੍ਰਗਿਆ ਜੈਨ ਨੇ ਕੀਤੀ। ਸੀ.ਆਈ.ਏ ਟੀਮ ਨੇ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰਕੇ ਸਫਲਤਾ ਹਾਸਲ ਕੀਤੀ। ਇਸ ਨੈੱਟਵਰਕ ਦੀ ਹੋਰ ਜਾਂਚ ਵੀ ਕੀਤੀ ਜਾ ਰਹੀ ਹੈ। ਇਹ ਵੀ ਸ਼ੱਕ ਹੈ ਕਿ ਇਸ ਦੇ ਸਬੰਧ ਜੇਲ੍ਹ ਵਿੱਚ ਬੈਠੇ ਕਿਸੇ ਵੱਡੇ ਗੈਂਗਸਟਰ ਨਾਲ ਹੋ ਸਕਦੇ ਹਨ। ਦੂਜੇ ਪਾਸੇ ਡੀਜੀਪੀ ਗੌਰਵ ਯਾਦਵ ਨੇ ਵੀ ਐਕਸ ਹੈਂਡਲ ਉਪਰ ਇਸਦੀ ਜਾਣਕਾਰੀ ਸਾਂਝੀ ਕੀਤੀ।

Exit mobile version