ਖਡੂਰ ਸਾਹਿਬ ‘ਚ ਬਲਾਕ ਕਾਂਗਰਸ ਪ੍ਰਧਾਨ ਦਾ ਗੋਲੀ ਮਾਰ ਕੇ ਕਤਲ, ਬੰਨ੍ਹ ‘ਤੇ ਮਿੱਟੀ ਪਾ ਕੇ ਆ ਰਿਹਾ ਸੀ ਵਾਪਸ

Published: 

04 Sep 2025 15:03 PM IST

ਗੁਰਮੇਲ ਸਿੰਘ ਪੱਟੀ ਵਿਧਾਨ ਸਭਾ ਹਲਕੇ ਅਧੀਨ ਬੰਨ੍ਹ ਨੂੰ ਮਜ਼ਬੂਤ ​​ਕਰਨ ਲਈ ਲਗਾਤਾਰ 18 ਦਿਨਾਂ ਤੋਂ ਦਿਨ-ਰਾਤ ਕੰਮ ਕਰ ਰਹੇ ਸਨ। ਗੁਰਮੇਲ ਸਿੰਘ ਚਾਰ ਸਾਲਾਂ ਤੋਂ ਬਲਾਕ ਪੱਟੀ ਕਾਂਗਰਸ ਦੇ ਪ੍ਰਧਾਨ ਰਹੇ ਹਨ।

ਖਡੂਰ ਸਾਹਿਬ ਚ ਬਲਾਕ ਕਾਂਗਰਸ ਪ੍ਰਧਾਨ ਦਾ ਗੋਲੀ ਮਾਰ ਕੇ ਕਤਲ, ਬੰਨ੍ਹ ਤੇ ਮਿੱਟੀ ਪਾ ਕੇ ਆ ਰਿਹਾ ਸੀ ਵਾਪਸ

ਸੰਕੇਤਕ ਤਸਵੀਰ

Follow Us On

ਬੁੱਧਵਾਰ ਰਾਤ ਨੂੰ ਤਿੰਨ ਹਮਲਾਵਰਾਂ ਨੇ ਬਲਾਕ ਕਾਂਗਰਸ ਪ੍ਰਧਾਨ ਗੁਰਮੇਲ ਸਿੰਘ ਤੂਤ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਬੁੱਧਵਾਰ ਰਾਤ ਲਗਭਗ 8:45 ਵਜੇ ਗੁਰਮੇਲ ਸਿੰਘ ਆਪਣੇ ਪਿੰਡ ਦੀਆਂ ਹੋਰ ਟਰੈਕਟਰ ਟਰਾਲੀਆਂ ਨਾਲ ਬੰਨ੍ਹ ਤੋਂ ਪਿੰਡ ਵਾਪਸ ਆ ਰਿਹਾ ਸੀ। ਇਸ ਦੌਰਾਨ, ਰਸਤੇ ‘ਚ, ਪਿੰਡ ਝੁੱਗੀਆ ਪੀਰ ਬਖਸ਼ ਤੋਂ ਮੋਟਰਸਾਈਕਲ ‘ਤੇ ਤਿੰਨ ਹਮਲਾਵਰ ਆਏ ਤੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ।

ਗੁਰਮੇਲ ਸਿੰਘ ਸਾਹਮਣੇ ਵਾਲੇ ਟਰੈਕਟਰ ‘ਤੇ ਇਕੱਲੇ ਸਨ। ਉਨ੍ਹਾਂ ‘ਤੇ ਲਗਭਗ ਨੌਂ ਰਾਉਂਡ ਫਾਇਰ ਕੀਤੇ ਗਏ। ਦੋਸ਼ੀ ਮੌਕੇ ਤੋਂ ਭੱਜ ਗਏ। ਗੋਲੀਆਂ ਨਾਲ ਜ਼ਖਮੀ ਗੁਰਮੇਲ ਸਿੰਘ ਨੂੰ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਗੁਰਮੇਲ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਤੋਂ ਲਗਭਗ ਇੱਕ ਘੰਟੇ ਬਾਅਦ, ਸਦਰ ਪੱਟੀ ਥਾਣੇ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ।

ਗੁਰਮੇਲ ਸਿੰਘ ਪੱਟੀ ਵਿਧਾਨ ਸਭਾ ਹਲਕੇ ਅਧੀਨ ਆਉਂਦੇ ਬੰਨ੍ਹ ਨੂੰ ਮਜ਼ਬੂਤ ​​ਕਰਨ ਲਈ 18 ਦਿਨ ਲਗਾਤਾਰ ਦਿਨ ਰਾਤ ਕੰਮ ਕਰ ਰਹੇ ਸਨ। ਗੁਰਮੇਲ ਸਿੰਘ ਚਾਰ ਸਾਲਾਂ ਤੋਂ ਬਲਾਕ ਪੱਟੀ ਕਾਂਗਰਸ ਦੇ ਪ੍ਰਧਾਨ ਰਹੇ ਸਨ। ਗੁਰਮੇਲ ਸਿੰਘ ਦੇ ਕਤਲ ਨਾਲ ਕਾਂਗਰਸੀ ਵਰਕਰਾਂ ਤੇ ਸਮਰਥਕਾਂ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਸਥਾਨਕ ਆਗੂਆਂ ਨੇ ਇਸ ਘਟਨਾ ਦੀ ਨਿੰਦਾ ਕੀਤੀ ਤੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।

Related Stories