ਜੰਡਿਆਲਾ ਗੁਰੂ ‘ਚ ਪੁਲਿਸ ਤੇ ਬਦਮਾਸ਼ ਵਿਚਾਲੇ ਮੁਕਾਬਲਾ, ਰਿਕਵਰੀ ਲਈ ਗਈ ਪੁਲਿਸ ਟੀਮ ‘ਤੇ ਕੀਤੀ ਫਾਇਰਿੰਗ

sajan-kumar-2
Updated On: 

08 Jul 2025 20:57 PM

ਜਾਣਕਾਰੀ ਮੁਤਾਬਕ ਪਿਛਲੇ ਦਿਨੀਂ ਜੰਡਿਆਲਾ ਗੁਰੂ ਦੇ ਵੈਰੋਵਾਲ ਰੋਡ ਦੇ ਉੱਪਰ ਇੱਕ ਕਰਿਆਨਾ ਸਟੋਰ 'ਤੇ ਗੋਲੀਆਂ ਚਲਾਈਆਂ ਗਈਆਂ ਸਨ। ਇਹ ਗੋਲੀਆਂ ਰੇਡੀ 'ਤੇ ਸਮਾਨ ਵੇਚਣ ਵਾਲੇ ਵਿਅਕਤੀ ਦੇ ਲੱਗੀਆਂ ਸਨ।ਕੁਝ ਦਿਨ ਪਹਿਲਾਂ ਹੀ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਦੇ ਪੁੱਛਗਿਸ਼ ਕਰਨ 'ਤੇ ਗੁਰਪ੍ਰੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਜਿਸ ਪਿਸਟਲ ਦੇ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਉਹ ਇੱਥੇ ਨਜ਼ਦੀਕ ਹੀ ਰੱਖਿਆ ਹੋਇਆ ਹੈ।

ਜੰਡਿਆਲਾ ਗੁਰੂ ਚ ਪੁਲਿਸ ਤੇ ਬਦਮਾਸ਼ ਵਿਚਾਲੇ ਮੁਕਾਬਲਾ, ਰਿਕਵਰੀ ਲਈ ਗਈ ਪੁਲਿਸ ਟੀਮ ਤੇ ਕੀਤੀ ਫਾਇਰਿੰਗ
Follow Us On

ਜੰਡਿਆਲਾ ਗੁਰੂ ‘ਚ ਪੁਲਿਸ ਤੇ ਬਦਮਾਸ਼ਾਂ ਦੇ ਵਿਚਕਾਰ ਮੁਠਭੇੜ ਹੋਈ ਹੈ। ਫਾਇਰਿੰਗ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਗਏ ਇੱਕ ਮੁਲਜ਼ਮ ਨੇ ਪੁਲਿਸ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਤੋਂ ਬਾਅਦ ਪੁਲਿਸ ਨੂੰ ਜਵਾਬੀ ਕਾਰਵਾਈ ਕਰਨ ਪਈ। ਇਸ ਦੌਰਾਨ ਮੁਲਜ਼ਮ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ਚ ਦਾਖਲ ਕਰਵਾਉਣਾ ਪਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਪਿਛਲੇ ਦਿਨੀਂ ਜੰਡਿਆਲਾ ਗੁਰੂ ਦੇ ਵੈਰੋਵਾਲ ਰੋਡ ਦੇ ਉੱਪਰ ਇੱਕ ਕਰਿਆਨਾ ਸਟੋਰ ‘ਤੇ ਗੋਲੀਆਂ ਚਲਾਈਆਂ ਗਈਆਂ ਸਨ। ਇਹ ਗੋਲੀਆਂ ਰੇਡੀ ‘ਤੇ ਸਮਾਨ ਵੇਚਣ ਵਾਲੇ ਵਿਅਕਤੀ ਦੇ ਲੱਗੀਆਂ ਸਨ।ਕੁਝ ਦਿਨ ਪਹਿਲਾਂ ਹੀ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਦੇ ਪੁੱਛਗਿਸ਼ ਕਰਨ ‘ਤੇ ਗੁਰਪ੍ਰੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਜਿਸ ਪਿਸਟਲ ਦੇ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਉਹ ਇੱਥੇ ਨਜ਼ਦੀਕ ਹੀ ਰੱਖਿਆ ਹੋਇਆ ਹੈ।

ਪੁਲਿਸ ਜਦੋਂ ਮੁਲਜ਼ਮ ਗੁਰਪ੍ਰੀਤ ਨੂੰ ਰਿਕਵਰੀ ਦੇ ਲਈ ਲੈ ਕੇ ਗਈ ਤਾਂ ਉਸ ਨੇ ਪੁਲਿਸ ‘ਤੇ ਫਾਇਰਿੰਗ ਕਰ ਦਿੱਤੀ। ਗੁਰਪ੍ਰੀਤ ਨੇ ਤਿੰਨ ਫਾਇਰ ਪੁਲਿਸ ਦੇ ਉੱਪਰ ਕੀਤੇ ਗਏ, ਜਿਸ ਦੇ ਜਵਾਬੀ ਕਾਰਵਾਈ ਵਿੱਚ ਪੁਲਿਸ ਵੱਲੋਂ ਵੀ ਗੋਲੀ ਚਲਾਈ ਗਈ। ਇਹ ਗੋਲੀ ਮੁਲਜ਼ਮ ਦੀ ਲੱਤ ਵਿੱਚ ਲੱਗੀ। ਇਸ ਤੋਂ ਬਾਅਦ ਗੁਰਪ੍ਰੀਤ ਸਿੰਘ ਨੂੰ ਇਲਾਜ ਦੇ ਲਈ ਹਸਪਤਾਲ ਵਿੱਚ ਭੇਜਿਆ ਗਿਆ।

ਪੁਲਿਸ ਨੇ ਕੀਤਾ ਸਾਵਧਾਨ

ਐਸਪੀ ਅਦਿੱਤਿਆ ਵਾਰੀਆ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਜਦੋਂ ਪੁਲਿਸ ਮੁਲਜ਼ਮ ਨੂੰ ਰਿਕਵਰੀ ਲਈ ਲੈ ਕੇ ਗਈ ਸੀ। ਇਸ ਦੌਰਾਨ ਗੁਰਪ੍ਰੀਤ ਨੇ ਅਚਾਨਕ ਪੁਲਿਸ ‘ਤੇ ਤਿੰਨ ਗੋਲੀਆਂ ਚਲਾਈਆਂ। ਇਸ ਦੀ ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਵੀ ਗੋਲੀ ਚਲਾਈ, ਜੋ ਉਸ ਦੀ ਲੱਤ ਵਿੱਚ ਲੱਗੀ। ਮੁਲਜ਼ਮ ਨੂੰ ਤੁਰੰਤ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਮੌਕੇ ਤੋਂ ਹਥਿਆਰ ਬਰਾਮਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੁਠਭੇੜ ਕਾਰਵਾਈ ਨੇ ਇੱਕ ਵਾਰ ਫਿਰ ਸਾਵਧਾਨ ਕਰ ਦਿੱਤਾ ਹੈ ਕਿ ਇਲਾਕੇ ਵਿੱਚ ਅਪਰਾਧੀ ਤੱਤ ਅਜੇ ਵੀ ਸਰਗਰਮ ਹਨ, ਪਰ ਪੁਲਿਸ ਵੱਲੋਂ ਉਨ੍ਹਾਂ ਖ਼ਿਲਾਫ਼ ਸਖ਼ਤ ਰਵੱਈਆ ਅਪਣਾਇਆ ਜਾ ਰਿਹਾ ਹੈ।