ਜਲੰਧਰ ‘ਚ ਕਾਰੋਬਾਰੀ ਗੋਲੀ ਨਾਲ ਜ਼ਖਮੀ, ਪਿਤਾ ਨਾਲ ਚੱਲ ਰਿਹਾ ਸੀ ਵਿਵਾਦ, ਹਾਲਤ ਗੰਭੀਰ, ਪੁਲਿਸ ਜਾਂਚ ‘ਚ ਜੁਟੀ

Updated On: 

03 Aug 2024 16:31 PM IST

ਮਾਨਵ ਦੀ ਰੈਂਕ ਬਜ਼ਾਰ ਵਿੱਚ ਦੁਕਾਨ ਹੈ। ਇਲਾਕਾ ਪੁਲਸ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਮਾਨਵ ਦੀ ਹਾਲਤ ਸਥਿਰ ਹੋਣ ਤੋਂ ਬਾਅਦ ਪੁਲਿਸ ਉਸ ਦੇ ਬਿਆਨ ਦਰਜ ਕਰੇਗੀ।

ਜਲੰਧਰ ਚ ਕਾਰੋਬਾਰੀ ਗੋਲੀ ਨਾਲ ਜ਼ਖਮੀ, ਪਿਤਾ ਨਾਲ ਚੱਲ ਰਿਹਾ ਸੀ ਵਿਵਾਦ, ਹਾਲਤ ਗੰਭੀਰ, ਪੁਲਿਸ ਜਾਂਚ ਚ ਜੁਟੀ

ਜਲੰਧਰ 'ਚ ਕਾਰੋਬਾਰੀ ਗੋਲੀ ਨਾਲ ਜ਼ਖਮੀ

Follow Us On

ਜਲੰਧਰ ਸ਼ਹਿਰ ਦੇ ਪੌਸ਼ ਇਲਾਕੇ ਜਵਾਹਰ ਨਗਰ ਕੋਠੀ ਨੰਬਰ 40 ‘ਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਲੋਕਾਂ ਨੇ ਤੁਰੰਤ ਖੂਨ ਨਾਲ ਲੱਥਪੱਥ ਵਿਅਕਤੀ ਨੂੰ ਨਿੱਜੀ ਹਸਪਤਾਲ ਦਾਖਲ ਕਰਵਾਇਆ। ਜ਼ਖਮੀ ਵਿਅਕਤੀ ਦੀ ਚੀਪ ਕਾਰਨਰ ਨਾਂ ਦੀ ਮਨਿਆਰੀ ਦੀ ਦੁਕਾਨ ਹੈ। ਜਾਣਕਾਰੀ ਮੁਤਾਬਕ ਕਾਰੋਬਾਰੀ ਮਾਨਵ ਖੁਰਾਣਾ (44) ਦੇ ਸਿਰ ‘ਤੇ ਗੋਲੀ ਲੱਗੀ ਹੈ।

ਮਾਨਵ ਦੀ ਰੈਂਕ ਬਜ਼ਾਰ ਵਿੱਚ ਦੁਕਾਨ ਹੈ। ਇਲਾਕਾ ਪੁਲਸ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਮਾਨਵ ਦੀ ਹਾਲਤ ਸਥਿਰ ਹੋਣ ਤੋਂ ਬਾਅਦ ਪੁਲਿਸ ਉਸ ਦੇ ਬਿਆਨ ਦਰਜ ਕਰੇਗੀ।

ਸੂਤਰਾਂ ਮੁਤਾਬਕ ਮਾਨਵ ਦਾ ਆਪਣੇ ਪਿਤਾ ਨਾਲ ਕਾਫੀ ਝਗੜਾ ਰਹਿੰਦਾ ਸੀ ਅਤੇ ਅੱਜ ਸਵੇਰੇ ਵੀ ਉਸ ਦੀ ਆਪਣੇ ਪਿਤਾ ਨਾਲ ਕਿਸੇ ਗੱਲ ਨੂੰ ਲੈ ਕੇ ਕਾਫੀ ਬਹਿਸ ਹੋਈ। ਇਸ ਤੋਂ ਬਾਅਦ ਹੀ ਮਾਨਵ ਨੇ ਇਹ ਕਦਮ ਚੁੱਕਿਆ। ਇਸ ਘਟਨਾ ਤੋਂ ਬਾਅਦ ਪੁਲਿਸ ਪਰਿਵਾਰਕ ਮੈਂਬਰਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਗੋਲੀ ਚਲਾਉਣ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇ।

Related Stories