ਸ਼ੂਟਰ ਪੁਨੀਤ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਵੇਗੀ ਜਲੰਧਰ ਪੁਲਿਸ, 2 ਹਾਈ-ਪ੍ਰੋਫਾਈਲ ਕਤਲਾਂ ਦੀ ਹੋਵੇਗੀ ਜਾਂਚ, ਹੋ ਸਕਦੇ ਨੇ ਵੱਡੇ ਖੁਲਾਸੇ

tv9-punjabi
Updated On: 

29 Jan 2025 14:11 PM

Jalandhar Crime News: ਗੈਂਗਸਟਰ ਪੁਨੀਤ ਨੇ ਆਪਣੀ ਨਿੱਜੀ ਰੰਜਿਸ਼ ਕਾਰਨ ਨਰਿੰਦਰ ਲਾਲੀ ਨਾਲ ਮਿਲ ਕੇ 6 ਮਾਰਚ, 2021 ਨੂੰ ਸੋਢਲ ਰੋਡ 'ਤੇ ਸਥਿਤ ਪ੍ਰੀਤ ਨਗਰ ਵਿੱਚ ਪੀਵੀਸੀ ਕਾਰੋਬਾਰੀ ਗੁਰਮੀਤ ਸਿੰਘ ਟਿੰਕੂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਕਤਲ ਨੂੰ ਅੰਜਾਮ ਦੇਣ ਵਾਲੇ ਦਵਿੰਦਰ ਬੰਬੀਹਾ ਗੈਂਗ ਦੇ ਨੀਰਜ ਬਵਾਨਾ, ਕੌਸ਼ਲ ਚੌਧਰੀ ਅਤੇ ਸ਼ਾਰਪ ਸ਼ੂਟਰ ਪੁਨੀਤ ਅਤੇ ਲਾਲੀ ਫਰਾਰ ਸਨ। ਜਦੋਂ ਕਿ ਬਾਕੀ ਗੈਂਗਸਟਰਾਂ ਨੂੰ ਪੁਲਿਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਸੀ।

ਸ਼ੂਟਰ ਪੁਨੀਤ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਵੇਗੀ ਜਲੰਧਰ ਪੁਲਿਸ, 2 ਹਾਈ-ਪ੍ਰੋਫਾਈਲ ਕਤਲਾਂ ਦੀ ਹੋਵੇਗੀ ਜਾਂਚ, ਹੋ ਸਕਦੇ ਨੇ ਵੱਡੇ ਖੁਲਾਸੇ

ਸ਼ੂਟਰ ਪੁਨੀਤ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਏਗੀ ਜਲੰਧਰ ਪੁਲਿਸ

Follow Us On

ਪੰਜਾਬ ਦੇ ਅੰਤਰਰਾਸ਼ਟਰੀ ਸਰਕਲ ਸਟਾਈਲ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੇ ਕਤਲ ਕੇਸ ਵਿੱਚ ਆਰੋਪੀ ਗੈਂਗਸਟਰ ਪੁਨੀਤ ਜਲੰਧਰ ਅਤੇ ਨਰਿੰਦਰ ਲਾਲੀ ਨੂੰ ਜਲੰਧਰ ਕਮਿਸ਼ਨਰੇਟ ਪੁਲਿਸ ਪ੍ਰੋਡਕਸ਼ਨ ਵਾਰੰਟ ‘ਤੇ ਲਿਆਏਗੀ। ਇਨ੍ਹਾਂ ਦੋਵਾਂ ਗੈਂਗਸਟਰਾਂ ਨੇ ਪੰਜਾਬ, ਹਰਿਆਣਾ, ਦਿੱਲੀ ਅਤੇ ਰਾਜਸਥਾਨ ਵਿੱਚ ਇੱਕ ਦਰਜਨ ਕਤਲਾਂ ਸਮੇਤ ਕਈ ਘਿਨਾਉਣੇ ਅਪਰਾਧ ਕੀਤੇ ਹਨ।

ਪੁਲਿਸ ਸਾਬਕਾ ਕੌਂਸਲਰ ਸੁਖਮੀਤ ਡਿਪਟੀ ਅਤੇ ਕਾਰੋਬਾਰੀ ਟਿੰਕੂ ਦੇ ਕਤਲ ਮਾਮਲੇ ਵਿੱਚ ਮੁਲਜ਼ਮਾਂ ਤੋਂ ਪੁੱਛਗਿੱਛ ਕਰੇਗੀ। ਪੁਨੀਤ ਅਤੇ ਨਰਿੰਦਰ ਲਾਲੀ ਤੋਂ ਮੁੱਖ ਤੌਰ ‘ਤੇ ਸੁਖਮੀਤ ਡਿਪਟੀ ਮਾਮਲੇ ਵਿੱਚ ਪੁੱਛਗਿੱਛ ਕੀਤੀ ਜਾਵੇਗੀ, ਕਿਉਂਕਿ ਡਿਪਟੀ ਮਾਮਲੇ ਵਿੱਚ ਅਜੇ ਤੱਕ ਕੋਈ ਸਪੱਸ਼ਟ ਕਾਰਨ ਸਾਹਮਣੇ ਨਹੀਂ ਆਇਆ ਹੈ।

ਜਿਸ ਕਾਰਨ ਮਾਮਲੇ ਵਿੱਚ ਕਈ ਨਾਮ ਸਾਹਮਣੇ ਆ ਰਹੇ ਹਨ। ਕਤਲ ਕੇਸ ਦੀ ਤਹਿ ਤੱਕ ਜਾਣ ਲਈ, ਪੁਲਿਸ ਪੁਨੀਤ ਅਤੇ ਨਰਿੰਦਰ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਏਗੀ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਇੱਕ ਹਿੰਦੂ ਨੇਤਾ ਸਮੇਤ ਕਈ ਲੋਕਾਂ ਦੇ ਨਾਮ ਸ਼ਾਮਲ ਹਨ।

ਪੁਨੀਤ ਸਮੇਤ 6 ਬਦਮਾਸ਼ ਹੋਏ ਸਨ ਗ੍ਰਿਫ਼ਤਾਰ

ਪੁਲਿਸ ਨੇ ਜਲੰਧੜ ਦੇ ਅਮਨ ਨਗਰ ਦੇ ਰਹਿਣ ਵਾਲੇ ਪੁਨੀਤ ਸ਼ਰਮਾ ਉਰਫ਼ ਪੁਨੀਤ ਸ਼ਰਮਾ ਉਰਫ ਜਲੰਧਰ ਅਤੇ ਜਲੰਧਰ ਦੇ ਪ੍ਰੀਤ ਨਗਰ ਵਾਸੀ ਨਰਿੰਦਰ ਸ਼ਰਮਾ ਉਰਫ਼ ਨਰਿੰਦਰ ਲਾਲੀ ਨੂੰ ਉਸ ਦੇ ਚਾਰ ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤਾ ਸੀ। ਜਿਸ ਵਿੱਚ ਪੁਨੀਤ ਅਤੇ ਨਰਿੰਦਰ ਸਮੇਤ ਗੋਰੀ ਚਾਟੀਵਿੰਡ, ਸ਼ਨੂੰ ਮੀਤਾ, ਮਨਜਿੰਦਰ ਸਿੰਘ, ਹਰਪ੍ਰੀਤ ਦੇ ਨਾਮ ਸ਼ਾਮਲ ਸਨ। ਜਿਨ੍ਹਾਂ ਤੋਂ ਪੁਲਿਸ ਨੇ ਮੁਲਜ਼ਮਾਂ ਤੋਂ 6 ਵਿਦੇਸ਼ੀ ਪਿਸਤੌਲ ਅਤੇ ਲਗਭਗ 40 ਜ਼ਿੰਦਾ ਕਾਰਤੂਸ ਬਰਾਮਦ ਕੀਤੇ।

ਸਾਬਕਾ ਕੌਂਸਲਰ ਡਿਪਟੀ ਦਾ ਕੀਤਾ ਸੀ ਕਤਲ

ਮਿੱਕੀ ਅਗਵਾ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਕੇ ਆਏ ਸਾਬਕਾ ਕਾਂਗਰਸੀ ਕੌਂਸਲਰ ਸੁਖਮੀਤ ਸਿੰਘ ਡਿਪਟੀ ਨੂੰ ਵਿਦੇਸ਼ੀ ਗੈਂਗਸਟਰ ਲੱਕੀ ਪਟਿਆਲ ਦੇ ਇਸ਼ਾਰੇ ‘ਤੇ ਜਲੰਧਰ ਦੀ ਨਈ ਦਾਣਾ ਮੰਡੀ ਨੇੜੇ ਪੁਨੀਤ ਅਤੇ ਲਾਲੀ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਜਿਸ ਤੋਂ ਬਾਅਦ ਦੋਸ਼ੀ ਭੱਜ ਗਿਆ। ਇਸ ਮਾਮਲੇ ਵਿੱਚ, ਗੈਂਗਸਟਰ ਕੌਸ਼ਲ ਚੌਧਰੀ ਦੇ ਮੁੱਖ ਸ਼ੂਟਰ ਵਿਕਾਸ ਮਹਾਲੇ ਸਮੇਤ ਕਈ ਹੋਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਰ ਪੁਨੀਤ ਅਤੇ ਲਾਲੀ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਸੀ।