AAP ਤੋਂ BJP ‘ਚ ਗਏ ਸ਼ੀਤਲ ਅੰਗੁਰਾਲ ਦੀਆਂ ਵਧੀਆਂ ਮੁਸ਼ਕਲਾਂ, ਅੰਤਰਰਾਸ਼ਟਰੀ ਡਰੱਗ ਰੈਕੇਟ ਨਾਲ ਜੁੜੇ ਹੋਣ ਦਾ ਸ਼ੱਕ, ਦਰਜ ਹੋਵੇਗਾ ਕੇਸ
FIR Registered against Sheetal Angural: ਤਿੰਨ ਦਿਨ ਪਹਿਲਾਂ ਹੀ ਸ਼ੀਤਲ ਅੰਗੁਰਾਲ ਨੇ ਆਪ ਦੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਬੀਜੇਪੀ ਜੁਆਇਨ ਕੀਤੀ ਹੈ। ਉਹ ਦੋ ਸਾਲ ਪਹਿਲਾਂ ਬੀਜੇਪੀ ਛੱਡ ਕੇ ਆਪ ਵਿੱਚ ਆਏ ਸਨ। ਉਨ੍ਹਾਂ ਦੇ ਨਾਲ-ਨਾਲ ਜਲੰਧਰ ਤੋਂ ਐਮਪੀ ਸੁਸ਼ੀਲ ਕੁਮਾਰ ਰਿੰਕੂ ਨੇ ਵੀ ਬੀਜੇਪੀ ਦੀ ਮੈਂਬਰਸ਼ਿਪ ਲਈ ਸੀ। ਦੋਵਾਂ ਦੇ ਪਾਰਟੀ ਛੱਡਣ ਤੋਂ ਬਾਅਦ ਸੀਐਮ ਮਾਨ ਨੇ ਤਿੱਖਾ ਤੰਜ ਕੱਸਿਆ ਸੀ।
ਪੰਜਾਬ ਵਿੱਚ ਵੱਡੀ ਸਿਆਸੀ ਉਥਲ-ਪੁਥਲ ਚੱਲ ਰਹੀ ਹੈ। ਇਸ ਦੌਰਾਨ ਜਲੰਧਰ ਪੁਲਿਸ ਵੱਲੋਂ ਜਲੰਧਰ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਅੰਤਰਰਾਸ਼ਟਰੀ ਡਰੱਗਜ਼ ਰੈਕੇਟ ਮਾਮਲੇ ਵਿੱਚ ਨਾਮਜ਼ਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।ਸੂਤਰਾਂ ਤੋਂ ਦੱਸਿਆ ਗਿਆ ਹੈ ਕਿ ਇਸ ਸਬੰਧੀ ਜਲੰਧਰ ਸਿਟੀ ਪੁਲਿਸ ਵੱਲੋਂ ਪੰਜਾਬ ਸਰਕਾਰ ਨੂੰ ਰਿਪੋਰਟ ਲਿਖ ਕੇ ਭੇਜ ਦਿੱਤੀ ਗਈ ਹੈ। ਜਿਸ ਵਿੱਚ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਸ਼ੀਤਲ ਅਤੇ ਉਸਦੇ ਕਰੀਬੀ ਇੱਕ ਕੋਰੀਅਰ ਕੰਪਨੀ ਰਾਹੀਂ ਜਲੰਧਰ ਤੋਂ ਅਫੀਮ ਦੀ ਸਪਲਾਈ ਵਿੱਚ ਸ਼ਾਮਲ ਹਨ।
ਪੁਲਿਸ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਪੂਰੇ ਮਾਮਲੇ ‘ਚ ਅੰਗੁਰਾਲ ਵੱਲੋਂ ਉਨ੍ਹਾਂ ‘ਤੇ ਦਬਾਅ ਬਣਾਇਆ ਜਾ ਰਿਹਾ ਸੀ। ਹਾਲਾਂਕਿ ਇਸ ਸਬੰਧੀ ਜਲੰਧਰ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਹੈ ਕਿ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤੱਥਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ।
ਅੰਤਰਰਾਸ਼ਟਰੀ ਡਰੱਗਜ਼ ਰੈਕੇਟ ਕਿੰਗ ਨਾਲ ਫੋਟੋ ਆਈ ਸਾਹਮਣੇ
ਆਮ ਆਦਮੀ ਪਾਰਟੀ ਛੱਡ ਕੇ ਮੁੜ ਭਾਜਪਾ ਵਿੱਚ ਸ਼ਾਮਲ ਹੋਣ ਦੇ ਦੋ ਸਾਲ ਬਾਅਦ ਸ਼ੀਤਲ ਅੰਗੁਰਾਲ ਦੀਆਂ ਮੁਸ਼ਕਲਾਂ ਵਧਣ ਜਾ ਰਹੀਆਂ ਹਨ। ਅਤੇ ਅੰਤਰਰਾਸ਼ਟਰੀ ਪੱਧਰ ਦੀ ਡਰੱਗਜ਼ ਚੇਨ ਨਾਲ ਜੁੜੇ ਬ੍ਰਿਟੇਨ ‘ਚ ਬੈਠੇ ਡਰੱਗ ਸਮੱਗਲਰ ਮਨੀ ਠਾਕੁਰ ਨਾਲ ਸ਼ੀਤਲ ਅੰਗੁਰਾਲ ਦੀ ਫੋਟੋ ਸਾਹਮਣੇ ਆਈ ਹੈ। ਇਸ ਦੇ ਆਧਾਰ ਤੇ ਥਾਣਾ ਸਿਟੀ ਪੁਲਿਸ ਨੇ ਪੰਜਾਬ ਸਰਕਾਰ ਨੂੰ ਕਾਰਵਾਈ ਲਈ ਪੱਤਰ ਲਿਖਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸ਼ੀਤਲ ਨੂੰ ਜਲਦੀ ਹੀ ਇਸ ਕੇਸ ਵਿੱਚ ਨਾਮਜ਼ਦ ਕੀਤਾ ਜਾਵੇਗਾ।
ਸ਼ੀਤਲ ਅੰਗੁਰਾਲ ਨੇ ਦਿੱਤੀ ਆਰੋਪਾਂ ‘ਤੇ ਸਫਾਈ
ਇਸ ਦੌਰਾਨ ਮੀਡੀਆ ਵੱਲੋਂ ਉਨ੍ਹਾਂ ਤੇ ਨਸ਼ਾ ਤਸਕਰ ਮਨੀ ਠਾਕੁਰ ਨਾਲ ਰੱਲ ਕੇ ਡਰੱਗ ਤਸਕਰੀ ਦੇ ਲੱਗੇ ਇਲਜ਼ਾਮਾਂ ਤਹਿਤ ਦਰਜ ਕੀਤੀ ਐਫਆਈਆਰ ਦਾ ਵੀ ਸ਼ੀਤਲ ਅੰਗੁਰਾਲ ਨੇ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਹ ਸਭ ਸਿਆਸੀ ਬਦਲਾਖੋਰੀ ਲਈ ਕਰ ਰਹੀ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਤੇ ਝੂਠੇ ਆਰੋਪ ਵਿੱਚ ਫਸਾਉਣ ਦਾ ਆਰੋਪ ਲਗਾਇਆ।
ਨਸ਼ਾ ਤਸਕਰ ਮਨੀਸ਼ ਠਾਕੁਰ ਨਾਲ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਸ਼ੀਤਲ ਅੰਗੁਰਾਲ ਨੇ ਦਿੱਤੀ ਸਫ਼ਾਈ pic.twitter.com/I7uFL4Gn2E
ਇਹ ਵੀ ਪੜ੍ਹੋ
— TV9 Punjab-Himachal Pradesh-J&K (@TV9Punjab) March 29, 2024
ਇਹ ਵੀ ਪੜ੍ਹੋ – ਕੌਣ ਹਨ ਸ਼ੀਤਲ ਅੰਗੁਰਾਲ, ਜਿਨ੍ਹਾਂ ਦੀ ਭਾਜਪਾ ਵਿੱਚ ਹੋਈ ਹੈ ਘਰ ਵਾਪਸੀ
ਦੱਸ ਦੇਈਏ ਕਿ ਮਾਰਚ ਮਹੀਨੇ ਵਿੱਚ ਜਲੰਧਰ ਪੁਲਿਸ ਵੱਲੋਂ ਇੱਕ ਅੰਤਰਰਾਸ਼ਟਰੀ ਡਰੱਗ ਗੈਂਗ ਦਾ ਪਰਦਾਫਾਸ਼ ਕੀਤਾ ਗਿਆ ਸੀ। ਜਿਸਦਾ ਆਗੂ ਮਨੀਸ਼ ਉਰਫ ਮਨੀ ਠਾਕੁਰ ਹੈ। ਜੋ ਇਸ ਸਮੇਂ ਯੂਕੇ ਵਿੱਚ ਬਹਿ ਕੇ ਉਥੋਂ ਹੀ ਸਾਰਾ ਗੈਂਗ ਚੱਲ ਰਿਹਾ ਹੈ।