ਜਲੰਧਰ ਪੁਲਿਸ ਨੇ ਕਾਬੂ ਕੀਤਾ ਬਦਮਾਸ਼, 13.1 ਕਿਲੋ ਹੈਰੋਇਨ, 3 ਲਗਜ਼ਰੀ ਗੱਡੀਆਂ ਤੇ ਹਥਿਆਰ ਬਰਾਮਦ

Updated On: 

30 Jun 2025 18:04 PM IST

Jalandhar Police: ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 13.1 ਕਿਲੋ ਹੈਰੋਇਨ, 5 ਗੈਰ-ਕਾਨੂੰਨੀ .32 ਬੋਰ ਪਿਸਤੌਲ, 12 ਕਾਰਤੂਸ, 3 ਮੈਗਜ਼ੀਨ, 3 ਲਗਜ਼ਰੀ ਵਾਹਨ ਅਤੇ 22,000 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਹਾਲਾਂਕਿ, ਇਸ ਮਾਮਲੇ ਵਿੱਚ, 25 ਮਈ, 2025 ਨੂੰ, ਪੁਲਿਸ ਨੇ ਦੋ ਮੁੱਖ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ। ਜਿਸ ਤੋਂ ਬਾਅਦ ਅੱਜ ਤੀਜੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਜਲੰਧਰ ਪੁਲਿਸ ਨੇ ਕਾਬੂ ਕੀਤਾ ਬਦਮਾਸ਼, 13.1 ਕਿਲੋ ਹੈਰੋਇਨ, 3 ਲਗਜ਼ਰੀ ਗੱਡੀਆਂ ਤੇ ਹਥਿਆਰ ਬਰਾਮਦ
Follow Us On

ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਵਿਰੋਧੀ ਮੁਹਿੰਮ ਦੇ ਹਿੱਸੇ ਵਜੋਂ, ਪੁਲਿਸ ਨੇ ਅੱਜ ਵੱਡੀ ਮਾਤਰਾ ਵਿੱਚ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦਰਅਸਲ, ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਦੀ ਅਗਵਾਈ ਵਿੱਚ ਕਾਰਵਾਈ ਕਰਦੇ ਹੋਏ, ਸੀਆਈਏ ਸਟਾਫ ਨੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 13.1 ਕਿਲੋ ਹੈਰੋਇਨ, 5 ਗੈਰ-ਕਾਨੂੰਨੀ .32 ਬੋਰ ਪਿਸਤੌਲ, 12 ਕਾਰਤੂਸ, 3 ਮੈਗਜ਼ੀਨ, 3 ਲਗਜ਼ਰੀ ਵਾਹਨ ਅਤੇ 22,000 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਹਾਲਾਂਕਿ, ਇਸ ਮਾਮਲੇ ਵਿੱਚ, 25 ਮਈ, 2025 ਨੂੰ, ਪੁਲਿਸ ਨੇ ਦੋ ਮੁੱਖ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ। ਜਿਸ ਤੋਂ ਬਾਅਦ ਅੱਜ ਤੀਜੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਹਥਿਆਰ ਤੇ ਨਸ਼ੀਲੇ ਪਦਾਰਥ ਬਰਾਮਦ

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ਿਵਮ ਸੋਢੀ ਉਰਫ਼ ਸ਼ਿਵਾ, ਜੋ ਕਿ ਸਿਮਰਨ ਐਨਕਲੇਵ ਨੇੜੇ ਲਾਂਬਾ ਪਿੰਡ ਚੌਕ ਦੇ ਰਹਿਣ ਵਾਲੇ ਵਰਿੰਦਰ ਸੋਢੀ ਦਾ ਪੁੱਤਰ ਹੈ, ਉਸ ਨੂੰ 20 ਮਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁੱਛਗਿੱਛ ਤੋਂ ਬਾਅਦ ਪੁਲਿਸ ਨੇ 22 ਮਈ ਨੂੰ ਅਮਰ ਨਗਰ ਦੇ ਰਹਿਣ ਵਾਲੇ ਦਵਿੰਦਰ ਸਿੰਘ ਦੇ ਉਰਫ਼ ਬਬਲੂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਉਸ ਸਮੇਂ ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ‘ਚੋਂ 13 ਕਿਲੋ ਹੈਰੋਇਨ, 3 ਲਗਜ਼ਰੀ ਕਾਰਾਂ, 2 ਗੈਰ-ਕਾਨੂੰਨੀ ਪਿਸਤੌਲ (32 ਬੋਰ), 6 ਜ਼ਿੰਦਾ ਕਾਰਤੂਸ ਅਤੇ 22,000 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਸੀ।

ਦੋਵਾਂ ਮੁਲਜ਼ਮਾਂ ਖ਼ਿਲਾਫ਼ 20 ਮਈ ਨੂੰ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 8 ਵਿਖੇ ਐਨਡੀਪੀਐਸ ਐਕਟ ਅਤੇ ਅਸਲਾ ਐਕਟ ਦੀ ਧਾਰਾ 25(1) ਬੀ ਤਹਿਤ ਮਾਮਲਾ ਪਹਿਲਾਂ ਹੀ ਦਰਜ ਕੀਤਾ ਜਾ ਚੁੱਕਾ ਹੈ। ਰਿਮਾਂਡ ਦੌਰਾਨ ਕੀਤੀ ਗਈ ਪੁੱਛਗਿੱਛ ਦੇ ਆਧਾਰ ‘ਤੇ, ਇੱਕ ਤੀਜੇ ਸਾਥੀ ਦੀ ਸ਼ਮੂਲੀਅਤ ਸਾਹਮਣੇ ਆਈ। ਜਿਸ ਤੋਂ ਬਾਅਦ ਸੀਆਈਏ ਟੀਮ ਨੇ ਤੀਜੇ ਦੋਸ਼ੀ ਸੁਖਜੀਤ ਸਿੰਘ ਉਰਫ਼ ਸੁੱਖਾ ਪੁੱਤਰ ਲਖਵੀਰ ਸਿੰਘ, ਵਾਸੀ ਬਿਸ਼ੰਬਰਪੁਰਾ, ਥਾਣਾ ਚਾਟੀਵਿੰਡ, ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਦੀ ਗ੍ਰਿਫਤਾਰੀ ‘ਤੇ, ਪੁਲਿਸ ਨੇ 100 ਗ੍ਰਾਮ ਹੈਰੋਇਨ, 3 ਗੈਰ-ਕਾਨੂੰਨੀ .32 ਬੋਰ ਪਿਸਤੌਲ ਅਤੇ 6 ਜ਼ਿੰਦਾ ਕਾਰਤੂਸ ਬਰਾਮਦ ਕੀਤੇ। ਜਾਂਚ ਤੋਂ ਪਤਾ ਲੱਗਾ ਹੈ ਕਿ ਸੁਖਜੀਤ ਸਿੰਘ ਉਰਫ਼ ਸੁੱਖਾ ਖ਼ਿਲਾਫ਼ ਪਹਿਲਾਂ ਹੀ ਅਪਰਾਧਿਕ ਮਾਮਲਾ ਦਰਜ ਹੈ।

Related Stories
ਅੰਮ੍ਰਿਤਸਰ ਵਿੱਚ ਕਾਊਂਟਰ ਇੰਟੈਲੀਜੈਂਸ ਨੇ 4 ਕਿਲੋ ਹੈਰੋਇਨ ਪਕੜੀ, ਪਿਸਤੌਲ, ਕਾਰਤੂਸ ਅਤੇ ਡਰੱਗ ਮਨੀ ਨਾਲ ਤਿੰਨ ਗ੍ਰਿਫ਼ਤਾਰ
ਬਰਨਾਲਾ ਵਿਖੇ ਵਿਦਿਆਰਥਣਾਂ ਨਾਲ ਅਸ਼ਲੀਲ ਹਰਕਤਾਂ ਦੇ ਦੋਸ਼ਾਂ ਹੇਠ ਅਧਿਆਪਕ ਗ੍ਰਿਫ਼ਤਾਰ, ਸਿੱਖਿਆ ਵਿਭਾਗ ਨੇ ਕੀਤਾ ਨਿਲੰਬਿਤ
ਫਿਰੋਜ਼ਪੁਰ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਆਇਆ ਸਾਹਮਣੇ, ਘਟਨਾ ਸੀਸੀਟੀਵੀ ਵਿਚ ਕੈਦ
PU ਪ੍ਰੋਫੈਸਰ ਨੂੰ ਅਦਾਲਤ ਨੇ ਕਤਲ ਮਾਮਲੇ ‘ਚ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜਿਆ, ਪਤਨੀ ਦੇ ਹੱਥ ਪੈਰ ਬੰਨ੍ਹ ਕੇ ਕੀਤਾ ਸੀ ਕਤਲ
ਲੁਧਿਆਣਾ ਦੇ ਇੱਕ ਨਿੱਜੀ ਹੋਟਲ ਵਿਚ ਮਹਿਲਾ ਦੀ ਇਤਰਾਜਯੋਗ ਹਾਲਤ ‘ਚ ਮਿਲੀ ਲਾਸ਼, ਮੁਲਜ਼ਮ ਗ੍ਰਿਫ਼ਤਾਰ
ਗੋਲੂ ਪੰਡਿਤ ਕਤਲ ਕੇਸ:ਅਦਾਲਤ ਨੇ ਚਾਰੇ ਮੁਲਜ਼ਮਾਂ ਨੂੰ ਭੇਜਿਆ ਪੁਲਿਸ ਰਿਮਾਂਡਟ ‘ਤੇ, ਪਰਿਵਾਰ ਨੂੰ ਐਨਕਾਉਂਟਰ ਦਾ ਡਰ