Jalandhar Encounter: ਜਲੰਧਰ ‘ਚ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਸਾਥੀ ਦਾ ਐਨਕਾਊਂਟਰ

Updated On: 

03 Sep 2024 16:23 PM IST

Jalandhar Encounter: ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਸਾਥੀ ਗੈਂਗਸਟਰ ਕਨੂੰ ਗੁੱਜਰ ਦਾ ਪੰਜਾਬ ਪੁਲਿਸ ਨੇ ਜਲੰਧਰ ਵਿੱਚ ਐਨਕਾਊਂਟਰ ਕੀਤਾ ਹੈ। ਮੁਲਜ਼ਮ ਕਤਲ, ਫਿਰੌਤੀ ਅਤੇ ਲੁੱਟ-ਖੋਹ ਸਮੇਤ ਕਈ ਮਾਮਲਿਆਂ ਵਿੱਚ ਲੋੜੀਂਦਾ ਸੀ।

Jalandhar Encounter: ਜਲੰਧਰ ਚ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਸਾਥੀ ਦਾ ਐਨਕਾਊਂਟਰ

ਜਲੰਧਰ 'ਚ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਸਾਥੀ ਦਾ ਐਨਕਾਊਂਟਰ

Follow Us On
Jalandhar Encounter: ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਸਾਥੀ ਗੈਂਗਸਟਰ ਕਨੂੰ ਗੁੱਜਰ ਦਾ ਪੰਜਾਬ ਪੁਲਿਸ ਨੇ ਜਲੰਧਰ ਵਿੱਚ ਐਨਕਾਊਂਟਰ ਕੀਤਾ ਹੈ। ਮੁਲਜ਼ਮ ਕਤਲ, ਫਿਰੌਤੀ ਅਤੇ ਲੁੱਟ-ਖੋਹ ਸਮੇਤ ਕਈ ਮਾਮਲਿਆਂ ਵਿੱਚ ਲੋੜੀਂਦਾ ਸੀ। ਜਲੰਧਰ ਸਿਟੀ ਪੁਲਿਸ ਅਤੇ ਗੈਂਗਸਟਰ ਵਿਚਕਾਰ ਮੁਕਾਬਲਾ ਹੋਇਆ। ਜਿਸ ਵਿੱਚ ਦੋਵਾਂ ਪਾਸਿਆਂ ਤੋਂ ਕਰੀਬ 9 ਗੋਲੀਆਂ ਚਲਾਈਆਂ ਗਈਆਂ। ਜਿਸ ਵਿੱਚ ਕਨੂੰ ਗੁੱਜਰ ਨੂੰ 5 ਦੇ ਕਰੀਬ ਗੋਲੀਆਂ ਲੱਗੀਆਂ। ਫਿਲਹਾਲ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਨੇ ਘਟਨਾ ਵਾਲੀ ਥਾਂ ਤੇ ਮੁਲਜ਼ਮਾਂ ਕੋਲੋਂ ਦੋ ਨਾਜਾਇਜ਼ ਹਥਿਆਰ ਬਰਾਮਦ ਕੀਤੇ ਹਨ।

ਕਈ ਮਾਮਲਿਆਂ ਵਿੱਚ ਪੁਲਿਸ ਨੂੰ ਲੋੜੀਂਦਾ ਸੀ ਗੁੱਜਰ

ਸੂਤਰਾਂ ਮੁਤਾਬਕ ਗੈਂਗਸਟਰ ਕਨੂੰ ਗੁੱਜਾ ਜੱਗੂ ਭਗਵਾਨਪੁਰੀਆ ਦਾ ਸਾਥੀ ਹੈ। ਜਲੰਧਰ ਸਿਟੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਕੇਸ ਦਰਜ ਕੀਤਾ ਸੀ। ਜਿਸ ਵਿੱਚ ਕਨੂੰ ਗੁੱਜਰ ਫਰਾਰ ਸੀ। ਸੂਚਨਾ ਦੇ ਆਧਾਰ ‘ਤੇ ਥਾਣਾ ਸਿਟੀ ਦੀ ਸੀਆਈਏ ਸਟਾਫ਼ ਦੀ ਟੀਮ ਨੇ ਅੱਜ ਸਵੇਰੇ ਨਵਾਂਸ਼ਹਿਰ ਦੇ ਬਲਾਚੌਰ ਇਲਾਕੇ ਤੋਂ ਕਨੂੰ ਨੂੰ ਗ੍ਰਿਫ਼ਤਾਰ ਕੀਤਾ ਹੈ। ਬਲਾਚੌਰ ਵਿੱਚ ਮੁਲਜ਼ਮ ਗੈਂਗਸਟਰ ਰਵੀ ਬਲਾਚੌਰੀਆ ਦੇ ਸਾਥੀਆਂ ਨਾਲ ਰਹਿ ਰਿਹਾ ਸੀ।

ਪੁਲਿਸ ਨਾਲ ਹੋਈ ਹੱਥੋਪਾਈ

ਮੁੱਢਲੀ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਉਕਤ ਮੁਲਜ਼ਮਾਂ ਨੇ ਜਲੰਧਰ ‘ਚ ਹਥਿਆਰ ਛੁਪਾਏ ਹੋਏ ਸਨ। ਗ੍ਰਿਫ਼ਤਾਰੀ ਤੋਂ ਬਾਅਦ ਸੀਆਈਏ ਸਟਾਫ਼ ਦੀ ਟੀਮ ਤੁਰੰਤ ਮੁਲਜ਼ਮ ਨੂੰ ਜਲੰਧਰ ਦੇ 66 ਫੁੱਟ ਰੋਡ ਤੇ ਲੈ ਆਈ। ਜਿੱਥੇ ਮੁਲਜ਼ਮ ਨੇ ਦੱਸਿਆ ਕਿ ਉਹਨਾਂ ਦੇ ਹਥਿਆਰ ਉੱਥੇ ਪਏ ਸਨ। ਜਦੋਂ ਪੁਲਿਸ ਮੁਲਜ਼ਮਾਂ ਨੂੰ ਲੈ ਕੇ ਉਥੇ ਪੁੱਜੀ ਤਾਂ ਮੁਲਜ਼ਮ ਅਤੇ ਪੁਲੀਸ ਤੋਂ ਹੱਥੋਪਾਈ ਹੋ ਗਿਆ। ਜਿਸ ਤੋਂ ਬਾਅਦ ਮੁਲਜ਼ਮ ਨੇ ਬਰਾਮਦ ਹਥਿਆਰ ਨਾਲ ਗੋਲੀ ਚਲਾ ਦਿੱਤੀ।

ਮੁਲਜ਼ਮ ਨੂੰ ਲੱਗੀਆਂ ਗੋਲੀਆਂ

ਮੁਲਜ਼ਮਾਂ ਨੇ ਸੀਆਈਏ ਪੁਲਿਸ ਪਾਰਟੀ ਤੇ ਸਿੱਧੀ ਫਾਇਰਿੰਗ ਕੀਤੀ ਸੀ। ਖੁਸ਼ਕਿਸਮਤੀ ਇਹ ਰਹੀ ਕਿ ਪੁਲਿਸ ਪਾਰਟੀ ਨੂੰ ਕੋਈ ਗੋਲੀ ਨਹੀਂ ਲੱਗੀ। ਫਿਰ ਸਿਟੀ ਪੁਲਿਸ ਦੇ ਸੀਆਈਏ ਸਟਾਫ਼ ਦੀ ਟੀਮ ਨੇ ਜਵਾਬੀ ਕਾਰਵਾਈ ਕੀਤੀ। ਜਿਸ ਵਿੱਚ ਗੁੱਜਰ ਨੂੰ ਪੰਜ ਗੋਲੀਆਂ ਲੱਗੀਆਂ। ਜਿਸ ਤੋਂ ਬਾਅਦ ਪੁਲਿਸ ਨੇ ਗੁੱਜਰ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ। ਮੁਲਜ਼ਮ ਦੀਆਂ ਲੱਤਾਂ, ਪੇਟ ਅਤੇ ਪਿੱਠ ‘ਤੇ ਗੋਲੀਆਂ ਲੱਗੀਆਂ ਹਨ। ਜਿਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਫਿਲਹਾਲ ਮੁਲਜ਼ਮ ਨੂੰ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ ਹੈ।
Related Stories