ਜਲੰਧਰ ਵਿੱਚ 3 ਗੈਂਗਸਟਰ ਕਾਬੂ, ਪੁਲਿਸ ਨੇ 4 ਆਧੁਨਿਕ ਹਥਿਆਰ ਕੀਤੇ ਬਰਾਮਦ

Updated On: 

07 Mar 2025 09:53 AM IST

Jalandhar Police Busts Terror Module: ਜਲੰਧਰ ਪੁਲਿਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੇ ਤਿੰਨ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਵੱਡਾ ਅੱਤਵਾਦੀ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ, ਜਿਸ ਨੂੰ ਪੁਲਿਸ ਨੇ ਨਾਕਾਮ ਕੀਤਾ ਹੈ। ਪੁਲਿਸ ਨੇ ਚਾਰ ਆਧੁਨਿਕ ਹਥਿਆਰ ਅਤੇ ਕਈ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਹ ਮਾਡਿਊਲ ਅਮਰੀਕਾ ਅਤੇ ਪਾਕਿਸਤਾਨ ਸਥਿਤ ਗੈਂਗਸਟਰਾਂ ਦੁਆਰਾ ਚਲਾਇਆ ਜਾ ਰਿਹਾ ਸੀ।

ਜਲੰਧਰ ਵਿੱਚ 3 ਗੈਂਗਸਟਰ ਕਾਬੂ, ਪੁਲਿਸ ਨੇ 4 ਆਧੁਨਿਕ ਹਥਿਆਰ ਕੀਤੇ ਬਰਾਮਦ
Follow Us On

ਜਲੰਧਰ ਕਾਊਂਟਰ ਇੰਟੈਲੀਜੈਂਸ ਯੂਨਿਟ ਨੇ ਬੱਬਰ ਖਾਲਸਾ ਇੰਟਰਨੈਸ਼ਨਲ (BKI) ਅੱਤਵਾਦੀ ਸੰਗਠਨ ਨਾਲ ਜੁੜੇ ਤਿੰਨ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਿਰਦੇਸ਼ਾਂ ‘ਤੇ ਮੁਲਜ਼ਮ ਪੰਜਾਬ ਵਿੱਚ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਸਨ। ਜਿਸ ਨੂੰ ਜਲੰਧਰ ਕਾਊਂਟਰ ਇੰਟੈਲੀਜੈਂਸ ਯੂਨਿਟ ਦੀ ਟੀਮ ਨੇ ਨਾਕਾਮ ਕਰ ਦਿੱਤਾ ਹੈ। ਪੁਲਿਸ ਨੇ ਮੁਲਜ਼ਮਾਂ ਤੋਂ ਚਾਰ ਗੈਰ-ਕਾਨੂੰਨੀ ਹਥਿਆਰ ਅਤੇ 15 ਤੋਂ ਵੱਧ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਜਲਦੀ ਹੀ ਪੁਲਿਸ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰੇਗੀ ਅਤੇ ਪੁੱਛਗਿੱਛ ਲਈ ਰਿਮਾਂਡ ‘ਤੇ ਲਵੇਗੀ।

ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਮੁਲਜ਼ਮ ਦੀ ਗ੍ਰਿਫ਼ਤਾਰੀ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਸਮਰਥਿਤ ਅੱਤਵਾਦੀ ਮਾਡਿਊਲ ਦੀ ਇੱਕ ਹੋਰ ਵੱਡੀ ਹੱਤਿਆ ਦੀ ਸਾਜ਼ਿਸ਼ ਨੂੰ ਪੰਜਾਬ ਵਿੱਚ ਨਾਕਾਮ ਕਰ ਦਿੱਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਜਗਰੂਪ ਸਿੰਘ ਉਰਫ਼ ਜੱਗਾ, ਸੁਖਜੀਤ ਸਿੰਘ ਉਰਫ਼ ਸੁੱਖਾ ਅਤੇ ਨਵਪ੍ਰੀਤ ਸਿੰਘ ਉਰਫ਼ ਨਵ ਵਜੋਂ ਹੋਈ ਹੈ।

ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਮਾਡਿਊਲ ਅਮਰੀਕਾ ਸਥਿਤ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨਵਸ਼ਹਿਰੀਆ ਵੱਲੋਂ ਚਲਾਇਆ ਜਾ ਰਿਹਾ ਸੀ। ਗੋਪੀ ਪਾਕਿਸਤਾਨ ਸਥਿਤ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦਾ ਕਰੀਬੀ ਸਾਥੀ ਹੈ। ਇਸ ਦੇ ਨਾਲ ਹੀ ਉਸਦਾ ਸਾਥੀ ਲਾਡੀ ਬਕਾਪੁਰੀਆ ਵੀ ਸ਼ਾਮਲ ਹੈ। ਜੋ ਇਸ ਸਮੇਂ ਗ੍ਰੀਸ ਵਿੱਚ ਰਹਿੰਦਾ ਹੈ।

ਮੁਲਜ਼ਮਾਂ ਤੋਂ ਚਾਰ ਆਧੁਨਿਕ ਹਥਿਆਰ ਬਰਾਮਦ

SSOC ਅੰਮ੍ਰਿਤਸਰ ਵਿਖੇ FIR ਦਰਜ ਕਰ ਲਈ ਗਈ ਹੈ। ਪੂਰੇ ਨੈੱਟਵਰਕ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ। ਪੁਲਿਸ ਨੇ ਮੁਲਜ਼ਮਾਂ ਤੋਂ 4 ਆਧੁਨਿਕ ਪਿਸਤੌਲ ਬਰਾਮਦ ਕੀਤੇ ਹਨ। ਇਨ੍ਹਾਂ ਵਿੱਚ ਇੱਕ ਗਲੋਕ ਪਿਸਤੌਲ 9 ਐਮਐਮ (01 ਮੈਗਜ਼ੀਨ ਅਤੇ 06 ਕਾਰਤੂਸ), ਇੱਕ ਪਿਸਤੌਲ ਪੀਐਕਸ5 ਸਟੋਰਮ (ਬੇਰੇਟਾ) (01 ਮੈਗਜ਼ੀਨ ਅਤੇ 04 ਗੋਲੀਆਂ), ਇੱਕ ਦੇਸੀ 30 ਬੋਰ ਪਿਸਤੌਲ (01 ਮੈਗਜ਼ੀਨ ਅਤੇ 04 ਕਾਰਤੂਸ) ਅਤੇ ਇੱਕ ਦੇਸੀ 32 ਬੋਰ ਪਿਸਤੌਲ (01 ਮੈਗਜ਼ੀਨ ਅਤੇ 08 ਕਾਰਤੂਸ) ਸ਼ਾਮਲ ਹਨ।

Related Stories