ਜਲੰਧਰ ‘ਚ ਈਡੀ ਵੀ ਕਾਰਵਾਈ, ਸਲੂਨ ਮਾਲਕ ਦੇ ਘਰ ਮਾਰਿਆ ਛਾਪਾ
ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਸੈਲੂਨ ਮਾਲਕ ਪਿਛਲੇ ਡੇਢ ਸਾਲ ਤੋਂ ਇਸ ਇਲਾਕੇ ਵਿੱਚ ਆ ਰਿਹਾ ਹੈ, ਪਰ ਉਸਦਾ ਇਲਾਕੇ ਦੇ ਕਿਸੇ ਨਾਲ ਕੋਈ ਮੇਲ-ਜੋਲ ਨਹੀਂ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੈਲੂਨ ਮਾਲਕ ਟ੍ਰਾਮਾਡੋਲ ਨਸ਼ੀਲੀਆਂ ਗੋਲੀਆਂ ਦੀ ਬਰਾਮਦਗੀ ਦੇ ਮਾਮਲੇ ਵਿੱਚ ਪਿਛਲੇ ਡੇਢ ਸਾਲ ਤੋਂ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਹੈ।

Jalandhar ED Raid: ਪੰਜਾਬ ਦੇ ਜਲੰਧਰ ਦੇ ਦਿਓਲ ਨਗਰ ਵਿੱਚ ਮਕਾਨ ਨੰਬਰ 101 ਵਿਖੇ ਈਡੀ ਦੀ ਟੀਮ ਨੇ ਇੱਕ ਸੈਲੂਨ ਮਾਲਕ ਦੇ ਘਰ ਛਾਪਾ ਮਾਰਿਆ। ਪ੍ਰਾਪਤ ਜਾਣਕਾਰੀ ਅਨੁਸਾਰ ਈਡੀ ਦੀ ਟੀਮ ਸਵੇਰ ਤੋਂ ਹੀ ਸੈਲੂਨ ਮਾਲਕ ਦੇ ਘਰ ਦੀ ਜਾਂਚ ਕਰ ਰਹੀ ਹੈ। ਸੈਲੂਨ ਮਾਲਕ ਨੇ ਘਰ ਵਿੱਚ ਇੱਕ ਟਿਊਸ਼ਨ ਸੈਂਟਰ ਵੀ ਖੋਲ੍ਹਿਆ ਹੈ।
ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਸੈਲੂਨ ਮਾਲਕ ਪਿਛਲੇ ਡੇਢ ਸਾਲ ਤੋਂ ਇਸ ਇਲਾਕੇ ਵਿੱਚ ਆ ਰਿਹਾ ਹੈ, ਪਰ ਉਸਦਾ ਇਲਾਕੇ ਦੇ ਕਿਸੇ ਨਾਲ ਕੋਈ ਮੇਲ-ਜੋਲ ਨਹੀਂ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੈਲੂਨ ਮਾਲਕ ਟ੍ਰਾਮਾਡੋਲ ਨਸ਼ੀਲੀਆਂ ਗੋਲੀਆਂ ਦੀ ਬਰਾਮਦਗੀ ਦੇ ਮਾਮਲੇ ਵਿੱਚ ਪਿਛਲੇ ਡੇਢ ਸਾਲ ਤੋਂ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਹੈ।
ਈਡੀ ਵੱਲੋਂ ਕਾਰੀਗਰਾਂ ਤੋਂ ਕੀਤੀ ਗਈ ਪੁੱਛਗਿੱਛ
ਸੈਲੂਨ ਦੇ ਮਾਲਕ ਦਾ ਨਾਮ ਇਤਿਜਾਰ ਸਲਮਾਨੀ ਦੱਸਿਆ ਜਾ ਰਿਹਾ ਹੈ। ਇਹ ਦੱਸਿਆ ਗਿਆ ਹੈ ਕਿ ਸਲਮਾਨੀ ਦਾ ਮਾਡਲ ਹਾਊਸ ਵਿੱਚ ਇੱਕ ਸੈਲੂਨ ਹੈ, ਜਿੱਥੇ ਉਸਨੇ ਆਪਣੀ ਦੁਕਾਨ ‘ਤੇ ਦੋ ਕਾਰੀਗਰਾਂ ਨੂੰ ਕੰਮ ‘ਤੇ ਰੱਖਿਆ ਹੈ। ਇਸ ਛਾਪੇਮਾਰੀ ਦੌਰਾਨ, ਈਡੀ ਟੀਮ ਵੱਲੋਂ ਦੋਵਾਂ ਕਾਰੀਗਰਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਡੇਢ ਸਾਲ ਪਹਿਲਾਂ ਪੁਲਿਸ ਨੇ ਸ਼ੱਕ ਦੇ ਆਧਾਰ ‘ਤੇ ਸਲਮਾਨੀ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਉਸ ਦੇ ਕਬਜ਼ੇ ‘ਚੋਂ ਟ੍ਰਾਮਾਡੋਲ ਦੀਆਂ ਗੋਲੀਆਂ ਬਰਾਮਦ ਹੋਈਆਂ ਸਨ। ਦਰਅਸਲ, ਅੱਜ ਸਵੇਰੇ ਹੀ ਈਡੀ ਦੀ ਟੀਮ ਨੇ ਡਰੱਗ ਤਸਕਰੀ ਮਾਮਲੇ ਵਿੱਚ ਦੋਸ਼ੀ ਅਖਿਲ ਜੈ ਸਿੰਘ ਦੇ ਟਿਕਾਣੇ ‘ਤੇ ਛਾਪਾ ਮਾਰਿਆ।
ਟੀਮ ਲਖਨਊ ਦੇ ਜੋਪਲਿੰਗ ਰੋਡ ‘ਤੇ ਸੂਰਿਆ ਸਕੁਏਅਰ ਸਥਿਤ ਰਿਹਾਇਸ਼ ‘ਤੇ ਪਹੁੰਚੀ, ਜਿੱਥੇ ਈਡੀ ਟੀਮ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ, ਈਡੀ ਅਧਿਕਾਰੀਆਂ ਨੇ ਇਸ ਮਾਮਲੇ ਨੂੰ ਲੈ ਕੇ ਮੀਡੀਆ ਤੋਂ ਦੂਰੀ ਬਣਾਈ ਰੱਖੀ। ਇਸ ਮਾਮਲੇ ਬਾਰੇ ਅਧਿਕਾਰੀਆਂ ਵੱਲੋਂ ਅਜੇ ਤੱਕ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ।