ਜਲੰਧਰ ‘ਚ ਕਾਰ ਨੇ ਸਕੂਟੀ ਨੂੰ ਮਾਰੀ ਭਿਆਨਕ ਟੱਕਰ, ਕਈ ਫੁੱਟ ਹਵਾ ‘ਚ ਉਛਲੀਆਂ ਔਰਤਾਂ
ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ 2 ਔਰਤਾਂ ਐਕਟਿਵਾ 'ਤੇ ਆ ਰਹੀਆਂ ਸਨ। ਇਸ ਦੌਰਾਨ, ਇੱਕ ਤੇਜ਼ ਰਫ਼ਤਾਰ ਸਿਲਵਰ ਰੰਗ ਦੀ ਵਰਨਾ ਕਾਰ, ਜਿਸ ਦਾ ਨੰਬਰ ਪੀਬੀ 08 ਸੀਕੇ 9990 ਸੀ ਜਿਸ ਦਾ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ ਅਤੇ ਐਕਟਿਵਾ ਸਵਾਰਾਂ ਨੂੰ ਸਿੱਧੀ ਟੱਕਰ ਮਾਰ ਦਿੱਤੀ। ਕਾਰ ਦਾ ਡਰਾਈਵਰ ਇੱਕ ਨੌਜਵਾਨ ਸੀ, ਜਿਸ ਨੂੰ ਲੋਕਾਂ ਨੇ ਕਾਬੂ ਕਰ ਲਿਆ।
ਜਲੰਧਰ ਕੈਂਟ ਦੇ ਦੀਪ ਨਗਰ ‘ਚ ਦਿਲ ਨੂੰ ਦਹਿਲਾ ਦੇਣ ਵਾਲੀ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਤੇਜ਼ ਰਫ਼ਤਾਰ ਕਾਰ ਨੇ ਐਕਟਿਵਾ ਸਵਾਰ ਨੂੰ ਜੋਰਦਾਰ ਟੱਕਰ ਮਾਰੀ ਹੈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ 2 ਔਰਤਾਂ ਹਵਾ ‘ਚ ਕਈ ਫੁੱਟ ਉਛਲ ਗਈਆਂ ਅਤੇ ਗੰਭੀਰ ਜਖ਼ਮੀ ਹੋਈਆਂ। ਇਹ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।
ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ 2 ਔਰਤਾਂ ਐਕਟਿਵਾ ‘ਤੇ ਆ ਰਹੀਆਂ ਸਨ। ਇਸ ਦੌਰਾਨ, ਇੱਕ ਤੇਜ਼ ਰਫ਼ਤਾਰ ਸਿਲਵਰ ਰੰਗ ਦੀ ਵਰਨਾ ਕਾਰ, ਜਿਸ ਦਾ ਨੰਬਰ ਪੀਬੀ 08 ਸੀਕੇ 9990 ਸੀ ਜਿਸ ਦਾ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ ਅਤੇ ਐਕਟਿਵਾ ਸਵਾਰਾਂ ਨੂੰ ਸਿੱਧੀ ਟੱਕਰ ਮਾਰ ਦਿੱਤੀ। ਕਾਰ ਦਾ ਡਰਾਈਵਰ ਇੱਕ ਨੌਜਵਾਨ ਸੀ, ਜਿਸ ਨੂੰ ਲੋਕਾਂ ਨੇ ਕਾਬੂ ਕਰ ਲਿਆ।
ਇਹ ਵੀ ਪੜ੍ਹੋ
ਇਸ ਘਟਨਾ ‘ਚ ਔਰਤਾਂ ਗੰਭੀਰ ਜ਼ਖਮੀ ਹੋ ਗਈਆਂ। ਔਰਤ ਦੇ ਸਿਰ ‘ਚੋਂ ਬਹੁਤ ਖੂਨ ਵਹਿ ਰਿਹਾ ਸੀ ਤੇ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਸਨ। ਸਥਾਨਕ ਲੋਕਾਂ ਦੀ ਮਦਦ ਨਾਲ ਔਰਤ ਨੂੰ ਇਲਾਜ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਘਟਨਾ ‘ਚ ਐਕਟਿਵਾ ਚਕਨਾਚੂਰ ਹੋ ਗਈ। ਸਥਾਨਕ ਲੋਕਾਂ ਨੇ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਹੈ।
