Jalandhar Suicide Case: ਗ੍ਰੈਂਡ ਬੈਟਰੀ ਕਾਰੋਬਾਰੀ ਖੁਦਕੁਸ਼ੀ ਮਾਮਲਾ, ਇਲਾਜ ਦੌਰਾਨ ਪਤਨੀ ਦੀ ਵੀ ਹੋਈ ਮੌਤ

Published: 

11 Oct 2024 11:26 AM

Jalandhar Suicide Case: ਖੁਦਕੁਸ਼ੀ ਤੋਂ ਪਹਿਲਾਂ ਪਤੀ-ਪਤਨੀ ਨੇ 2 ਪੰਨਿਆਂ ਦਾ ਸੁਸਾਈਡ ਨੋਟ ਲਿਖਿਆ ਸੀ। ਸੁਸਾਈਡ ਨੋਟ ਵਿੱਚ ਪਤੀ-ਪਤਨੀ ਨੇ ਫੋਕਲ ਪੁਆਇੰਟ ਦੇ ਸਟੋਰੈਕਸ ਬੈਟਰੀਆਂ ਦੇ ਮਾਲਕਾਂ ਤੇ ਤੰਗ ਪ੍ਰੇਸ਼ਾਨ ਕਰਨ ਦਾ ਇਲਜ਼ਾਮ ਲਾਏ ਸਨ। ਇਸ ਤੋਂ ਦੁਖੀ ਹੋ ਕੇ ਉਹਨਾਂ ਨੇ ਇਹ ਕਦਮ ਚੁੱਕਿਆ।

Jalandhar Suicide Case: ਗ੍ਰੈਂਡ ਬੈਟਰੀ ਕਾਰੋਬਾਰੀ ਖੁਦਕੁਸ਼ੀ ਮਾਮਲਾ, ਇਲਾਜ ਦੌਰਾਨ ਪਤਨੀ ਦੀ ਵੀ ਹੋਈ ਮੌਤ

ਸੰਕੇਤਕ ਤਸਵੀਰ

Follow Us On

ਜਲੰਧਰ ‘ਚ 3 ਅਕਤੂਬਰ ਨੂੰ ਇਕ ਵਪਾਰੀ ਨੇ ਆਪਣੀ ਪਤਨੀ ਨਾਲ ਮਿਲ ਕੇ ਜ਼ਹਿਰ ਖਾ ਲਿਆ। ਇਸ ਹਾਦਸੇ ਵਿੱਚ ਬੈਟਰੀ ਕਾਰੋਬਾਰੀ ਈਸ਼ ਵਛੇਰ ਦੀ ਮੌਤ ਹੋ ਗਈ। ਉਸ ਦੀ ਪਤਨੀ ਇੰਦੂ ਵਛੇਰ ਗੰਭੀਰ ਹਾਲਤ ਵਿੱਚ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ। ਇੰਦੂ ਵਛੇਰ ਦੀ ਵੀਰਵਾਰ ਦੇਰ ਰਾਤ ਇਲਾਜ ਦੌਰਾਨ ਮੌਤ ਹੋ ਗਈ।

ਹਸਪਤਾਲ ਪ੍ਰਸ਼ਾਸਨ ਨੇ ਮਾਮਲੇ ਦੀ ਸੂਚਨਾ ਪੁਲਿਸ ਅਤੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ। ਪੁਲਿਸ ਨੇ ਇੰਦੂ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਸੁਸਾਈਡ ਨੋਟ ਮਿਲਣ ਤੋਂ ਬਾਅਦ ਪੁਲਿਸ ਨੇ ਮਾਮਲੇ ‘ਚ ਮਾਮਲਾ ਦਰਜ ਕਰ ਲਿਆ ਸੀ ਪਰ ਅਜੇ ਤੱਕ ਕਿਸੇ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋਈ ਹੈ।

ਮੁਲਜ਼ਮ ਅਜੇ ਵੀ ਗ੍ਰਿਫਤ ਤੋਂ ਬਾਹਰ

ਦੱਸ ਦੇਈਏ ਕਿ ਇਸ ਮਾਮਲੇ ਵਿੱਚ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਸਟੋਰੈਕਸ ਬੈਟਰੀ ਦੇ ਮਾਲਕ ਨਿਰਮਲ ਸਿੰਘ ਅਤੇ ਪਰਮਵੀਰ ਸਿੰਘ ਵਾਸੀ ਕ੍ਰਿਸ਼ਨਾ ਨਗਰ ਦੇ ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਉਕਤ ਘਟਨਾ ਨੂੰ ਸੱਤ ਦਿਨ ਬੀਤ ਚੁੱਕੇ ਹਨ।

ਪਰ ਪੁਲਿਸ ਵੱਲੋਂ ਅਜੇ ਤੱਕ ਕਿਸੇ ਵੀ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਮ੍ਰਿਤਕਾ ਵੱਲੋਂ ਮਰਨ ਤੋਂ ਪਹਿਲਾਂ ਸੁਸਾਈਡ ਨੋਟ ਵਿੱਚ ਮੁਲਜ਼ਮਾਂ ਦੇ ਨਾਂ ਲਏ ਗਏ ਸਨ। ਪਰ ਅਜੇ ਤੱਕ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲੀਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ।

ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ

ਖੁਦਕੁਸ਼ੀ ਤੋਂ ਪਹਿਲਾਂ ਪਤੀ-ਪਤਨੀ ਨੇ 2 ਪੰਨਿਆਂ ਦਾ ਸੁਸਾਈਡ ਨੋਟ ਲਿਖਿਆ ਸੀ। ਸੁਸਾਈਡ ਨੋਟ ਵਿੱਚ ਪਤੀ-ਪਤਨੀ ਨੇ ਫੋਕਲ ਪੁਆਇੰਟ ਦੇ ਸਟੋਰੈਕਸ ਬੈਟਰੀਆਂ ਦੇ ਮਾਲਕਾਂ ਤੇ ਤੰਗ ਪ੍ਰੇਸ਼ਾਨ ਕਰਨ ਦਾ ਇਲਜ਼ਾਮ ਲਾਏ ਸਨ। ਇਸ ਤੋਂ ਦੁਖੀ ਹੋ ਕੇ ਉਹਨਾਂ ਨੇ ਇਹ ਕਦਮ ਚੁੱਕਿਆ। ਥਾਣਾ ਡਵੀਜ਼ਨ ਨੰਬਰ-8 ਦੀ ਪੁਲਸ ਨੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਸੀ। ਪੁਲਿਸ ਨੇ ਇਨਵਰਟਰ ਕਾਰੋਬਾਰੀ ਈਸ਼ ਵਛੇਰ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਕਰਵਾਇਆ।

ਮੁੱਢਲੀ ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਹੈ ਕਿ ਈਸ਼ਾ ਵਛੇਰ ਅਸਲ ਵਿੱਚ ਜਲੰਧਰ ਦੇ ਅਮਨ ਨਗਰ ਦੀ ਰਹਿਣ ਵਾਲੀ ਸੀ। ਉਸਦਾ ਕਾਰੋਬਾਰ ਵੀ ਫੋਕਲ ਪੁਆਇੰਟ ਵਿੱਚ ਹੈ। ਜਿੱਥੇ ਉਹ ਗਾਰਡ ਬੈਟਰੀ ਦੇ ਨਾਂ ਹੇਠ ਆਪਣਾ ਕਾਰੋਬਾਰ ਚਲਾਉਂਦਾ ਹੈ। ਉਹਨਾਂ ਦੀ ਫਰਮ ਬੈਟਰੀਆਂ ਬਣਾਉਣ ਦਾ ਕੰਮ ਕਰਦੀ ਹੈ।

ਪੈਸੈ ਮੰਗਣ ਤੇ ਦਿੰਦੇ ਸਨ ਧਮਕੀਆਂ- ਪਰਿਵਾਰ

ਪੁਲੀਸ ਕੋਲ ਸ਼ਿਕਾਇਤ ਦਰਜ ਕਰਾਉਣ ਵਾਲੇ ਵਿਭੋਰ ਪੁੱਤਰ ਈਸ਼ ਵਛੇਰ ਨੇ ਦੱਸਿਆ ਕਿ ਉਸ ਦੀ ਫਰਮ ਸਟੋਰੇਕਸ ਬੈਟਰੀ ਦਾ ਸਾਮਾਨ ਸਪਲਾਈ ਕਰਦੀ ਸੀ। ਉਸ ਨੇ ਸਟੋਰੇਕਸ ਬੈਟਰੀ ਦੇ ਮਾਲਕਾਂ ਤੋਂ ਲਗਭਗ 90 ਲੱਖ ਰੁਪਏ ਦੀ ਵਸੂਲੀ ਕਰਨੀ ਹੈ। ਕਾਫੀ ਸਮੇਂ ਤੋਂ ਜਦੋਂ ਵੀ ਉਸ ਦੇ ਪਿਤਾ ਪੈਸੇ ਮੰਗਦੇ ਸਨ ਤਾਂ ਉਸ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਸਨ।

ਵਿਭੋਰ ਨੇ ਅੱਗੇ ਇਲਜ਼ਾਮ ਲਾਇਆ ਸੀ ਕਿ ਸਟੋਰੈਕਸ ਬੈਟਰੀ ਦੇ ਨਿਰਮਲ ਸਿੰਘ ਅਤੇ ਪਰਮਵੀਰ ਵੱਲੋਂ ਤੰਗ ਪ੍ਰੇਸ਼ਾਨ ਕਰਨ ਤੋਂ ਦੁਖੀ ਹੋ ਕੇ ਉਹਨਾਂ ਦੇ ਮਾਪਿਆਂ ਨੇ ਇਹ ਕਦਮ ਚੁੱਕਿਆ ਹੈ। ਇਸ ਤੋਂ ਇਲਾਵਾ ਵਿਭੋਰ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਮਿਲਿਆ ਸੁਸਾਈਡ ਨੋਟ ਵੀ ਪੁਲਸ ਨੂੰ ਦਿਖਾਇਆ, ਜਿਸ ‘ਚ ਉਸ ਨੇ ਸਾਫ ਲਿਖਿਆ ਹੈ ਕਿ ਸਟੋਰੈਕਸ ਕੰਪਨੀ ਦੇ ਮਾਲਕਾਂ ਵੱਲੋਂ ਕੀਤੀ ਜਾ ਰਹੀ ਪ੍ਰੇਸ਼ਾਨੀ ਤੋਂ ਦੁਖੀ ਹੋ ਕੇ ਹੀ ਉਹਨਾਂ ਨੇ ਇਹ ਕਦਮ ਚੁੱਕਿਆ ਹੈ।

Exit mobile version