ਮਾਈਨਿੰਗ ਇੰਸਪੈਕਟਰ ਨੂੰ ਅਗਵਾ ਕਰਨ ਵਾਲੇ 3 ਰੇਤ ਮਾਫੀਆ ਬਦਮਾਸ਼ ਕਾਬੂ, ਮਾਮਲਾ ਦਰਜ
ਮਾਈਨਿੰਗ ਇੰਸਪੈਕਟਰ ਨੂੰ ਅਗਵਾ ਕਰ ਕੁੱਟਮਾਰ ਕਰਨ ਵਾਲੇ 3 ਰੇਤ ਮਾਫੀਆ ਦੇ ਬਦਮਾਸ਼ਾਂ ਨੂੰ ਜਲਾਲਾਬਾਦ ਥਾਣਾ ਸਿਟੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਇਲਾਕੇ 'ਚ ਰੇਤ ਮਾਫੀਆ ਵੱਲੋਂ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ। ਇਸ ਨੂੰ ਰੋਕਣ ਦੇ ਲਈ ਜਦ ਮਾਈਨਿੰਗ ਅਫ਼ਸਰ ਪਹੁੰਚਿਆ ਤਾਂ ਰੇਤ ਮਾਫੀਆ ਵੱਲੋਂ ਅਗਵਾ ਕੀਤਾ ਗਿਆ ਉਸ ਤੋਂ ਬਾਅਦ ਕਰਕੇ ਉਸ ਦੀ ਕੁੱਟਮਾਰ ਕੀਤੀ ਗਈ।
ਜਲਾਲਾਬਾਦ ਸ਼੍ਰੀ ਮੁਕਤਸਰ ਸਾਹਿਬ ਰੋਡ ਤੇ ਮਾਈਨਿੰਗ ਇੰਸਪੈਕਟਰ ਨੂੰ ਅਗਵਾ ਕਰ ਕੁੱਟਮਾਰ ਕਰਨ ਵਾਲੇ 3 ਰੇਤ ਮਾਫੀਆ ਦੇ ਬਦਮਾਸ਼ਾਂ ਨੂੰ ਜਲਾਲਾਬਾਦ ਥਾਣਾ ਸਿਟੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਖਿਲਾਫ਼ ਮਾਈਨਿੰਗ ਐਂਡ ਮਿਨਰਲ ਐਕਟ ਦੇ ਤਹਿਤ ਥਾਣਾ ਸਿਟੀ ਮੁਕਦਮਾ ਨੰਬਰ 214 ਦਰਜ ਕੀਤਾ ਹੈ।
ਥਾਣਾ ਸਿਟੀ ਦੇ ਐਸਐਚਓ ਲੇਖਰਾਜ ਬੱਟੀ ਨੇ ਦੱਸਿਆ ਕਿ ਮਾਈਨਿੰਗ ਵਿਭਾਗ ਦੇ ਇੰਸਪੈਕਟਰ ਨੂੰ ਜਾਣਕਾਰੀ ਮਿਲੀ ਸੀ ਕੀ ਜਲਾਲਾਬਾਦ ਸ਼੍ਰੀ ਮੁਕਤਸਰ ਸਾਹਿਬ ਰੋਡ ਤੇ ਕੁਝ ਲੋਕਾਂ ਦੇ ਵੱਲੋਂ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਪਿੰਡਾਂ ਵਿੱਚ ਦੀ ਲੰਘਦੇ ਸੇਮ ਨਾਲਿਆਂ ਵਿੱਚੋਂ ਨਾਜਾਇਜ਼ ਮਾਈਨਿੰਗ ਕੀਤੀ ਜਾਂਦੀ ਹੈ। ਇਸ ਸਬੰਧ ਵਿੱਚ ਮਾਈਨਿੰਗ ਵਿਭਾਗ ਦਾ ਇੰਸਪੈਕਟਰ ਚੈਕਿੰਗ ਕਰਨ ਗਿਆ ਤਾਂ ਇੱਕ ਟਰੈਕਟਰ ਟਰਾਲੀ ਤੇ ਰੇਤ ਲੋੜ ਕੀਤੀ ਹੋਈ ਸੀ।


