ਜਗਰਾਓ ਵਿੱਚ ਨਸ਼ਾ ਤਸਕਰ ਨਾਲ ਮੁਠਭੇੜ, ਜਖਮੀ ਹਾਲਤ ਵਿੱਚ ਕਰਵਾਇਆ ਗਿਆ ਦਾਖਲ
ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਰੋਸ਼ਨ ਨਾਮਕ ਇਸ ਵਿਅਕਤੀ ਤੇ 15 ਤੋਂ ਵੱਧ ਪਰਚੇ ਦਰਜ ਨੇ ਉਹਨਾਂ ਕਿਹਾ ਕਿ ਪੁਲਿਸ ਪਾਰਟੀ ਨੂੰ ਸੂਚਨਾ ਮਿਲੀ ਸੀ ਕਿ ਇਹ ਡਰੇਨ ਵਾਲੀ ਸਾਈਡ ਤੋਂ ਆ ਰਿਹਾ ਹੈ ਜਿਸ ਦੇ ਚਲਦਿਆਂ ਪੁਲਿਸ ਪਾਰਟੀ ਹਰਕਤ ਵਿੱਚ ਆਈ ਅਤੇ ਪੁਲਿਸ ਪਾਰਟੀ ਨੇ ਟਰੈਪ ਲਗਾਇਆ ਸੀ ਕਿਹਾ ਕਿ ਜਦੋਂ ਇਸ ਨੂੰ ਪੁਲਿਸ ਪਾਰਟੀ ਨੇ ਉਹਦੇ ਵੇਖਿਆ ਤਾਂ ਇਹ ਪੁਲਿਸ ਪਾਰਟੀ ਨੂੰ ਵੇਖ ਕੇ ਘਬਰਾ ਗਿਆ।

ਲੁਧਿਆਣਾ ਦੇ ਕਸਬਾ ਜਗਰਾਉਂ ਚ ਪੁਲਿਸ ਅਤੇ ਬਦਮਾਸ਼ ਵਿਚਾਲੇ ਮੁਠਭੇੜ ਹੋ ਗਈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮੁਲਜ਼ਮ ਨੇ ਪੁਲਿਸ ਮੁਲਾਜ਼ਮਾਂ ਤੇ ਫਾਇਰਿੰਗ ਕੀਤੀ। ਜਿਸ ਮਗਰੋਂ ਜਵਾਬੀ ਕਰਵਾਈ ਕਰਦਿਆਂ ਪੁਲਿਸ ਨੇ ਵੀ ਗੋਲੀ ਚਲਾਈ ਜੋ ਕਿ ਉਸ ਮੁਲਜ਼ਮ ਦੀ ਲੱਤ ਵਿੱਚ ਲੱਗੀ। ਦੱਸ ਦਈਏ ਕਿ ਉਕਤ ਆਰੋਪੀ ਦੇ ਨਸ਼ਾ ਤਸਕਰੀ ਡਕੈਤੀ ਅਤੇ ਲੁੱਟਖੋਹ ਸਮੇਤ ਕਤਲ ਦੇ ਕੇਸ ਦਰਜ ਹਨ। ਪੁਲਿਸ ਨੇ ਟਰੈਪ ਲਗਾ ਕੇ ਇਸ ਨੂੰ ਐਨਕਾਊਂਟਰ ਦੌਰਾਨ ਕਾਬੂ ਕੀਤਾ ਹੈ।
ਉਧਰ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਰੋਸ਼ਨ ਨਾਮਕ ਇਸ ਵਿਅਕਤੀ ਤੇ 15 ਤੋਂ ਵੱਧ ਪਰਚੇ ਦਰਜ ਨੇ ਉਹਨਾਂ ਕਿਹਾ ਕਿ ਪੁਲਿਸ ਪਾਰਟੀ ਨੂੰ ਸੂਚਨਾ ਮਿਲੀ ਸੀ ਕਿ ਇਹ ਡਰੇਨ ਵਾਲੀ ਸਾਈਡ ਤੋਂ ਆ ਰਿਹਾ ਹੈ ਜਿਸ ਦੇ ਚਲਦਿਆਂ ਪੁਲਿਸ ਪਾਰਟੀ ਹਰਕਤ ਵਿੱਚ ਆਈ ਅਤੇ ਪੁਲਿਸ ਪਾਰਟੀ ਨੇ ਟਰੈਪ ਲਗਾਇਆ ਸੀ ਕਿਹਾ ਕਿ ਜਦੋਂ ਇਸ ਨੂੰ ਪੁਲਿਸ ਪਾਰਟੀ ਨੇ ਉਹਦੇ ਵੇਖਿਆ ਤਾਂ ਇਹ ਪੁਲਿਸ ਪਾਰਟੀ ਨੂੰ ਵੇਖ ਕੇ ਘਬਰਾ ਗਿਆ ਇਸ ਦੇ ਕੋਲ ਦੋ ਵੈਪਨ ਸਨ ਜਿਸਦੇ ਵਿੱਚੋਂ ਇਸ ਨੇ ਇੱਕ ਵੈਪਨ ਦੇ ਨਾਲ ਪੁਲਿਸ ਤੇ ਫਾਇਰ ਕੀਤਾ ਅਤੇ ਪੁਲਿਸ ਨੇ ਵੀ ਜਵਾਬੀ ਫਾਇਰ ਕਰਦੇ ਹੋਏ ਇਸਦੇ ਲੱਤ ਤੇ ਗੋਲੀ ਲੱਗੀ ਹੈ।
ਜਾਣਕਾਰੀ ਅਨੁਸਾਰ ਰੋਸ਼ਨ ਨੂੰ ਜਖਮੀ ਹਾਲਤ ਚ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਉਹ ਖਤਰੇ ਤੋਂ ਬਾਹਰ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਮੁਲਜ਼ਮ ਖਿਲਾਫ ਲੁੱਟਾ ਖੋਹਾਂ ਡਕੈਤੀ ਅਤੇ ਕਤਲ ਦੇ ਕਈ ਮਾਮਲੇ ਦਰਜ ਹਨ। ਇਲਜ਼ਾਮ ਹੈ ਕਿ ਇਹ ਨਸ਼ਾ ਸਪਲਾਈ ਕਰਨ ਦਾ ਧੰਦਾ ਕਰਦਾ ਹੈ ਅਤੇ ਇਹ ਫਿਰੋਜ਼ਪੁਰ ਦੇ ਘਲ ਕਲਾ ਪਿੰਡ ਦਾ ਰਹਿਣ ਵਾਲਾ ਹੈ। ਉਹਨਾਂ ਕਿਹਾ ਕਿ ਇਸ ਦੀ ਅਮਰੀਕਾ ਦੇ ਰਾਜਪੂਤ ਨਾਮਕ ਸ਼ਖਸ ਦੇ ਨਾਲ ਲਿੰਕ ਨੇ ਜਿਸ ਬਾਬਤ ਪੜਤਾਲ ਜਾਰੀ ਹੈ।
ਇਹ ਵੀ ਪੜ੍ਹੋ