‘ਇੰਸਟਾ ਕਵੀਨ’ ਅਮਨਦੀਪ ਕੌਰ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ, ਥਾਰ ‘ਚ ਚਿੱਟੇ ਨਾਲ ਹੋਈ ਸੀ ਕਾਬੂ

Updated On: 

21 Nov 2025 12:07 PM IST

Insta Queen Amndeep Kaur: ਕੋਰਟ ਨੇ ਜ਼ਮਾਨਤ ਦਿੰਦੇ ਹੋਏ ਪਾਇਆ ਕਿ ਮਾਮਲੇ 'ਚ 14 ਨਵੰਬਰ ਨੂੰ ਚਲਾਨ ਪੇਸ਼ ਕੀਤਾ ਜਾ ਚੁੱਕਿਆ ਹੈ, ਪਰ ਹੁਣ ਤੱਕ ਦੋਸ਼ ਤੈਅ ਨਹੀਂ ਹੋਏ ਹਨ। ਕੇਸ 'ਚ ਕੁੱਲ 46 ਗਵਾਹ ਹਨ, ਜਿਸ ਦੇ ਚੱਲਦੇ ਟ੍ਰਾਇਲ ਨੂੰ ਕਾਫ਼ੀ ਸਮਾਂ ਲੱਗਣ ਦੀ ਸੰਭਾਵਨਾ ਹੈ। ਅਦਾਲਤ ਨੇ ਦੱਸਿਆ ਹੋਰ ਕੈਦ ਪਟੀਸ਼ਨ ਕਰਤਾ ਦੇ ਸੰਵਿਧਾਨ ਦੇ ਅਨੁਛੇਦ 21 ਦੇ ਤਹਿਤ ਦਿੱਤੇ ਗਏ ਅਧਿਕਾਰ ਦੀ ਉਲੰਘਣਾ ਹੋਵੇਗੀ। ਇਹ ਵੀ ਦੱਸਿਆ ਗਿਆ ਕਿ ਉਹ ਐਨਡੀਪੀਐਸ ਐਕਟ ਦੇ ਇੱਕ ਹੋਰ ਮਾਮਲੇ 'ਚ ਵੀ ਜ਼ਮਾਨਤ 'ਤੇ ਹੈ।

ਇੰਸਟਾ ਕਵੀਨ ਅਮਨਦੀਪ ਕੌਰ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ, ਥਾਰ ਚ ਚਿੱਟੇ ਨਾਲ ਹੋਈ ਸੀ ਕਾਬੂ

'ਇੰਸਟਾ ਕਵੀਨ' ਅਮਨਦੀਪ ਕੌਰ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ

Follow Us On

ਇੰਸਟਾ ਕਵੀਨ ਵਜੋਂ ਮਸ਼ਹੂਰ ਬਠਿੰਡੇ ਦੀ ਸਸਪੈਂਡ ਕਾਂਸਟੇਬਲ ਅਮਨਦੀਪ ਕੌਰ ਨੂੰ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਤਹਿਤ ਦਰਜ ਕੇਸ ਚ ਹਾਈਕੋਰਟ ਤੋਂ ਨਿਯਮਿਤ ਜ਼ਮਾਨਤ ਮਿਲ ਗਈ ਹੈ। ਉਨ੍ਹਾਂ ਨੂੰ ਜ਼ਮਾਨਤ ਤੇ ਰਿਹਾ ਕਰਨ ਦਾ ਹੁਕਮ ਦਿੱਤਾ ਗਿਆ ਹੈ। ਅਮਨਦੀਪ ਕੌਰ ਦੇ ਖਿਲਾਫ਼ ਬਠਿੰਡਾ ਵਿਜੀਲੈਂਸ ਬਿਊਰੋ ਨੇ 26 ਮਈ ਨੂੰ ਐਫਆਈਆਰ ਨੰਬਰ 15 ਦਰਜ ਕੀਤੀ ਸੀ। ਉਨ੍ਹਾਂ ਤੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 13(1)(b) ਦੇ ਨਾਲ 13(2) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਇਲਜ਼ਾਮ ਸੀ ਕਿ 1 ਅਪ੍ਰੈਲ, 2018 ਤੋਂ 31 ਮਾਰਚ, 2025 ਤੱਕ ਸਾਤ ਸਾਲਾਂ ਦੀ ਮਿਆਦ ਦੌਰਾਨ ਉਨ੍ਹਾਂ ਕੋਲ 48 ਲੱਖ ਦੀ ਅਨੁਪਾਤ ਤੋਂ ਵੱਧ ਜਾਇਦਾਦ ਸੀ। ਪਟੀਸ਼ਨ ਕਰਤਾ ਦੇ ਵਕੀਲ ਅਨਮੋਲ ਰਤਨ ਸਿੱਧੂ ਨੇ ਕੋਰਟ ਨੂੰ ਦੱਸਿਆ ਕਿ ਅਮਨਦੀਪ ਕੌਰ ਕਰੀਬ ਛੇਹ ਮਹੀਨਿਆਂ ਤੋਂ ਹਿਰਾਸਤ ਚ ਸੀ। ਰਾਜ ਦੁਆਰਾ ਦਾਖਿਲ ਕੀਤੇ ਗਏ ਹਿਰਾਸਤ ਪ੍ਰਮਾਣ ਪੱਤਰ ਦੇ ਅਨੁਸਾਰ, ਉਹ 5 ਮਹੀਨੇ 19 ਦਿਨ ਜੇਲ੍ਹ ਚ ਸੀ। ਕੋਰਟ ਨੇ ਜ਼ਮਾਨਤ ਦਿੰਦੇ ਹੋਏ ਪਾਇਆ ਕਿ ਮਾਮਲੇ ਚ 14 ਨਵੰਬਰ ਨੂੰ ਚਲਾਨ ਪੇਸ਼ ਕੀਤਾ ਜਾ ਚੁੱਕਿਆ ਹੈ, ਪਰ ਹੁਣ ਤੱਕ ਦੋਸ਼ ਤੈਅ ਨਹੀਂ ਹੋਏ ਹਨ। ਕੇਸ ਚ ਕੁੱਲ 46 ਗਵਾਹ ਹਨ, ਜਿਸ ਦੇ ਚੱਲਦੇ ਟ੍ਰਾਇਲ ਨੂੰ ਕਾਫ਼ੀ ਸਮਾਂ ਲੱਗਣ ਦੀ ਸੰਭਾਵਨਾ ਹੈ। ਅਦਾਲਤ ਨੇ ਦੱਸਿਆ ਹੋਰ ਕੈਦ ਪਟੀਸ਼ਨ ਕਰਤਾ ਦੇ ਸੰਵਿਧਾਨ ਦੇ ਅਨੁਛੇਦ 21 ਦੇ ਤਹਿਤ ਦਿੱਤੇ ਗਏ ਅਧਿਕਾਰ ਦੀ ਉਲੰਘਣਾ ਹੋਵੇਗੀ। ਇਹ ਵੀ ਦੱਸਿਆ ਗਿਆ ਕਿ ਉਹ ਐਨਡੀਪੀਐਸ ਐਕਟ ਦੇ ਇੱਕ ਹੋਰ ਮਾਮਲੇ ਚ ਵੀ ਜ਼ਮਾਨਤ ਤੇ ਹੈ।

ਥਾਰ ਚੋਂ ਮਿਲਿਆ ਸੀ ਡਰੱਗਸ

ਦੱਸ ਦੇਈਏ ਕਿ ਅਮਨਦੀਪ ਕੌਰ ਨੂੰ ਪ੍ਰਸ਼ਾਸਨ ਨੇ ਪੰਜਾਬ ਪੁਲਿਸ ਦੀ ਲੇਡੀ ਕਾਂਸਟੇਬਲ ਅਹੁਦੇ ਤੋਂ ਸਸਪੈਂਡ ਕਰ ਦਿੱਤਾ ਸੀ। ਉਨ੍ਹਾਂ ਨੂੰ ਡਰੱਗਸ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਐਂਟੀ ਨਾਰਕੋਟਿਕਸ ਟਾਸਕ ਫੋਰਸ ਤੇ ਬਠਿੰਡਾ ਪੁਲਿਸ ਦੀ ਟੀਮ ਨੇ ਉਸ ਨੂੰ ਬਾਦਲ ਰੋਡ ਤੇ ਗ੍ਰਿਫ਼ਤਾਰ ਕੀਤਾ ਸੀ। ਜਾਣਕਾਰੀ ਮੁਤਾਬਕ ਉਹ ਆਪਣੀ ਥਾਰ ਚ ਡਰੱਗਸ ਸਪਲਾਈ ਕਰਨ ਲਈ ਜਾ ਰਹੀ ਸੀ। ਜਦੋਂ ਪੁਲਿਸ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਹਿਲਾਂ ਤਾਂ ਉਹ ਮੁਲਾਜ਼ਮਾਂ ਨੂੰ ਧਮਕਾਉਣ ਲੱਗੀ ਤੇ ਫਿਰ ਗੱਲ ਨਹੀਂ ਬਣੀ ਤਾਂ ਆਪਣੀ ਥਾਰ ਭਜਾ ਲਈ।

ਪੁਲਿਸ ਨੇ ਉਨ੍ਹਾਂ ਦੀ ਥਾਰ ਨੂੰ ਘੇਰ ਲਿਆ। ਇਸ ਤੋਂ ਬਾਅਦ ਤਲਾਸ਼ੀ ਲਈ ਗਈ ਤਾਂ ਗਿਅਰ ਬੋਕਸ ਚੋਂ 17.71 ਗ੍ਰਾਮ ਡਰੱਗਸ ਬਰਾਮਦ ਹੋਇਆ। ਲੇਡੀ ਕਾਂਸਟੇਬਲ ਅਮਨਦੀਪ ਮੋਗਾ ਚ ਤੈਨਾਤ ਸੀ। ਉਸ ਨੂੰ ਬਠਿੰਡਾ ਪੁਲਿਸ ਲਾਈਨ ਨਾਲ ਅਟੈਚ ਕੀਤਾ ਗਿਆ ਸੀ।