Shocking News: ਮਨੁੱਖੀਬਲੀ! ਅਮਰ ਹੋਣ ਦੀ ਇੱਛਾ… ਬੱਚੇ ਦੀ ਵੱਡੀ ਗਰਦਨ, ਪੀ ਗਿਆ ਖੂਨ

Updated On: 

04 Oct 2023 11:53 AM

ਤੰਤਰ-ਮੰਤਰ ਕਾਰਨ ਇੱਕ ਨੌਜਵਾਨ ਨੇ ਆਪਣੇ ਗੁਆਂਢੀ ਦੇ ਚਾਰ ਸਾਲ ਦੇ ਬੱਚੇ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਨੇ ਬੱਚੇ ਦਾ ਖੂਨ ਵੀ ਪੀ ਲਿਆ। ਇੱਕ ਤਾਂਤਰਿਕ ਦੇ ਕਹਿਣ 'ਤੇ ਮੁਲਜ਼ਮ ਨੇ ਸੋਮਵਾਰ ਰਾਤ ਬੱਚੇ ਨੂੰ ਉਸ ਸਮੇਂ ਚੁੱਕ ਲਿਆ, ਜਦੋਂ ਉਹ ਸੌਂ ਰਿਹਾ ਸੀ ਅਤੇ ਆਪਣੇ ਘਰ ਲੈ ਗਿਆ ਅਤੇ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਪੁਲਿਸ ਨੇ ਬੱਚੇ ਦੀ ਖੂਨ ਨਾਲ ਲੱਥਪੱਥ ਲਾਸ਼ ਬਰਾਮਦ ਕਰ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਹੁਣ ਪੁਲਿਸ ਤਾਂਤਰਿਕ ਦੀ ਭਾਲ 'ਚ ਲੱਗੀ ਹੋਈ ਹੈ।

Shocking News: ਮਨੁੱਖੀਬਲੀ! ਅਮਰ ਹੋਣ ਦੀ ਇੱਛਾ... ਬੱਚੇ ਦੀ ਵੱਡੀ ਗਰਦਨ, ਪੀ ਗਿਆ ਖੂਨ

(Photo Credit: Twitter)

Follow Us On

ਲੁਧਿਆਣਾ ਨਿਊਜ਼। ਖੰਨਾ ‘ਚ ਮਨੁੱਖੀ ਬਲੀਦਾਨ ਦਾ ਮਾਮਲਾ ਸਾਹਮਣੇ ਆਇਆ ਹੈ। ਤਾਂਤਰਿਕ ਦੇ ਕਹਿਣ ‘ਤੇ ਇੱਕ ਨੌਜਵਾਨ ਨੇ ਗੁਆਂਢ ‘ਚ ਰਹਿਣ ਵਾਲੇ 4 ਸਾਲ ਦੇ ਬੱਚੇ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ। ਇੰਨਾ ਹੀ ਨਹੀਂ ਮੁਲਜ਼ਮ ਨੇ ਬੱਚੇ ਦਾ ਖੂਨ ਵੀ ਪੀਤਾ।ਇਹ ਘਟਨਾ ਖੰਨਾ ਸ਼ਹਿਰ ਦੇ ਸਿਟੀ ਖੰਨਾ ਥਾਣਾ ਖੇਤਰ ਦੀ ਹੈ। ਮੁਲਜ਼ਮ ਨੇ ਸੋਮਵਾਰ ਦੇਰ ਰਾਤ ਬੱਚੇ ਨੂੰ ਅਗਵਾ ਕਰ ਲਿਆ ਸੀ। ਪਰਿਵਾਰ ਵਾਲਿਆਂ ਨੂੰ ਮੰਗਲਵਾਰ ਸਵੇਰੇ ਮਾਮਲੇ ਦਾ ਪਤਾ ਲੱਗਾ। ਇਸ ਤੋਂ ਬਾਅਦ ਪੁਲਿਸ ਹਰਕਤ ‘ਚ ਆ ਗਈ ਅਤੇ ਸਿਰਫ ਚਾਰ ਘੰਟਿਆਂ ‘ਚ ਹੀ ਬੱਚੇ ਦੀ ਲਾਸ਼ ਬਰਾਮਦ ਕਰ ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਹੁਣ ਪੁਲਿਸ ਨੇ ਮੁਲਜ਼ਮ ਦੀ ਨਿਸ਼ਾਨਦੇਹ ‘ਤੇ ਤਾਂਤਰਿਕ ਦੀ ਭਾਲ ਕਰ ਰਹੀ ਹੈ।

ਤਾਂਤਰਿਕ ਨੇ ਦੱਸਿਆ ਮਨੁੱਖੀ ਬਲੀ ਦਾ ਤਰੀਕਾ

ਪੁਲਿਸ ਮੁਤਾਬਕ ਮੁਲਜ਼ਮ ਦੀ ਪਛਾਣ ਅਰਵਿੰਦਰ ਕੁਮਾਰ ਵਜੋਂ ਹੋਈ ਹੈ। ਉਹ ਨਾ ਸਿਰਫ ਸਮਾਜ ਵਿੱਚ ਇਕ ਸ਼ਕਤੀਸ਼ਾਲੀ ਆਦਮੀ ਬਣਨਾ ਚਾਹੁੰਦਾ ਸੀ, ਸਗੋਂ ਉਹ ਅਮਰ ਹੋਣਾ ਵੀ ਚਾਹੁੰਦਾ ਸੀ। ਇਸ ਦੇ ਲਈ ਉਹ ਕਈ ਤਰ੍ਹਾਂ ਦੀਆਂ ਪ੍ਰਾਪਤੀਆਂ ਹਾਸਲ ਕਰਨਾ ਚਾਹੁੰਦਾ ਸੀ। ਮੁਲਜ਼ਮ ਨੇ ਪੁਲਿਸ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੇ ਇਨ੍ਹਾਂ ਪ੍ਰਾਪਤੀਆਂ ਲਈ ਇੱਕ ਤਾਂਤਰਿਕ ਨਾਲ ਸੰਪਰਕ ਕੀਤਾ ਸੀ। ਇਹ ਤਾਂਤਰਿਕ ਹੀ ਸੀ ਜਿਸ ਨੇ ਉਸ ਨੂੰ ਸੁਝਾਅ ਦਿੱਤਾ ਸੀ ਕਿ ਇਹ ਪ੍ਰਾਪਤੀਆਂ ਮਨੁੱਖੀ ਬਲੀਦਾਨ ਦੁਆਰਾ ਹੀ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਇਹ ਤਾਂਤਰਿਕ ਹੀ ਸੀ ਜਿਸ ਨੇ ਉਸ ਨੂੰ ਮਨੁੱਖੀ ਬਲੀ ਦਾ ਤਰੀਕਾ ਦੱਸਿਆ ਸੀ। ਇਸ ਤੋਂ ਬਾਅਦ ਮੁਲਜ਼ਮ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।

ਮੁਲਜ਼ਮ ਨੇ ਅੱਧੀ ਰਾਤ ਬੱਚੇ ਨੂੰ ਚੁੱਕ ਲਿਆ

ਇਸ ਖੁਲਾਸੇ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਦੇ ਇਸ਼ਾਰੇ ‘ਤੇ ਬੱਚੇ ਦੇ ਖੂਨ ਨਾਲ ਲੱਥਪੱਥ ਕੱਪੜੇ, ਵਾਰਦਾਤ ‘ਚ ਵਰਤੀ ਗਈ ਚਾਕੂ ਅਤੇ ਤੰਤਰ ਮੰਤਰ ਦੀਆਂ ਵਸਤੂਆਂ ਬਰਾਮਦ ਕਰ ਲਈਆਂ ਹਨ। ਖੰਨਾ ਦੇ ਐਸਐਸਪੀ ਅਮਨੀਤ ਕੌਂਡਲ ਨੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਨਾਲ ਦੱਸਿਆ ਕਿ ਇਹ ਚਾਰ ਸਾਲਾ ਬੱਚਾ ਸੋਮਵਾਰ ਰਾਤ ਆਪਣੇ ਘਰ ਵਿੱਚ ਸੁੱਤਾ ਪਿਆ ਸੀ। ਉਸ ਦੇ ਕੋਲ ਉਸ ਦਾ ਭਰਾ ਅਤੇ ਭੈਣ ਵੀ ਸੁੱਤੇ ਹੋਏ ਸਨ। ਅੱਧੀ ਰਾਤ ਮੁਲਜ਼ਮ ਨੇ ਬੱਚੇ ਨੂੰ ਚੋਰੀ-ਛਿਪੇ ਚੁੱਕ ਕੇ ਲੈ ਗਿਆ। ਸਵੇਰੇ ਜਦੋਂ ਉਹ ਉੱਠਿਆ ਤਾਂ ਉਸ ਨੂੰ ਬੱਚੇ ਦੇ ਲਾਪਤਾ ਹੋਣ ਦਾ ਪਤਾ ਲੱਗਾ।

ਸਿਰਫ 4 ਘੰਟਿਆਂ ‘ਚ ਬੱਚੇ ਦੀ ਲਾਸ਼ ਬਰਾਮਦ

ਪਰਿਵਾਰ ਵਾਲਿਆਂ ਨੇ ਪਹਿਲਾਂ ਤਾਂ ਆਲੇ-ਦੁਆਲੇ ਕਾਫੀ ਭਾਲ ਕੀਤੀ ਪਰ ਜਦੋਂ ਉਨ੍ਹਾਂ ਨੂੰ ਕੋਈ ਸੁਰਾਗ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਪੁਲਿਸ ਹਰਕਤ ‘ਚ ਆਈ ਅਤੇ ਸਿਰਫ 4 ਘੰਟਿਆਂ ‘ਚ ਬੱਚੇ ਦੀ ਖੂਨ ਨਾਲ ਲੱਥਪੱਥ ਲਾਸ਼ ਬਰਾਮਦ ਕਰ ਲਈ। ਐਸਐਸਪੀ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਅਤੇ ਨਿਸ਼ਾਨਦੇਹੀ ਦੇ ਆਧਾਰ ਤੇ ਤਾਂਤਰਿਕ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਵੇਗੀ। ਇਸ ਲਈ ਵੱਖ-ਵੱਖ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ ਹੈ।