ਗੁਰਦਾਸਪੁਰ ਪੁਲਿਸ ਵੱਲੋਂ 3 ਵੱਡੇ ਨਸ਼ਾ ਤਸਕਰਾਂ ਦੀ 52 ਲੱਖ ਦੀ ਪ੍ਰਾਪਰਟੀ ਅਟੈਚ, 13 ਖਿਲਾਫ਼ ਐਕਸ਼ਨ ਦੀ ਤਿਆਰੀ

Updated On: 

07 Sep 2023 16:51 PM

ਐਸਐਸਪੀ ਨੇ ਕਿਹਾ ਕਿ ਅਜਿਹੇ ਮੁਲਜ਼ਮਾਂ ਦੀ ਵੇਖਾ-ਵੇਖੀ ਹੋਰ ਕਈ ਨੌਜਵਾਨ ਵੀ ਛੇਤੀ ਪੈਸਾ ਕਮਾਉਣ ਲਈ ਗਲਤ ਰਾਹ ਤੇ ਤੁਰ ਪੈਂਦੇ ਹਨ। ਪਰ ਹੁਣ ਇਸ ਕਾਰਵਾਈ ਤਹਿਤ ਨਾ ਸਿਰਫ ਨਸ਼ਾ ਤਸਕਰ ਤੇ ਸ਼ਿੰਕਜਾ ਕੱਸਿਆ ਜਾ ਸਕੇਗਾ ਸਗੋਂ ਜਾਂਚ ਦੌਰਾਨ ਉਨ੍ਹਾਂ ਦੇ ਜਿਹੜੇ ਕਰੀਬੀਆਂ ਦੀ ਭੂਮਿਕਾ ਵੀ ਸਾਹਮਣੇ ਆਵੇਗੀ, ਉਨਾਂ ਦੀ ਪ੍ਰਾਪਟੀ ਵੀ ਜਬਤ ਕੀਤੀ ਜਾਵੇਗੀ ਤਾਂ ਜੋ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ ਅਤੇ ਨੌਜਵਾਨ ਪੀੜੀ ਨੂੰ ਨਸ਼ਿਆਂ ਦੀ ਦਲਦਲ ਤੋਂ ਬਚਾਇਆ ਜਾ ਸਕੇ।

ਗੁਰਦਾਸਪੁਰ ਪੁਲਿਸ ਵੱਲੋਂ 3 ਵੱਡੇ ਨਸ਼ਾ ਤਸਕਰਾਂ ਦੀ 52 ਲੱਖ ਦੀ ਪ੍ਰਾਪਰਟੀ ਅਟੈਚ, 13 ਖਿਲਾਫ਼ ਐਕਸ਼ਨ ਦੀ ਤਿਆਰੀ
Follow Us On

ਪੰਜਾਬ ਅੰਦਰ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੁਲਿਸ ਵੱਲੋਂ ਜਿੱਥੇ ਨਸ਼ੇ ਦੇ ਵੱਡੇ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦੀ ਕਵਾਇਦ ਸ਼ੁਰੂ ਕੀਤੀ ਹੈ। ਉਸਦੇ ਨਾਲ ਹੀ ਸਮੱਗਲਿੰਗ ਦੇ ਪੈਸਿਆਂ ਨਾਲ ਨਸ਼ਾ ਤਸਕਰਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਕਰੀਬਿਆਂ ਦੀ ਚਕਾਚੌਂਦ ਨੂੰ ਖ਼ਤਮ ਕਰਨ ਪੁਲਿਸ ਨੇ ਆਪਣਾ ਕਾਨੂੰਨੀ ਡੰਡਾ ਚਲਾਇਆ ਹੈ। ਇਸ ਦੇ ਚਲਦਿਆ ਗੁਰਦਾਸਪੁਰ ਪੁਲਿਸ ਨੇ ਤਿੰਨ ਨਸ਼ਕਰਾਂ ਦੀ ਕਰੀਬ 52 ਲੱਖ ਰੁਪਏ ਦੀ ਪ੍ਰਾਪਰਟੀ ਜਬਤ ਕੀਤੀ ਹੈ ਜਿਸ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਅੱਜ ਐਸਐਸਪੀ ਹਰੀਸ਼ ਦਾਯਮਾ ਨੇ ਕਿਹਾ ਕਿ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।

ਐਸਐਸਪੀ ਨੇ ਦੱਸਿਆ ਕਿ ਪੁਲਿਸ ਵੱਲੋਂ ਜਿਲ੍ਹੇ ਦੇ ਥਾਣਿਆਂ ਵਿੱਚ ਐਨਡੀਪੀਐਸ ਐਕਟ ਦੇ ਤਹਿਤ ਦਰਜ ਕੀਤੇ ਮਾਮਲਿਆਂ ਦੇ ਮੁਲਜ਼ਮਾਂ ਦੀ ਪ੍ਰਾਪਰਟੀ ਦੀ ਪੜਤਾਲ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇਨ੍ਹਾਂ ਚ ਉਹ ਮੁਲਜ਼ਮ ਸ਼ਾਮਲ ਹਨ, ਜਿਨ੍ਹਾਂ ਨੇ ਨਸ਼ਾ ਤਸਕਰੀ ਦੇ ਪੈਸੇ ਨਾਲ ਪ੍ਰਾਪਰਟੀਆਂ ਖਰੀਦੀਆਂ ਹਨ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਵਿੱਚ 3 ਡਰੱਗ ਸਮਗਲਰਾਂ ਦੀ ਤਕਰੀਬਨ 52 ਲੱਖ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਜਦਕਿ ਨਸ਼ੇ ਦੇ ਗੈਰਕਨੂੰਨੀ ਕੰਮ ਵਿੱਚ ਲੱਗੇ 13 ਹੋਰ ਸਮਗਲਰਾਂ ਦੀਆਂ ਪ੍ਰਾਪਰਟੀਆਂ ਖਿਲਾਫ ਕਾਰਵਾਈ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਸਬੰਧਤ ਅਥਾਰਟੀ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਇਨ੍ਹਾਂ ਸਾਰੇ ਲੋਕਾਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ।

ਨਸ਼ਾ ਤਸਕਰਾਂ ਖਿਲਾਫ ਐਕਸ਼ਨ

ਵੱਖ ਵੱਖ ਥਾਣਿਆਂ ਅਧੀਨ ਐਨਡੀਪੀਐਸ ਐਕਟ ਤਹਿਤ ਦਰਜ ਕੀਤੇ ਦੋਸ਼ੀਆਂ ਦੀ ਜਾਇਦਾਦ ਦੀ ਜਾਂਚ ਸ਼ੁਰੂ ਕੀਤੀ ਹੈ ਅਤੇ ਜਿਹੜੇ ਦੋਸ਼ੀਆਂ ਨੇ ਨਸ਼ੇ ਦੀ ਕਮਾਈ ਨਾਲ ਅਚਲ ਜਾਇਦਾਦ ਬਣਾਈ ਹੈ। ਉਹਨਾਂ ਖਿਲਾਫ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਗੁਰਦਾਸਪੁਰ ਜ਼ਿਲ੍ਹੇ ਵਿੱਚ ਤਿੰਨ ਤਸਕਰਾਂ ਦੀ 52 ਲੱਖ 18,266 ਰੁਪਏ ਦੀ ਪ੍ਰਾਪਰਟੀ 68-ਐਫ ਐੱਨਡੀਪੀਐਸ ਐਕਟ ਤਹਿਤ ਜਬਤ ਕੀਤੀ ਗਈ ਹੈ। ਇਸਦੇ ਨਾਲ ਹੀ 13 ਹੋਰ ਤਸਕਰਾਂ ਦੀ ਜਾਇਦਾਦ ਜਬਤ ਕਰਨ ਦੀ ਕਾਰਵਾਈ ਵੀ ਚੱਲ ਰਹੀ ਹੈ ਅਤੇ ਜਲਦੀ ਹੀ ਨਿਰਧਾਰਤ ਅਥਾਰਟੀ ਵੱਲੋਂ ਹੁਕਮ ਮਿਲਣ ਤੇ ਉਹਨਾਂ ਵਿਰੁੱਧ ਕਾਰਵਾਈ ਸ਼ੁਰੂ ਕੀਤੀ ਜਾਵੇਗੀ।