8 ਸਾਲਾ ਦੋਹਤੇ ਨੂੰ ਨਾਨੇ ਨੇ ਨਹਿਰ ‘ਚ ਦਿੱਤਾ ਧੱਕਾ, ਗੋਤਾਖੋਰਾਂ ਵੱਲੋਂ ਕੀਤੀ ਜਾ ਰਹੀ ਭਾਲ; ਕਾਰਨ ਜਾਣ ਹੋ ਜਾਓਗੇ ਹੈਰਾਨ
ਮੁਲਜ਼ਮਾਂ ਨੇ ਆਪਣੇ ਦੋਹਤੇ ਗੁਰਾਂਸ਼ਪ੍ਰੀਤ ਨੂੰ ਜਗਦੇਵ ਕਲਾਂ ਦੇ ਰਸਤੇ ਵਿੱਚ ਨਹਿਰ ਵਿੱਚ ਧੱਕਾ ਦੇ ਦਿੱਤਾ ਅਤੇ ਬਾਅਦ ਵਿੱਤ ਮੌਕੇ ਤੋਂ ਫ਼ਰਾਰ ਹੋ ਗਿਆ। ਥਾਣਾ ਸਦਰ ਦੇ ਅਧਿਕਾਰੀ ਹਰਚੰਦ ਸਿੰਘ ਨੇ ਦੱਸਿਆ ਕਿ ਮੁਲਜ਼ਮ ਅਮਰਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਗੋਤਾਖੋਰਾਂ ਦੀ ਮਦਦ ਨਾਲ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ।
ਅੰਮ੍ਰਿਤਸਰ ਨਿਊਜ਼। ਅੰਮ੍ਰਿਤਸਰ ‘ਚ ਇੱਕ ਵਿਅਕਤੀ ਨੇ ਆਪਣੇ 8 ਸਾਲਾ ਦੋਹਤੇ ਨੂੰ ਨਹਿਰ ‘ਚ ਧੱਕਾ ਦੇ ਦਿੱਤਾ। ਫਿਲਹਾਲ ਪੁਲਿਸ ਬੱਚੇ ਦੀ ਭਾਲ ਕਰ ਰਹੀ ਹੈ। ਦਰਅਸਲ, ਅਦਾਲਤ ਨੇ ਇੱਕ ਜੋੜੇ ਨੂੰ ਸਮਝੌਤਾ ਕਰਕੇ ਕੁਝ ਦਿਨ ਇਕੱਠੇ ਰਹਿਣ ਲਈ ਕਿਹਾ ਸੀ। ਪਰ ਮੁਲਜ਼ਮ ਨਾਨਾ ਅਜਿਹਾ ਨਹੀਂ ਚਾਹੁੰਦਾ। ਇਹੀ ਕਾਰਨ ਸੀ ਕਿ ਉਸ ਨੇ ਇਸ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ। ਰਾਜਾਸਾਂਸੀ ਥਾਣਾ ਇੰਚਾਰਜ ਹਰਚੰਦ ਸਿੰਘ ਨੇ ਦੱਸਿਆ ਕਿ ਮੁਲਜ਼ਮ ਨਾਨਾ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਨਾਨੇ ਨੇ 8 ਸਾਲਾ ਦੋਤੇ ਨੂੰ ਨਹਿਰ ‘ਚ ਸੁੱਟਿਆ
ਰਾਜਾਸਾਂਸੀ ਦੇ ਪਿੰਡ ਬਾਲ ਸਚੰਦਰ ਦੇ ਰਹਿਣ ਵਾਲੇ ਸੁਖਦੇਵ ਸਿੰਘ ਦਾ ਆਪਣੀ ਪਤਨੀ ਨਾਲ ਅਦਾਲਤ ਵਿੱਚ ਝਗੜਾ ਚੱਲ ਰਿਹਾ ਸੀ। ਅਦਾਲਤ ਨੇ ਸਮਝੌਤਾ ਕਰਵਾ ਕੇ ਜੋੜੇ ਨੂੰ ਕੁਝ ਸਮਾਂ ਇਕੱਠੇ ਰਹਿਣ ਲਈ ਕਿਹਾ ਸੀ। ਜੋੜਾ ਇਕੱਠੇ ਰਹਿਣ ਲਈ ਰਾਜ਼ੀ ਹੋ ਗਿਆ ਪਰ ਸੁਖਦੇਵ ਸਿੰਘ ਦਾ ਸਹੁਰਾ ਅਮਰਜੀਤ ਸਿੰਘ ਵਾਸੀ ਪਿੰਡ ਮੀਰਾਂਕੋਟ ਇਸ ਦੇ ਖ਼ਿਲਾਫ਼ ਸੀ। ਵੀਰਵਾਰ ਸ਼ਾਮ ਨੂੰ ਮੁਲਜ਼ਮ ਨਾਨੇ ਨੇ ਆਪਣੇ ਅੱਠ ਸਾਲਾ ਦੋਹਤੇ ਗੁਰਅੰਸ਼ਪ੍ਰੀਤ ਸਿੰਘ ਨੂੰ ਆਪਣੇ ਨਾਲ ਲੈ ਗਿਆ। ਮੁਲਜ਼ਮ ਨੇ ਆਪਣੇ ਦੋਤੇ ਗੁਰਾਂਸ਼ਪ੍ਰੀਤ ਨੂੰ ਜਗਦੇਵ ਕਲਾਂ ਨੂੰ ਰਸਤੇ ਵਿੱਚ ਨਹਿਰ ਵਿੱਚ ਧੱਕਾ ਦੇ ਦਿੱਤਾ ਅਤੇ ਬਾਅਦ ਵਿੱਚ ਮੌਕੇ ਤੋਂ ਫ਼ਰਾਰ ਹੋ ਗਿਆ।
ਪੁਲਿਸ ਵੱਲੋਂ ਬੱਚੇ ਦੀ ਭਾਲ ਜਾਰੀ
ਇਸ ਬਾਰੇ ਜਾਣਕਰੀ ਦਿੰਦਿਆਂ ਥਾਣਾ ਇੰਚਾਰਜ ਹਰਚੰਦ ਸਿੰਘ ਨੇ ਦੱਸਿਆ ਕਿ ਮੁਲਜ਼ਮ ਅਮਰਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਗੋਤਾਖੋਰਾਂ ਦੀ ਮਦਦ ਨਾਲ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ। ਹੁਣ ਵੇਖਣ ਵਾਲੀ ਗੱਲ੍ਹ ਹੈ ਕਿ ਪੁਲਿਸ ਦੀ ਗੋਤਾਖੋਰਾਂ ਦੀ ਟੀਮ ਕਦੋਂ ਤੱਕ ਗੁਰਾਂਸ਼ਪ੍ਰੀਤ ਨੂੰ ਲਭ ਪਾਉਂਦੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਮੁਲਜ਼ਮ ਅਮਰਜੀਤ ਸਿੰਘ ਨੇ ਹਾਲੇ ਆਪਣੇ ਗੁਨਾਹ ਕਬੂਲ ਨਹੀਂ ਕੀਤਾ ਹੈ।