ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਕੌਣ ਸੀ ਉਹ ਕੁੜੀ ਜਿਸ ਨੂੰ ਚੰਡੀਗੜ੍ਹ ‘ਚ ਜ਼ਿੰਦਾ ਸਾੜ ਦਿੱਤਾ ਗਿਆ, ਲਾਰੈਂਸ ਬਿਸ਼ਨੋਈ ਨਾਲ ਕੀ ਕੁਨੈਕਸ਼ਨ?

2010 ਵਿੱਚ ਚੰਡੀਗੜ੍ਹ ਦੇ ਡੀਏਵੀ ਕਾਲਜ ਕੈਂਪਸ ਵਿੱਚ ਇੱਕ ਲੜਕੀ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਸੀ। ਦੱਸਿਆ ਜਾਂਦਾ ਹੈ ਕਿ ਇਹ ਲੜਕੀ ਦੇਸ਼ ਦੇ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਪ੍ਰੇਮਿਕਾ ਸੀ। ਇਸ ਘਟਨਾ ਤੋਂ ਬਾਅਦ ਲਾਰੈਂਸ ਨੇ ਆਪਣੀ ਪੜ੍ਹਾਈ ਛੱਡ ਦਿੱਤੀ ਅਤੇ ਅਪਰਾਧ ਦੀ ਦੁਨੀਆ ਵਿੱਚ ਦਾਖਲ ਹੋ ਗਿਆ। ਘਟਨਾਵਾਂ ਦੀ ਸ਼ੁਰੂਆਤ ਵਿਦਿਆਰਥਣ ਨੂੰ ਸਾੜਨ ਵਾਲੇ ਵਿਦਿਆਰਥੀ ਆਗੂ ਦੇ ਕਤਲ ਤੋਂ ਹੋਈ ਸੀ।

ਕੌਣ ਸੀ ਉਹ ਕੁੜੀ ਜਿਸ ਨੂੰ ਚੰਡੀਗੜ੍ਹ ‘ਚ ਜ਼ਿੰਦਾ ਸਾੜ ਦਿੱਤਾ ਗਿਆ, ਲਾਰੈਂਸ ਬਿਸ਼ਨੋਈ ਨਾਲ ਕੀ ਕੁਨੈਕਸ਼ਨ?
ਕੌਣ ਸੀ ਉਹ ਕੁੜੀ ਜਿਸ ਨੂੰ ਚੰਡੀਗੜ੍ਹ ‘ਚ ਜ਼ਿੰਦਾ ਸਾੜ ਦਿੱਤਾ ਗਿਆ, ਲਾਰੈਂਸ ਬਿਸ਼ਨੋਈ ਨਾਲ ਕੀ ਕੁਨੈਕਸ਼ਨ?
Follow Us
tv9-punjabi
| Updated On: 16 Oct 2024 17:17 PM

ਲਾਰੈਂਸ ਬਿਸ਼ਨੋਈ ਇਸ ਸਮੇਂ NCP ਨੇਤਾ ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਸੁਰਖੀਆਂ ‘ਚ ਹੈ। ਲਾਰੈਂਸ ਦੇ ਨਾਲ-ਨਾਲ ਇਨ੍ਹੀਂ ਦਿਨੀਂ ਇੱਕ ਕੁੜੀ ਵੀ ਸੁਰਖੀਆਂ ਵਿੱਚ ਆਈ ਹੈ, ਜਿਸ ਨੂੰ 2010 ਵਿੱਚ ਚੰਡੀਗੜ੍ਹ ਦੇ ਡੀਏਵੀ ਕਾਲਜ ਵਿੱਚ ਜ਼ਿੰਦਾ ਸਾੜ ਦਿੱਤਾ ਗਿਆ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਕੁੜੀ ਕੋਈ ਹੋਰ ਨਹੀਂ ਬਲਕਿ ਲਾਰੈਂਸ ਬਿਸ਼ਨੋਈ ਦੀ ਗਰਲਫ੍ਰੈਂਡ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਘਟਨਾ ਤੋਂ ਬਾਅਦ ਲਾਰੈਂਸ ਬਿਸ਼ਨੋਈ ਨੇ ਆਪਣੀ ਪੜ੍ਹਾਈ ਛੱਡ ਕੇ ਸੰਪਤ ਨਹਿਰਾ ਅਤੇ ਗੋਲਡੀ ਬਰਾੜ ਨਾਲ ਗੈਂਗ ਬਣਾ ਲਿਆ। ਇਹ ਗਿਰੋਹ ਇੱਕ ਵਿਦਿਆਰਥੀ ਆਗੂ ਦੇ ਕਤਲ ਨਾਲ ਜੁਰਮ ਦੀ ਦੁਨੀਆਂ ਵਿੱਚ ਦਾਖ਼ਲ ਹੋਇਆ ਸੀ। ਇਸ ਘਟਨਾ ਵਿੱਚ ਲਾਰੈਂਸ ਬਿਸ਼ਨੋਈ ਨੇ ਖੁਦ ਆਪਣੇ ਹੱਥੀ ਗੋਲੀ ਮਾਰੀ ਸੀ।

ਇਸ ਸੰਦਰਭ ਵਿੱਚ ਅਸੀਂ ਉਸ ਕੁੜੀ ਅਤੇ ਉਸ ਘਟਨਾ ਦਾ ਜ਼ਿਕਰ ਕਰਾਂਗੇ, ਜਿਸ ਕਾਰਨ ਲਾਰੈਂਸ ਦੀ ਪੂਰੀ ਜ਼ਿੰਦਗੀ ਬਦਲ ਗਈ। ਤੁਹਾਨੂੰ ਦੱਸ ਦੇਈਏ ਕਿ ਲਾਰੈਂਸ ਬਿਸ਼ਨੋਈ ਦਾ ਜਨਮ ਪੰਜਾਬ ਦੇ ਫ਼ਿਰੋਜ਼ਪੁਰ ਦੇ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ ਸੀ। ਉਸਦੇ ਪਿਤਾ ਹਰਿਆਣਾ ਪੁਲਿਸ ਵਿੱਚ ਕਾਂਸਟੇਬਲ ਸਨ। ਹਾਲਾਂਕਿ ਕੁਝ ਦਿਨਾਂ ਬਾਅਦ ਉਨ੍ਹਾਂ ਨੇ ਪੁਲਿਸ ਦੀ ਨੌਕਰੀ ਛੱਡ ਕੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਲਾਰੈਂਸ ਅਜੇ ਚਾਰ ਜਾਂ ਪੰਜ ਸਾਲਾਂ ਦਾ ਹੋਵੇਗਾ ਜਦੋਂ ਉਸਦੇ ਪਿਤਾ ਨੇ ਉਸਨੂੰ ਅਬੋਹਰ ਦੇ ਇੱਕ ਕਾਨਵੈਂਟ ਸਕੂਲ ਵਿੱਚ ਦਾਖਲ ਕਰਵਾਇਆ। ਇੱਥੇ ਲਾਰੈਂਸ ਦੀ ਜਮਾਤ ਵਿੱਚ ਪੜ੍ਹਦੀ ਕੁੜੀ ਨਾਲ ਨੇੜਤਾ ਹੋ ਗਈ।

ਦੂਸਰੇ ਗਰੁੱਪ ਨੇ ਲੜਕੀ ਨੂੰ ਜ਼ਿੰਦਾ ਸਾੜ ਦਿੱਤਾ

12ਵੀਂ ਜਮਾਤ ਤੱਕ ਇਕੱਠੇ ਪੜ੍ਹਨ ਤੋਂ ਬਾਅਦ ਸੰਯੋਗ ਨਾਲ ਦੋਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਡੀਏਵੀ ਕਾਲਜ ਚੰਡੀਗੜ੍ਹ ਵਿੱਚ ਦਾਖਲਾ ਦਿਵਾਇਆ। ਇੱਥੇ ਪੜ੍ਹਦਿਆਂ ਹੀ ਲਾਰੈਂਸ ਦੀ ਰਾਜਨੀਤੀ ਵਿੱਚ ਦਿਲਚਸਪੀ ਪੈਦਾ ਹੋ ਗਈ ਅਤੇ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਲੜੀਆਂ। ਇਸ ਚੋਣ ਵਿਚ ਇਹ ਲੜਕੀ ਲਾਰੈਂਸ ਦੇ ਲਈ ਕੰਵੇਂਸਿਗ ਵਿੱਚ ਸਭ ਤੋਂ ਅੱਗੇ ਸੀ। ਜਦੋਂ ਲਾਰੈਂਸ ਚੋਣ ਹਾਰ ਗਿਆ, ਤਾਂ ਉਸਦਾ ਜੇਤੂ ਉਮੀਦਵਾਰ ਨਾਲ ਝਗੜਾ ਹੋ ਗਿਆ। ਹਰ ਰੋਜ਼ ਲੜਾਈ-ਝਗੜੇ ਹੋਣ ਲੱਗ ਪਏ। ਇਸ ਦੌਰਾਨ ਦੂਜੀ ਧਿਰ ਦੇ ਲੋਕਾਂ ਨੇ ਕਾਲਜ ਕੈਂਪਸ ਵਿੱਚ ਹੀ ਲੜਕੀ ਨੂੰ ਜ਼ਿੰਦਾ ਸਾੜ ਦਿੱਤਾ ਸੀ। ਇਸ ਘਟਨਾ ਨੇ ਲਾਰੈਂਸ ਬਿਸ਼ਨੋਈ ਨੂੰ ਵੱਡਾ ਝਟਕਾ ਦਿੱਤਾ ਅਤੇ ਉਹ ਸਦਮੇ ਵਿੱਚ ਆ ਗਿਆ।

ਜਬਰੀ ਵਸੂਲੀ ਨੂੰ ਮੁੱਖ ਧੰਦਾ ਬਣਾ ਲਿਆ

ਉਸ ਸਮੇਂ ਉਸ ਨੂੰ ਕਾਲਜ ਵਿਚ ਆਪਣੇ ਦੋਸਤਾਂ ਸੰਪਤ ਨਹਿਰਾ ਅਤੇ ਗੋਲਡੀ ਬਰਾੜ ਦਾ ਸਹਿਯੋਗ ਮਿਲਿਆ। ਅੱਗੇ ਕੀ ਹੋਇਆ, ਕਿਸੇ ਨੇ ਸੋਚਿਆ ਵੀ ਨਹੀਂ ਸੀ। ਇਨ੍ਹਾਂ ਤਿੰਨਾਂ ਨੇ ਕਾਲਜ ਕੈਂਪਸ ਵਿਚ ਦੂਜੇ ਗਰੁੱਪ ਦੇ ਨੇਤਾ ਦਾ ਪਿੱਛਾ ਕੀਤਾ ਅਤੇ ਉਸ ਦੀ ਕੁੱਟਮਾਰ ਕੀਤੀ ਅਤੇ ਫਿਰ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਘਟਨਾ ਤੋਂ ਬਾਅਦ ਲਾਰੈਂਸ, ਸੰਪਤ ਅਤੇ ਗੋਲਡੀ ਨੇ ਆਪਣੀ ਪੜ੍ਹਾਈ ਛੱਡ ਦਿੱਤੀ ਅਤੇ ਖੁੱਲ੍ਹੇਆਮ ਅਪਰਾਧ ਦੀ ਦੁਨੀਆ ਵਿੱਚ ਪ੍ਰਵੇਸ਼ ਕੀਤਾ। ਇਨ੍ਹਾਂ ਤਿੰਨਾਂ ਨੇ ਜਬਰੀ ਵਸੂਲੀ ਨੂੰ ਆਪਣਾ ਮੁੱਖ ਧੰਦਾ ਬਣਾ ਲਿਆ। ਉਹ ਪਹਿਲਾਂ ਕਿਸੇ ਵੀ ਉਦਯੋਗਪਤੀ ਨੂੰ ਧਮਕੀਆਂ ਦਿੰਦੇ ਸਨ ਜੋ ਰਕਮ ਦੇਣ ਤੋਂ ਇਨਕਾਰ ਕਰਦਾ ਸੀ, ਫਿਰ ਦਿਨ-ਦਿਹਾੜੇ ਉਨ੍ਹਾਂ ਨੂੰ ਅਗਵਾ ਕਰਕੇ ਮਾਰਨਾ ਸ਼ੁਰੂ ਕਰ ਦਿੰਦਾ ਸੀ।

ਲਾਰੈਂਸ ਬਿਸ਼ਨੋਈ 8-9 ਸਾਲਾਂ ਤੋਂ ਜੇਲ੍ਹ ਵਿੱਚ ਹੈ

ਬਹੁਤ ਹੀ ਥੋੜ੍ਹੇ ਸਮੇਂ ਵਿੱਚ ਇਨ੍ਹਾਂ ਤਿੰਨਾਂ ਨੇ ਆਪਣਾ ਗਿਰੋਹ ਚੰਡੀਗੜ੍ਹ ਤੋਂ ਬਾਹਰ ਪਹਿਲਾਂ ਹਰਿਆਣਾ-ਪੰਜਾਬ ਅਤੇ ਫਿਰ ਦਿੱਲੀ ਤੱਕ ਫੈਲਾਇਆ। ਸਿਰਫ਼ ਚਾਰ ਸਾਲਾਂ ਵਿੱਚ ਦਿੱਲੀ ਦੇ ਸਾਰੇ ਗੈਂਗਸਟਰ ਉਸ ਦੀ ਛਤਰ-ਛਾਇਆ ਹੇਠ ਆ ਗਏ। ਇਸ ਤੋਂ ਬਾਅਦ ਇਸ ਗਿਰੋਹ ਨੇ ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ ਅਤੇ ਮਹਾਰਾਸ਼ਟਰ ਵਿੱਚ ਵੀ ਸੌ ਤੋਂ ਵੱਧ ਵਾਰਦਾਤਾਂ ਨੂੰ ਅੰਜਾਮ ਦਿੱਤਾ। ਇਸ ਮੁਜਰਿਮ ਦੀ ਉਮਰ 31 ਸਾਲ ਹੈ ਅਤੇ ਉਹ ਕਰੀਬ 8-9 ਸਾਲਾਂ ਤੋਂ ਦੇਸ਼ ਭਰ ਦੀ ਇੱਕ ਜੇਲ੍ਹ ਤੋਂ ਦੂਜੀ ਜੇਲ੍ਹ ਵਿੱਚ ਘੁੰਮ ਰਿਹਾ ਹੈ। ਇਸ ਸਮੇਂ ਉਸਨੂੰ ਗੁਜਰਾਤ ਪੁਲਿਸ ਲੈ ਗਈ ਅਤੇ ਸਾਬਰਮਤੀ ਜੇਲ੍ਹ ਵਿੱਚ ਰੱਖਿਆ ਗਿਆ। ਹਾਲ ਹੀ ‘ਚ ਰਾਸ਼ਟਰੀ ਜਾਂਚ ਏਜੰਸੀ NIA ਨੇ ਦਾਅਵਾ ਕੀਤਾ ਹੈ ਕਿ ਉਸ ਦੇ ਗਿਰੋਹ ‘ਚ 700 ਤੋਂ ਜ਼ਿਆਦਾ ਸ਼ੂਟਰ ਹਨ।

ਲਾਰੈਂਸ ਦੇ ਗੈਂਗ ਵਿੱਚ ਕੁੱਲ 9 ਸ਼ੂਟਰ

ਹਾਲਾਂਕਿ ਲਾਰੈਂਸ ਦੇ ਕਰੀਬੀ ਲੋਕਾਂ ਮੁਤਾਬਕ ਉਸ ਦੇ ਗੈਂਗ ‘ਚ ਸ਼ਾਇਦ ਹੀ 8-9 ਸ਼ੂਟਰ ਹਨ। ਇਨ੍ਹਾਂ ਵਿਚੋਂ ਬਹੁਤੇ ਵੱਖ-ਵੱਖ ਜੇਲ੍ਹਾਂ ਵਿਚ ਬੰਦ ਹਨ ਅਤੇ ਉਥੋਂ ਹੀ ਗਿਰੋਹ ਨੂੰ ਚਲਾ ਰਹੇ ਹਨ। ਦਰਅਸਲ, ਇਸ ਗਿਰੋਹ ਨੇ ਕਰੀਬ 5 ਸਾਲ ਪਹਿਲਾਂ ਅਪਰਾਧਾਂ ਦਾ ਪੈਟਰਨ ਬਦਲ ਦਿੱਤਾ ਸੀ। ਉਦੋਂ ਤੋਂ ਇਸ ਗਿਰੋਹ ਦੇ ਲੋਕ ਖੁਦ ਕੋਈ ਜੁਰਮ ਕਰਨ ਦੀ ਬਜਾਏ ਵੱਖ-ਵੱਖ ਥਾਵਾਂ ‘ਤੇ ਨਵੇਂ-ਨਵੇਂ ਸ਼ੂਟਰ ਰੱਖ ਲੈਂਦੇ ਹਨ। ਇਸ ਤੋਂ ਬਾਅਦ ਉਹ ਇਨ੍ਹਾਂ ਸ਼ੂਟਰਾਂ ਨੂੰ ਆਪਣੇ ਹਿਸਾਬ ਨਾਲ ਟਰੇਨਿੰਗ ਦਿੰਦੇ ਹਨ ਅਤੇ ਘਟਨਾ ਤੋਂ ਬਾਅਦ ਉਨ੍ਹਾਂ ਦਾ ਹਿਸਾਬ-ਕਿਤਾਬ ਕਰਕੇ ਆਪਣੇ ਵੱਖ-ਵੱਖ ਤਰੀਕਿਆਂ ਨਾਲ ਚਲੇ ਜਾਂਦੇ ਹਨ। ਕਈ ਵਾਰ ਇਸ ਗਿਰੋਹ ਨੇ ਦੋ ਜਾਂ ਦੋ ਤੋਂ ਵੱਧ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਹੀ ਸ਼ੂਟਰ ਨੂੰ ਹਾਇਰ ਕੀਤਾ ਹੈ।

SCO ਸੰਮੇਲਨ 2024: ਐਸ ਜੈਸ਼ੰਕਰ ਦੇ ਪਾਕਿਸਤਾਨ ਦੌਰੇ 'ਤੇ ਕੀ-ਕੀ ਹੋਵੇਗਾ?
SCO ਸੰਮੇਲਨ 2024: ਐਸ ਜੈਸ਼ੰਕਰ ਦੇ ਪਾਕਿਸਤਾਨ ਦੌਰੇ 'ਤੇ ਕੀ-ਕੀ ਹੋਵੇਗਾ?...
ਲਾਰੈਂਸ ਬਿਸ਼ਨੋਈ ਨੇ ਅਪਣਾਇਆ ਦਾਊਦ ਇਬਰਾਹਿਮ ਦਾ ਰਾਹ, ਜਾਂਚ ਏਜੰਸੀ NIA ਦਾ ਵੱਡਾ ਦਾਅਵਾ
ਲਾਰੈਂਸ ਬਿਸ਼ਨੋਈ ਨੇ ਅਪਣਾਇਆ ਦਾਊਦ ਇਬਰਾਹਿਮ ਦਾ ਰਾਹ, ਜਾਂਚ ਏਜੰਸੀ NIA ਦਾ ਵੱਡਾ ਦਾਅਵਾ...
ਭਾਰਤ ਨਾਲ ਤਣਾਅ ਦਰਮਿਆਨ ਕੈਨੇਡਾ ਨੇ ਲਾਰੈਂਸ ਬਿਸ਼ਨੋਈ ਦਾ ਨਾਂ ਕਿਉਂ ਲਿਆ?
ਭਾਰਤ ਨਾਲ ਤਣਾਅ ਦਰਮਿਆਨ ਕੈਨੇਡਾ ਨੇ ਲਾਰੈਂਸ ਬਿਸ਼ਨੋਈ ਦਾ ਨਾਂ ਕਿਉਂ ਲਿਆ?...
ਜਾਣੋਂ ਕਿਸ ਲਈ ਜ਼ਰੂਰੀ ਹੈ ਪੰਚਾਇਚੀ ਚੋਣ? ਕਿਸਾਨਾਂ ਨੂੰ ਕੀ ਹੁੰਦੇ ਹਨ ਫਾਈਦੇ
ਜਾਣੋਂ ਕਿਸ ਲਈ ਜ਼ਰੂਰੀ ਹੈ ਪੰਚਾਇਚੀ ਚੋਣ? ਕਿਸਾਨਾਂ ਨੂੰ ਕੀ ਹੁੰਦੇ ਹਨ ਫਾਈਦੇ...
ਭਾਰਤ-ਕੈਨੇਡਾ ਤਣਾਅ: ਪਿਤਾ ਦੇ ਨਕਸ਼ੇ ਕਦਮ 'ਤੇ ਚੱਲ ਰਹੇ ਟਰੂਡੋ, ਇੰਦਰਾ ਗਾਂਧੀ ਦੇ ਸਮੇਂ ਤੋਂ ਤਕਰਾਰ?
ਭਾਰਤ-ਕੈਨੇਡਾ ਤਣਾਅ: ਪਿਤਾ ਦੇ ਨਕਸ਼ੇ ਕਦਮ 'ਤੇ ਚੱਲ ਰਹੇ ਟਰੂਡੋ, ਇੰਦਰਾ ਗਾਂਧੀ ਦੇ ਸਮੇਂ ਤੋਂ ਤਕਰਾਰ?...
ਬਾਬਾ ਸਿੱਦੀਕੀ ਕਤਲਕਾਂਡ: ਕੌਣ ਹੈ ਸ਼ੂਟਰਸ ਨੂੰ ਹਾਇਰ ਕਰਨ ਵਾਲਾ ਜ਼ੀਸ਼ਾਨ ਅਖ਼ਤਰ?
ਬਾਬਾ ਸਿੱਦੀਕੀ ਕਤਲਕਾਂਡ: ਕੌਣ ਹੈ ਸ਼ੂਟਰਸ ਨੂੰ ਹਾਇਰ ਕਰਨ ਵਾਲਾ ਜ਼ੀਸ਼ਾਨ ਅਖ਼ਤਰ?...
Baba Siddiqui Murder: ਮੁੰਬਈ 'ਚ NCP ਨੇਤਾ ਬਾਬਾ ਸਿੱਦੀਕੀ ਦੀ ਗੋਲੀ ਮਾਰ ਕੇ ਹੱਤਿਆ, ਦੋ ਦੋਸ਼ੀ ਗ੍ਰਿਫਤਾਰ
Baba Siddiqui Murder: ਮੁੰਬਈ 'ਚ NCP ਨੇਤਾ ਬਾਬਾ ਸਿੱਦੀਕੀ ਦੀ ਗੋਲੀ ਮਾਰ ਕੇ ਹੱਤਿਆ, ਦੋ ਦੋਸ਼ੀ ਗ੍ਰਿਫਤਾਰ...
TV9 Festival of India: ਸਿੰਦੂਰ ਖੇਲਾ ਨਾਲ ਮਾਂ ਦੁਰਗਾ ਨੂੰ ਦਿੱਤੀ ਵਿਦਾਈ, ਵੱਡੀ ਗਿਣਤੀ ਵਿੱਚ ਔਰਤਾਂ ਸਨ ਮੌਜੂਦ
TV9 Festival of India: ਸਿੰਦੂਰ ਖੇਲਾ ਨਾਲ ਮਾਂ ਦੁਰਗਾ ਨੂੰ ਦਿੱਤੀ ਵਿਦਾਈ, ਵੱਡੀ ਗਿਣਤੀ ਵਿੱਚ ਔਰਤਾਂ ਸਨ ਮੌਜੂਦ...
TV9 Festival of India: ਅਨੁਪ੍ਰਿਆ ਪਟੇਲ ਨੇ TV9 ਫੈਸਟੀਵਲ 'ਚ ਮਾਂ ਭਗਵਤੀ ਦਾ ਆਸ਼ੀਰਵਾਦ ਲਿਆ
TV9 Festival of India: ਅਨੁਪ੍ਰਿਆ ਪਟੇਲ ਨੇ TV9 ਫੈਸਟੀਵਲ 'ਚ ਮਾਂ ਭਗਵਤੀ ਦਾ ਆਸ਼ੀਰਵਾਦ ਲਿਆ...
TV9 ਫੈਸਟੀਵਲ ਆਫ ਇੰਡੀਆ ਦੀ ਧੂਮ, ਕਾਂਗਰਸੀ ਆਗੂ ਪਵਨ ਖੇੜਾ ਨੇ ਕੀਤੀ ਸ਼ਿਰਕਤ
TV9 ਫੈਸਟੀਵਲ ਆਫ ਇੰਡੀਆ ਦੀ ਧੂਮ, ਕਾਂਗਰਸੀ ਆਗੂ ਪਵਨ ਖੇੜਾ ਨੇ ਕੀਤੀ ਸ਼ਿਰਕਤ...
TV9 Festival of India: ਦਿੱਲੀ ਦੇ ਧਿਆਨਚੰਦ ਸਟੇਡੀਅਮ ਵਿੱਚ ਦੇਖਿਆ ਗਿਆ ਕੋਲਕਾਤਾ ਵਰਗਾ ਨਜ਼ਾਰਾ
TV9 Festival of India: ਦਿੱਲੀ ਦੇ ਧਿਆਨਚੰਦ ਸਟੇਡੀਅਮ ਵਿੱਚ ਦੇਖਿਆ ਗਿਆ ਕੋਲਕਾਤਾ ਵਰਗਾ ਨਜ਼ਾਰਾ...
TV9 ਫੈਸਟੀਵਲ ਆਫ ਇੰਡੀਆ: ਅਨੁਪ੍ਰਿਆ ਪਟੇਲ ਨੇ TV9 ਫੈਸਟੀਵਲ 'ਚ ਮਾਂ ਭਗਵਤੀ ਦਾ ਆਸ਼ੀਰਵਾਦ ਲਿਆ
TV9 ਫੈਸਟੀਵਲ ਆਫ ਇੰਡੀਆ: ਅਨੁਪ੍ਰਿਆ ਪਟੇਲ ਨੇ TV9 ਫੈਸਟੀਵਲ 'ਚ ਮਾਂ ਭਗਵਤੀ ਦਾ ਆਸ਼ੀਰਵਾਦ ਲਿਆ...
ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ 77% ਕਮੀ: ਮੁੱਖ ਮੰਤਰੀ ਭਗਵੰਤ ਮਾਨ ਦਾ ਦਾਅਵਾ
ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ 77% ਕਮੀ: ਮੁੱਖ ਮੰਤਰੀ ਭਗਵੰਤ ਮਾਨ ਦਾ ਦਾਅਵਾ...
Festival of India 2024 Day-3: TV9 ਫੈਸਟੀਵਲ ਆਫ ਇੰਡੀਆ ਵਿੱਚ ਪਹੁੰਚੇ ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ
Festival of India 2024 Day-3: TV9 ਫੈਸਟੀਵਲ ਆਫ ਇੰਡੀਆ ਵਿੱਚ ਪਹੁੰਚੇ ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ...