16-10- 2024
TV9 Punjabi
Author: Isha Sharma
ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ 'ਚ ਕੈਨੇਡਾ ਨੇ ਭਾਰਤ ਵਿਰੋਧੀ ਬਿਆਨ ਦਿੱਤਾ ਹੈ, ਉਥੇ ਭਾਰਤ ਅਤੇ ਕੈਨੇਡਾ ਵਿਚਾਲੇ ਇਕ ਵਾਰ ਫਿਰ ਤਣਾਅ ਵਧ ਗਿਆ ਹੈ।
ਕੈਨੇਡਾ ਨੇ ਭਾਰਤ 'ਤੇ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦਾ ਦੋਸ਼ ਲਗਾਇਆ ਹੈ। ਹਾਲਾਂਕਿ, ਭਾਰਤ ਸਰਕਾਰ ਨੇ ਜਵਾਬ ਵਿੱਚ ਇਨ੍ਹਾਂ ਬੇਤੁਕੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ।
ਕੈਨੇਡਾ ਨੇ ਹਾਈ ਕਮਿਸ਼ਨਰ ਸੰਜੇ ਵਰਮਾ 'ਤੇ ਨਿਸ਼ਾਨਾ ਸਾਧਿਆ ਹੈ। ਇਸ ਦੇ ਨਾਲ ਹੀ ਭਾਰਤ ਨੇ ਕੈਨੇਡਾ ਦੇ 6 ਡਿਪਲੋਮੈਟਾਂ ਨੂੰ ਵੀ ਕੱਢ ਦਿੱਤਾ ਹੈ।
ਕੈਨੇਡਾ ਦੀ ਕੁੱਲ ਆਬਾਦੀ 4 ਕਰੋੜ ਹੈ, ਜਿਸ ਵਿੱਚੋਂ 14 ਲੱਖ ਲੋਕ ਭਾਰਤੀ ਮੂਲ ਦੇ ਹਨ। ਭਾਵ ਭਾਰਤ ਦੇ 14 ਲੱਖ ਲੋਕ ਕੈਨੇਡਾ ਵਿੱਚ ਰਹਿੰਦੇ ਹਨ।
ਇਸ ਦੇ ਨਾਲ ਹੀ ਕੈਨੇਡਾ ਵਿੱਚ ਰਹਿ ਰਹੇ ਭਾਰਤ ਦੇ 14 ਲੱਖ ਲੋਕਾਂ ਵਿੱਚੋਂ ਅੱਧੀ ਤੋਂ ਵੱਧ ਆਬਾਦੀ ਸਿੱਖਾਂ ਦੀ ਹੈ। ਕੈਨੇਡਾ ਵਿੱਚ 8 ਲੱਖ ਸਿੱਖ ਰਹਿੰਦੇ ਹਨ।
ਸਾਲ 2023 ਦੀ ਰਿਪੋਰਟ ਮੁਤਾਬਕ ਕੈਨੇਡਾ ਵਿੱਚ 3 ਲੱਖ 19 ਹਜ਼ਾਰ 130 ਭਾਰਤੀ ਵਿਦਿਆਰਥੀ ਪੜ੍ਹ ਰਹੇ ਸਨ। ਹੁਣ ਇਨ੍ਹਾਂ ਦੀ ਗਿਣਤੀ ਹੋਰ ਵਧ ਸਕਦੀ ਹੈ।
ਸਾਲ 2021 ਵਿੱਚ, ਕੈਨੇਡਾ ਵਿੱਚ ਭਾਰਤ ਤੋਂ ਲਗਭਗ 18 ਲੱਖ ਲੋਕ ਸਨ, ਜੋ ਕਿ ਦੇਸ਼ ਦੀ ਆਬਾਦੀ ਦਾ ਲਗਭਗ 5.1 ਪ੍ਰਤੀਸ਼ਤ ਹੈ। ਚੀਨ ਤੋਂ ਬਾਅਦ ਇਸ ਦੀ ਆਬਾਦੀ ਸਭ ਤੋਂ ਵੱਧ ਹੈ।