ਫਾਜ਼ਿਲਕਾ ਕੋਰਟ ਬਾਹਰ ਗੈਂਗਵਾਰ, ਦੋ ਗੁੱਟਾਂ ਵਿਚਾਲੇ ਹੋਈ ਖ਼ੂਨੀ ਝੜਪ, ਅੰਨ੍ਹੇਵਾਹ ਚੱਲੀਆਂ ਗੋਲੀਆਂ, ਇਕ ਦੀ ਮੌਤ
ਫਾਜ਼ਿਲਕਾ ਦੇ ਵਿੱਚ ਅਦਾਲਤ ਦੇ ਬਾਹਰ ਗਰੁੱਪਾਂ ਦੇ ਵਿਚਾਲੇ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਦੋ ਗਰੁੱਪਾਂ ਆਪਲ ਵਿੱਚ ਭਿੜ ਗਈਆਂ। ਇਸ ਫਾਇਰਿੰਗ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ।
ਫਾਜ਼ਿਲਕਾ ਦੇ ਵਿੱਚ ਗੈਂਗਵਾਰ ਦਾ ਮਾਮਲਾ ਸਾਹਮਣੇ ਆਇਆ ਹੈ। ਦੋ ਗੁਟਾਂ ਦੇ ਵਿੱਚ ਖ਼ੂਨੀ ਝੜਪ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਇੱਕ ਗਰੁੱਪ ਅਦਾਲਤ ਵਿੱਚ ਪੇਸ਼ੀ ਤੇ ਜਾ ਰਿਹਾ ਸੀ ਅਤੇ ਦੁਜੇ ਗਰੁੱਪ ਨੇ ਕਾਰ ਨਾਲ ਟੱਕਰ ਮਾਰੀ ਅਤੇ ਹਮਲਾ ਕਰ ਦਿੱਤਾ। ਇਸ ਮਾਮਲੇ ਦੇ ਵਿੱਚ ਦੋਨਾਂ ਧਿਰਾਂ ਵੱਲੋਂ ਇੱਕ ਦੁਜੇ ਤੇ ਫਾਇਰਿੰਗ ਕੀਤੀ ਗਈ। ਇਸ ਫਾਇਰਿੰਗ ਵਿੱਚ ਇੱਕ ਸ਼ਖਸ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਈਆ ਗਿਆ। ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ।
ਮੌਕੇ ਤੇ ਪਹੁੰਚੀ ਪੁਲਿਸ ਨੇ ਦੋਵੇਂ ਕਾਰਾਂ ਬਰਮਾਦ ਕਰ ਲਈਆਂ ਹਨ। ਦੋਵਾ ਕਾਰਾਂ ਦੇ ਵਿੱਚੋਂ ਤੇਜ਼ਧਾਰ ਹਥਿਆਰ ਬਰਮਾਦ ਹੋਏ ਹਨ। ਪੁਲਿਸ ਦਾ ਕਹਿਣਾ ਹੈ ਕਿ ਪੰਜ ਲੋਕਾਂ ਨੂੰ ਰਾਉਂਡ ਕਰ ਲਿਆ ਗਿਆ ਹੈ। ਜਿਹਨਾਂ ਦੀ ਭਾਲ ਕੀਤੀ ਜਾ ਰਹੀ ਹੈ।
ਚਸ਼ਮਦੀਦਾ ਦੇ ਮੁਤਾਬਕ
ਮੌਕੇ ਤੇ ਮੌਜੂਦਾ ਲੋਕਾਂ ਦਾ ਕਹਿਣਾ ਹੈ ਕਿ ਇੱਹ ਦੋ ਗਰੁੱਪਾ ਵਿੱਚ ਮੁਠਭੇੜ ਹੋਈ ਹੈ। ਇੱਕ ਗਰੁੱਪ ਨੇ ਦੂਜੇ ਗਰੁੱਪ ਦੀ ਕਾਰ ਨੂੰ ਟੱਕਰ ਮਾਰ ਕੇ ਰੋਕਿਆ। ਦੋਹਾਂ ਗਰੁੱਪਾ ਵੱਲੋਂ ਇਕ ਦੂਜੇ ਤੇ ਹਮਲਾ ਕੀਤਾ ਗਿਆ। ਜਿਸ ਦੇ ਵਿੱਚ ਇਕ ਵਿਅਕਤੀ ਮੌਤ ਹੋ ਗਈ। ਇਸ ਤੋਂ ਬਾਅਦ ਇੱਕ ਗਰੁੱਪ ਮੌਕੇ ਤੋਂ ਭੱਜ ਗਿਆ।
ਹਸਪਤਾਲ ਪੁੱਜੀ ਪੁਲਿਸ ਦਾ ਬਿਆਨ
ਹਸਪਤਾਲ ਵਿੱਚ ਪੁੱਜੀ ਪੁਲਿਸ ਦਾ ਕਹਿਣਾ ਹੈ ਇੱਕ ਨੌਜਵਾਨ ਨੂੰ ਐਡਮੀਟ ਕੀਤਾ ਗਿਆ ਹੈ ਜਿਸ ਦੇ ਸਿਰ ਵਿੱਚ ਗੋਲੀ ਲੱਗੀ ਹੈ। ਜਿਸ ਦੀ ਮੌਤ ਹੋ ਗਈ ਹੈ। ਦੋ ਗਰੁੱਪਾਂ ਵਿੱਚ ਝਗੜਾ ਹੋਇਆ ਅਸੀਂ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਿਹੜੇ ਵੀ ਦੋਸ਼ੀ ਹੋਣਗੇ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਹੈ
ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਦੂਜੀ ਧਿਰ ਵੱਲੋਂ ਪਹਿਲਾਂ ਵੀ ਸਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਉਹਨਾਂ ਨੇ ਕਿਹਾ ਸੀ ਕਿ ਪੇਸ਼ੀ ਤੇ ਸੋਚ ਸਮਝ ਕੇ ਆਈ। ਇਸ ਮਾਮਲੇ ਸਬੰਧੀ ਐਸਐਸਪੀ ਨੂੰ ਜਾਣਕਾਰੀ ਦਿੱਤੀ ਗਈ ਸੀ।