ਨਸ਼ਾ ਤਸਕਰੀ ਮਾਮਲੇ ‘ਚ ਫਿਰੋਜ਼ਪੁਰ ਦੀ ਸਾਬਕਾ ਵਿਧਾਇਕ ਗ੍ਰਿਫਤਾਰ, ਪੁਲਿਸ ਮੁਲਾਜ਼ਮ ‘ਤੇ ਗੱਡੀ ਚੜਾਉਣ ਦੀ ਕੀਤੀ ਕੋਸ਼ਿਸ਼, ਨਸ਼ੀਲੇ ਪਦਾਰਥ ਬਰਾਮਦ
EX MLA Satkar Kaur Arrested in Drug Smuggling: ਆਈਜੀ ਸੁਖਚੈਨ ਸਿੰਘ ਨੇ ਦੱਸਿਆ ਕਿ ਮੁਲਜ਼ਮ ਔਰਤ ਦੇ ਘਰ ਚੋਂ ਚਾਰ ਵਾਹਨ ਮਿਲੇ ਹਨ। ਇੱਕ ਫਾਰਚੂਨਰ ਕਾਰ, ਵਰਨਾ, BMW ਅਤੇ ਇੱਕ ਹੋਰ ਗੱਡੀ ਸ਼ਾਮਲ ਹੈ। ਤਿੰਨ ਗੱਡੀਆਂ ਦੇ ਨੰਬਰ ਹਰਿਆਣਾ ਅਤੇ ਦਿੱਲੀ ਦੇ ਸਨ। ਪੰਜ ਨੰਬਰ ਪਲੇਟਾਂ ਬਰਾਮਦ ਕੀਤੀਆਂ ਗਈਆਂ ਹਨ, ਜੋ ਇਨ੍ਹਾਂ ਵਾਹਨਾਂ ਤੋਂ ਵੱਖਰੀਆਂ ਹਨ। ਇਸ ਤੋਂ ਸਾਫ਼ ਹੈ ਕਿ ਉਹ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਹੈ। ਇਸ ਕਾਰਵਾਈ ਦੀ ਅਜੇ ਜਾਂਚ ਚੱਲ ਰਹੀ ਹੈ। ਪੁਲਿਸ ਦੀ ਤਲਾਸ਼ ਅਜੇ ਵੀ ਜਾਰੀ ਹੈ।
ਨਸ਼ਾ ਤਸਕਰੀ ਦੇ ਮਾਮਲੇ 'ਚ ਫਿਰੋਜ਼ਪੁਰ ਦਾ ਸਾਬਕਾ ਵਿਧਾਇਕ ਗ੍ਰਿਫਤਾਰ
ਫ਼ਿਰੋਜ਼ਪੁਰ ਦਿਹਾਤੀ ਦੀ ਸਾਬਕਾ ਵਿਧਾਇਕ ਸਤਕਾਰ ਕੌਰ ਅਤੇ ਉਨ੍ਹਾਂ ਦੇ ਡਰਾਈਵਰ ਵਰਿੰਦਰ ਕੁਮਾਰ ਨੂੰ ਪੰਜਾਬ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦੇ ਹੋਏ ਫੜਿਆ ਹੈ। ਉਨ੍ਹਾਂ ਕੋਲੋਂ ਮੌਕੇ ‘ਤੇ ਹੀ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਜਦਕਿ ਘਰ ‘ਚੋਂ 28 ਗ੍ਰਾਮ ਚਿਟਾ ਅਤੇ 1 ਲੱਖ 56 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ ਹੈ। ਇਸ ਦੌਰਾਨ ਸਾਬਕਾ ਵਿਧਾਇਕ ਦੇ ਡਰਾਈਵਰ ਨੇ ਪੁਲਿਸ ਮੁਲਾਜ਼ਮ ਨੂੰ ਟੱਕਰ ਮਾਰ ਕੇ ਭੱਜਣ ਦੀ ਵੀ ਕੋਸ਼ਿਸ਼ ਕੀਤੀ। ਹਾਲਾਂਕਿ, ਪੁਲਿਸ ਕਰਮਚਾਰੀ ਬਚ ਗਿਆ ਅਤੇ ਮੁਲਜ਼ਮ ਡਰਾਈਵਰ ਫੜਿਆ ਗਿਆ।
ਆਈਜੀ ਸੁਖਚੈਨ ਸਿੰਘ ਗਿੱਲ ਨੇ ਪ੍ਰੈੱਸ ਕਾਨਫਰੰਸ ਕਰਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲਿਸ ਦੀ ਜਾਂਚ ਅਜੇ ਜਾਰੀ ਹੈ। ਇਸ ਦੇ ਨਾਲ ਹੀ ਮੁਲਜ਼ਮਾਂ ਖ਼ਿਲਾਫ਼ ਐਂਟੀ ਨਾਰਕੋਟਿਕਸ ਟਾਸਕ ਫੋਰਸ (ਏਐਨਟੀਐਫ) ਪੰਜਾਬ ਪੁਲਿਸ ਮੁਹਾਲੀ ਦੇ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਜਾਂਚ ‘ਚ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।
ਇਸ ਤਰ੍ਹਾਂ ਸਾਬਕਾ ਵਿਧਾਇਕ ਤੱਕ ਪਹੁੰਚੀ ਪੁਲਿਸ
ਪੁਲਿਸ ਨੂੰ ਗੁਪਤ ਸੂਤਰ ਤੋਂ ਸੂਚਨਾ ਦਿੱਤੀ ਸੀ ਕਿ ਉਹ ਨਸ਼ੇ ਦਾ ਆਦੀ ਹੈ। ਨਾਲ ਹੀ ਇੱਕ ਔਰਤ ਹੈ ਜੋ ਉਸਨੂੰ ਨਸ਼ਾ ਵੇਚਣ ਲਈ ਮਜ਼ਬੂਰ ਕਰਦੀਹੈ। ਫਿਰ ਜਦੋਂ ਜਾਂਚ ਅੱਗੇ ਵਧੀ ਤਾਂ ਫ਼ਿਰੋਜ਼ਪੁਰ ਦੇ ਸਾਬਕਾ ਵਿਧਾਇਕ ਦਾ ਨਾਂਅ ਸਾਹਮਣੇ ਆਇਆ। ਇਸ ਦੌਰਾਨ ਸੂਤਰ ਨੇ ਪੁਲਿਸ ਨੂੰ ਕੁਝ ਕਾਲ ਰਿਕਾਰਡਿੰਗ ਵੀ ਦਿੱਤੀ ਸੀ। ਜਿਸ ਵਿੱਚ ਨਸ਼ਿਆਂ ਦੇ ਸੌਦੇ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਤੋਂ ਬਾਅਦ ਦੋ ਮੋਬਾਈਲ ਨੰਬਰਾਂ ‘ਤੇ ਨਿਗਰਾਨੀ ਰੱਖੀ ਗਈ। ਇਸ ‘ਚ ਦੋ ਲੋਕਾਂ ਦੀ ਭੂਮਿਕਾ ਸਾਹਮਣੇ ਆਈ ਹੈ।
ਫਿਰ ਸਰੋਤ ਨੇ ਪੁਲਿਸ ਨੂੰ ਦੱਸਿਆ ਕਿ ਉਹ ਇੱਕ ਗਾਹਕ ਬਣ ਕੇ ਉਨ੍ਹਾਂ ਤੋਂ ਨਸ਼ੀਲੇ ਪਦਾਰਥ ਮੰਗਵਾ ਸਕਦਾ ਹੈ। ਇਸ ਤੋਂ ਬਾਅਦ ਉਸ ਨੇ ਮੁਲਜ਼ਮ ਵਿਧਾਇਕ ਨਾਲ ਡੀਲ ਫਾਈਨਲ ਕੀਤੀ। ਪੁਲਿਸ ਵੱਲੋਂ ਜਾਲ ਵਿਛਾਇਆ ਗਿਆ ਸੀ। ਜਦੋਂ ਮੁਲਜ਼ਮ ਵਿਧਾਇਕ ਖਰੜ ਦੇ ਬੂਥਵਾਲਾ ਚੌਕ ਵਿੱਚ ਨਸ਼ਾ ਸਪਲਾਈ ਕਰਨ ਆਈ ਤਾਂ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਹਾਲਾਂਕਿ ਇਸ ਦੌਰਾਨ ਉਸ ਨੇ ਗੱਡੀ ਨੂੰ ਪੁਲਿਸ ਤੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਕਾਰ ਦਾ ਟਾਇਰ ਪੁਲਿਸ ਮੁਲਾਜ਼ਮ ਦੇ ਉਪਰੋਂ ਚੜ੍ਹਾ ਦਿੱਤਾ।
[LIVE] IGP Headquarters Sukhchain Singh Gill addressing a Press Conference https://t.co/rfZomMUOHx
— Punjab Police India (@PunjabPoliceInd) October 23, 2024ਇਹ ਵੀ ਪੜ੍ਹੋ
ਘਰ ‘ਚੋਂ ਪੈਕਟਾਂ ‘ਚੋਂ ਨਕਦੀ ਮਿਲੀ
ਵਿਧਾਇਕ ਨੂੰ ਕਾਬੂ ਕਰਨ ਤੋਂ ਬਾਅਦ ਪੁਲਿਸ ਨੇ ਖਰੜ ਸੰਨੀ ਇਨਕਲੇਵ ਸਥਿਤ ਉਸਦੇ ਘਰ ਦੀ ਤਲਾਸ਼ੀ ਲਈ। ਪੁਲਿਸ ਨੂੰ ਉਥੋਂ 28 ਗ੍ਰਾਮ ਚੂਰਾ ਪੋਸਤ ਬਰਾਮਦ ਹੋਇਆ। ਨਾਲ ਹੀ ਇੱਕ ਲੱਖ 56 ਹਜ਼ਾਰ ਦੀ ਨਕਦੀ ਮਿਲੀ ਹੈ। ਇਹ ਪੈਸੇ ਛੋਟੇ ਪੈਕਟਾਂ ਵਿੱਚ ਰੱਖੇ ਹੋਏ ਸਨ। ਇਸ ਨੂੰ ਦੇਖਣ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਹ ਨਸ਼ੇ ਦਾ ਪੈਸਾ ਹੈ। ਕਿਉਂਕਿ 1000 ਅਤੇ 500 ਰੁਪਏ ਦੇ ਪੈਕਟ ਸਨ। ਕੁਝ ਸੋਨਾ ਵੀ ਬਰਾਮਦ ਹੋਇਆ ਹੈ।
