ਧੀ-ਜਵਾਈ ਨੂੰ ਮਾਰਨ ਦੀ ਜਿਨ੍ਹਾਂ ਨੂੰ ਦਿੱਤੀ ਸੀ ਸੁਪਾਰੀ, ਉਨ੍ਹਾਂ ਨੇ ਹੀ ਕਰ ਦਿੱਤਾ ਕਤਲ, ਗੁਰਦਾਸਪੁਰ ਪੁਲਿਸ ਨੇ ਸੁਲਝਾਈ ਡਬਲ ਮਰਡਰ ਦੀ ਗੁਥੀ
ਬੀਤੇ ਦਿਨੀਂ ਪਿੰਡ ਮੀਕੇ ਦੇ ਰਹਿਣ ਵਾਲੇ ਲਸ਼ਕਰ ਸਿੰਘ ਅਤੇ ਉਸ ਦੀ ਪਤਨੀ ਅਮਰੀਕ ਕੌਰ ਦੀ ਲਾਸ਼ ਘਰੋਂ ਮਿਲੀ ਸੀ। ਘੁਮਾਣ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਸੀ।
ਗੁਰਦਾਸਪੁਰ ਨਿਊਜ਼। ਪੰਜਾਬ ਦੇ ਬਟਾਲਾ ਵਿੱਚ ਇੱਕ ਵਿਅਕਤੀ ਨੇ ਆਪਣੀ ਧੀ ਅਤੇ ਜਵਾਈ ਦਾ ਕਤਲ ਕਰਨ ਦੀ ਸੁਪਾਰੀ ਦਿੱਤੀ ਸੀ। ਪਰ ਹੋਇਆ ਕੁਝ ਅਜਿਹਾ ਕਿ ਬਦਮਾਸ਼ਾਂ ਨੇ ਸੁਪਾਰੀ ਦੇਣ ਵਾਲੇ ਪਿਤਾ ਅਤੇ ਮਾਂ ਦਾ ਕਤਲ ਕਰ ਦਿੱਤਾ। ਘਰ ‘ਚੋਂ ਲਾਸ਼ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ। ਘਟਨਾ ਪਿੰਡ ਮੀਕੇ ਦੀ ਹੈ। 10 ਅਗਸਤ ਨੂੰ ਕਮਰੇ ‘ਚੋਂ ਪਤੀ-ਪਤਨੀ ਦੀਆਂ ਲਾਸ਼ਾਂ ਮਿਲੀਆਂ ਸਨ। ਫਿਲਹਾਲ, ਪੁਲਿਸ ਨੇ ਦੋ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਫਿਲਹਾਲ ਇੱਕ ਦੀ ਭਾਲ ਕੀਤੀ ਜਾ ਰਹੀ ਹੈ।
ਜਾਣਕਾਰੀ ਦਿੰਦਿਆ ਐੱਸਐੱਸਪੀ ਬਟਾਲਾ ਅਸ਼ਵਨੀ ਗੋਟਿਆਲ ਨੇ ਦੱਸਿਆ ਕਿ ਪਿੰਡ ਮੀਕੇ ਵਿੱਚ ਹੋਏ ਡਬਲ ਮਰਡਰ ਕੇਸ ਵਿੱਚ ਨਾਮਜ਼ਦ ਤਿੰਨ ਮੁਲਜ਼ਮਾਂ ਦੀ ਪਛਾਣ ਸਰਵਣ ਸਿੰਘ ਵਾਸੀ ਪਿੰਡ ਮੰਡ, ਬਲਰਾਜ ਸਿੰਘ ਵਾਸੀ ਪਿੰਡ ਦਕੋਹਾ ਅਤੇ ਗੁਰਵਿੰਦਰ ਸਿੰਘ ਉਰਫ਼ ਗਿੰਦਾ ਵਾਸੀ ਮਡਿਆਲਾ ਸਬ ਥਾਣਾ ਘੁਮਾਣ ਵਜੋਂ ਹੋਈ ਹੈ।
Batala Police has traced the 2 blind murder cases of PS Ghuman & Ranger Nangal and arrested 2 accused with the recovery of 1 Revolver, 30 live cartridges, 1 Axe and 1 datar.#ActionAgainstCrime pic.twitter.com/fgnZV2kE9B
— Batalapolice (@BatalaPolice) August 16, 2023
ਇਹ ਵੀ ਪੜ੍ਹੋ
ਇਨ੍ਹਾਂ ਤਿੰਨਾਂ ਵਿੱਚੋਂ ਸਰਵਣ ਸਿੰਘ ਅਤੇ ਬਲਰਾਜ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਗੁਰਵਿੰਦਰ ਸਿੰਘ ਉਰਫ਼ ਗਿੰਦਾ ਫ਼ਰਾਰ ਹੈ। ਮੁਲਜ਼ਮਾਂ ਕੋਲੋਂ ਲਸ਼ਕਰ ਸਿੰਘ ਵੱਲੋਂ ਚੋਰੀ ਕੀਤਾ ਗਿਆ ਇੱਕ ਰਿਵਾਲਵਰ, 30 ਕਾਰਤੂਸ ਅਤੇ ਇੱਕ ਲੋਹੇ ਦੀ ਪਲੇਟ ਵੀ ਬਰਾਮਦ ਕੀਤੀ ਗਈ ਹੈ।
ਐਸਐਸਪੀ ਬਟਾਲਾ ਨੇ ਦੱਸਿਆ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਲਸ਼ਕਰ ਸਿੰਘ ਦਾ ਇੱਕ ਮੁੰਡਾ ਹੈ ਜੋ ਦੁਬਈ ਵਿੱਚ ਰਹਿੰਦਾ ਹੈ। ਇਸ ਤੋਂ ਇਲਾਵਾ ਲਸ਼ਕਰ ਸਿੰਘ ਦੀ ਧੀ ਨੇ ਪ੍ਰੇਮ ਵਿਆਹ ਕਰਵਾ ਲਿਆ ਸੀ, ਜੋ ਉਸ ਨੂੰ ਮਨਜ਼ੂਰ ਨਹੀਂ ਸੀ। ਨਾਰਾਜ਼ ਲਸ਼ਕਰ ਸਿੰਘ ਨੇ ਧੀ ਅਤੇ ਜਵਾਈ ਨੂੰ ਮਰਵਾਉਣ ਲਈ ਤਿੰਨ ਨਾਮਜ਼ਦ ਮੁਲਜ਼ਮਾਂ ਨੂੰ 2 ਲੱਖ 70 ਹਜ਼ਾਰ ਰੁਪਏ ਦੀ ਸੁਪਾਰੀ ਦਿੱਤੀ ਸੀ।
ਮੁਲਜ਼ਮਾਂ ਨੇ ਲਸ਼ਕਰ ਤੋਂ ਸੁਪਾਰੀ ਲੈ ਕੇ ਵੀ ਜਵਾਈ ਤੇ ਧੀ ਦਾ ਕਤਲ ਨਹੀਂ ਕੀਤਾ ਤਾਂ ਲਸ਼ਕਰ ਸਿੰਘ ਨੇ ਮੁਲਜ਼ਮਾਂ ਨੂੰ ਉਸ ਦੇ ਪੈਸੇ ਵਾਪਸ ਕਰਨ ਲਈ ਕਿਹਾ ਤਾਂ ਦੋਵਾਂ ਵਿਚਾਲੇ ਝਗੜਾ ਹੋ ਗਿਆ। ਜਿਸ ਤੋਂ ਬਾਅਦ ਉਕਤ ਮੁਲਜ਼ਮਾਂ ਨੇ ਲਸ਼ਕਰ ਸਿੰਘ ਅਤੇ ਉਸ ਦੀ ਪਤਨੀ ਅਮਰੀਕ ਕੌਰ ਦਾ ਕਤਲ ਕਰ ਦਿੱਤਾ।
ਦੱਸ ਦੇਈਏ ਕਿ ਬੀਤੀ 10 ਅਗਸਤ ਨੂੰ ਪਿੰਡ ਮੀਕੇ ਦੇ ਰਹਿਣ ਵਾਲੇ ਲਸ਼ਕਰ ਸਿੰਘ ਅਤੇ ਉਸ ਦੀ ਪਤਨੀ ਅਮਰੀਕ ਕੌਰ ਦੀਆਂ ਲਾਸ਼ਾਂ ਘਰੋਂ ਮਿਲੀਆਂ ਸਨ। ਘੁਮਾਣ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਸੀ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ