ਫਾਰਚੂਨਰ ਗੱਡੀ ‘ਚ ਨਸ਼ਾ ਤਸਕਰੀ, ਫਰੀਦਕੋਟ ਪੁਲਿਸ ਨੇ 50 ਗ੍ਰਾਮ ਹੈਰੋਇਨ ਸਮੇਤ 3 ਤਸਕਰ ਕੀਤੇ ਕਾਬੂ
ਇਹ ਜਾਣਕਾਰੀ ਡੀਐਸਪੀ (ਸ:ਡ) ਤਰਲੋਚਨ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਇੰਸਪੈਕਟਰ ਅਮਰਿੰਦਰ ਸਿੰਘ (ਇੰਚਾਰਜ ਸੀਆਈਏ ਸਟਾਫ) ਦੀ ਅਗਵਾਈ ਹੇਠ ਥਾਣੇਦਾਰ ਚਰਨਜੀਤ ਸਿੰਘ ਅਤੇ ਪੁਲਿਸ ਪਾਰਟੀ ਪਿੰਡ ਕੰਮੇਆਣਾ ਤੋਂ ਨਵੇ ਕਿਲੇ ਵੱਲ ਜਾ ਰਹੀ ਸੀ। ਇਸ ਦੌਰਾਨ ਇਨ੍ਹਾਂ ਦੀ ਨਜ਼ਰ ਸਮਸ਼ਾਨ ਘਾਟ ਕੋਲ ਖੜੀ ਇੱਕ ਚਿੱਟੀ ਫਾਰਚੂਨਰ ਗੱਡੀ (ਨੰਬਰ PB29T0019) ਤੇ ਪਈ, ਜਿਸ 'ਚ 3 ਨੌਜਵਾਨ ਮੌਜੂਦ ਸਨ।
ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੰਜਾਬ ਪੁਲਿਸ ਲਗਾਤਾਰ ਕੰਮ ਕਰ ਰਹੀ ਹੈ। ਇਸ ਸਿਲਸਿਲੇ ‘ਚ ਫਰੀਦਕੋਟ ਦੇ CIA ਸਟਾਫ ਨੇ ਨਸ਼ਾ ਵਿਰੋਧੀ ਮੁਹਿੰਮ ਤਹਿਤ ਵੱਡੀ ਸਫਲਤਾ ਹਾਸਲ ਕਰਦਿਆਂ 50 ਗ੍ਰਾਮ ਹੈਰੋਇਨ ਸਮੇਤ 3 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਨਸ਼ਾ ਤਸਕਰ ਫਾਰਚੂਨਰ ਗੱਡੀ ਦੀ ਵਰਤੋਂ ਕਰਕੇ ਹੈਰੋਇਨ ਦੀ ਤਸਕਰੀ ਕਰ ਰਹੇ ਸਨ। ਪੁਲਿਸ ਨੇ ਨਸ਼ਾ ਸਮੇਤ ਤਸਕਰੀ ਲਈ ਵਰਤੀ ਗਈ ਫਾਰਚੂਨਰ ਗੱਡੀ ਵੀ ਕਬਜ਼ੇ ਚ ਲੈ ਲੀ ਹੈ।
ਸ਼ੱਕੀ ਹਾਲਤ ‘ਚ ਮਿਲੀ ਗੱਡੀ, ਪੁਲਿਸ ਨੇ ਕੀਤੀ ਤਲਾਸ਼ੀ
ਇਹ ਜਾਣਕਾਰੀ ਡੀਐਸਪੀ (ਸ:ਡ) ਤਰਲੋਚਨ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਇੰਸਪੈਕਟਰ ਅਮਰਿੰਦਰ ਸਿੰਘ (ਇੰਚਾਰਜ ਸੀਆਈਏ ਸਟਾਫ) ਦੀ ਅਗਵਾਈ ਹੇਠ ਥਾਣੇਦਾਰ ਚਰਨਜੀਤ ਸਿੰਘ ਅਤੇ ਪੁਲਿਸ ਪਾਰਟੀ ਪਿੰਡ ਕੰਮੇਆਣਾ ਤੋਂ ਨਵੇ ਕਿਲੇ ਵੱਲ ਜਾ ਰਹੀ ਸੀ। ਇਸ ਦੌਰਾਨ ਇਨ੍ਹਾਂ ਦੀ ਨਜ਼ਰ ਸਮਸ਼ਾਨ ਘਾਟ ਕੋਲ ਖੜੀ ਇੱਕ ਚਿੱਟੀ ਫਾਰਚੂਨਰ ਗੱਡੀ (ਨੰਬਰ PB29T0019) ਤੇ ਪਈ, ਜਿਸ ‘ਚ 3 ਨੌਜਵਾਨ ਮੌਜੂਦ ਸਨ।
ਜਦੋਂ ਨੌਜਵਾਨਾਂ ਨੇ ਪੁਲਿਸ ਨੂੰ ਦੇਖਿਆ ਤਾਂ ਉਹ ਘਬਰਾ ਕੇ ਗੱਡੀ ਲੈ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਕਾਬੂ ਕੀਤਾ ਤੇ ਗੱਡੀ ਦੀ ਤਲਾਸ਼ੀ ਦੌਰਾਨ 50 ਗ੍ਰਾਮ ਹੈਰੋਇਨ ਬਰਾਮਦ ਕੀਤੀ।
ਸਰਹੱਦੀ ਇਲਾਕਿਆਂ ਤੋਂ ਆਉਂਦੀ ਸੀ ਹੈਰੋਇਨ
ਪੁਲਿਸ ਦੀ ਮੁੱਢਲੀ ਪੁੱਛਗਿੱਛ ‘ਚ ਖੁਲਾਸਾ ਹੋਇਆ ਹੈ ਕਿ ਇਹ ਤਸਕਰ ਸਰਹੱਦੀ ਇਲਾਕਿਆਂ ਤੋਂ ਹੈਰੋਇਨ ਲਿਆਉਂਦੇ ਸਨ ਤੇ ਫਿਰ ਇਸ ਦੀ ਅੱਗੇ ਸਪਲਾਈ ਕਰਦੇ ਸਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਤਿੰਨ ਦੋਸ਼ੀਆਂ ਖ਼ਿਲਾਫ ਪਹਿਲਾਂ ਵੀ ਨਸ਼ਾ ਤਸਕਰੀ ਅਤੇ ਹੋਰ ਗੰਭੀਰ ਅਪਰਾਧਾਂ ਦੇ 8 ਕੇਸ ਦਰਜ ਹਨ।
ਰਿਮਾਂਡ ਤੇ ਲੈ ਕੇ ਹੋਵੇਗੀ ਲਿੰਕਾਂ ਦੀ ਜਾਂਚ
ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ। ਉਨ੍ਹਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਦੀ ਵੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਨਸ਼ਾ ਤਸਕਰੀ ਦੇ ਪੂਰੇ ਜਾਲ ਨੂੰ ਬੇਨਕਾਬ ਕੀਤਾ ਜਾ ਸਕੇ।
