ਫਰੀਦਕੋਟ ਦੀ ਮਾਡਰਨ ਜੇਲ੍ਹ ‘ਚੋਂ ਕੈਦੀਆਂ ਦੀ ਬਣਾਈ ਵੀਡੀਓ ਵਾਇਰਲ, ਮਾਮਲਾ ਦਰਜ, ਜਾਂਚ ਸ਼ੁਰੂ

Updated On: 

30 Nov 2023 16:25 PM

Faridkot Central Jail: ਫਰੀਦਕੋਟ ਦੀ ਕੇਂਦਰੀ ਜੇਲ੍ਹ ਸ਼ੁਰੂ ਤੋਂ ਹੀ ਵਿਵਾਦਾਂ 'ਚ ਰਹੀ ਹੈ। ਇਸ ਜੇਲ੍ਹ ਤੋਂ ਆਏ ਦਿਨੀ ਨਸ਼ਾ ਅਤੇ ਮੋਬਾਇਲ ਮਿਲਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਕਈ ਵਾਰ ਤਾਂ ਇਸ ਜੇਲ੍ਹ ਚੋਂ ਕੈਦੀਆਂ ਦੇ ਦੋ ਗੁਟਾਂ ਵਿਚਾਲੇ ਝੜਪਾਂ ਦੀਆਂ ਖ਼ਬਰਾਂ ਵੀ ਮੀਡੀਆ ਦੀਆਂ ਸੁਰਖੀਆਂ ਬਣ ਚੁੱਕੀਆਂ ਹਨ। ਨਾਲ ਹੀ ਜੇਲ੍ਹ ਸਟਾਫ਼ ਤੇ ਵੀ ਵੱਡੇ ਸਵਾਲ ਉੱਠਦੇ ਰਹੇ ਹਨ।

ਫਰੀਦਕੋਟ ਦੀ ਮਾਡਰਨ ਜੇਲ੍ਹ ਚੋਂ ਕੈਦੀਆਂ ਦੀ ਬਣਾਈ ਵੀਡੀਓ ਵਾਇਰਲ, ਮਾਮਲਾ ਦਰਜ, ਜਾਂਚ ਸ਼ੁਰੂ
Follow Us On

ਫਰੀਦਕੋਟ ਤੋਂ ਯੂਥ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਗੁਰਲਾਲ ਪਹਿਲਵਾਨ ਕਤਲ ਮਾਮਲੇ ਵਿਚ ਜੇਲ੍ਹ ਵਿਚ ਬੰਦ ਅਕਾਸ਼ ਨਾਮ ਦੇ ਇਕ ਕਥਿਤ ਦੋਸ਼ੀ ਵੱਲੋਂ ਆਪਣੇ ਸ਼ੋਸ਼ਲ ਮੀਡੀਆ ਅਕਾਉਂਟ ਦੀ ਸ਼ਰੇਆਮ ਵਰਤੋਂ ਕੀਤੀ ਜਾ ਰਹੀ ਹੈ ਅਤੇ ਜੇਲ੍ਹ ਅੰਦਰੋਂ ਵੀਡੀਓ ਅਤੇ ਸ਼ੋਸਲ ਮੀਡੀਆ ਤੇ ਸਟੋਰੀਆਂ ਅਪਲੋਡ ਕੀਤੀਆ ਗਈਆਂ। ਬੀਤੇ ਕੱਲ੍ਹ ਉਕਤ ਸਖਸ ਦੇ ਇੰਸਟਾ ਅਕਾਉਂਟ ਇਕ ਸਟੋਰੀ ਅਪਲੋਡ ਕੀਤੀ ਗਈ ਸੀ ਜੋ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਸਟੋਰੀ ਵਿਚ ਸਰਕਾਰ ਖਿਲਾਫ ਕਾਫੀ ਭੱਦੀ ਸਬਦਾਵਲੀ ਦੀ ਵਰਤੋਂ ਕੀਤੀ ਗਈ ਸੀ।

ਇਸ ਸੰਬੰਧੀ ਜਦੋਂ ਐਸਪੀ ਹੈਡਕੁਆਟਰ ਫਰੀਦਕੋਟ ਜਸਮੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਵਿੱਚ ਮੁਕੱਦਮਾਂ ਦਰਜ ਕਰਕੇ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਉਹਨਾਂ ਕਿਹਾ ਕਿ ਉਕਤ ਸ਼ਖਸ ਨੂੰ ਗ੍ਰਿਫਤਾਰ ਕਰ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ। ਜੇਲ੍ਹ ਅੰਦਰੋਂ ਲਗਾਤਾਰ ਮੋਬਾਇਲ ਫੋਨਾਂ ਦੀ ਵਰਤੋਂ ਅਤੇ ਸ਼ੋਸ਼ਲ ਮੀਡੀਆ ਦੀ ਜੇਲ੍ਹ ਅੰਦਰ ਬੰਦ ਲੋਕਾਂ ਵੱਲੋਂ ਵਰਤੋਂ ਕੀਤੇ ਜਾਣ ਤੇ ਉਹਨਾਂ ਕਿਹਾ ਕਿ ਸਮੇ ਸਮੇਂ ਤੇ ਜੇਲ੍ਹ ਪ੍ਰਸ਼ਾਸਨ ਵੱਲੋਂ ਜੇਲ੍ਹ ਅੰਦਰ ਚੇਕਿੰਗ ਕੀਤੀ ਜਾਂਦੀ ਹੈ ਅਤੇ ਰਿਕਵਰੀ ਵੀ ਕੀਤੀ ਜਾਂਦੀ ਹੈ।

ਐਸਐਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਵੀਡੀਓ ਵਾਇਰਲ ਕਰਨ ਵਾਲੇ ਮੁਲਜ਼ਮਾਂ ਦੀ ਪਛਾਣ ਫਰੀਦਕੋਟ ਦੇ ਆਕਾਸ਼ ਅਤੇ ਅੰਮ੍ਰਿਤਸਰ ਦੇ ਰਾਹੁਲ ਦਾਨਾ ਵਜੋਂ ਹੋਈ ਹੈ। ਇਹ ਦੋਵੇਂ ਅਪਰਾਧਿਕ ਮਾਮਲਿਆਂ ਕਾਰਨ ਜੇਲ੍ਹ ਵਿੱਚ ਹਨ ਅਤੇ ਜੇਲ੍ਹ ਪ੍ਰਸ਼ਾਸਨ ਨੇ ਇਨ੍ਹਾਂ ਕੋਲੋਂ ਮੋਬਾਈਲ ਫ਼ੋਨ ਵੀ ਬਰਾਮਦ ਕੀਤੇ ਹਨ।