‘ਪਤਨੀ ਕਾਰਨ ਹੋਇਆ ਤਸਕਰਾਂ ਨਾਲ ਸੰਪਰਕ’, ਹੈਰੋਇਨ ਤਸਕਰੀ ਮਾਮਲੇ ਚ ਗ੍ਰਿਫ਼ਤਾਰ ਜਗਦੀਪ ਸਿੰਘ ਦੇ ਖੁਲਾਸੇ
ਸਟੇਟ ਸਪੈਸ਼ਲ ਆਪ੍ਰੇਸ਼ਨ ਸੈਲ ਵੱਲੋਂ ਗ੍ਰਿਫ਼ਾਤਾਰ ਕੀਤੇ 7.6 ਫੁੱਟ ਲੰਬੇ ਸਾਬਕਾ ਪੁਲਿਸ ਮੁਲਾਜ਼ਮ ਜਗਦੀਪ ਸਿੰਘ ਨੇ ਪੁੱਛਗਿੱਛ ਦੌਰਾਨ ਖੁਲਾਸੇ ਕੀਤੇ ਹਨ। ਜਗਦੀਪ ਸਿੰਘ ਦੀ ਪਤਨੀ ਨਸ਼ੇ ਦੀ ਆਦੀ ਸੀ ਪਰ ਉਸ ਦੌਰਾਨ ਉਹ ਨਸ਼ਾ ਤਸਕਰਾਂ ਦੇ ਸੰਪਰਕ ਵਿੱਚ ਆ ਗਿਆ। ਸਟੇਟ ਸਪੈਸ਼ਲ ਆਪ੍ਰੇਸ਼ਨ ਸੈਲ ਦੀ ਟੀਮ ਨੇ ਉਸ ਨੂੰ 500 ਗ੍ਰਾਮ ਹੈਰੋਇਨ ਨਾਲ ਗ੍ਰਿਫ਼ਤਾਰ ਕੀਤਾ ਸੀ।
ਅੰਮ੍ਰਿਤਸਰ ‘ਚ ਪੰਜਾਬ ਪੁਲਿਸ ਦੀ ਸਟੇਟ ਸਪੈਸ਼ਲ ਆਪ੍ਰੇਸ਼ਨ ਸੈਲ ਵੱਲੋਂ ਗ੍ਰਿਫ਼ਾਤਾਰ ਕੀਤੇ 7.6 ਫੁੱਟ ਲੰਬੇ ਸਾਬਕਾ ਪੁਲਿਸ ਮੁਲਾਜ਼ਮ ਜਗਦੀਪ ਸਿੰਘ ਦੀਪ ਨੇ ਪੁੱਛਗਿੱਛ ਦੌਰਾਨ ਖੁਲਾਸੇ ਕੀਤੇ ਹਨ। ਉਸ ਨੇ ਪੁਲਿਸ ਟੀਮ ਨੂੰ ਦੱਸਿਆ ਹੈ ਕਿ ਪਤਨੀ ਦੇ ਨਸ਼ਾ ਕਰਨ ਦੇ ਚਲਦੇ ਉਹ ਨਸ਼ੇ ਦੇ ਕਾਰੋਬਾਰ ਵਿੱਚ ਆਇਆ ਹੈ।ਜਗਦੀਪ ਸਿੰਘ ਦੀਪ ਦੀ ਪਤਨੀ ਨਸ਼ੇ ਦੀ ਆਦੀ ਸੀ ਜੋ ਨਸ਼ਾ ਛੁਡਾਉ ਕੇਂਦਰ ਵਿੱਚ ਦਾਖਿਲ ਹੈ। ਉਸ ਲਈ ਨਸ਼ਾਂ ਲਿਆਉਣ ਸਮੇਂ ਤਸਕਰਾਂ ਨਾਲ ਸੰਪਰਕ ਹੋਇਆ। ਉਸ ਦਾ ਪਿਤਾ ਸੁਖਦੇਵ ਸਿੰਘ ਪਹਿਲਾਂ ਹੀ ਨਸ਼ਾ ਤਸਕਰੀ ਮਾਮਲੇ ਚ ਜੇਲ੍ਹ ਕੱਟ ਰਿਹਾ ਹੈ। ਉਸ ਦਾ ਭਰਾ ਦੇ ਵੀ ਨਸ਼ਾ ਤਸਕਰੀ ਦੇ ਇਲਜ਼ਾਮ ਹਨ ਅਤੇ ਉਹ ਫਰਾਰ ਹੈ। ਪੰਜਾਬ ਪੁਲਿਸ ਦੀ ਸਟੇਟ ਸਪੈਸ਼ਲ ਆਪ੍ਰੇਸ਼ਨ ਸੈਲ ਦੀ ਟੀਮ ਨੇ ਉਸ ਨੂੰ 15 ਦਸੰਬਰ ਨੂੰ 500 ਗ੍ਰਾਮ ਹੈਰੋਇਨ ਨਾਲ ਗ੍ਰਿਫ਼ਤਾਰ ਕੀਤਾ ਸੀ।
ਦੱਸ ਦਈਏ ਕੀ ਮੁਲਜ਼ਮ ਦੀਪ ਸਿੰਘ ਇਸ ਤੋਂ ਪਹਿਲਾਂ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਵੱਜੋਂ ਤਾਇਨਾਤ। ਪਰ ਕੁਝ ਸਮਾਂ ਪਹਿਲਾਂ ਉਸ ਨੇ ਪਰਿਵਾਰਕ ਕਾਰਨਾਂ ਦਾ ਹਵਾਲਾ ਦੇ ਕੇ ਪੰਜਾਬ ਪੁਲਿਸ ਦੀ ਨੌਕਰੀ ਛੱਡ ਦਿੱਤੀ ਸੀ। ਦੀਪ ਸਿੰਘ ਆਪਣੇ 7.6 ਫੁੱਟ ਕੱਦ ਕਾਰਨ ਪੰਜਾਬ ਚ ਕਾਫੀ ਮਸ਼ਹੂਰ ਹੈ। ਕੁਝ ਸਮੇਂ ਬਾਅਦ ਉਸ ਨੇ ਮੁੜ ਅਮਰੀਕਾ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਉਹ ਫੜਿਆ ਗਿਆ। ਉਸ ਦੇ ਪਿਤਾ ਪਹਿਲਾਂ ਹੀ ਨਸ਼ਾ ਤਸਕਰੀ ਮਾਮਲੇ ਚ ਸਜ਼ਾ ਕੱਟ ਰਹੇ ਹਨ ਅਤੇ ਭਰਾ ਤੇ ਨਸ਼ਾ ਵੇਚਣ ਦੇ ਇਲਜ਼ਾਮ ਹਨ। ਫਿਲਹਾਲ ਜਗਦੀਪ ਸਿੰਘ ਦਾ ਭਰਾ ਨਸ਼ਾ ਵੇਚਣ ਦੇ ਮਾਮਲੇ ਚ ਫਰਾਰ ਹੈ।
ਨਹੀਂ ਕਰਦੀ ਸੀ ਪੁਲਿਸ ਚੈਕਿੰਗ
ਸਾਬਕਾ ਪੁਲਿਸ ਮੁਲਾਜ਼ਮ ਹੋਣ ਕਾਰਨ ਦੀਪ ਸਿੰਘ ਨੂੰ ਕਦੇ ਵੀ ਚੌਕੀਆਂ ਤੇ ਪੁੱਛਗਿੱਛ ਲਈ ਨਹੀਂ ਰੋਕਿਆ ਗਿਆ ਸੀ। ਉਹ ਹੈਰੋਇਨ ਦੀ ਤਸਕਰੀ ਲਈ ਇਸ ਹੀ ਗੱਲ ਦਾ ਫਾਇਦਾ ਚੁੱਕਦਾ ਸੀ। ਪਰ 15 ਦਸੰਬਰ ਨੇ ਦਿਨ ਪੰਜਾਬ ਪੁਲਿਸ ਦੀ ਸਟੇਟ ਸਪੈਸ਼ਲ ਆਪ੍ਰੇਸ਼ਨ ਸੈਲ ਦੀ ਟੀਮ ਨੇ ਉਸ ਨੂੰ 500 ਗ੍ਰਾਮ ਹੈਰੋਇਨ ਨਾਲ ਗ੍ਰਿਫ਼ਤਾਰ ਕੀਤਾ ਸੀ ਜਿਸ ਤੋਂ ਬਾਅਦ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਲਿਆ ਸੀ। ਹੁਣ ਰਿਮਾਂਡ ਦੌਰਾਨ ਇਹ ਜਾਣਕਾਰੀ ਹਾਸਲ ਕੀਤੀ ਗਈ ਹੈ।