ਪੰਜਾਬਦੇਸ਼ਲੋਕਸਭਾ ਚੋਣਾਂ 2024ਵਿਦੇਸ਼ਐਨਆਰਆਈਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਫ਼ਿਰੋਜ਼ਪੁਰ ‘ਚ ਪੁਲਿਸ ਅਤੇ ਨਸ਼ਾ ਤਸਕਰਾਂ ਵਿਚਾਲੇ ਫਾਇਰਿੰਗ, 2 ਤਸਕਰਾਂ ਦੀ ਮੌਤ, ਇਕ ਜ਼ਖ਼ਮੀ, ਇਕ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ

Encounter Between Police & Drug Smugglers: ਕੁਝ ਦਿਨ ਪਹਿਲਾਂ ਹੀ ਸੀਐਮ ਭਗਵੰਤ ਮਾਨ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਸੂਬੇ ਵਿੱਚ ਕੋਈ ਅਪਰਾਧ ਕਰਦਾ ਹੈ ਤਾਂ ਧਿਆਨ ਰੱਖੇ ਕਿ ਉਸ ਦੇ ਅਗਲੇ ਚੌਕ ਤੱਕ ਪਹੁੰਚਣ ਦੀ ਕੋਈ ਗਾਰੰਟੀ ਨਹੀਂ ਹੈ। ਉਨ੍ਹਾਂ ਦੇ ਬਿਆਨ ਤੋਂ ਬਾਅਦ ਪੰਜਾਬ ਪੁਲਿਸ ਨੇ ਅਪਰਾਧੀਆਂ ਖਿਲਾਫ਼ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੋਹਾਲੀ ਤੋਂ ਇਲਾਵਾ ਲੁਧਿਆਣਾ, ਜਲੰਧਰ ਸਮੇਤ ਕਈ ਥਾਵਾਂ 'ਤੇ ਗੈਂਗਸਟਰਾਂ ਦੇ ਐਨਕਾਊਂਟਰ ਸ਼ੁਰੂ ਹੋ ਗਏ ਹਨ।

ਫ਼ਿਰੋਜ਼ਪੁਰ ‘ਚ ਪੁਲਿਸ ਅਤੇ ਨਸ਼ਾ ਤਸਕਰਾਂ ਵਿਚਾਲੇ ਫਾਇਰਿੰਗ, 2 ਤਸਕਰਾਂ ਦੀ ਮੌਤ, ਇਕ ਜ਼ਖ਼ਮੀ, ਇਕ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ
Follow Us
sunny-chopra-ferozepur
| Updated On: 09 Jan 2024 18:35 PM

ਫ਼ਿਰੋਜ਼ਪੁਰ ਦੇ ਜ਼ੀਰਾ ਵਿੱਚ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (STF) ਅਤੇ ਨਸ਼ਾ ਤਸਕਰਾਂ ਵਿਚਕਾਰ ਮੁਕਾਬਲਾ ਹੋਇਆ। ਇਸ ਵਿੱਚ ਕਰਾਸ ਫਾਇਰਿੰਗ ਵਿੱਚ ਸੰਦੀਪ ਅਤੇ ਗੋਰਾ ਨਾਮ ਦੇ ਨਸ਼ਾ ਤਸਕਰ ਦੀ ਮੌਤ ਹੋ ਗਈ। ਅਨਮੋਲ ਨਾਂ ਦਾ ਤਸਕਰ ਜ਼ਖਮੀ ਹੋ ਗਿਆ। ਬਦਮਾਸ਼ਾਂ ਕੋਲੋਂ ਤਿੰਨ ਪਿਸਤੌਲ ਵੀ ਬਰਾਮਦ ਹੋਏ ਹਨ। ਨਸ਼ਾ ਤਸਕਰ ਸਵਿਫਟ ਕਾਰ ਵਿੱਚ ਸਫਰ ਕਰ ਰਹੇ ਸਨ। ਐਸਟੀਐਫ ਨੇ ਉਨ੍ਹਾਂ ਨੂੰ ਜੀਰਾ-ਤਲਵੰਡੀ ਰੋਡ ਤੇ ਘੇਰ ਲਿਆ। ਗੋਲੀਬਾਰੀ ਦੌਰਾਨ ਇੱਕ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਇਆ ਹੈ।

ਫ਼ਿਰੋਜ਼ਪੁਰ ਦੇ ਜ਼ੀਰਾ ਕਸਬੇ ‘ਚ ਸਪੈਸ਼ਲ ਟਾਸਕ ਫੋਰਸ ਬਠਿੰਡਾ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ। ਇਸ ਮੁਕਾਬਲੇ ‘ਚ ਦੋ ਗੈਂਗਸਟਰਾਂ ਦਾ ਐਨਕਾਉਂਟਰ ਕਰ ਦਿੱਤਾ ਗਿਆ। ਮ੍ਰਿਤਕਾਂ ਦੀ ਪਛਾਣ ਸੰਦੀਪ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਪਿੰਡ ਮੰਦਿਰ, ਜਿਲ੍ਹ ਮੋਗਾ, ਗੋਰਾ ਵਾਸੀ ਪਿੰਡ ਮੰਡੀ ਜਵਾਨ, ਜ਼ਿਲ੍ਹਾ ਮੋਗਾ ਵੱਜੋਂ ਹੋਈ ਹੈ।

ਹੈੱਡ ਕਾਂਸਟੇਬਲ ਰਾਜੂ ਸਿੰਘ ਵੀ ਜ਼ਖ਼ਮੀ

ਗੋਲੀਬਾਰੀ ਦੌਰਾਨ ਐਸਟੀਐਫ ਦੇ ਹੈੱਡ ਕਾਂਸਟੇਬਲ ਰਾਜੂ ਸਿੰਘ ਵੀ ਗੰਭੀਰ ਜ਼ਖ਼ਮੀ ਹੋ ਗਏ ਹਨ। ਦੋਵਾਂ ਪਾਸਿਆਂ ਤੋਂ ਹੋਈ ਗੋਲੀਬਾਰੀ ਵਿੱਚ ਗੈਂਗਸਟਰ ਅਨਮੋਲ ਪੁੱਤਰ ਰਣਜੀਤ ਵਾਸੀ ਪਿੰਡ ਮੰਦਿਰ ਵੀ ਜ਼ਖ਼ਮੀ ਹੋਇਆ ਹੈ। ਜਿਸ ਨੂੰ ਫਰੀਦਕੋਟ ਰੈਫਰ ਕੀਤਾ ਗਿਆ ਹੈ।

ਇਸ ਘਟਨਾ ਸਬੰਧੀ ਜਦੋਂ ਸਿਵਲ ਹਸਪਤਾਲ ਜ਼ੀਰਾ ਦੇ ਡਾਕਟਰ ਹਰਸ਼ ਵਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੁਲਿਸ ਤਿੰਨ ਵਿਅਕਤੀਆਂ ਨੂੰ ਉਨ੍ਹਾਂ ਕੋਲ ਲੈ ਕੇ ਆਈ ਸੀ, ਜਿਨ੍ਹਾਂ ‘ਚੋਂ ਇਕ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ ਅਤੇ ਦੂਜੇ ਨੇ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਦੱਮ ਤੋੜ ਦਿੱਤਾ | ਜਦਕਿ ਤੀਜੇ ਜਖਮੀ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ।

ਕਾਫੀ ਸਮੇਂ ਤੋਂ ਇਲਾਕੇ ਵਿੱਚ ਸਰਗਰਮ ਸਨ ਮੁਲਜ਼ਮ

ਪੁਲਿਸ ਮੁਤਾਬਕ, ਉਹ ਪਿਛਲੇ ਕਾਫੀ ਸਮੇਂ ਤੋਂ ਇਲਾਕੇ ਵਿੱਚ ਸਰਗਰਮ ਸਨ। ਜਦੋਂ ਪੁਲਿਸ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਪੁਲਿਸ ਨੇ ਉਨ੍ਹਾਂ ਨੂੰ ਰੁਕਣ ਲਈ ਕਿਹਾ ਪਰ ਉਹ ਭੱਜਦੇ ਰਹੇ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਟੀਮ ਨੂੰ ਦੇਖ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬ ਵਿੱਚ ਪੁਲਿਸ ਨੇ ਵੀ ਗੋਲੀ ਚਲਾ ਦਿੱਤੀ।ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਅਨਮੋਲ ਅਤੇ ਸੰਦੀਪ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ।

BJP ਧਰਮ ਦੀ ਰਾਜਨੀਤੀ ਨਹੀਂ ਕਰਦੀ, ਅਸੀਂ ਸੰਵਿਧਾਨ ਨੂੰ ਸਮਰਪਿਤ ਹਾਂ... TV9 'ਤੇ ਬੋਲੇ ਪੀਐਮ ਮੋਦੀ
BJP ਧਰਮ ਦੀ ਰਾਜਨੀਤੀ ਨਹੀਂ ਕਰਦੀ, ਅਸੀਂ ਸੰਵਿਧਾਨ ਨੂੰ ਸਮਰਪਿਤ ਹਾਂ... TV9 'ਤੇ ਬੋਲੇ ਪੀਐਮ ਮੋਦੀ...
INDIAਲਈ ਮੈਂ ਵੋਟਾਂ ਮੰਗਣ ਆਇਆ ਹਾਂ, ਜੇਕਰ BJP ਜਿੱਤੀ ਤਾਂ ਸੰਵਿਧਾਨ ਬਦਲ ਦੇਵੇਗੀ - CM ਕੇਜਰੀਵਾਲ
INDIAਲਈ ਮੈਂ ਵੋਟਾਂ ਮੰਗਣ ਆਇਆ ਹਾਂ, ਜੇਕਰ BJP ਜਿੱਤੀ ਤਾਂ ਸੰਵਿਧਾਨ ਬਦਲ ਦੇਵੇਗੀ - CM ਕੇਜਰੀਵਾਲ...
PM ਮੋਦੀ ਦਾ ਵਿਦਾਈ ਤੈਅ, ਇੰਡੀਆ ਗਠਜੋੜ ਮਜ਼ਬੂਤ ​​ਸਥਿਤੀ 'ਚ - ਮਲਿਕਾਅਰਜੁਨ ਖੜਗੇ
PM ਮੋਦੀ ਦਾ ਵਿਦਾਈ ਤੈਅ, ਇੰਡੀਆ ਗਠਜੋੜ ਮਜ਼ਬੂਤ ​​ਸਥਿਤੀ 'ਚ - ਮਲਿਕਾਅਰਜੁਨ ਖੜਗੇ...
ਪੀਐਮ ਮੋਦੀ ਨੇ ਵਾਰਾਣਸੀ ਤੋਂ ਤੀਜੀ ਵਾਰ ਦਾਖ਼ਲ ਕੀਤੀ ਨਾਮਜ਼ਦਗੀ
ਪੀਐਮ ਮੋਦੀ ਨੇ ਵਾਰਾਣਸੀ ਤੋਂ ਤੀਜੀ ਵਾਰ ਦਾਖ਼ਲ ਕੀਤੀ ਨਾਮਜ਼ਦਗੀ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਾਮਜ਼ਦਗੀ 'ਚ 20 ਕੇਂਦਰੀ ਮੰਤਰੀ... 12 ਸੂਬਿਆਂ ਦੇ ਮੁੱਖ ਮੰਤਰੀ, ਕਈ ਵੱਡੇ ਨੇਤਾ ਹੋਣਗੇ ਸ਼ਾਮਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਾਮਜ਼ਦਗੀ 'ਚ 20 ਕੇਂਦਰੀ ਮੰਤਰੀ... 12 ਸੂਬਿਆਂ ਦੇ ਮੁੱਖ ਮੰਤਰੀ, ਕਈ ਵੱਡੇ ਨੇਤਾ ਹੋਣਗੇ ਸ਼ਾਮਲ...
ਪੰਜਾਬ 'ਚ ਪਾਤਰ ਐਵਾਰਡ ਦੀ ਹੋਵੇਗੀ ਸ਼ੁਰੂਆਤ, ਸੁਰਜੀਤ ਪਾਤਰ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ ਸੀਐਮ ਦਾ ਐਲਾਨ
ਪੰਜਾਬ 'ਚ ਪਾਤਰ ਐਵਾਰਡ ਦੀ ਹੋਵੇਗੀ ਸ਼ੁਰੂਆਤ, ਸੁਰਜੀਤ ਪਾਤਰ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ ਸੀਐਮ ਦਾ ਐਲਾਨ...
ਪੱਗ ਬੰਨ੍ਹੀ, ਗੁਰਦੁਆਰਾ ਸਾਹਿਬ 'ਚ ਮੱਥਾ ਟੇਕਿਆ 'ਤੇ ਲੰਗਰ ਦੀ ਸੇਵਾ ਕੀਤੀ... ਪਟਨਾ 'ਚ ਦੇਖਣ ਨੂੰ ਮਿਲਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਅੰਦਾਜ਼
ਪੱਗ ਬੰਨ੍ਹੀ, ਗੁਰਦੁਆਰਾ ਸਾਹਿਬ 'ਚ ਮੱਥਾ ਟੇਕਿਆ 'ਤੇ ਲੰਗਰ ਦੀ ਸੇਵਾ ਕੀਤੀ... ਪਟਨਾ 'ਚ ਦੇਖਣ ਨੂੰ ਮਿਲਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਅੰਦਾਜ਼...
ਕਾਂਗਰਸ ਦੀ ਸੋਚ ਦੇਸ਼ ਨੂੰ ਖਤਰੇ ਵਿੱਚ ਪਾ ਰਹੀ, TV9 ਦੇ ਇੰਟਰਵਿਊ 'ਚ ਅਮਿਤ ਸ਼ਾਹ ਬੋਲੇ
ਕਾਂਗਰਸ ਦੀ ਸੋਚ ਦੇਸ਼ ਨੂੰ ਖਤਰੇ ਵਿੱਚ ਪਾ ਰਹੀ, TV9 ਦੇ ਇੰਟਰਵਿਊ 'ਚ ਅਮਿਤ ਸ਼ਾਹ ਬੋਲੇ...
ਅਰਵਿੰਦ ਕੇਜਰੀਵਾਲ ਦੀ ਦੇਸ਼ ਨੂੰ 10 ਗਾਰੰਟੀਆਂ ,ਕਿਹਾ- ਚੀਨ ਤੋਂ ਛੁਡਵਾਉਣੀ ਹੈ ਜ਼ਮੀਨ
ਅਰਵਿੰਦ ਕੇਜਰੀਵਾਲ ਦੀ ਦੇਸ਼ ਨੂੰ 10 ਗਾਰੰਟੀਆਂ ,ਕਿਹਾ- ਚੀਨ ਤੋਂ ਛੁਡਵਾਉਣੀ ਹੈ ਜ਼ਮੀਨ...
ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਨਾ ਦੇਣ ਦਾ ਦੱਸਿਆ ਕਾਰਨ, Video
ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਨਾ ਦੇਣ ਦਾ ਦੱਸਿਆ ਕਾਰਨ, Video...
ਅਰਵਿੰਦ ਕੇਜਰੀਵਾਲ ਨੂੰ ਕਿਨ੍ਹਾਂ ਸ਼ਰਤਾਂ 'ਤੇ ਮਿਲੀ ਅੰਤਰਿਮ ਜ਼ਮਾਨਤ, ਵੀਡੀਓ
ਅਰਵਿੰਦ ਕੇਜਰੀਵਾਲ ਨੂੰ ਕਿਨ੍ਹਾਂ ਸ਼ਰਤਾਂ 'ਤੇ ਮਿਲੀ ਅੰਤਰਿਮ ਜ਼ਮਾਨਤ, ਵੀਡੀਓ...
WIIT Satta Sammelan Event 2024: ਸੰਵਿਧਾਨ ਖ਼ਤਰੇ 'ਚ ਹੈ, ਉਸਨੂੰ ਬਚਾਉਣ ਲਈ ਭਾਜਪਾ ਨੂੰ ਹਰਾਉਣਾ ਜਰੂਰੀ - ਸੀਐਮ ਮਾਨ
WIIT Satta Sammelan Event 2024: ਸੰਵਿਧਾਨ ਖ਼ਤਰੇ 'ਚ ਹੈ, ਉਸਨੂੰ ਬਚਾਉਣ ਲਈ ਭਾਜਪਾ ਨੂੰ ਹਰਾਉਣਾ ਜਰੂਰੀ - ਸੀਐਮ ਮਾਨ...
WIIT Satta Sammelan Event 2024: ਭਾਜਪਾ ਨੇ ਲੋਕਤੰਤਰ ਦਾ ਮਜ਼ਾਕ ਬਣਾਇਆ, ਟੀਵੀ9 ਦੇ ਪ੍ਰੋਗਰਾਮ 'ਚ ਬੋਲੇ ਸੀਐਮ ਮਾਨ
WIIT Satta Sammelan Event 2024: ਭਾਜਪਾ ਨੇ ਲੋਕਤੰਤਰ ਦਾ ਮਜ਼ਾਕ ਬਣਾਇਆ, ਟੀਵੀ9 ਦੇ ਪ੍ਰੋਗਰਾਮ 'ਚ ਬੋਲੇ ਸੀਐਮ ਮਾਨ...
WIIT Satta Sammelan Event 2024: ਪੰਜਾਬ 'ਚ ਖਿੜੇਗਾ ਕਮਲ, ਭਗਵੰਤ ਮਾਨ ਨੇ ਬਣਾਇਆ 13-0 ਦਾ ਮਜ਼ਾਕ - ਸੁਨੀਲ ਜਾਖੜ
WIIT Satta Sammelan Event 2024: ਪੰਜਾਬ 'ਚ ਖਿੜੇਗਾ ਕਮਲ, ਭਗਵੰਤ ਮਾਨ ਨੇ ਬਣਾਇਆ 13-0 ਦਾ ਮਜ਼ਾਕ - ਸੁਨੀਲ ਜਾਖੜ...
Stories