16 May 2024
TV9 Punjabi
Author: Isha
ਅਟਾਰੀ ਵਾਹਗਾ ਬਾਰਡਰ 'ਤੇ ਹੋਣ ਵਾਲੇ ਰੀਟਰੀਟ ਸਮਾਰੋਹ ਦਾ ਸਮਾਂ ਬਦਲ ਦਿੱਤਾ ਗਿਆ ਹੈ।
ਇਸ ਰੀਟਰੀਟ ਸੈਰੇਮਨੀ ਵਿਚ ਹਿੱਸਾ ਲੈਣ ਲਈ ਹਰ ਰੋਜ਼ ਹਜ਼ਾਰਾਂ ਲੋਕ ਅਟਾਰੀ ਵਾਹਗਾ ਬਾਰਡਰ ਪਹੁੰਚਦੇ ਹਨ।
ਲਗਾਤਾਰ ਵਧ ਰਹੀ ਗਰਮੀ ਤੋਂ ਲੋਕਾਂ ਨੂੰ ਰਾਹਤ ਦੇਣ ਲਈ ਰੀਟਰੀਟ ਸੈਰੇਮਨੀ ਦਾ ਸਮਾਂ ਬਦਲਿਆ ਗਿਆ ਹੈ।
ਇਸ ਤੋਂ ਪਹਿਲਾਂ ਭਾਰਤ ਅਤੇ ਪਾਕਿਸਤਾਨ ਨੂੰ ਵੰਡਣ ਵਾਲੀ ਅੰਤਰਰਾਸ਼ਟਰੀ ਸਰਹੱਦ 'ਤੇ ਪਹਿਲਾਂ ਰੀਟਰੀਟ ਸਮਾਰੋਹ ਸ਼ਾਮ 5.30 ਵਜੇ ਹੁੰਦੀ ਸੀ।
ਹੁਣ ਰਿਟਰੀਟ ਸੈਰੇਮਨੀ ਦਾ ਸਮਾਂ ਬਦਲ ਕੇ ਸ਼ਾਮ 6 ਵਜੇ ਕਰ ਦਿੱਤਾ ਗਿਆ ਹੈ।
ਇਹ ਜਾਣਕਾਰੀ ਬੀਐਸਐਫ ਦੇ ਜਵਾਨਾਂ ਨੇ ਦਿੱਤੀ ਹੈ।
ਇਸ ਦੇ ਲਈ ਬੀਐਸਐਫ ਨੇ ਸੈਲਾਨੀਆਂ ਨੂੰ ਵੀ ਸੂਚਿਤ ਕਰ ਦਿੱਤਾ ਹੈ।