ਕੀ ਲਾਰੈਂਸ ਬਿਸ਼ਨੋਈ ਹੈ ਅਗਲਾ ਦਾਊਦ? ਅੰਡਰਵਰਲਡ ਦੀ ‘ਡੀ’ ਕੰਪਨੀ ਵਾਂਗ ‘ਬੀ’ ਕੰਪਨੀ ਵੀ ਇਸ ਤਰ੍ਹਾਂ ਹੋ ਰਿਹਾ ਵਿਸਥਾਰ

13 May 2024

TV9 Punjabi

Author: Isha

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਲਾਈਮਲਾਈਟ 'ਚ ਆਏ ਲਾਰੈਂਸ ਬਿਸ਼ਨੋਈ ਨੇ ਜਿਸ ਤਰ੍ਹਾਂ ਸਿਰਫ ਦੋ ਸਾਲਾਂ 'ਚ ਆਪਣੇ ਗੈਂਗ ਦਾ ਵਿਸਥਾਰ ਕੀਤਾ ਹੈ, ਉਸ ਨੂੰ ਅਗਲਾ ਦਾਊਦ ਇਬਰਾਹਿਮ ਮੰਨਿਆ ਜਾ ਰਿਹਾ ਹੈ। ਖੁਦ ਮੁੰਬਈ ਪੁਲਿਸ ਨੇ ਵੀ ਇਹ ਗੱਲ ਕਹੀ ਹੈ।

ਸਿੱਧੂ ਮੂਸੇਵਾਲਾ ਦਾ ਕਤਲ 

ਹਾਲ ਹੀ 'ਚ ਲਾਰੇਂਸ ਦੇ ਭਰਾ ਅਨਮੋਲ ਬਿਸ਼ਨੋਈ ਨੇ ਅਭਿਨੇਤਾ ਸਲਮਾਨ ਖਾਨ ਦੇ ਘਰ 'ਤੇ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ। ਇਸ ਨੂੰ ਦੇਖਦੇ ਹੋਏ ਮੁੰਬਈ ਪੁਲਸ ਨੇ ਕਿਹਾ ਕਿ ਲਾਰੇਂਸ ਵੀ ਦਾਊਦ ਬਣਨ ਦੇ ਰਾਹ 'ਤੇ ਹੈ।

ਸਲਮਾਨ ਖਾਨ

ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬਾਲੀਵੁੱਡ ਵਿੱਚ ਕਦੇ ਦਾਊਦ ਇਬਰਾਹਿਮ ਦਾ ਆਤੰਕ ਸੀ। ਇਸੇ ਤਰ੍ਹਾਂ ਹੁਣ ਲਾਰੈਂਸ ਵੀ ਬਾਲੀਵੁੱਡ 'ਚ 'ਬੀ' ਕੰਪਨੀ ਦਾ ਡਰ ਪੈਦਾ ਕਰ ਕੇ ਪੈਸੇ ਉਗਰਾਹੁਣਾ ਚਾਹੁੰਦਾ ਹੈ।

ਬਾਲੀਵੁੱਡ

ਦੱਸ ਦੇਈਏ ਕਿ ਸਲਮਾਨ ਖਾਨ ਦੇ ਘਰ 'ਤੇ ਗੋਲੀਬਾਰੀ ਕਰਨ ਦੇ ਦੋਸ਼ 'ਚ ਦੋ ਸ਼ੂਟਰਾਂ ਸਮੇਤ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਿਨ੍ਹਾਂ ਵਿੱਚੋਂ ਇੱਕ ਨੇ ਜੇਲ੍ਹ ਅੰਦਰ ਖ਼ੁਦਕੁਸ਼ੀ ਕਰ ਲਈ। ਫਿਲਹਾਲ ਗੋਲੀਬਾਰੀ ਮਾਮਲੇ ਦੀ ਜਾਂਚ ਚੱਲ ਰਹੀ ਹੈ।

ਗੋਲੀਬਾਰੀ

ਨਾ ਦਿੱਲੀ... ਨਾ ਗੁਰੂਗ੍ਰਾਮ, ਦੇਸ਼ ਵਿੱਚ ਇੱਥੇ ਮਿਲਦੀ ਹੈ ਸਭ ਤੋਂ ਸਸਤੀ ਸ਼ਰਾਬ