16 May 2024
TV9 Punjabi
Author: Ramandeep SIngh
ਭਾਰਤ ਦੇ ਟਾਪ-10 ਮੋਸਟ ਵਾਂਟੇਡ ਦੀ ਸੂਚੀ ਵਿੱਚ ਸ਼ਾਮਲ ਗੈਂਗਸਟਰ ਹਿਮਾਂਸ਼ੂ ਭਾਊ ਦੇ ਇੱਕ ਸ਼ੂਟਰ ਨੂੰ ਦਿੱਲੀ ਪੁਲਿਸ ਨੇ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ ਹੈ। ਦੂਜੇ ਸ਼ੂਟਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।
ਦੋਵੇਂ ਸ਼ੂਟਰ ਤਿਲਕ ਨਗਰ ਗੋਲੀਬਾਰੀ 'ਚ ਲੋੜੀਂਦੇ ਸਨ। ਮਾਰਿਆ ਗਿਆ ਸ਼ੂਟਰ ਅਜੇ ਉਰਫ ਗੋਲੀ ਹੈ। ਫੜੇ ਗਏ ਵਿਅਕਤੀ ਦਾ ਨਾਂ ਅਭਿਸ਼ੇਕ ਉਰਫ ਚੂਰਨ ਹੈ।
22 ਸਾਲਾ ਗੈਂਗਸਟਰ ਹਿਮਾਂਸ਼ੂ ਭਾਊ ਹਰਿਆਣਾ ਦੇ ਰੋਹਤਕ ਦਾ ਰਹਿਣ ਵਾਲਾ ਹੈ। ਇੰਟਰਪੋਟ ਨੇ ਸਾਲ 2023 ਵਿੱਚ ਉਸਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਸੀ।
ਹਿਮਾਂਸ਼ੂ ਭਾਊ 'ਤੇ 2.5 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ। ਉਸਦਾ ਆਖਰੀ ਟਿਕਾਣਾ ਪੁਰਤਗਾਲ ਵਿੱਚ ਪਾਇਆ ਗਿਆ ਸੀ।
ਸ਼ੱਕ ਹੈ ਕਿ ਹਿਮਾਂਸ਼ੂ ਭਾਊ ਪੁਰਤਗਾਲ 'ਚ ਲੁਕਿਆ ਹੋਇਆ ਹੈ। ਇੱਥੋਂ ਉਹ ਭਾਰਤ ਵਿੱਚ ਅਪਰਾਧ ਕਰਦਾ ਹੈ। ਉਸ ਕੋਲ ਕਈ ਸ਼ੂਟਰਸ ਵੀ ਹਨ।
ਹਿਮਾਂਸ਼ੂ ਅਤੇ ਉਸਦੇ ਗਿਰੋਹ ਦੇ ਖਿਲਾਫ ਕਤਲ, ਧੋਖਾਧੜੀ, ਡਕੈਤੀ ਅਤੇ ਜਬਰੀ ਵਸੂਲੀ ਦੇ 18 ਤੋਂ ਵੱਧ ਮਾਮਲੇ ਦਰਜ ਹਨ। ਰੋਹਤਕ ਜ਼ਿਲ੍ਹੇ ਵਿੱਚ ਹਿਮਾਂਸ਼ੂ ਭਾਊ ਖ਼ਿਲਾਫ਼ 10 ਕੇਸ ਦਰਜ ਹਨ, ਝੱਜਰ ਜ਼ਿਲ੍ਹੇ ਵਿੱਚ 7 ਕੇਸ ਦਰਜ ਹਨ ਅਤੇ ਉੱਤਰੀ ਦਿੱਲੀ ਵਿੱਚ ਇੱਕ ਕੇਸ ਦਰਜ ਹੈ।
ਹਿਮਾਂਸ਼ੂ ਭਾਊ ਨੂੰ ਪੰਜਾਬ ਦੇ ਗੈਂਗਸਟਰ ਬੰਬੀਹਾ ਦੇ ਨਾਲ-ਨਾਲ ਹਰਿਆਣਾ ਦੇ ਗੈਂਗਸਟਰ ਨੀਰਜ ਬਵਾਨਾ, ਨਵੀਨ ਬਾਲੀ ਅਤੇ ਉਨ੍ਹਾਂ ਦੇ ਗੈਂਗ ਦਾ ਵੀ ਸਮਰਥਨ ਹਾਸਲ ਹੈ। ਹਿਮਾਂਸ਼ੂ ਦੀ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਸਿੰਡੀਕੇਟ ਨਾਲ ਦੁਸ਼ਮਣੀ ਹੈ। ਦੋਵੇਂ ਕੱਟੜ ਦੁਸ਼ਮਣ ਹਨ।