ਮੁਹਾਲੀ ਨੇੜੇ ਬਨੂੜ ਚ ਇਨਕਾਉਂਟਰ, AGTF ਅਤੇ ਪਟਿਆਲਾ ਪੁਲਿਸ ਨੇ ਕੀਤੀ ਕਾਰਵਾਈ

Updated On: 

14 Jul 2024 17:28 PM

ਐਂਟੀ ਗੈਂਗਸਟਰ ਟਾਸਕ ਫੋਰਸ (AGTF) ਦੀ ਟੀਮ ਇਸ ਕਾਰਵਾਈ ਦੀ ਅਗਵਾਈ ਕਰ ਰਹੀ ਹੈ। ਜਿਸ ਵਿੱਚ ਪਟਿਆਲਾ ਪੁਲਿਸ ਵੀ ਸ਼ਾਮਿਲ ਹੈ। ਫਿਲਹਾਲ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਪੁਲੀਸ ਅਨੁਸਾਰ ਇਸ ਗੈਂਗਸਟਰ ਨੇ ਬੀਤੀ ਰਾਤ ਦੋ ਵਾਰਦਾਤਾਂ ਕੀਤੀਆਂ ਸਨ।

ਮੁਹਾਲੀ ਨੇੜੇ ਬਨੂੜ ਚ ਇਨਕਾਉਂਟਰ, AGTF ਅਤੇ ਪਟਿਆਲਾ ਪੁਲਿਸ ਨੇ ਕੀਤੀ ਕਾਰਵਾਈ

ਮੁਹਾਲੀ ਦੇ ਬਨੂੜ ਚ ਇਨਕਾਉਂਟਰ, AGTF ਅਤੇ ਪਟਿਆਲਾ ਪੁਲਿਸ ਨੇ ਕੀਤੀ ਕਾਰਵਾਈ

Follow Us On

ਮੋਹਾਲੀ ਦੇ ਨੇੜਲੇ ਇਲਾਕੇ ਬਨੂੜ ਵਿੱਚ ਪੁਲਿਸ ਅਤੇ ਗੈਂਗਸਟਰ ਵਿਚਾਲੇ ਮੁਕਾਬਲਾ ਹੋਇਆ ਹੈ। ਸ਼ੁਰੂਆਤੀ ਜਾਣਕਾਰੀ ਅਨੁਸਾਰ ਗੈਂਗਸਟਰ ਦੀ ਲੱਤ ਵਿੱਚ ਗੋਲੀ ਲੱਗੀ ਹੈ। ਕਰਾਸ ਫਾਇਰਿੰਗ ਤੋਂ ਬਾਅਦ ਪੁਲਿਸ ਨੇ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਹੈ। ਮੁਲਜ਼ਮ ਵਿਦੇਸ਼ ‘ਚ ਰਹਿੰਦੇ ਗੈਂਗਸਟਰ ਦੇ ਇਸ਼ਾਰੇ ‘ਤੇ ਵਾਰਦਾਤਾਂ ਕਰਦਾ ਸੀ। ਮੁਲਜ਼ਮ ਕੋਲੋਂ ਹਥਿਆਰ ਵੀ ਬਰਾਮਦ ਹੋਏ ਹਨ।

ਜਾਣਕਾਰੀ ਅਨੁਸਾਰ ਦੋ ਗੈਂਗਸਟਰ ਦੀਪਕ ਅਤੇ ਰਮਨਦੀਪ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।ਇਲਜ਼ਾਮ ਹੈ ਕਿ ਦੋਵਾਂ ਨੇ ਦੇਰ ਰਾਤ ਪਟਿਆਲਾ ਦੇ ਰਾਜਪੁਰਾ ਨੇੜੇ ਟੋਲ ਪਲਾਜ਼ਾ ‘ਤੇ ਗੋਲੀਆਂ ਚਲਾਈਆਂ ਸਨ। ਇਸ ਤੋਂ ਬਾਅਦ ਸ਼ਰਾਬ ਦੇ ਠੇਕੇ ‘ਤੇ ਵੀ ਗੋਲੀਆਂ ਚਲਾਈਆਂ ।

ਪੁਲੀਸ ਨੇ ਮੁਹਾਲੀ ਤੋਂ ਵਾਪਸ ਆਉਂਦੇ ਸਮੇਂ ਮੁਲਜ਼ਮਾਂ ਦਾ ਪਿੱਛਾ ਕੀਤਾ। ਇਹ ਦੇਖ ਕੇ ਉਸ ਨੇ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਤੋਂ ਬਾਅਦ ਜਵਾਬੀ ਗੋਲੀਬਾਰੀ ‘ਚ ਇਕ ਗੈਂਗਸਟਰ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਪੁਲਿਸ ਨੇ ਦੋਵਾਂ ਨੂੰ ਕਾਬੂ ਕਰ ਲਿਆ। ਇਨ੍ਹਾਂ ਕੋਲੋਂ ਇੱਕ ਰਿਵਾਲਵਰ ਅਤੇ ਇੱਕ ਪਿਸਤੌਲ ਬਰਾਮਦ ਹੋਇਆ ਹੈ। ਫੜੇ ਗਏ ਗੈਂਗਸਟਰ ਦੀਪਕ ਜਲੰਧਰ ਅਤੇ ਰਮਨਦੀਪ ਬਠਿੰਡਾ ਦੇ ਰਹਿਣ ਵਾਲੇ ਹਨ।

ਗੈਂਗਸਟਰ ਨੇ ਭੱਜਣ ਦੀ ਕੀਤੀ ਕੋਸ਼ਿਸ਼

ਐਂਟੀ ਗੈਂਗਸਟਰ ਟਾਸਕ ਫੋਰਸ (AGTF) ਦੀ ਟੀਮ ਇਸ ਕਾਰਵਾਈ ਦੀ ਅਗਵਾਈ ਕਰ ਰਹੀ ਹੈ। ਜਿਸ ਵਿੱਚ ਪਟਿਆਲਾ ਪੁਲਿਸ ਵੀ ਸ਼ਾਮਿਲ ਹੈ। ਫਿਲਹਾਲ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਪੁਲੀਸ ਅਨੁਸਾਰ ਇਸ ਗੈਂਗਸਟਰ ਨੇ ਬੀਤੀ ਰਾਤ ਦੋ ਵਾਰਦਾਤਾਂ ਕੀਤੀਆਂ ਸਨ। ਇਕ ਥਾਂ ‘ਤੇ ਉਸ ਦੀ ਪਟਿਆਲਾ ਵਿਚ ਪਲਾਜ਼ਾ ਕਰਮਚਾਰੀਆਂ ਨਾਲ ਤਕਰਾਰ ਵੀ ਹੋ ਗਈ। ਇਸ ਤੋਂ ਬਾਅਦ ਉਹ ਉਥੇ ਲੱਗੇ ਕੈਮਰੇ ਵਿੱਚ ਕੈਦ ਹੋ ਗਿਆ। ਇਸ ਤੋਂ ਬਾਅਦ ਮੁਹਾਲੀ ਅਤੇ ਰਾਜਪੁਰਾ ਦੀ ਪੁਲਿਸ ਸਰਗਰਮ ਹੋ ਗਈ।

ਇਹ ਵੀ ਪੜ੍ਹੋ- ਸੋਨੀਪਤ ਚ ਮਾਰੇ ਗਏ ਹਿਮਾਂਸ਼ੂ ਭਾਊ ਦੇ 3 ਸ਼ੂਟਰ, ਦਿੱਲੀ ਪੁਲਿਸ ਅਤੇ ਸੋਨੀਪਤ STF ਨੇ ਕੀਤਾ ਇਨਕਾਉਂਟਰ

ਇਸ ਮਗਰੋਂ ਉਸ ਨੂੰ ਬਨੂੜ ਨੇੜੇ ਘੇਰ ਲਿਆ ਗਿਆ। ਇਸ ਦੌਰਾਨ ਮੁਲਜ਼ਮਾਂ ਨੇ ਪੁਲਿਸ ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਜਿਵੇਂ ਹੀ ਉਸ ‘ਤੇ ਜਵਾਬੀ ਕਾਰਵਾਈ ਕੀਤੀ ਤਾਂ ਉਹ ਖੇਤਾਂ ‘ਚੋਂ ਭੱਜਦਾ ਹੋਇਆ ਜ਼ਖਮੀ ਹੋ ਗਿਆ। ਗੈਂਗਸਟਰ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ।