ਲੁਧਿਆਣਾ: ਡਰੱਗ ਮਾਮਲੇ ਦੇ ਮੁਲਜ਼ਮ ਅਕਸ਼ੈ ਛਾਬੜਾ ਦੇ ਘਰ ਤੇ ਦਫ਼ਤਰ 'ਤੇ ਈਡੀ ਦੀ ਰੇਡ, ਛੇ ਮਹੀਨੇ ਪਹਿਲਾਂ ਵੀ ਮਾਰਿਆ ਸੀ ਛਾਪਾ | ed raid on drug case accused akshay chabbra house & offices recovered important documents know full detail in punjabi Punjabi news - TV9 Punjabi

ਲੁਧਿਆਣਾ: ਡਰੱਗ ਮਾਮਲੇ ਦੇ ਮੁਲਜ਼ਮ ਅਕਸ਼ੈ ਛਾਬੜਾ ਦੇ ਘਰ ਤੇ ਦਫ਼ਤਰ ‘ਤੇ ਈਡੀ ਦੀ ਰੇਡ, ਛੇ ਮਹੀਨੇ ਪਹਿਲਾਂ ਵੀ ਮਾਰਿਆ ਸੀ ਛਾਪਾ

Updated On: 

31 Oct 2023 16:32 PM

ਅਕਸ਼ੈ ਛਾਬੜਾ ਨੂੰ ਪੁਲਿਸ ਨੇ 24 ਨਵੰਬਰ 2022 ਨੂੰ ਜੈਪੁਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਾਥੀ ਗੌਰਵ ਦੇ ਨਾਲ ਗ੍ਰਿਫਤਾਰ ਕੀਤਾ ਸੀ। ਛਾਬੜਾ ਦੇ ਘਰ ਦੇ ਨਾਲ-ਨਾਲ ਉਸ ਨੇ ਕਈ ਪਲਾਟ ਵੀ ਖਰੀਦੇ ਸਨ। ਆਪਣਾ ਖਾਲੀ ਸਮਾਂ ਬਤੀਤ ਕਰਨ ਲਈ ਉਸਨੇ ਇੱਕ ਵੱਡਾ ਫਾਰਮ ਹਾਊਸ ਬਣਾਇਆ ਹੋਇਆ ਹੈ। ਛਾਬੜਾ ਨੇ ਨਸ਼ੇ ਦੇ ਪੈਸੇ ਨਾਲ ਕਈ ਲਗਜ਼ਰੀ ਕਾਰਾਂ ਵੀ ਖਰੀਦੀਆਂ ਹਨ। ਇਸ ਦੇ ਨਾਲ ਹੀ ਜ਼ਿਲ੍ਹਾ ਲੁਧਿਆਣਾ ਦੇ ਫੋਰਟਿਸ ਗਰੁੱਪ, ਗਿੱਲ ਗਰੁੱਪ ਅਤੇ ਢੋਲੇਵਾਲ ਗਰੁੱਪ ਵਿੱਚ ਵੀ ਅਕਸ਼ੇ ਦੀ100 ਫੀਸਦੀ ਹੋਲਡ ਹੈ।

ਲੁਧਿਆਣਾ: ਡਰੱਗ ਮਾਮਲੇ ਦੇ ਮੁਲਜ਼ਮ ਅਕਸ਼ੈ ਛਾਬੜਾ ਦੇ ਘਰ ਤੇ ਦਫ਼ਤਰ ਤੇ ਈਡੀ ਦੀ ਰੇਡ, ਛੇ ਮਹੀਨੇ ਪਹਿਲਾਂ ਵੀ ਮਾਰਿਆ ਸੀ ਛਾਪਾ
Follow Us On

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਲੁਧਿਆਣਾ ਦੇ ਇੱਕ ਰੀਅਲ ਅਸਟੇਟ ਕਾਰੋਬਾਰੀ ਦੇ ਘਰ ਛਾਪਾ ਮਾਰਿਆ ਹੈ। ਅਕਸ਼ੈ ਛਾਬੜਾ ਡਰੱਗ ਮਾਮਲੇ ‘ਚ ਟੀਮ ਸਵੇਰੇ 6 ਵਜੇ ਕਟੇਹਰਾ ਨੌਰੀਆ ‘ਚ ਸੰਜੇ ਤਾਂਗੜੀ ਦੇ ਘਰ ਪਹੁੰਚੀ। ਤਾਂਗੜੀ ਉਸ ਸਮੇਂ ਘਰ ਵਿੱਚ ਮੌਜੂਦ ਨਹੀਂ ਸੀ। ਟੀਮ ਨੇ ਉਨ੍ਹਾਂ ਦੇ ਪੁੱਤਰ ਤੋਂ ਪੁੱਛਗਿੱਛ ਕੀਤੀ ਅਤੇ ਜ਼ਰੂਰੀ ਦਸਤਾਵੇਜ਼ ਜ਼ਬਤ ਕਰ ਲਏ। ਟੀਮ ਨੂੰ ਸ਼ੱਕ ਹੈ ਕਿ ਤਾਂਗੜੀ ਦੀ ਅਕਸ਼ੈ ਛਾਬੜਾ ਦੇ ਕਾਰੋਬਾਰ ਨਾਲ ਕੋਈ ਨਾ ਕੋਈ ਸਾਂਝ ਹੈ। ਅਧਿਕਾਰੀ ਤਾਂਗੜੀ ਦੀ ਗੁੜਮੰਡੀ ਵਿੱਚ ਬਣੀ ਦੁਕਾਨ ਦੀ ਵੀ ਚੈਕਿੰਗ ਕਰ ਰਹੇ ਹਨ।

ਦੱਸਿਆ ਜਾ ਰਿਹਾ ਹੈ ਕਿ ਅਕਸ਼ੈ ਛਾਬੜਾ ਨਸ਼ਾ ਤਸਕਰੀ ਤੋਂ ਕਮਾਏ ਪੈਸੇ ਨੂੰ ਸ਼ਰਾਬ ਦੇ ਕਾਰੋਬਾਰ ‘ਚ ਲਗਾ ਰਿਹਾ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਅਕਸ਼ੈ ਛਾਬੜਾ ਨੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਤੋਂ ਹਾਸਲ ਕੀਤੀ ਕਰੋੜਾਂ ਰੁਪਏ ਦੀ ਡਰੱਗ ਮਨੀ ਲੁਧਿਆਣਾ ਦੇ ਸ਼ਰਾਬ ਦੇ ਠੇਕਿਆਂ ਵਿੱਚ ਨਿਵੇਸ਼ ਕੀਤੀ ਸੀ।

ਅਕਸ਼ੈ ਛਾਬੜਾ ਦੇ ਲੁਧਿਆਣਾ ਦੇ 3 ਸ਼ਰਾਬ ਗਰੁੱਪਾਂ ਵਿੱਚ ਹਿੱਸੇਦਾਰੀ ਸੀ। ਜਿਸ ਵਿੱਚ ਮੌਜੂਦਾ ਆਬਕਾਰੀ ਵਿੱਤੀ ਸਾਲ 2022-23 ਵਿੱਚ ਫੋਰਟਿਸ ਗਰੁੱਪ, ਢੋਲੇਵਾਲ ਗਰੁੱਪ ਅਤੇ ਗਿੱਲ ਚੌਕ ਗਰੁੱਪ ਸ਼ਾਮਲ ਹਨ। ਉਸ ਸਮੇਂ ਉਨ੍ਹਾਂ ਦੇ ਠੇਕੇ ਫਰੀਜ਼ ਕਰ ਦਿੱਤੇ ਗਏ ਸਨ।

2022 ਚ NCB ਨੇ ਵੀ ਕੀਤੀ ਸੀ ਛਾਪੇਮਾਰੀ

15 ਨਵੰਬਰ 2022 ਨੂੰ, NCB (ਨੈਸ਼ਨਲ ਨਾਰਕੋਟਿਕਸ ਕੰਟਰੋਲ ਬਿਊਰੋ) ਲੁਧਿਆਣਾ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸੰਦੀਪ ਸਿੰਘ ਉਰਫ ਦੀਪੂ ਵੱਡੇ ਪੱਧਰ ‘ਤੇ ਹੈਰੋਇਨ ਦੀ ਤਸਕਰੀ ਕਰਦਾ ਹੈ। ਟੀਮ ਨੇ ਛਾਪਾ ਮਾਰ ਕੇ ਮੁਲਜ਼ਮ ਨੂੰ ਜਗਦੀਸ਼ ਨਗਰ ਫਲਾਈਓਵਰ ਤੋਂ 20.326 ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਸੀਹੈ। ਉਨ੍ਹਾਂ ਨੇ ਅਕਸ਼ੈ ਛਾਬੜਾ ਦਾ ਨਾਂ ਲਿਆ ਸੀ। ਟੀਮ ਨੇ ਮੁਲਜ਼ਮਾਂ ਕੋਲੋਂ ਵਿਦੇਸ਼ੀ ਨਸ਼ੀਲੇ ਪਦਾਰਥ ਅਤੇ ਨਸ਼ੀਲੇ ਪਾਊਡਰ ਸਮੇਤ ਹੋਰ ਸਾਮਾਨ ਬਰਾਮਦ ਕੀਤਾ ਸੀ।

1400 ਕਿਲੋ ਹੈਰੋਇਨ ਦੀ ਸਪਲਾਈ ਕਰਨੀ ਸੀ

ਅਕਸ਼ੈ ਆਪਣੇ ਸਾਥੀ ਨਾਲ ਸ਼ਾਰਜਹਾਂ ਭੱਜਣ ਦੀ ਤਿਆਰੀ ਕਰ ਰਿਹਾ ਸੀ। ਮੁਲਜ਼ਮਾਂ ਨੇ ਤਿੰਨ ਮੁੱਢਲੇ ਰੂਟਾਂ ਤਹਿਤ 1400 ਕਿਲੋ ਹੈਰੋਇਨ ਦੀ ਸਪਲਾਈ ਕਰਨੀ ਸੀ। ਜਿਸ ਵਿੱਚ ਮੁਦਰਾ ਪੋਰਟ ਗੁਜਰਾਤ, ਆਈਸੀਪੀ ਅਟਾਰੀ ਪੰਜਾਬ ਅਤੇ 250 ਕਿਲੋ ਹੈਰੋਇਨ ਜੰਮੂ-ਕਸ਼ਮੀਰ ਭੇਜੀ ਜਾਣੀ ਸੀ। ਇਸ ਕਾਰਵਾਈ ਤੋਂ ਬਾਅਦ ਹੋਰ ਸ਼ਰਾਬ ਕਾਰੋਬਾਰੀਆਂ ਵਿੱਚ ਵੀ ਭਾਜੜਾ ਪੈ ਗਈਆਂ ਸਨ।

Exit mobile version