ਆਪ ਸਾਂਸਦ ਸੰਜੇ ਸਿੰਘ ਗ੍ਰਿਫ਼ਤਾਰ, ਸ਼ਰਾਬ ਘੁਟਾਲੇ ਵਿੱਚ ਈਡੀ ਦਾ ਵੱਡਾ ਐਕਸ਼ਨ

Updated On: 

04 Oct 2023 18:09 PM

ਈਡੀ ਨੇ ਬੁੱਧਵਾਰ ਨੂੰ ਸਵੇਰੇ ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੇ ਘਰ ਛਾਪਾ ਮਾਰਿਆ ਸੀ। ਸੰਜੇ ਸਿੰਘ ਦਾ ਨਾਂ ਵੀ ਈਡੀ ਦੀ ਚਾਰਜਸ਼ੀਟ ਵਿੱਚ ਸ਼ਾਮਲ ਹੈ। ਇਸ ਮਾਮਲੇ 'ਚ ਗ੍ਰਿਫਤਾਰ ਕਾਰੋਬਾਰੀ ਦਿਨੇਸ਼ ਅਰੋੜਾ ਹੁਣ ਇਸ ਮਾਮਲੇ 'ਚ ਸਰਕਾਰੀ ਗਵਾਹ ਬਣ ਗਿਆ ਹੈ ਅਤੇ ਉਹ ਈਡੀ ਦੇ ਸਾਹਮਣੇ ਸਾਰੇ ਰਾਜ਼ ਖੋਲ ਰਿਹਾ ਹੈ।

ਆਪ ਸਾਂਸਦ ਸੰਜੇ ਸਿੰਘ ਗ੍ਰਿਫ਼ਤਾਰ, ਸ਼ਰਾਬ ਘੁਟਾਲੇ ਵਿੱਚ ਈਡੀ ਦਾ ਵੱਡਾ ਐਕਸ਼ਨ
Follow Us On

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸ਼ਰਾਬ ਘੁਟਾਲੇ ਵਿੱਚ ਈਡੀ ਵੱਲੋਂ ਦਾਇਰ ਚਾਰਟਸ਼ੀਟ ਵਿੱਚ ਸੰਜੇ ਸਿੰਘ ਦਾ ਨਾਂ ਸਾਹਮਣੇ ਆਇਆ ਸੀ। ਇਸੇ ਮਾਮਲੇ ‘ਚ ਈਡੀ ਨੇ ਅੱਜ ਸਵੇਰੇ ਹੀ ਉਨ੍ਹਾਂ ਦੇ ਘਰ ਛਾਪਾ ਮਾਰਿਆ ਸੀ। ਈਡੀ ਵੱਲੋਂ ਮਾਰੇ ਗਏ ਛਾਪਿਆਂ ‘ਤੇ ਆਮ ਆਦਮੀ ਪਾਰਟੀ ਨੇ ਟਵੀਟ ਕੀਤਾ ਸੀ ਕਿ 15 ਮਹੀਨਿਆਂ ‘ਚ 1000 ਤੋਂ ਵੱਧ ਛਾਪੇਮਾਰੀ ਕੀਤੀ ਗਈ ਹੈ ਪਰ ਜਾਂਚ ਏਜੰਸੀ ਨੂੰ ਅਜੇ ਤੱਕ ਕੁਝ ਨਹੀਂ ਮਿਲਿਆ ਹੈ।

ਈਡੀ ਦੀ ਚਾਰਜਸ਼ੀਟ ਵਿੱਚ ਉਸ ਵਿਅਕਤੀ ਦਾ ਨਾਂ ਵੀ ਦਰਜ ਹੈ, ਜਿਸਨੇ ਸੰਜੇ ਸਿੰਘ ਅਤੇ ਮਨੀਸ਼ ਸਿਸੋਦੀਆ ਦੇ ਸਾਰੇ ਰਾਜ਼ ਖੋਲ੍ਹੇ ਹਨ । ਮਨੀਸ਼ ਸਿਸੋਦੀਆ ਇਸ ਮਾਮਲੇ ਵਿੱਚ ਜੇਲ੍ਹ ਵਿੱਚ ਹਨ। ਆਬਕਾਰੀ ਵਿਭਾਗ ਦੀ ਜ਼ਿੰਮੇਵਾਰੀ ਸਿਸੋਦੀਆ ਕੋਲ ਹੀ ਸੀ।

ਸਰਕਾਰ ਗਵਾਹ ਬਣਿਆ ਸੁਰੇਸ਼ ਅਰੋੜਾ

ਦੱਸ ਦੇਈਏ ਕਿ ਆਬਕਾਰੀ ਘੁਟਾਲੇ ਦੇ ਮਾਮਲੇ ਵਿੱਚ ਜੁਲਾਈ 2023 ਵਿੱਚ ਗ੍ਰਿਫ਼ਤਾਰ ਕੀਤੇ ਗਏ ਦਿਨੇਸ਼ ਅਰੋੜਾ ਨੇ ਈਡੀ ਸਾਹਮਣੇ ਕਈ ਖੁਲਾਸੇ ਕੀਤੇ ਹਨ। ਇੰਨਾ ਹੀ ਨਹੀਂ ਇਸ ਮਾਮਲੇ ‘ਚ ਦਿਨੇਸ਼ ਅਰੋੜਾ ਸਰਕਾਰੀ ਗਵਾਹ ਵੀ ਬਣ ਗਿਆ ਹੈ।ਅਤੇ ਜ਼ਮਾਨਤ ‘ਤੇ ਬਾਹਰ ਹੈ। ਦਿਨੇਸ਼ ਅਰੋੜਾ ਨੇ ਈਡੀ ਨੂੰ ਦਿੱਤੇ ਆਪਣੇ ਬਿਆਨ ਵਿੱਚ ਦੱਸਿਆ ਕਿ 2020 ਵਿੱਚ ਉਨ੍ਹਾਂ ਨੂੰ ਸੰਜੇ ਸਿੰਘ ਦਾ ਫੋਨ ਆਇਆ ਕਿ ਦਿੱਲੀ ਵਿਧਾਨ ਸਭਾ ਚੋਣਾਂ ਆ ਰਹੀਆਂ ਹਨ ਅਤੇ ਪਾਰਟੀ ਨੂੰ ਪੈਸੇ ਦੀ ਲੋੜ ਹੈ। ਇਸ ਦੇ ਲਈ ਰੈਸਟੋਰੈਂਟ ਮਾਲਕਾਂ ਤੋਂ ਪੈਸੇ ਮੰਗਣੇ ਚਾਹੀਦੇ ਹਨ। ਜਿਸ ਤੋਂ ਬਾਅਦ ਇੱਕ ਰੈਸਟੋਰੈਂਟ, ਅਨਪਲੱਗਡ ਕੋਰਟਯਾਰਡ ਵਿੱਚ ਹੋ ਰਹੀ ਪਾਰਟੀ ਦੌਰਾਨ ਦਿਨੇਸ਼ ਅਰੋੜਾ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਸੰਪਰਕ ਵਿੱਚ ਆਇਆ।

ਭਾਜਪਾ ਨੇ ਆਪ ਨੂੰ ਘੇਰਿਆ

ਈਡੀ ਦੀ ਕਾਰਵਾਈ ‘ਤੇ ਬਿਆਨਬਾਜ਼ੀ ਤੇਜ਼ ਹੋ ਗਈ ਹੈ। ਪਹਿਲਾਂ ਜਿੱਥੇ ਸੀਐਮ ਨੇ ਇਸ ਮਾਮਲੇ ‘ਤੇ ਬਿਆਨ ਦਿੱਤਾ ਸੀ, ਉਥੇ ਹੀ ਬੀਜੇਪੀ ਨੇ ਵੀ ਪੀਸੀ ਕਰ ਕੇ ‘ਆਪ’ ਪਾਰਟੀ ਨੂੰ ਘੇਰਿਆ ਹੈ। ਭਾਜਪਾ ਨੇਤਾ ਗੌਰਵ ਭਾਟੀਆ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਇਸ ਪੂਰੇ ਘਟਨਾਕ੍ਰਮ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਘੇਰਿਆ। ਦੂਜੇ ਪਾਸੇ ਭਾਜਪਾ ਵਰਕਰਾਂ ਨੇ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ।

ਦਿਨੇਸ਼ ਨੇ ਸਿਸੋਦੀਆ ਨੂੰ ਸੌਂਪੇ ਸਨ 82 ਲੱਖ ਰੁਪਏ

ਚਾਰਜਸ਼ੀਟ ਅਨੁਸਾਰ, ਸੰਜੇ ਸਿੰਘ ਦੇ ਕਹਿਣ ‘ਤੇ ਦਿਨੇਸ਼ ਅਰੋੜਾ ਨੇ ਕਈ ਰੈਸਟੋਰੈਂਟ-ਬਾਰ ਮਾਲਕਾਂ ਨਾਲ ਗੱਲਬਾਤ ਕਰਕੇ ਪਾਰਟੀ ਫੰਡ ਵਜੋਂ 82 ਲੱਖ ਰੁਪਏ ਇਕੱਠੇ ਕਰਕੇ ਮਨੀਸ਼ ਸਿਸੋਦੀਆ ਨੂੰ ਸੌਂਪੇ ਸਨ। ਇਸ ਪਾਰਟੀ ‘ਚ ਸੰਜੇ ਸਿੰਘ, ਮਨੀਸ਼ ਸਿਸੋਦੀਆ ਅਤੇ ‘ਆਪ’ ਦੇ ਖਜ਼ਾਨਚੀ ਰਾਜੇਂਦਰ ਗੁਪਤਾ ਮੌਜੂਦ ਸਨ। ਦਿਨੇਸ਼ ਅਰੋੜਾ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਮੇਰੇ ਸਿਸੋਦੀਆ ਨਾਲ ਨਿੱਜੀ ਸਬੰਧ ਬਣ ਗਏ ਅਤੇ ਉਹ ਅਕਸਰ ਮੇਰੇ ਰੈਸਟੋਰੈਂਟ ‘ਚ ਆਇਆ ਕਰਦੇ ਸਨ। ਅਰੋੜਾ ਨੇ ਦੱਸਿਆ ਕਿ ਉਸ ਨੇ ਮਨੀਸ਼ ਸਿਸੋਦੀਆ ਤੋਂ ਕਦੇ ਕੋਈ ਪੈਸਾ ਨਹੀਂ ਲਿਆ।

ਮੁੱਖ ਮੰਤਰੀ ਨਿਵਾਸ ‘ਤੇ ਕੇਜਰੀਵਾਲ ਨਾਲ ਵੀ ਕੀਤੀ ਸੀ ਮੁਲਾਕਾਤ

ਸਾਰਥਕ ਫਲੈਕਸ ਨਾਂ ਦੀ ਰਿਟੇਲ ਕੰਪਨੀ ਦੇ ਮਾਲਕ ਅਮਿਤ ਅਰੋੜਾ ਨੇ ਆਪਣੀ ਦੁਕਾਨ ਪੀਤਮਪੁਰਾ ਤੋਂ ਓਖਲਾ ਸ਼ਿਫਟ ਕਰਨ ਲਈ ਦਿਨੇਸ਼ ਅਰੋੜਾ ਤੋਂ ਮਦਦ ਮੰਗੀ ਸੀ। ਜਿਸ ਲਈ ਦਿਨੇਸ਼ ਅਰੋੜਾ ਨੇ ਮਨੀਸ਼ ਸਿਸੋਦੀਆ ਨਾਲ ਗੱਲ ਕੀਤੀ ਅਤੇ ਸੰਜੇ ਸਿੰਘ ਦੀ ਵਿਚੋਲਗੀ ਤੋਂ ਬਾਅਦ ਆਬਕਾਰੀ ਵਿਭਾਗ ਵਿਚ ਪੈਂਡਿੰਗ ਪਈ ਇਸ ਫਾਈਲ ਨੂੰ ਪਾਸ ਕਰਵਾ ਕੇ ਮਾਮਲਾ ਸੁਲਝਾਇਆ | ਦਿਨੇਸ਼ ਅਰੋੜਾ ਨੇ ਆਪਣੇ ਬਿਆਨਾਂ ‘ਚ ਦੱਸਿਆ ਕਿ ਉਨ੍ਹਾਂ ਨੇ ਇਸ ਮੁੱਦੇ ‘ਤੇ ਮਨੀਸ਼ ਸਿਸੋਦੀਆ ਨਾਲ 5 ਤੋਂ 6 ਵਾਰ ਗੱਲਬਾਤ ਕੀਤੀ ਅਤੇ ਬਾਅਦ ‘ਚ ਸੰਜੇ ਸਿੰਘ ਨਾਲ ਮਿਲ ਕੇ ਇਕ ਵਾਰ ਕੇਜਰੀਵਾਲ ਦੀ ਰਿਹਾਇਸ਼ ‘ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਵੀ ਕੀਤੀ।