ED ਦਾ ਐਕਸ਼ਨ, ਮਨੀ ਲਾਂਡਰਿੰਗ ਮਾਮਲੇ ‘ਚ Vivo Mobiles India ਦੇ 4 ਅਧਿਕਾਰੀ ਗ੍ਰਿਫਤਾਰ

Updated On: 

10 Oct 2023 18:59 PM

Raid on Vivo Mobiles India: ਈਡੀ ਦਾ ਦਾਅਵਾ ਹੈ ਕਿ ਵੀਵੋ ਨੇ ਟੈਕਸ ਬਚਾਉਣ ਲਈ ਭਾਰਤ ਵਿੱਚ ਕਈ ਕੰਪਨੀਆਂ ਨੂੰ ਸ਼ਾਮਲ ਕੀਤਾ ਸੀ। ਈਡੀ ਦਾ ਦਾਅਵਾ ਹੈ ਕਿ ਵੀਵੋ ਮੋਬਾਈਲਜ਼ ਇੰਡੀਆ ਨੇ ਵਿਕਰੀ ਦੀ ਅੱਧੀ ਕਮਾਈ ਟ੍ਰਾਂਸਫਰ ਕਰ ਦਿੱਤੀ ਹੈ। ਈਡੀ ਨੇ ਦਾਅਵਾ ਕੀਤਾ ਹੈ ਕਿ ਵੀਵੋ ਮੋਬਾਈਲਜ਼ ਇੰਡੀਆ ਨੇ ਟੈਕਸ ਬਚਾਉਣ ਲਈ ਭਾਰਤ ਤੋਂ ਵਿਕਰੀ ਤੋਂ ਪ੍ਰਾਪਤ 1,25,185 ਕਰੋੜ ਰੁਪਏ ਦੀ ਰਕਮ ਗੈਰ-ਕਾਨੂੰਨੀ ਢੰਗ ਨਾਲ ਟਰਾਂਸਫਰ ਕੀਤੀ ਹੈ।

ED ਦਾ ਐਕਸ਼ਨ, ਮਨੀ ਲਾਂਡਰਿੰਗ ਮਾਮਲੇ ਚ Vivo Mobiles India ਦੇ 4 ਅਧਿਕਾਰੀ ਗ੍ਰਿਫਤਾਰ
Follow Us On

ਭਾਰਤ ‘ਚ ਮਨੀ ਲਾਂਡਰਿੰਗ ‘ਤੇ ਈਡੀ ਦੀ ਕਾਰਵਾਈ ਜਾਰੀ ਹੈ। ED ਨੇ Vivo Mobiles India ਦੇ 4 ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਵਿੱਚ ਇੱਕ ਚੀਨੀ ਨਾਗਰਿਕ ਵੀ ਸ਼ਾਮਲ ਹੈ। ਮਨੀ ਲਾਂਡਰਿੰਗ ਮਾਮਲੇ ਨੂੰ ਲੈ ਕੇ ਈਡੀ ਨੇ ਹੁਣ ਤੱਕ ਇਕ ਸਾਲ ‘ਚ 48 ਥਾਵਾਂ ‘ਤੇ ਛਾਪੇਮਾਰੀ ਕਰ ਚੁੱਕੀ ਹੈ।

ਇਸ ਛਾਪੇਮਾਰੀ ‘ਚ ਈਡੀ ਨੇ ਵੀਵੋ ਮੋਬਾਈਲ ਇੰਡੀਆ ਨਾਲ ਜੁੜੀਆਂ ਕੰਪਨੀਆਂ ‘ਤੇ ਆਪਣੀ ਪਕੜ ਮਜ਼ਬੂਤ ​​ਕਰ ਲਈ ਹੈ। ਵੀਵੋ ਮੋਬਾਈਲਜ਼ ਇੰਡੀਆ, ਗ੍ਰੈਂਡ ਪ੍ਰਾਸਪੈਕਟ ਇੰਟਰਨੈਸ਼ਨਲ ਕਮਿਊਨੀਕੇਸ਼ਨ (ਜੀਪੀਆਈਸੀਪੀਐਲ) ਸਮੇਤ 23 ਐਸੋਸੀਏਟ ਕੰਪਨੀਆਂ ਦੇ ਅਹਾਤੇ ‘ਤੇ ਛਾਪੇਮਾਰੀ ਕੀਤੀ ਗਈ। ਈਡੀ ਨੇ 3 ਫਰਵਰੀ 2022 ਤੋਂ ਆਪਣੀ ਕਾਰਵਾਈ ਸ਼ੁਰੂ ਕੀਤੀ, ਪੀਐਮਐਲਏ ਦੇ ਅਧਾਰ ‘ਤੇ ਪਹਿਲੀ ਐਫਆਈਆਰ ਉਸੇ ਦਿਨ ਦਰਜ ਕੀਤੀ ਗਈ ਸੀ।

ਦਿੱਲੀ ਪੁਲਿਸ ਦੀ ਐਫਆਈਆਰ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਦੀ ਸ਼ਿਕਾਇਤ ਦੇ ਅਧਾਰ ‘ਤੇ ਜੀਪੀਆਈਸੀਪੀਐਲ ਦੇ ਵਿਰੁੱਧ ਦਰਜ ਕੀਤੀ ਗਈ ਸੀ। ਐਫਆਈਆਰ ਵਿੱਚ, ਜੀਪੀਆਈਸੀਪੀਐਲ ਉੱਤੇ ਧੋਖਾਧੜੀ ਅਤੇ ਅਪਰਾਧਿਕ ਸਾਜ਼ਿਸ਼ ਦਾ ਆਰੋਪ ਲਗਾਇਆ ਗਿਆ ਸੀ।

ਕਿਹੜੇ ਅਧਿਕਾਰੀਆਂ ਨੂੰ ਕੀਤਾ ਗਿਆ ਗ੍ਰਿਫ਼ਤਾਰ

ਮਨੀ ਲਾਂਡਰਿੰਗ ਮਾਮਲੇ ਵਿੱਚ ਈਡੀ ਦੁਆਰਾ ਗ੍ਰਿਫਤਾਰ ਕੀਤੇ ਗਏ ਵੀਵੋ ਮੋਬਾਈਲਜ਼ ਦੇ ਅਧਿਕਾਰੀਆਂ ਵਿੱਚ ਚੀਨੀ ਨਾਗਰਿਕ ਗੁਆਂਗਵੇਨ ਕਯਾਂਗ @ਐਂਡਰਿਊ ਕੁਆਂਗ, ਲਾਵਾ ਇੰਟਰਨੈਸ਼ਨਲ ਦੇ ਐਮਡੀ ਹਰੀ ਓਮ ਰਾਏ, ਕੰਪਨੀ ਦੇ ਸੀਏ ਨਿਤਿਨ ਗਰਗ ਅਤੇ ਰਾਜਨ ਮਲਿਕ ਸ਼ਾਮਲ ਹਨ। ਗ੍ਰਿਫ਼ਤਾਰ ਮੁਲਜ਼ਮਾਂ ਵਿੱਚ ਲਾਵਾ ਮੋਬਾਈਲ ਕੰਪਨੀ ਦਾ ਐਮਡੀ ਵੀ ਸ਼ਾਮਲ ਹੈ।

(ਜਿਤੇਂਦਰ ਸ਼ਰਮਾ ਦੀ ਰਿਪੋਰਟ)

Exit mobile version