ਪੁਲਿਸ ਨੇ ਨਸ਼ਾ ਤਸਕਰਾਂ ਨੂੰ ਫੜਣ ਲਈ ਪਾਇਆ ਘੇਰਾ ਤਾਂ ਮੁਲਜ਼ਮਾਂ ਨੇ ਚੜ੍ਹਾ ਦਿੱਤੀ ਥਾਰ, ਇੱਕ ਮੁਲਾਜ਼ਮ ਜ਼ਖ਼ਮੀ

Published: 

05 Sep 2023 14:22 PM

ਨਸ਼ਾ ਤਸਕਰਾਂ ਨੂੰ ਰੋਕਣ ਲਈ ਪੁਲਿਸ ਨੇ ਉਨ੍ਹਾਂ ਨੂੰ ਘੇਰਾ ਪਾਇਆਂ ਤਾ ਨਸ਼ਾ ਤਸਕਰਾਂ ਨੇ ਪੁਲਿਸ ਦੀ ਟੀਮ ਤੇ ਹੀ ਥਾਰ ਗੱਡੀ ਚੜ੍ਹਾ ਦਿੱਤੀ। ਇਸ ਘਟਨਾ ਵਿੱਚ ਹੈਡ ਕਾਂਸਟੇਬਲ ਹੁਸਨਪ੍ਰੀਤ ਸਿੰਘ ਚੀਮਾ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਪੁਲਿਸ ਨੇ ਨਸ਼ਾ ਤਸਕਰਾਂ ਨੂੰ ਫੜਣ ਲਈ ਪਾਇਆ ਘੇਰਾ ਤਾਂ ਮੁਲਜ਼ਮਾਂ ਨੇ ਚੜ੍ਹਾ ਦਿੱਤੀ ਥਾਰ, ਇੱਕ ਮੁਲਾਜ਼ਮ ਜ਼ਖ਼ਮੀ
Follow Us On

ਪਟਿਆਲਾ ਸੀਆਈਏ ਸਟਾਫ ਸਮਾਣਾ ਦੀ 4 ਪੁਲਿਸ ਮੁਲਾਜਮਾਂ ਦੀ ਟੀਮ ਜਦੋ ਗੁਪਤ ਸੂਚਨਾ ਦੇ ਅਧਾਰ ਤੇ ਕਾਲੀ ਥਾਰ ਵਿਚ ਸਵਾਰ ਨਸ਼ਾ ਤਸਕਰਾਂ ਨੂੰ ਫੜਨ ਲਈ ਗਈ ਤਾਂ ਤਸਕਰਾਂ ਗੱਡੀ ਭਜਾ ਦਿੱਤੀ। ਪਰ ਪੁਲਿਸ ਟੀਮ ਨੇ ਉਨ੍ਹਾਂ ਦੀ ਥਾਰ ਗੱਡੀ ਨੂੰ ਘੇਰਾ ਪਾ ਲਿਆ। ਆਪਣੇ ਆਪ ਘਿਰਿਆ ਹੋਇਆ ਵੇਖ ਕੇ ਨਸ਼ਾ ਤਸਕਰਾਂ ਨੇ ਪੁਲਿਸ ਟੀਮ ਤੇ ਗੱਡੀ ਚੜ੍ਹਾ ਦਿੱਤੀ। ਇਸ ਹਾਦਸੇ ਵਿੱਚ ਇੱਕ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਿਆ ਹੈ।

ਪਟਿਆਲਾ ਪੁਲਿਸ ਨੇ ਨਸ਼ਿਆਂ ਖਿਲਾਫ਼ ਮੁਹਿੰਮ ਛੇੜੀ ਹੋਈ ਹੈ। ਨਸ਼ਾ ਤਸਕਰਾਂ ਤੇ ਲਗਾਤਾਰ ਸ਼ਿਕੰਜਾ ਕੱਸਦਾ ਜਾ ਰਿਹਾ ਹੈ। ਇਸੇ ਲੜੀ ਵਿੱਚ ਜਦੋਂ ਪੁਲਿਸ ਦੀ ਇੱਕ ਟੀਮ ਨੇ ਗੁਪਤ ਸੂਚਨਾ ਦੇ ਆਧਾਰ ਤੇ ਨਸ਼ਾ ਤਸਕਰਾਂ ਦਾ ਪਿੱਛਾ ਕੀਤਾ ਤਾਂ ਪੁਲਿਸ ਟੀਮ ਨੂੰ ਵੇਖ ਕੇ ਘਬਰਾਏ ਤਸਕਰਾਂ ਨੇ ਪਟਿਆਲਾ ਸਮਾਣਾ ਪਾਤੜਾਂ ਅਨਾਜ ਮੰਡੀ ਬਾਈਪਾਸ ਤੇ ਗੱਡੀ ਭਜਾ ਦਿੱਤੀ। ਰਫਤਾਰ ਤੇਜ਼ ਹੋਣ ਕਰਕੇ ਕੁਛ ਦੂਰੀ ਤੇ ਜਾ ਕੇ ਨਸ਼ਾ ਤਸਕਰਾਂ ਦੀ ਕਾਲੀ ਥਾਰ ਇੱਕ ਬਿਜਲੀ ਦੇ ਖੰਬੇ ਨਾਲ ਟਕਰਾ ਗਈ, ਜਿਸ ਤੋਂ ਬਾਅਦ ਤਸਕਰਾਂ ਨੂੰ ਮਜਬੂਰਨ ਗੱਡੀ ਰੋਕਣੀ ਪਈ।

ਪੁਲਿਸ ਨੇ ਮੌਕਾ ਵੇਖਦਿਆਂ ਹੀ ਥਾਰ ਨੂੰ ਘੇਰਾ ਪਾ ਲਿਆ, ਜਿਸ ਤੋਂ ਬਾਅਦ ਸਾਰੇ ਮੁਲਜ਼ਮ ਘਬਰਾ ਗਏ ਅਤੇ ਉਨ੍ਹਾਂ ਨੇ ਆਪਣੀ ਗੱਡੀ ਨੂੰ ਬੈਕ ਕਰਕੇ ਪੁਲਿਸ ਮੁਲਾਜ਼ਮਾਂ ਦੇ ਉੱਪਰ ਗੱਡੀ ਚੜਾ ਦਿਤਾ, ਜਿਸ ਵਿੱਚ ਇਕ ਹੈੱਡ ਕਾਂਸਟੇਬਲ ਹੁਸਨਪ੍ਰੀਤ ਸਿੰਘ ਚੀਮਾ ਜ਼ਖਮੀ ਹੋ ਗਿਆ। ਹੁਸਨਪ੍ਰੀਤ ਦੀ ਲੱਤ ਅਤੇ ਬਾਂਹ ਦੇ ਵਿੱਚ ਫਰੈਕਚਰ ਆਇਆ ਹੈ, ਜਿਸ ਨੂੰ ਨਾਲ ਦੇ ਪੁਲਿਸ ਸਾਥੀਆਂ ਵੱਲੋਂ ਪਟਿਆਲਾ ਦੇ ਭਾਟੀਆ ਹਸਪਤਾਲ ਦੇ ਵਿੱਚ ਦਾਖਿਲ ਕਰਵਾਇਆ ਗਿਆ ਹੈ ਜਿਥੇ ਉਨ੍ਹਾਂ ਦਾ ਇਲਾਜ ਜਾਰੀ ਹੈ।

ਜਖਮੀ ਪੁਲਿਸ ਮੁਲਾਜਮ ਨੂੰ ਹਸਪਤਾਲ ਚ ਮਿਲਣ ਲਈ ਪਹੁੰਚੇ ਕੈਬਿਨੇਟ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਨੇ ਭਰੋਸਾ ਦਿੱਤਾ ਕਿ ਮੁਲਜ਼ਮਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੂੰ ਇਸ ਹਰਕਤ ਦਾ ਭੁਗਤਾਨ ਕਰਨਾ ਪਵੇਗਾ।