41 ਕਿਲੋ ਹੈਰੋਇਨ ਸਮੇਤ ਤਿੰਨ ਤਸਕਰ ਗ੍ਰਿਫਤਾਰ, ਰਾਵੀ ਦਰਿਆ ਰਾਹੀਂ ਨਸ਼ਾ ਲਿਆਉਂਦੇ ਸਨ STF ਨੇ ਕੀਤੇ ਕਾਬੂ

Updated On: 

23 Aug 2023 16:15 PM IST

Drug Recovered: ਸਰਹੱਦੀ ਇਲਾਕਾ ਹੋਣ ਕਰਕੇ ਪਾਕਿਸਤਾਨ ਵੱਲੋਂ ਕਦੇਂ ਡ੍ਰੋਨ ਰਾਹੀਂ ਤੇ ਕਦੇ ਪਾਣੀ ਰਾਹੀਂ ਨਸ਼ੇ ਦੀ ਖੇਪ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਬੀਐੱਸਐੱਫ ਦੀ ਮੁਸਤੈਦੀ ਕਰਕੇ ਪਾਕਿਸਤਾਨ ਦੀਆਂ ਨਾਪਾਕ ਚਾਲਾਂ ਲਗਾਤਾਰ ਫੇਲ ਹੋ ਰਹੀਆਂ ਹਨ।

41 ਕਿਲੋ ਹੈਰੋਇਨ ਸਮੇਤ ਤਿੰਨ ਤਸਕਰ ਗ੍ਰਿਫਤਾਰ, ਰਾਵੀ ਦਰਿਆ ਰਾਹੀਂ ਨਸ਼ਾ ਲਿਆਉਂਦੇ ਸਨ STF ਨੇ ਕੀਤੇ ਕਾਬੂ
Follow Us On

ਅੰਮ੍ਰਿਤਸਰ ਐਸਟੀਐਫ ਨੇ ਭਾਰਤ-ਪਾਕਿ ਸਰਹੱਦ ‘ਤੇ ਰਮਦਾਸ ਸੈਕਟਰ ‘ਚ ਵੱਡੀ ਕਾਰਵਾਈ ਕਰਦੇ ਹੋਏ 41 ਕਿਲੋ ਹੈਰੋਇਨ ਸਮੇਤ ਤਿੰਨ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਨੇ ਰਾਵੀ ਦਰਿਆ ਰਾਹੀਂ ਨਸ਼ੀਲੇ ਪਦਾਰਥਾਂ ਦੀ ਖੇਪ ਮੰਗਵਾਈ ਸੀ, ਜਿਸ ਦੀ ਅੱਗੇ ਸਪਲਾਈ ਕੀਤੀ ਜਾਣੀ ਸੀ। ਪਰ ਇਸ ਤੋਂ ਪਹਿਲਾਂ ਹੀ STF ਨੇ ਸੂਚਨਾ ਦੇ ਆਧਾਰ ‘ਤੇ ਉਨ੍ਹਾਂ ਨੂੰ ਕਾਬੂ ਕਰ ਲਿਆ।

ਜਾਣਕਾਰੀ ਅਨੁਸਾਰ, ਐਸਟੀਐਫ ਨੂੰ ਮੰਗਲਵਾਰ ਰਾਤ ਰਾਵੀ ਦਰਿਆ ਰਾਹੀਂ 41 ਕਿਲੋ ਹੈਰੋਇਨ ਭਾਰਤ ਪੁੱਜਣ ਦੀ ਸੂਚਨਾ ਮਿਲੀ ਸੀ। ਜਿਸਦੇ ਤੁਰੰਤ ਬਾਅਦ ਏਆਈਜੀ, ਐਸਟੀਐਫ ਦੀ ਅਗਵਾਈ ਵਿੱਚ ਇੱਕ ਟੀਮ ਦਾ ਗਠਨ ਕੀਤਾ ਗਿਆ। ਇਸ ਟੀਮ ਨੇ ਮੰਗਲਵਾਰ ਰਾਤ ਨੂੰ ਹੀ ਰਮਦਾਸ ਸੈਕਟਰ ‘ਚ ਛਾਪਾ ਮਾਰ ਕੇ ਉਸੇ ਪਿੰਡ ਦੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ 41 ਕਿਲੋ ਹੈਰੋਇਨ ਬਰਾਮਦ ਕੀਤੀ।

ਹਾਲਾਂਕਿ ਵਿਭਾਗੀ ਅਧਿਕਾਰੀ ਇਸ ਸਬੰਧੀ ਜਾਣਕਾਰੀ ਦੇਣ ਤੋਂ ਗੁਰੇਜ਼ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਦੀ ਜਾਣਕਾਰੀ ਡੀਜੀਪੀ ਗੌਰਵ ਯਾਦਵ ਨੂੰ ਦੇ ਦਿੱਤੀ ਗਈ ਹੈ। ਬਹੁਤ ਜਲਦੀ ਐਸਟੀਐਫ ਅਧਿਕਾਰੀ ਇਸ ਸਬੰਧੀ ਪ੍ਰੈਸ ਕਾਨਫਰੰਸ ਕਰਨਗੇ।

ਹਾਲ ਹੀ ਵਿੱਚ ਫਿਰੋਜ਼ਪੁਰ ਸੈਕਟਰ ਵਿੱਚ ਬੀਐਸਐਫ ਅਤੇ ਕਾਊਂਟਰ ਇੰਟੈਲੀਜੈਂਸ ਨੇ ਸਾਂਝੇ ਤਲਾਸ਼ੀ ਅਭਿਆਨ ਵਿੱਚ 29 ਕਿਲੋ ਹੈਰੋਇਨ ਬਰਾਮਦ ਕੀਤੀ ਸੀ, ਜੋ ਪਾਕਿਸਤਾਨੀ ਸਮੱਗਲਰਾਂ ਵੱਲੋਂ ਸਤਲੁਜ ਦਰਿਆ ਰਾਹੀਂ ਡਰੰਮਾਂ ਵਿੱਚ ਟਾਇਰ ਲਗਾ ਕੇ ਭਾਰਤੀ ਤਸਕਰਾਂ ਨੂੰ ਭੇਜੀ ਜਾਂਦੀ ਸੀ।