ਦਿਲਜੀਤ ਦੋਸਾਂਝ ਦੇ ਲੁਧਿਆਣਾ ਕੰਸਰਟ ‘ਚ ਚੋਰਾਂ ਦੀ ਬੱਲੇ-ਬੱਲੇ, 17 ਲੋਕਾਂ ਦੇ ਫੋਨ ਹੋਏ ਚੋਰੀ

Updated On: 

01 Jan 2025 17:47 PM

Daljit Dosanjh Ludhiana concert: ਸਖ਼ਤ ਸੁਰੱਖਿਆ ਦੇ ਬਾਵਜੂਦ ਲੋਕਾਂ ਦੀਆਂ ਜੇਬਾਂ ਵਿੱਚੋਂ ਮੋਬਾਈਲ ਫ਼ੋਨ ਚੋਰੀ ਹੋ ਗਏ। ਹੁਣ ਤੱਕ ਕਰੀਬ 17 ਮੋਬਾਈਲ ਫੋਨਾਂ ਦੀ ਅਧਿਕਾਰਤ ਪੁਸ਼ਟੀ ਹੋ ​​ਚੁੱਕੀ ਹੈ। ਪੀਏਯੂ ਥਾਣੇ ਵਿੱਚ ਮੋਬਾਈਲ ਫੋਨ ਚੋਰੀ ਹੋਣ ਦੀਆਂ 17 ਦੇ ਕਰੀਬ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ।

ਦਿਲਜੀਤ ਦੋਸਾਂਝ ਦੇ ਲੁਧਿਆਣਾ ਕੰਸਰਟ ਚ ਚੋਰਾਂ ਦੀ ਬੱਲੇ-ਬੱਲੇ, 17 ਲੋਕਾਂ ਦੇ ਫੋਨ ਹੋਏ ਚੋਰੀ

ਦਲਜੀਤ ਦੋਸਾਂਝ

Follow Us On

Daljit Dosanjh Ludhiana Concert: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਵੱਲੋਂ ਬੀਤੀ ਰਾਤ ਪੰਜਾਬ ਦੇ ਲੁਧਿਆਣਾ ਸਥਿਤ ਪੀਏਯੂ ਦੇ ਫੁਟਬਾਲ ਸਟੇਡੀਅਮ ਵਿੱਚ ਟੂਰ ਸਮਾਪਤ ਕੀਤਾ ਗਿਆ। ਲੋਕਾਂ ਨੇ ਨਵੇਂ ਸਾਲ ਦਾ ਜਸ਼ਨ ਬੜੇ ਉਤਸ਼ਾਹ ਨਾਲ ਮਨਾਇਆ। ਦਿਲਜੀਤ ਦੋਸਾਂਝ ਦੇ ਇਸ ਸ਼ੋਅ ‘ਚ ਚੋਰਾਂ ਨੇ ਵੀ ਖੂਬ ਮੌਜ ਕੀਤੀ। ਹੌਲੀ-ਹੌਲੀ ਲੋਕ ਪੀਏਯੂ ਥਾਣੇ ਜਾ ਕੇ ਮੋਬਾਈਲ, ਪਰਸ ਆਦਿ ਦੀਆਂ ਸ਼ਿਕਾਇਤਾਂ ਦਰਜ ਕਰਵਾ ਰਹੇ ਹਨ।

ਸਖ਼ਤ ਸੁਰੱਖਿਆ ਦੇ ਬਾਵਜੂਦ ਲੋਕਾਂ ਦੀਆਂ ਜੇਬਾਂ ਵਿੱਚੋਂ ਮੋਬਾਈਲ ਫ਼ੋਨ ਚੋਰੀ ਹੋ ਗਏ। ਹੁਣ ਤੱਕ ਕਰੀਬ 17 ਮੋਬਾਈਲ ਫੋਨਾਂ ਦੀ ਅਧਿਕਾਰਤ ਪੁਸ਼ਟੀ ਹੋ ​​ਚੁੱਕੀ ਹੈ। ਪੀਏਯੂ ਥਾਣੇ ਵਿੱਚ ਮੋਬਾਈਲ ਫੋਨ ਚੋਰੀ ਹੋਣ ਦੀਆਂ 17 ਦੇ ਕਰੀਬ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ।

ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਕਰੀਬ 15 ਤੋਂ 20 ਵਿਅਕਤੀ ਅਜਿਹੇ ਹਨ ਜਿਨ੍ਹਾਂ ਨੇ ਅਜੇ ਤੱਕ ਥਾਣੇ ਵਿੱਚ ਚੋਰੀ ਦੀ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ। ਚੋਰੀ ਦੀਆਂ ਘਟਨਾਵਾਂ ਕਾਰਨ ਲੋਕ ਵੀ ਕਾਫੀ ਪ੍ਰੇਸ਼ਾਨ ਹਨ।

ਪੀਏਯੂ ਥਾਣੇ ਦੇ ਐਸਐਚਓ ਰਜਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ 15 ਤੋਂ 17 ਵਿਅਕਤੀਆਂ ਦੇ ਮੋਬਾਈਲ ਚੋਰੀ ਹੋਣ ਦੀਆਂ ਸ਼ਿਕਾਇਤਾਂ ਥਾਣੇ ਵਿੱਚ ਆ ਚੁੱਕੀਆਂ ਹਨ। ਪੁਲਸ ਚੋਰੀ ਹੋਏ ਫੋਨ ਨੂੰ ਟਰੇਸ ਕਰਨ ‘ਚ ਲੱਗੀ ਹੋਈ ਹੈ। ਪੁਲਿਸ ਲੋਕਾਂ ਨੂੰ ਵੀ ਅਪੀਲ ਕਰਦੀ ਹੈ ਕਿ ਜਦੋਂ ਵੀ ਉਹ ਭੀੜ ਵਾਲੀ ਥਾਂ ‘ਤੇ ਜਾਂਦੇ ਹਨ ਤਾਂ ਆਪਣੇ ਮੋਬਾਈਲ ਅਤੇ ਪਰਸ ਦਾ ਖਾਸ ਧਿਆਨ ਰੱਖਣ।

ਪੁਲਿਸ ਵੱਲੋਂ ਜਾਰੀ ਕੀਤੀ ਗਈ ਸੀ ਐਡਵਾਈਜਰੀ

ਲੁਧਿਆਣਾ ਪੁਲਿਸ ਵੱਲੋਂ ਦਿਲਜੀਤ ਦੋਸਾਂਝ ਦੇ ਸ਼ੋਅ ਨੂੰ ਲੈ ਕੇ ਪਾਰਕਿੰਗ ਸਬੰਧੀ ਗਾਈਡਲਾਈਜ ਜਾਰੀ ਕੀਤੀਆਂ ਗਈਆਂ ਸਨ। ਪੁਲਿਸ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਕੁੱਲ 14 ਹਜ਼ਾਰ 50 ਗੱਡੀਆਂ ਦੇ ਲਈ ਪਾਰਕਿੰਗ ਬਣਾਈ ਗਈ ਸੀ। ਦੱਸ ਦਈਏ ਕਿ ਪੀਏਯੂ, ਖਾਲਸਾ ਕਾਲਜ, ਦੀਪਕ ਹਸਪਤਾਲ ਰੋਡ, ਰੋਟਰੀ ਕਲੱਬ, ਸੈਕਰਿਟ ਹਰਟ ਸਕੂਲ ਸਰਾਭਾ ਨਗਰ, ਸਰਕਾਰੀ ਕੁੜੀਆਂ ਦੇ ਸਕੂਲ, ਖਾਲਸਾ ਕਾਲਜ, ਪੱਖੋਵਾਲ ਰੋਡ ਅੰਡਰ ਬ੍ਰਿਜ ਸਣੇ ਹੋਰ ਥਾਵਾਂ ਤੇ ਪਾਰਕਿੰਗ ਬਣਾਈ ਗਈ ਸੀ।

2000 ਤੋਂ ਵੱਧ ਪੁਲਿਸ ਮੁਲਾਜ਼ਮ ਸਨ ਤਾਇਨਾਤ

ਜੇਕਰ ਸੁਰੱਖਿਆ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਦਿਲਜੀਤ ਦੇ ਸ਼ੋਅ ਨੂੰ ਲੈ ਕੇ 2 ਹਜ਼ਾਰ ਤੋਂ ਉਪਰ ਪੁਲਿਸ ਮੁਲਾਜ਼ਮਾਂ ਦੀ ਤੈਨਾਤੀ ਕੀਤੀ ਗਈ ਸੀ। ਮਿਲੀ ਜਾਣਕਾਰੀ ਮੁਤਾਬਕ ਦਿਲਜੀਤ ਦੀ ਟੀਮ ਵੱਲੋਂ ਵੀ ਕਰੀਬ 700 ਸਕਿਉਰਿਟੀ ਗਾਰਡਾਂ ਦਾ ਪ੍ਰਬੰਧ ਕੀਤਾ ਗਿਆ ਸੀ।