ਛੁੱਟੀ ‘ਤੇ ਆਇਆ ਅਗਨੀਵੀਰ ਬਣਿਆ ਲੁਟੇਰਾ, UP ਤੋਂ ਹੱਥਿਆਰ ਲਿਆ ਦਿੰਦਾ ਸੀ ਵਾਰਦਾਤਾਂ ਨੂੰ ਅੰਜਾਮ

Updated On: 

25 Jul 2024 09:34 AM

Agniveer Become Thief: ਮੁਹਾਲੀ ਪੁਲਿਸ ਨੇ ਕਿਹਾ ਹੈ ਕਿ ਟੀਮ ਨੇ ਮੁੱਖ ਦੋਸ਼ੀ ਇਸਮੀਤ ਸਿੰਘ ਅਗਨੀਵੀਰ ਨੂੰ ਭਰਤੀ ਕੀਤਾ ਸੀ। ਉਹ ਪੱਛਮੀ ਬੰਗਾਲ 'ਚ ਭਰਤੀ ਹੋਇਆ ਸੀ ਅਤੇ 2 ਮਹੀਨੇ ਦੀ ਛੁੱਟੀ 'ਤੇ ਆਇਆ ਸੀ। ਇਸ ਛੁੱਟੀ ਦੌਰਾਨ ਉਹ ਘਰ ਨਹੀਂ ਗਿਆ ਅਤੇ ਮੁਹਾਲੀ ਦੇ ਬਿਲੌਂਗੀ ਵਿੱਚ ਕਿਰਾਏ ਤੇ ਰਹਿਣ ਲੱਗਾ।

ਛੁੱਟੀ ਤੇ ਆਇਆ ਅਗਨੀਵੀਰ ਬਣਿਆ ਲੁਟੇਰਾ, UP ਤੋਂ ਹੱਥਿਆਰ ਲਿਆ ਦਿੰਦਾ ਸੀ ਵਾਰਦਾਤਾਂ ਨੂੰ ਅੰਜਾਮ

(ਸੰਕੇਤਕ ਤਸਵੀਰ)

Follow Us On

Agniveer Become Thief: ਭਾਰਤੀ ਫੌਜ ‘ਚ ਭਰਤੀ ਅਗਨੀਵੀਰ ਛੁੱਟੀ ‘ਤੇ ਆਉਣ ਤੋਂ ਬਾਅਦ ਕਈ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਉਸ ਨੇ ਆਪਣੇ ਭਰਾ ਅਤੇ ਦੋਸਤ ਨਾਲ ਮਿਲ ਕੇ ਇਹ ਲੁੱਟਾਂ-ਖੋਹਾਂ ਕੀਤੀਆਂ। ਤਿੰਨੋਂ ਮੁਲਜ਼ਮ ਫਾਜ਼ਿਲਕਾ ਦੇ ਵਸਨੀਕ ਹਨ ਅਤੇ ਇਨ੍ਹਾਂ ਨੂੰ ਪੰਜਾਬ ਪੁਲਿਸ ਨੇ ਮੁਹਾਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਅਗਨੀਵੀਰ ਪੱਛਮੀ ਬੰਗਾਲ ਚ ਤਾਇਨਾਤ ਸੀ ਅਤੇ ਕਾਨਪੁਰ ਤੋਂ ਹੱਥਿਆਰ ਲੈ ਕੇ ਆਇਆ ਸੀ।

ਮੁਹਾਲੀ ਪੁਲਿਸ ਨੇ ਕਿਹਾ ਹੈ ਕਿ ਟੀਮ ਨੇ ਮੁੱਖ ਦੋਸ਼ੀ ਇਸਮੀਤ ਸਿੰਘ ਅਗਨੀਵੀਰ ਨੂੰ ਭਰਤੀ ਕੀਤਾ ਸੀ। ਉਹ ਪੱਛਮੀ ਬੰਗਾਲ ‘ਚ ਭਰਤੀ ਹੋਇਆ ਸੀ ਅਤੇ 2 ਮਹੀਨੇ ਦੀ ਛੁੱਟੀ ‘ਤੇ ਆਇਆ ਸੀ। ਇਸ ਛੁੱਟੀ ਦੌਰਾਨ ਉਹ ਘਰ ਨਹੀਂ ਗਿਆ ਅਤੇ ਮੁਹਾਲੀ ਦੇ ਬਿਲੌਂਗੀ ਵਿੱਚ ਕਿਰਾਏ ਤੇ ਰਹਿਣ ਲੱਗਾ।

ਪੁਲਿਸ ਨੇ ਦੱਸਿਆ ਕਿ ਛੁੱਟੀ ਤੋਂ ਪਰਤਦੇ ਸਮੇਂ ਉਸ ਨੇ ਉੱਤਰ ਪ੍ਰਦੇਸ਼ ਦੇ ਕਾਨਪੁਰ ਤੋਂ ਕੁਝ ਹਥਿਆਰ ਖਰੀਦੇ ਸਨ। ਇਸ ਤੋਂ ਬਾਅਦ ਉਹ ਆਪਣੇ ਭਰਾ ਅਤੇ ਦੋਸਤ ਨਾਲ ਮਿਲ ਕੇ ਮੁਹਾਲੀ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਪੁਲੀਸ ਨੇ ਇਹ ਵੀ ਦੱਸਿਆ ਕਿ ਉਹ ਚੋਰੀ ਕੀਤੇ ਮੋਟਰਸਾਈਕਲਾਂ ਅਤੇ ਹੋਰ ਵਾਹਨਾਂ ਦੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਵੇਚਦੇ ਸਨ।

ਸ਼ੱਕ ਦੇ ਆਧਾਰ ‘ਤੇ ਕੀਤਾ ਸੀ ਕਾਬੂ

ਪੁਲਿਸ ਨੇ ਦੱਸਿਆ ਕਿ ਸੀਆਈਏ ਸਟਾਫ਼ ਨੇ ਸ਼ੱਕ ਦੇ ਆਧਾਰ ‘ਤੇ ਇਨ੍ਹਾਂ ਨੂੰ ਕਾਬੂ ਕੀਤਾ ਸੀ। ਇਸ ਦੌਰਾਨ ਉਸ ਕੋਲੋਂ ਪੁੱਛਗਿੱਛ ਕੀਤੀ ਗਈ ਜਿਸ ‘ਚ ਖੁਲਾਸਾ ਹੋਇਆ ਕਿ ਉਸ ਨੇ 20 ਅਤੇ 21 ਜੁਲਾਈ ਨੂੰ ਮੁਹਾਲੀ ‘ਚ ਕਾਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਸ ਤੋਂ ਇਲਾਵਾ ਉਹ ਹੋਰ ਵੀ ਕਈ ਥਾਵਾਂ ‘ਤੇ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ।

ਫਾਜਿਲਕਾਂ ਤੋਂ ਆਉਂਦਾ ਸੀ ਮੁਹਾਲੀ

ਜਾਣਕਾਰੀ ਅਨੁਸਾਰ ਤਿੰਨੋਂ ਫਾਜ਼ਿਲਕਾ ਤੋਂ ਮੁਹਾਲੀ ਆ ਕੇ ਚੋਰੀ ਜਾਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸਨ। ਵਾਰਦਾਤ ਤੋਂ ਬਾਅਦ ਉਹ ਇਨ੍ਹਾਂ ਨੂੰ ਇੱਥੇ ਵੇਚ ਕੇ ਵਾਪਸ ਫਾਜ਼ਿਲਕਾ ਚਲੇ ਜਾਂਦੇ ਸਨ।

Exit mobile version