ਡੌਨ ਛੋਟਾ ਰਾਜਨ ਨੂੰ ਉਮਰ ਕੈਦ ਦੀ ਸਜ਼ਾ, ਕਿਸ ਮਾਮਲੇ 'ਚ ਅਦਾਲਤ ਨੇ ਸੁਣਾਇਆ ਫੈਸਲਾ? | chota rajan got life imprisonment from Mumbai special court in jaya Shetty murder case full detail in punjabi Punjabi news - TV9 Punjabi

ਡੌਨ ਛੋਟਾ ਰਾਜਨ ਨੂੰ ਉਮਰ ਕੈਦ ਦੀ ਸਜ਼ਾ, ਕਿਸ ਮਾਮਲੇ ‘ਚ ਅਦਾਲਤ ਨੇ ਸੁਣਾਇਆ ਫੈਸਲਾ?

Updated On: 

30 May 2024 14:48 PM

Chotta Rajan Arrested: ਡੌਨ ਛੋਟਾ ਰਾਜਨ ਨੂੰ ਮੁੰਬਈ ਦੇ ਜਯਾ ਸ਼ੈਟੀ ਕਤਲ ਕੇਸ ਵਿੱਚ ਸਜ਼ਾ ਸੁਣਾਈ ਗਈ ਹੈ। ਦਰਅਸਲ ਛੋਟਾ ਰਾਜਨ ਨੇ ਜਯਾ ਸ਼ੈੱਟੀ ਤੋਂ ਫਿਰੌਤੀ ਦੀ ਮੰਗ ਕੀਤੀ ਸੀ ਪਰ ਜਯਾ ਨੇ ਨਹੀਂ ਦਿੱਤੀ। ਇਸ ਤੋਂ ਬਾਅਦ ਛੋਟਾ ਰਾਜਨ ਨੇ ਜਯਾ ਸ਼ੈੱਟੀ 'ਤੇ ਫਾਇਰਿੰਗ ਕਰਵਾਈ।

ਡੌਨ ਛੋਟਾ ਰਾਜਨ ਨੂੰ ਉਮਰ ਕੈਦ ਦੀ ਸਜ਼ਾ, ਕਿਸ ਮਾਮਲੇ ਚ ਅਦਾਲਤ ਨੇ ਸੁਣਾਇਆ ਫੈਸਲਾ?

ਡੌਨ ਛੋਟਾ ਰਾਜਨ ਨੂੰ ਉਮਰ ਕੈਦ ਦੀ ਸਜ਼ਾ

Follow Us On

ਮੁੰਬਈ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਡੌਨ ਛੋਟਾ ਰਾਜਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਮੁੰਬਈ ਦੇ ਜਯਾ ਸ਼ੈਟੀ ਕਤਲ ਕੇਸ ਵਿੱਚ ਛੋਟਾ ਰਾਜਨ ਨੂੰ ਸਜ਼ਾ ਸੁਣਾਈ ਗਈ ਹੈ। ਸਾਲ 2001 ‘ਚ ਮੁੰਬਈ ਦੇ ਗ੍ਰਾਂਟ ਰੋਡ ‘ਤੇ ਛੋਟਾ ਰਾਜਨ ਦੇ ਗੁੰਡਿਆਂ ਨੇ ਜਯਾ ਸ਼ੈੱਟੀ ‘ਤੇ ਗੋਲੀਬਾਰੀ ਕੀਤੀ ਸੀ। ਛੋਟਾ ਰਾਜਨ ਨੇ ਜਯਾ ਸ਼ੈੱਟੀ ਤੋਂ ਫਿਰੌਤੀ ਦੀ ਮੰਗ ਕੀਤੀ ਸੀ, ਪਰ ਉਸ ਨੂੰ ਫਿਰੌਤੀ ਨਹੀਂ ਦਿੱਤੀ ਗਈ ਸੀ। ਇਸ ਤੋਂ ਬਾਅਦ ਛੋਟਾ ਰਾਜਨ ਨੇ ਜਯਾ ਸ਼ੈੱਟੀ ‘ਤੇ ਫਾਇਰਿੰਗ ਕਰ ਦਿੱਤੀ।

ਛੋਟਾ ਰਾਜਨ ਅਕਤੂਬਰ 2015 ਵਿੱਚ ਇੰਡੋਨੇਸ਼ੀਆ ਵਿੱਚ ਗ੍ਰਿਫਤਾਰੀ ਤੋਂ ਬਾਅਦ ਭਾਰਤ ਲਿਆਏ ਜਾਣ ਤੋਂ ਬਾਅਦ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਹੈ। ਛੋਟਾ ਰਾਜਨ ਦਾ ਅਸਲੀ ਨਾਂ ਰਾਜੇਂਦਰ ਸਦਾਸ਼ਿਵ ਹੈ। ਛੋਟਾ ਰਾਜਨ ਨੂੰ ਬਾਲੀ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੂੰ 2015 ਵਿੱਚ ਭਾਰਤ ਹਵਾਲੇ ਕੀਤਾ ਗਿਆ ਸੀ ਅਤੇ ਉਦੋਂ ਤੋਂ ਉਹ ਤਿਹਾੜ ਜੇਲ੍ਹ ਵਿੱਚ ਬੰਦ ਹੈ।

ਛੋਟਾ ਰਾਜਨ, ਜੋ ਕਦੇ ਮੁੰਬਈ ਦੀ ਡੀ-ਕੰਪਨੀ ਵਿੱਚ ਟਾਪ ਲੈਫਟੀਨੈਂਟ ਸੀ, ਦੀ 1993 ਦੇ ਮੁੰਬਈ ਬੰਬ ਧਮਾਕਿਆਂ ਤੋਂ ਬਾਅਦ ਦਾਊਦ ਇਬਰਾਹਿਮ ਨਾਲ ਝਗੜਾ ਹੋ ਗਿਆ ਸੀ। ਰਾਜਨ ਨੂੰ ਡਾਨ ਛੋਟਾ ਸ਼ਕੀਲ ਵੱਲੋਂ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲਦੀਆਂ ਰਹੀਆਂ ਹਨ। ਦਾਊਦ ਅਤੇ ਛੋਟਾ ਰਾਜਨ 1993 ਦੇ ਮੁੰਬਈ ਹਮਲਿਆਂ ਤੋਂ ਬਾਅਦ ਵੱਖ ਹੋ ਗਏ ਸਨ। ਰਾਜਨ ਦੇ ਖਿਲਾਫ 1994 ਵਿੱਚ ਇੱਕ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ, ਪਰ ਇਹ ਅੰਦਾਜ਼ਾ ਲਗਾਇਆ ਗਿਆ ਸੀ ਕਿ ਦਾਊਦ ਤੋਂ ਵੱਖ ਹੋਣ ਤੋਂ ਬਾਅਦ, ਉਹ ਡੀ-ਕੰਪਨੀ ਦ ਕੰਮਕਾਜ ਬਾਰੇ ਅੰਦਰੂਨੀ ਜਾਣਕਾਰੀ ਨਾਲ ਏਜੰਸੀਆਂ ਦੀ ਮਦਦ ਕਰ ਰਿਹਾ ਸੀ।

ਦੋ ਦਹਾਕਿਆਂ ਤੋਂ ਸੀ ਫਰਾਰ

ਲਗਭਗ ਦੋ ਦਹਾਕਿਆਂ ਤੱਕ ਫਰਾਰ ਰਹਿਣ ਤੋਂ ਬਾਅਦ ਛੋਟਾ ਰਾਜਨ 2015 ਵਿੱਚ ਫੜਿਆ ਗਿਆ ਸੀ। ਉਹ ਸਿਡਨੀ ਤੋਂ ਬਾਲੀ ਹਵਾਈ ਅੱਡੇ ‘ਤੇ ਪਹੁੰਚਿਆ ਸੀ ਜਦੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕਥਿਤ ਤੌਰ ‘ਤੇ ਉਸ ਕੋਲ ਮੋਹਨ ਕੁਮਾਰ ਦੇ ਨਾਂ ਦਾ ਪਾਸਪੋਰਟ ਸੀ, ਪਰ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਉਸਨੇ ਅਸਲੀ ਨਾਂ ਰਾਜੇਂਦਰ ਸਦਾਸ਼ਿਵ ਦੱਸਿਆ।

ਇਹ ਵੀ ਪੜ੍ਹੋ – AGTF ਤੇ ਗੈਂਗਸਟਰਾਂ ਵਿਚਾਲੇ ਮੁੱਠਭੇੜ, ਸਬ-ਇੰਸਪੈਕਟਰ ਦੇ ਕਤਲ ਚ ਲੋੜੀਂਦਾ ਮੁਲਜ਼ਮ ਗ੍ਰਿਫ਼ਤਾਰ

ਜਯਾ ਸ਼ੈੱਟੀ ਦੀ ਗੱਲ ਕਰੀਏ ਤਾਂ ਉਹ ਮੱਧ ਮੁੰਬਈ ਦੇ ਗਾਮਦੇਵੀ ਵਿੱਚ ਗੋਲਡਨ ਕਰਾਊਨ ਹੋਟਲ ਦੀ ਮਾਲਕਣ ਸੀ। ਉਸ ਨੂੰ ਛੋਟਾ ਰਾਜਨ ਗੈਂਗ ਤੋਂ ਫਿਰੌਤੀ ਦੀਆਂ ਕਾਲਸ ਆ ਰਹੀਆਂ ਸਨ। 4 ਮਈ 2001 ਨੂੰ ਛੋਟਾ ਰਾਜਨ ਗੈਂਗ ਦੇ ਦੋ ਮੈਂਬਰਾਂ ਨੇ ਉਸ ਦੇ ਹੋਟਲ ਦੇ ਅੰਦਰ ਹੀ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਧਮਕੀਆਂ ਕਾਰਨ ਮਹਾਰਾਸ਼ਟਰ ਪੁਲਿਸ ਨੇ ਉਸ ਨੂੰ ਸੁਰੱਖਿਆ ਮੁਹੱਈਆ ਕਰਵਾਈ ਸੀ। ਹਾਲਾਂਕਿ ਕਤਲ ਤੋਂ ਦੋ ਮਹੀਨੇ ਪਹਿਲਾਂ ਉਸ ਦੀ ਸੁਰੱਖਿਆ ਵਾਪਸ ਲੈ ਲਈ ਗਈ ਸੀ।

Exit mobile version